Heart Blockage: ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ ਤਾਂ ਸਮਝੋ ਜਾਓ ਦਿਲ ਦੀਆਂ ਨਸਾਂ ਹੋ ਗਈਆਂ ਬਲਾਕ
Heart Blockage: ਛਾਤੀ ਵਿੱਚ ਦਰਦ ਹੋਣਾ ਪਹਿਲਾ ਲੱਛਣ ਹੈ ਜੋ ਦਿਲ ਦੀਆਂ ਨਾੜੀਆਂ ਦੇ ਬਲਾਕ ਹੋਣ ਤੋਂ ਬਾਅਦ ਹੁੰਦਾ ਹੈ। ਆਓ ਜਾਣਦੇ ਹਾਂ ਬਾਕੀ ਲੱਛਣ ਕੀ ਹਨ-
Heart Blockage: ਦਿਲ ਸਾਡੇ ਸਰੀਰ ਦੇ ਸਭ ਤੋਂ ਮਹੱਤਵਪੂਰਨ ਅੰਗਾਂ ਵਿੱਚੋਂ ਇੱਕ ਹੈ ਕਿਉਂਕਿ ਜਦੋਂ ਦਿਲ ਆਪਣਾ ਕੰਮ ਕਰਦਾ ਰਹਿੰਦਾ ਹੈ ਤਾਂ ਸਾਡਾ ਜੀਵਨ ਵੀ ਸੁਰੱਖਿਅਤ ਰਹਿੰਦਾ ਹੈ। ਪਰ ਜਿਵੇਂ ਹੀ ਦਿਲ ਦੀ ਸਮਰੱਥਾ ਘੱਟ ਹੋਣ ਲੱਗ ਜਾਂਦੀ ਹੈ ਜਾਂ ਇਸ ਦੇ ਕੰਮ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਆਉਣੀ ਸ਼ੁਰੂ ਹੋ ਜਾਂਦੀ ਹੈ ਤਾਂ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗ ਜਾਂਦੀਆਂ ਹਨ।
ਲੋਕਾਂ ਦੀ ਗੈਰ-ਸਿਹਤਮੰਦ ਜੀਵਨ ਸ਼ੈਲੀ, ਹਾਈ ਕੋਲੇਸਟ੍ਰੋਲ ਲੈਵਲ ਅਤੇ ਸਮੋਕਿੰਗ ਵਰਗੀਆਂ ਆਦਤਾਂ ਦਿਲ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਇਸ ਕਰਕੇ ਦਿਲ ਨਾਲ ਜੁੜੀਆਂ ਨਾੜੀਆਂ ਬੰਦ ਹੋਣ ਲੱਗ ਜਾਂਦੀਆਂ ਹਨ। ਇਸ ਸਥਿਤੀ ਵਿੱਚ ਦਿਲ ਖੂਨ ਨੂੰ ਸਹੀ ਤਰ੍ਹਾਂ ਪੰਪ ਨਹੀਂ ਕਰ ਪਾਉਂਦਾ ਅਤੇ ਇਸ ਨਾਲ ਦਿਲ ਦੇ ਦੌਰੇ ਵਰਗੀਆਂ ਸਥਿਤੀਆਂ ਦਾ ਖਤਰਾ ਵੱਧ ਜਾਂਦਾ ਹੈ।
ਛਾਤੀ ਵਿੱਚ ਦਰਦ ਹੋਣਾ ਪਹਿਲਾ ਲੱਛਣ ਹੈ ਜੋ ਦਿਲ ਦੀਆਂ ਨਾੜੀਆਂ ਦੇ ਬਲਾਕ ਹੋਣ ਤੋਂ ਬਾਅਦ ਹੁੰਦਾ ਹੈ। ਇਸ ਦੇ ਨਾਲ ਹੀ ਨਾੜੀਆਂ ਵਿੱਚ ਬਲਾਕੇਜ ਹੋਣ ਤੋਂ ਬਾਅਦ ਤੁਹਾਡਾ ਸਰੀਰ ਕੁਝ ਅਜਿਹੇ ਲੱਛਣ ਵੀ ਦੇ ਸਕਦਾ ਹੈ ਜੋ ਆਮ ਤੌਰ 'ਤੇ ਬਹੁਤ ਮਾਮੂਲੀ ਜਾਂ ਆਮ ਸਮੱਸਿਆਵਾਂ ਮੰਨੀਆਂ ਜਾਂਦੀਆਂ ਹਨ। ਸ਼ਾਇਦ ਹੀ ਕੋਈ ਸੋਚ ਸਕਦਾ ਹੈ ਕਿ ਇਨ੍ਹਾਂ ਸਮੱਸਿਆਵਾਂ ਦਾ ਕਾਰਨ ਦਿਲ ਦੀ ਸਿਹਤ ਨਾਲ ਸਬੰਧਤ ਹੋਵੇਗਾ। ਆਓ ਜਾਣਦੇ ਹਾਂ ਹਾਰਟ ਬਲਾਕੇਜ ਦੇ ਲੱਛਣ-
ਆਮ ਤੌਰ 'ਤੇ ਲੋਕਾਂ ਨੂੰ ਕਮਜ਼ੋਰੀ, ਭੁੱਖ ਜਾਂ ਡੀਹਾਈਡਰੇਸ਼ਨ ਕਰਕੇ ਚੱਕਰ ਆਉਂਦੇ ਹਨ। ਪਰ, ਜੇਕਰ ਤੁਹਾਨੂੰ ਵਾਰ-ਵਾਰ ਚੱਕਰ ਆ ਰਹੇ ਹਨ, ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਇਹ ਸੰਭਵ ਹੈ ਕਿ ਤੁਹਾਡੇ ਦਿਲ ਦੀਆਂ ਨਾੜੀਆਂ ਬਲਾਕ ਹੋ ਗਈਆਂ ਹੋਣਗੀਆਂ ਅਤੇ ਇਸ ਕਾਰਨ ਤੁਹਾਨੂੰ ਇਹ ਸਮੱਸਿਆਵਾਂ ਹੋ ਰਹੀਆਂ ਹਨ।
ਬਿਨਾਂ ਕੋਈ ਕੰਮ ਕੀਤੇ ਥੱਕ ਜਾਣਾ ਜਾਂ ਹਮੇਸ਼ਾ ਥਕਾਵਟ ਮਹਿਸੂਸ ਹੋਣਾ ਕਮਜ਼ੋਰ ਦਿਲ ਦੇ ਲੱਛਣ ਹੋ ਸਕਦੇ ਹਨ। ਇਸ ਤੋਂ ਇਲਾਵਾ ਦਿਲ ਨਾਲ ਜੁੜੀਆਂ ਨਸਾਂ 'ਚ ਕਿਸੇ ਤਰ੍ਹਾਂ ਦੀ ਰੁਕਾਵਟ ਦੇ ਕਾਰਨ ਵੀ ਤੁਸੀਂ ਥਕਾਵਟ ਮਹਿਸੂਸ ਕਰ ਸਕਦੇ ਹੋ।
ਜੇਕਰ ਤੁਹਾਡੇ ਦਿਲ ਦੀਆਂ ਨਾੜੀਆਂ ਤੰਗ ਹੋ ਰਹੀਆਂ ਹਨ ਜਾਂ ਉਨ੍ਹਾਂ ਵਿੱਚ ਬਲਾਕੇਜ ਹੈ, ਤਾਂ ਤੁਹਾਨੂੰ ਸਾਹ ਲੈਣ ਵਿੱਚ ਸਮੱਸਿਆ ਹੋ ਸਕਦੀ ਹੈ। ਰੁਕਾਵਟ ਦੇ ਕਾਰਨ ਸਾਹ ਲੈਣ ਵਿੱਚ ਤਕਲੀਫ਼ ਜਾਂ ਛਾਤੀ ਵਿੱਚ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਵਾਰ-ਵਾਰ ਉਲਟੀਆਂ ਆਉਣਾ ਜਾਂ ਉਲਟੀਆਂ ਦੀ ਸਮੱਸਿਆ ਦਾ ਸਬੰਧ ਸਿਰਫ਼ ਪੇਟ ਨਾਲ ਹੀ ਨਹੀਂ ਸਗੋਂ ਦਿਲ ਨਾਲ ਵੀ ਹੋ ਸਕਦਾ ਹੈ। ਜੇਕਰ ਤੁਹਾਡੇ ਦਿਲ ਦੀਆਂ ਨਾੜੀਆਂ ਵਿੱਚ ਕੋਈ ਬਲਾਕੇਜ ਹੈ, ਤਾਂ ਇਸਦੇ ਕਾਰਨ ਤੁਹਾਨੂੰ ਮਤਲੀ ਜਾਂ ਉਲਟੀ ਵਰਗੇ ਲੱਛਣ ਮਹਿਸੂਸ ਹੋ ਸਕਦੇ ਹਨ।
Check out below Health Tools-
Calculate Your Body Mass Index ( BMI )