Avoid chemically ripened mangoes: ਬਾਜ਼ਾਰਾਂ 'ਚ ਆਇਆ ਗਰਮੀ ਦਾ ਰਾਜਾ ਅੰਬ! ਪਰ ਖਰੀਦਣ ਤੋਂ ਪਹਿਲਾਂ ਇੰਝ ਕਰੋ ਕੈਮੀਕਲ ਨਾਲ ਪਕਾਏ ਦੀ ਪਛਾਣ
Health News: ਅੰਬ ਅਜਿਹਾ ਫਲ ਜਿਸ ਨੂੰ ਲਗਭਗ ਹੋਰ ਕੋਈ ਪਸੰਦ ਕਰਦਾ ਹੈ। ਗਰਮੀ ਆਉਂਦੇ ਹੀ ਹਰ ਕੋਈ ਅੰਬ ਦੀ ਬੇਸਬਰੀ ਦੇ ਨਾਲ ਉਡੀਕ ਕਰਦਾ ਹੈ। ਕਈ ਲੋਕ ਇਸ ਦਾ ਜੂਸ ਪੀਣਾ ਜ਼ਿਆਦਾ ਪਸੰਦ ਕਰਦੇ ਹਨ। ਪਰ ਕੈਮੀਕਲ ਵਾਲੇ ਅੰਬਾਂ ਦੀ ਪਛਾਣ ਕਿਵੇਂ ਕਰੀਏ?
How to identify artificially ripened mangoes: ਗਰਮੀ ਦੇ ਮੌਸਮ ਦੇ ਵਿੱਚ ਸਭ ਨੂੰ ਫਲਾਂ ਦੇ ਰਾਜੇ 'ਅੰਬ' ਦਾ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ ਹੈ। ਅੰਬ ਦਾ ਨਾਮ ਸੁਣ ਕੇ ਹੀ ਮੂੰਹ ਦੇ ਵਿੱਚ ਪਾਣੀ ਆ ਜਾਂਦਾ ਹੈ। ਇਹ ਇਸ ਲਈ ਖਾਸ ਹੈ ਕਿਉਂਕਿ ਇਹ ਸਿਰਫ ਗਰਮੀ ਦੇ ਮੌਸਮ ਦੇ ਵਿੱਚ ਹੀ ਮਿਲਦਾ ਹੈ। ਪਰ ਜਿਵੇਂ ਸਭ ਜਾਣਦੇ ਹੀ ਨੇ ਕਿ ਮਿਲਾਵਟ ਕਰਨ ਵਾਲੇ ਆਪਣੀਆਂ ਮਾੜੀਆਂ ਨੀਤੀਆਂ ਤੋਂ ਬਾਜ਼ ਨਹੀਂ ਆਉਂਦੇ। ਜਿਸ ਕਰਕੇ ਬਾਜ਼ਾਰ ਦੇ ਵਿੱਚ ਸਹੀ ਅੰਬ ਦੇ ਨਾਲ ਕੈਮੀਕਲ ਵਾਲਾ ਅੰਬ ਵੀ ਧੜਲੇ ਦੇ ਨਾਲ ਸਪਲਾਈ ਕੀਤਾ ਜਾਂਦਾ ਹੈ। ਕੈਮੀਕਲ ਵਾਲੇ ਅੰਬ ਦਾ ਸੇਵਨ ਕਰਨਾ ਨਾਲ ਤੁਸੀਂ ਤੇ ਤੁਹਾਡਾ ਪਰਿਵਾਰ ਬਿਮਾਰ ਹੋ ਸਕਦਾ ਹੈ। ਆਓ ਜਾਣਦੇ ਹਾਂ ਕਿਵੇਂ ਕੈਮੀਕਲ ਵਾਲੇ ਅੰਬ ਦੀ ਪਛਾਣ ਕਰਨੀ ਹੈ।
ਪਰ ਕਈ ਮੁਨਾਫਾਖੋਰ ਲੋਕ ਕੈਮੀਕਲ ਨਾਲ ਭਰੇ ਅੰਬ ਵੀ ਮੰਡੀ ਵਿੱਚ ਵੇਚਦੇ ਹਨ। ਜ਼ਹਿਰੀਲੇ ਰਸਾਇਣਾਂ ਨਾਲ ਪਕਾਏ ਅੰਬ ਖਾਣ ਨਾਲ ਤੁਹਾਡੀ ਸਿਹਤ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਅਜਿਹੇ 'ਚ ਅੰਬ ਖਰੀਦਣ ਤੋਂ ਪਹਿਲਾਂ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਤੁਸੀਂ ਜੋ ਅੰਬ ਖਰੀਦ ਰਹੇ ਹੋ, ਉਹ ਕੁਦਰਤੀ ਹੈ ਜਾਂ ਨਹੀਂ। ਕੈਮੀਕਲ ਵਾਲੇ ਅੰਬ ਖਾਣ ਕਰਕੇ ਉਲਟੀਆਂ, ਦਸਤ, ਕਮਜ਼ੋਰੀ, ਚਮੜੀ ਦੇ ਧੱਫੜ, ਸਥਾਈ ਅੱਖ ਨੂੰ ਨੁਕਸਾਨ, ਅਤੇ ਸਾਹ ਦੀ ਕਮੀ ਹੋ ਸਕਦੀ ਹੈ।
ਹਾਨੀਕਾਰਕ ਰਸਾਇਣਾਂ ਨਾਲ ਪਕਾਏ ਗਏ ਅੰਬ (Mangoes ripe with harmful chemicals)
ਅੱਜ ਕੱਲ੍ਹ ਅੰਬਾਂ ਨੂੰ ਰਸਾਇਣਾਂ ਦੀ ਵਰਤੋਂ ਕਰਕੇ ਪਕਾਇਆ ਜਾ ਰਿਹਾ ਹੈ। ਇਸ ਵਿੱਚ ਕਾਰਬਨ ਮੋਨੋਆਕਸਾਈਡ, ਐਸੀਟਲੀਨ, ਕਾਰਬਾਈਡ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਤੁਹਾਡੀ ਸਿਹਤ ਲਈ ਖਤਰਨਾਕ ਹੈ।
ਹੋਰ ਪੜ੍ਹੋ : ਜੇਕਰ ਫਰਿੱਜ 'ਚ ਰੱਖਿਆ ਪਨੀਰ ਹੋ ਜਾਂਦਾ ਸਖਤ, ਤਾਂ ਅਪਣਾਓ ਇਨ੍ਹਾਂ ਟਿਪਸ ਨੂੰ ਰਹੇਗਾ ਨਰਮ
ਸਰੀਰ ਨੂੰ ਹੁੰਦਾ ਇਹ ਨੁਕਸਾਨ
ਕੈਮੀਕਲ ਯੁਕਤ ਅੰਬ ਖਾਣ ਨਾਲ ਦਿਮਾਗੀ ਪ੍ਰਣਾਲੀ ਨੂੰ ਨੁਕਸਾਨ ਹੁੰਦਾ ਹੈ। ਇਸ ਨਾਲ ਦਿਮਾਗ ਨੂੰ ਨੁਕਸਾਨ ਹੋ ਸਕਦਾ ਹੈ। ਇਸ ਤੋਂ ਇਲਾਵਾ ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਵੀ ਹੋ ਸਕਦੀਆਂ ਹਨ। ਇਨ੍ਹਾਂ ਵਿੱਚ ਚਮੜੀ ਦਾ ਕੈਂਸਰ, ਕੋਲਨ ਕੈਂਸਰ, ਨਰਵਸ ਸਿਸਟਮ, ਦਿਮਾਗ ਦਾ ਨੁਕਸਾਨ, ਸਰਵਾਈਕਲ ਕੈਂਸਰ ਸ਼ਾਮਲ ਹਨ।
ਕੈਲਸ਼ੀਅਮ ਕਾਰਬਾਈਡ 'ਤੇ ਪਾਬੰਦੀ ਲਗਾਈ ਗਈ ਸੀ
ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਨੇ ਆਪਣੇ ਫੂਡ ਐਡਲਟਰੇਸ਼ਨ ਐਕਟ ਦੇ ਨਿਯਮਾਂ ਦੇ ਨਾਲ-ਨਾਲ ਫੂਡ ਸੇਫਟੀ ਐਂਡ ਸਟੈਂਡਰਡਜ਼ ਰੈਗੂਲੇਸ਼ਨਜ਼ ਦੇ ਤਹਿਤ ਕੈਲਸ਼ੀਅਮ ਕਾਰਬਾਈਡ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਸੀ ਕਿਉਂਕਿ ਇਸ ਨਾਲ ਗੰਭੀਰ ਸਿਹਤ ਸਮੱਸਿਆਵਾਂ ਹੁੰਦੀਆਂ ਹਨ। FSSAI ਦੇ ਅਨੁਸਾਰ, ਕੈਲਸ਼ੀਅਮ ਕਾਰਬਾਈਡ ਵਿੱਚ ਕਾਰਸੀਨੋਜਨਿਕ ਗੁਣ ਹੁੰਦੇ ਹਨ ਅਤੇ ਅਕਸਰ ਵੈਲਡਿੰਗ ਵਿੱਚ ਵਰਤਿਆ ਜਾਂਦਾ ਹੈ। ਇਹ ਸਥਾਨਕ ਬਾਜ਼ਾਰਾਂ ਵਿੱਚ ਸਸਤਾ ਅਤੇ ਆਸਾਨੀ ਨਾਲ ਉਪਲਬਧ ਹੈ, ਜਿਸ ਨਾਲ ਇਸਦੀ ਅੰਨ੍ਹੇਵਾਹ ਵਰਤੋਂ ਹੁੰਦੀ ਹੈ।
ਰਸਾਇਣਕ ਤੌਰ 'ਤੇ ਪੱਕੇ ਹੋਏ ਅੰਬਾਂ ਦੀ ਪਛਾਣ ਕਰਨ ਦਾ ਇਹ ਤਰੀਕਾ
ਰਸਾਇਣਾਂ ਨਾਲ ਪਕਾਏ ਜਾਣ ਵਾਲੇ ਅੰਬਾਂ ਦੀ ਪਛਾਣ ਕਰਨਾ ਬਹੁਤ ਮੁਸ਼ਕਲ ਨਹੀਂ ਹੈ। ਕੈਮੀਕਲ ਦੇ ਨਾਲ ਪੱਕਿਆ ਹੋਏ ਅੰਬ ਦਾ ਕੁੱਝ ਹਿੱਸਾ ਪੀਲਾ ਅਤੇ ਕੁੱਝ ਹਰਾ ਨਜ਼ਰ ਆਵੇਗਾ। ਜਦੋਂ ਕਿ ਕੁਦਰਤੀ ਤੌਰ 'ਤੇ ਪੱਕੇ ਹੋਏ ਅੰਬਾਂ 'ਤੇ ਹਰੇ ਧੱਬੇ ਨਜ਼ਰ ਨਹੀਂ ਆਉਂਦੇ। ਇਸ ਲਈ, ਉਨ੍ਹਾਂ ਫਲਾਂ ਤੋਂ ਦੂਰ ਰਹੋ ਜਿਨ੍ਹਾਂ 'ਤੇ ਹਰੇ ਧੱਬੇ ਹੋਣ।
ਕੈਮੀਕਲ ਨਾਲ ਪਕਾਏ ਗਏ ਅੰਬ ਨੂੰ ਕੱਟਣ 'ਤੇ ਅੰਦਰੋਂ ਪੀਲਾ ਅਤੇ ਫਿਰ ਚਿੱਟਾ ਦਿਖਾਈ ਦਿੰਦਾ ਹੈ। ਜਦੋਂ ਕਿ ਕੁਦਰਤੀ ਤੌਰ 'ਤੇ ਪੱਕੇ ਹੋਏ ਅੰਬ ਅੰਦਰੋਂ ਪੂਰੀ ਤਰ੍ਹਾਂ ਪੀਲੇ ਦਿਖਾਈ ਦਿੰਦੇ ਹਨ। ਰਸਾਇਣਾਂ ਨਾਲ ਭਰੇ ਫਲਾਂ ਨੂੰ ਖਾਣ ਨਾਲ ਮੂੰਹ ਵਿੱਚ ਹਲਕੀ ਜਲਣ ਮਹਿਸੂਸ ਹੁੰਦੀ ਹੈ। ਅਜਿਹੇ 'ਚ ਮਹਿੰਗੇ ਅੰਬ ਖਰੀਦਦੇ ਅਤੇ ਖਾਂਦੇ ਸਮੇਂ ਤੁਹਾਨੂੰ ਇਨ੍ਹਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਅੰਬਾਂ ਨੂੰ ਪਾਣੀ ਦੀ ਇੱਕ ਬਾਲਟੀ ਵਿੱਚ ਪਾਓ ਅਤੇ ਵੇਖੋ ਕਿ ਕਿਹੜੇ ਡੁੱਬ ਰਹੇ ਹਨ ਅਤੇ ਕਿਹੜੇ ਸਤਹ 'ਤੇ ਹਨ। ਪਾਣੀ ਵਿੱਚ ਡੁੱਬਣ ਵਾਲੇ ਅੰਬ ਚੰਗੇ ਹੁੰਦੇ ਹਨ ਅਤੇ ਕੁਦਰਤੀ ਤੌਰ 'ਤੇ ਪੱਕੇ ਹੁੰਦੇ ਹਨ। ਇਸ ਦੇ ਨਾਲ ਹੀ, ਅੰਬਾਂ ਦੇ ਉੱਪਰ ਤੈਰਦੇ ਹੋਣ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਨਕਲੀ ਢੰਗ ਨਾਲ ਪਕਾਏ ਗਏ ਹਨ।
Check out below Health Tools-
Calculate Your Body Mass Index ( BMI )