ਦੇਖਾ-ਦੇਖੀ ਨਾ ਖਾਓ ਪਨੀਰ, ਇਹ ਲੋਕ ਭੁੱਲ ਕੇ ਵੀ ਨਾ ਕਰਨ ਸੇਵਨ, ਨਹੀਂ ਤਾਂ ਨਾੜੀਆਂ ਹੋ ਜਾਣਗੀਆਂ ਬਲਾਕ, ਕਿਡਨੀ ਵੀ ਕੰਮ ਕਰਨਾ ਦੇਏਗੀ ਬੰਦ
ਇਹ ਲੋਕ ਭੁੱਲ ਕੇ ਵੀ ਨਾ ਕਰਨ ਪਨੀਰ ਦਾ ਸੇਵਨ...ਕਿਉਂਕਿ ਇਨ੍ਹਾਂ ਦੇ ਲਈ ਜ਼ਹਿਰ ਦੇ ਵਾਂਗ ਕੰਮ ਕਰਦਾ ਹੈ। ਆਓ ਜਾਣਦੇ ਹਾਂ ਕਿਹੜੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਪਨੀਰ ਦਾ ਸੇਵਨ ਗਲਤੀ ਦੇ ਨਾਲ ਵੀ ਨਹੀਂ ਕਰਨਾ ਚਾਹੀਦਾ ਹੈ।

Health News: ਜੇਕਰ ਘਰ 'ਚ ਕੋਈ ਪਾਰਟੀ ਹੋਵੇ ਜਾਂ ਤੁਹਾਨੂੰ ਕੁਝ ਚੰਗਾ ਖਾਣ ਦਾ ਮਨ ਹੋਵੇ ਤਾਂ ਪਨੀਰ ਤੋਂ ਬਣੇ ਕਈ ਪਕਵਾਨ ਮਨ 'ਚ ਆਉਂਦੇ ਹਨ। ਬਹੁਤ ਸਾਰੇ ਭਾਰਤੀ ਪਰਿਵਾਰਾਂ ਵਿੱਚ, ਪਨੀਰ ਦੀਆਂ ਚੀਜ਼ਾਂ ਪਹਿਲ ਦੇ ਆਧਾਰ 'ਤੇ ਬਣਾਈਆਂ ਜਾਂਦੀਆਂ ਹਨ। ਕੈਲਸ਼ੀਅਮ, ਫਾਸਫੋਰਸ, ਸੇਲੇਨੀਅਮ ਅਤੇ ਫਾਈਬਰ ਨਾਲ ਭਰਪੂਰ ਪਨੀਰ ਸਿਹਤ ਲਈ ਚੰਗਾ ਹੁੰਦਾ ਹੈ। ਇਸ ਨੂੰ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ। ਪਰ ਇਹ ਕੁੱਝ ਲੋਕਾਂ ਲਈ ਲਾਹੇਵੰਦ ਸਾਬਿਤ ਨਹੀਂ ਹੁੰਦਾ ਹੈ। ਖਾਸ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੂੰ ਪਨੀਰ ਤੋਂ ਬਚਣ ਲਈ ਕਿਹਾ ਜਾਂਦਾ ਹੈ। ਆਓ ਜਾਣਦੇ ਹਾਂ ਕਿ ਕਿਹੜੇ ਲੋਕਾਂ ਨੂੰ ਪਨੀਰ ਨਹੀਂ ਖਾਣਾ ਚਾਹੀਦਾ।
ਜੋ ਲੋਕ ਲਗਾਤਾਰ ਹਾਈ ਬਲੱਡ ਪ੍ਰੈਸ਼ਰ ਦੀ ਦਵਾਈ ਲੈ ਰਹੇ ਹਨ, ਉਨ੍ਹਾਂ ਨੂੰ ਪਨੀਰ ਦਾ ਸੇਵਨ ਸੋਚ ਸਮਝ ਕੇ ਕਰਨਾ ਚਾਹੀਦਾ ਹੈ। ਅਜਿਹਾ ਇਸ ਲਈ ਕਿਉਂਕਿ ਪਨੀਰ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਸੈਚੁਰੇਟੇਡ ਫੈਟ ਅਤੇ ਨਮਕ ਹੁੰਦਾ ਹੈ। ਇਸ ਦੇ ਜ਼ਿਆਦਾ ਸੇਵਨ ਨਾਲ ਕੋਲੈਸਟ੍ਰੋਲ ਵਧਦਾ ਹੈ। ਕੋਲੈਸਟ੍ਰੋਲ ਵਧਣ 'ਤੇ ਖੂਨ ਦੀਆਂ ਨਾੜੀਆਂ ਬੰਦ ਹੋ ਜਾਂਦੀਆਂ ਹਨ ਅਤੇ BP ਵੀ ਵੱਧ ਜਾਂਦਾ ਹੈ।
ਜੇਕਰ ਤੁਹਾਡਾ ਪੇਟ ਅਕਸਰ ਖਰਾਬ ਰਹਿੰਦਾ ਹੈ ਅਤੇ ਤੁਸੀਂ ਮਾਮੂਲੀ ਜਿਹੀ ਚੀਜ਼ ਨੂੰ ਵੀ ਹਜ਼ਮ ਨਹੀਂ ਕਰ ਪਾਉਂਦੇ ਹੋ ਤਾਂ ਸਮਝ ਲਓ ਕਿ ਪਨੀਰ ਤੁਹਾਡੇ ਲਈ ਜ਼ਹਿਰ ਦੇ ਬਰਾਬਰ ਹੈ। ਦਰਅਸਲ, ਪਨੀਰ ਵਿੱਚ ਫਾਈਬਰ ਦੀ ਮਾਤਰਾ ਘੱਟ ਹੁੰਦੀ ਹੈ। ਜਿਸ ਕਾਰਨ ਕੋਈ ਵੀ ਚੀਜ਼ ਆਸਾਨੀ ਨਾਲ ਹਜ਼ਮ ਨਹੀਂ ਹੁੰਦੀ। ਖਾਸ ਕਰਕੇ ਅਜਿਹੇ ਲੋਕਾਂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਪਨੀਰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਜਿਨ੍ਹਾਂ ਲੋਕਾਂ ਨੂੰ ਦੁੱਧ ਜਾਂ ਦੁੱਧ ਤੋਂ ਤਿਆਰ ਕਿਸੇ ਵੀ ਉਤਪਾਦ ਤੋਂ ਐਲਰਜੀ ਹੈ, ਉਨ੍ਹਾਂ ਨੂੰ ਪਨੀਰ ਨੂੰ ਆਪਣੀ ਖੁਰਾਕ ਦਾ ਹਿੱਸਾ ਨਹੀਂ ਬਣਾਉਣਾ ਚਾਹੀਦਾ। ਜੇਕਰ ਇਹ ਲੋਕ ਗਲਤੀ ਨਾਲ ਪਨੀਰ ਖਾਂਦੇ ਹਨ ਤਾਂ ਵੀ ਉਨ੍ਹਾਂ ਨੂੰ ਜਲਦੀ ਹੀ ਚਮੜੀ 'ਤੇ ਧੱਫੜ, ਖਾਰਸ਼ ਜਾਂ ਸਾਹ ਲੈਣ 'ਚ ਤਕਲੀਫ ਹੋ ਸਕਦੀ ਹੈ।
ਸਾਇੰਸ ਡਾਇਰੈਕਟ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਅਨੁਸਾਰ, ਗੁਰਦੇ ਦੇ ਰੋਗੀਆਂ ਨੂੰ ਉੱਚ ਪ੍ਰੋਟੀਨ ਅਤੇ ਫਾਸਫੋਰਸ ਵਾਲੇ ਭੋਜਨ ਪਦਾਰਥਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਇਸ ਨਾਲ ਕੈਲਸ਼ੀਅਮ ਦੀ ਕਮੀ ਹੁੰਦੀ ਹੈ। ਪਨੀਰ ਦਾ ਵੀ ਇਹੀ ਹਾਲ ਹੈ। ਜੇਕਰ ਪਨੀਰ ਨੂੰ ਜ਼ਿਆਦਾ ਮਾਤਰਾ 'ਚ ਖਾਧਾ ਜਾਵੇ ਤਾਂ ਇਹ ਕਿਡਨੀ ਦੇ ਕੰਮਕਾਜ ਨੂੰ ਘੱਟ ਕਰਦਾ ਹੈ।
ਜਦੋਂ ਵੀ ਦਸਤ ਹੋਣ ਤਾਂ ਪਨੀਰ ਨਾ ਖਾਓ। ਹਾਲਾਂਕਿ ਅਜਿਹਾ ਨਹੀਂ ਹੈ ਕਿ ਤੁਹਾਨੂੰ ਪਨੀਰ ਦਾ ਸੇਵਨ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ ਪਰ ਇਸ ਨੂੰ ਜ਼ਿਆਦਾ ਮਾਤਰਾ 'ਚ ਖਾਣ ਨਾਲ ਡਾਇਰੀਆ ਦੀ ਸਮੱਸਿਆ ਵਧ ਸਕਦੀ ਹੈ। ਗੰਭੀਰ ਦਸਤ ਸਰੀਰ ਵਿੱਚ ਡੀਹਾਈਡਰੇਸ਼ਨ ਦਾ ਕਾਰਨ ਬਣਦੇ ਹਨ, ਜਿਸ ਨਾਲ ਮੌਤ ਵੀ ਹੋ ਸਕਦੀ ਹੈ।
Check out below Health Tools-
Calculate Your Body Mass Index ( BMI )






















