Health News: ਫਰਿੱਜ 'ਚ ਰੱਖਣ ਤੋਂ ਪਹਿਲਾਂ ਦੋ ਵਾਰ ਸੋਚੋ! ਇਹ ਚੀਜ਼ਾਂ ਕਰ ਸਕਦੀਆਂ ਬਿਮਾਰ..ਜ਼ਾਹਿਰ ਬਣ ਜਾਂਦੀਆਂ
ਫਰਿੱਜ ਅਜਿਹੀ ਚੀਜ਼ ਹੈ ਜੋ ਕਿ ਹਰ ਘਰ 'ਚ ਬਹੁਤ ਹੀ ਆਰਾਮ ਦੇ ਨਾਲ ਪਾਈ ਜਾਂਦੀ ਹੈ। ਇਸ ਦੀ ਵਰਤੋਂ ਖਾਣੇ ਨੂੰ ਖਰਾਬ ਹੋਣ ਬਚਾਉਣ ਦੇ ਲਈ ਕੀਤੀ ਜਾਂਦੀ ਹੈ। ਪਰ ਕਵੀ ਵਾਰ ਕੁੱਝ ਚੀਜ਼ਾਂ ਨੂੰ ਜੇਕਰ ਸਹੀ ਢੰਗ ਦੇ ਨਾਲ ਫਰਿੱਜ 'ਚ ਸਟੋਰ ਨਾ ਕੀਤਾ ਜਾਵੇ...
Kitchen Tips: ਜੇਕਰ ਤੁਸੀਂ ਭੋਜਨ ਨੂੰ ਖਰਾਬ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਇਸ ਨੂੰ ਫਰਿੱਜ ਦੇ ਵਿੱਚ ਰੱਖਦੇ ਹੋ। ਇਹ ਉਹੀ ਚੀਜ਼ ਹੈ ਜੋ ਦੁੱਧ ਅਤੇ ਦਹੀਂ ਦੇ ਨਾਲ-ਨਾਲ ਫਲਾਂ ਅਤੇ ਸਬਜ਼ੀਆਂ ਸਮੇਤ ਹੋਰ ਚੀਜ਼ਾਂ ਨੂੰ ਗਰਮੀਆਂ ਵਿੱਚ ਖਰਾਬ ਹੋਣ ਤੋਂ ਰੋਕਦੀ ਹੈ। ਉਂਝ, ਖਾਣ-ਪੀਣ ਦੀਆਂ ਚੀਜ਼ਾਂ ਹੀ ਨਹੀਂ ਸਗੋਂ ਦਵਾਈਆਂ ਨੂੰ ਵੀ ਖਰਾਬ ਹੋਣ ਤੋਂ ਬਚਾਉਣ ਲਈ ਫਰਿੱਜ 'ਚ ਰੱਖਿਆ ਜਾਂਦਾ ਹੈ। ਬੇਸ਼ੱਕ ਫਰਿੱਜ ਕੋਲਡ ਸਟੋਰੇਜ ਦਾ ਕੰਮ ਕਰਦਾ ਹੈ, ਪਰ ਹਰ ਖਾਣ-ਪੀਣ ਵਾਲੀ ਚੀਜ਼ ਨੂੰ ਫਰਿੱਜ ਵਿੱਚ ਨਹੀਂ ਰੱਖਣਾ ਚਾਹੀਦਾ।
ਮਾਹਿਰਾਂ ਦਾ ਕਹਿਣਾ ਹੈ ਕਿ ਕਈ ਖਾਣ-ਪੀਣ ਵਾਲੀਆਂ ਵਸਤੂਆਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਫਰਿੱਜ ਵਿਚ ਰੱਖਣ ਨਾਲ ਜਾਂ ਤਾਂ ਉਨ੍ਹਾਂ ਦੇ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ ਜਾਂ ਫਿਰ ਸਿਹਤ ਲਈ ਖ਼ਤਰਾ ਬਣ ਜਾਂਦੇ ਹਨ। ਇਸੇ ਤਰ੍ਹਾਂ ਕੁਝ ਚੀਜ਼ਾਂ ਅਜਿਹੀਆਂ ਵੀ ਹਨ, ਜਿਨ੍ਹਾਂ ਨੂੰ ਫਰਿੱਜ 'ਚ ਬਿਲਕੁਲ ਵੀ ਖੁੱਲ੍ਹਾ ਨਹੀਂ ਰੱਖਣਾ ਚਾਹੀਦਾ। ਆਓ ਜਾਣਦੇ ਹਾਂ ਫਰਿੱਜ 'ਚ ਭੋਜਨ ਸਟੋਰ ਕਰਦੇ ਸਮੇਂ ਕਿਹੜੀਆਂ ਗਲਤੀਆਂ ਤੋਂ ਬਚਣਾ ਚਾਹੀਦਾ ਹੈ।
ਪਨੀਰ ਅਤੇ ਚਿਕਨ
ਪਨੀਰ, ਚੀਜ ਅਤੇ ਮੀਟ ਵਰਗੀਆਂ ਚੀਜ਼ਾਂ ਸੁੱਕ ਜਾਣਗੀਆਂ ਜੇਕਰ ਫਰਿੱਜ ਵਿੱਚ ਸਿੱਧਾ ਰੱਖ ਦਿੰਦੇ ਹੋ। ਇਸ ਨਾਲ ਉਨ੍ਹਾਂ ਦੇ ਸਵਾਦ 'ਤੇ ਵੀ ਅਸਰ ਪੈਂਦਾ ਹੈ। ਇਸ ਕਾਰਨ ਇਹ ਚੀਜ਼ਾਂ ਸੁੰਗੜਨ ਲੱਗਦੀਆਂ ਹਨ। ਅਜਿਹੀਆਂ ਸਾਰੀਆਂ ਵਸਤੂਆਂ ਖਪਤ ਲਈ ਫਿੱਟ ਨਹੀਂ ਹੁੰਦੀਆਂ।
ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਸਤੂਆਂ ਵਿੱਚ ਬੈਕਟੀਰੀਆ ਅਤੇ ਕੀਟਾਣੂ ਤੇਜ਼ੀ ਨਾਲ ਵਧਦੇ ਹਨ। ਇਹ ਇਕ ਚੀਜ਼ ਤੋਂ ਦੂਜੀ ਚੀਜ਼ ਵਿਚ ਤੇਜ਼ੀ ਨਾਲ ਫੈਲਦਾ ਹੈ, ਜਿਸ ਨੂੰ ਖਾਣਾ ਗੈਰ-ਸਿਹਤਮੰਦ ਹੋ ਸਕਦਾ ਹੈ।
ਪੋਸ਼ਣ ਦੀ ਘਾਟ
ਅਕਸਰ ਲੋਕ ਟਮਾਟਰ ਵਰਗੀਆਂ ਚੀਜ਼ਾਂ ਨੂੰ ਫਰਿੱਜ ਵਿੱਚ ਬਿਨ੍ਹਾਂ ਪੈਕ ਕੀਤੇ ਖੁੱਲ੍ਹੇ ਹੀ ਰੱਖ ਦਿੰਦੇ ਹੋ। ਤਾਂ ਅਜਿਹੀਆਂ ਰਸਦਾਰ ਸਬਜ਼ੀਆਂ ਜਾਂ ਫਲਾਂ ਨੂੰ ਫਰਿੱਜ ਵਿੱਚ ਖੁੱਲ੍ਹਾ ਛੱਡਣ ਕਰਕੇ ਇਹ ਸੁੱਕਣ ਲੱਗ ਜਾਂਦੀਆਂ ਹਨ। ਇਸ ਨਾਲ ਸ਼ਬਜੀਆਂ ਤੇ ਫਲਾਂ ਦੇ ਅੰਦਰ ਦਾ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਜਾਂਦਾ ਹੈ। ਅਜਿਹੇ 'ਚ ਇਨ੍ਹਾਂ ਚੀਜ਼ਾਂ ਦਾ ਪੋਸ਼ਣ ਘੱਟ ਹੋਣ ਲੱਗਦਾ ਹੈ।
ਪੀਜ਼ਾ ਜਾਂ ਕੇਕ
ਕਈ ਵਾਰ ਲੋਕ ਪੀਜ਼ਾ ਜਾਂ ਕੇਕ ਵਰਗੀਆਂ ਪਾਰਟੀਆਂ ਦਾ ਬਚਿਆ ਹੋਇਆ ਭੋਜਨ ਫਰਿੱਜ ਵਿੱਚ ਖੁੱਲ੍ਹਾ ਰੱਖ ਦਿੰਦੇ ਹਨ। ਪਰ ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਹੁਣੇ ਸਾਵਧਾਨ ਹੋ ਜਾਓ। ਫਰਿੱਜ ਵਿੱਚ ਖੁੱਲ੍ਹੇ ਰੱਖਣ ਨਾਲ ਉੱਲੀ ਹੋਣ ਦਾ ਖ਼ਤਰਾ ਰਹਿੰਦਾ ਹੈ। ਜੇਕਰ ਭੋਜਨ ਨੂੰ ਬਿਨਾਂ ਢੱਕਣ ਦੇ ਫਰਿੱਜ ਵਿੱਚ ਰੱਖਿਆ ਜਾਵੇ ਤਾਂ ਇਸ ਦਾ ਸਵਾਦ ਵਿਗੜਨਾ ਸ਼ੁਰੂ ਹੋ ਜਾਂਦਾ ਹੈ। ਖਾਸ ਕਰਕੇ ਮਿਠਾਈ, ਦਾਲ ਅਤੇ ਬਿਰਯਾਨੀ ਵਰਗੀਆਂ ਚੀਜ਼ਾਂ ਬਹੁਤ ਜਲਦੀ ਖਰਾਬ ਹੋ ਸਕਦੀਆਂ ਹਨ। ਇਸ ਲਈ ਇਨ੍ਹਾਂ ਨੂੰ ਹਮੇਸ਼ਾ ਫਰਿੱਜ 'ਚ ਢੱਕ ਕੇ ਰੱਖੋ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )