Health: ਸੌਣ ਤੋਂ ਪਹਿਲਾਂ ਇੰਨੇ ਮਿੰਟ ਜ਼ਰੂਰ ਕਰੋ ਸੈਰ, ਸਰੀਰ 'ਚ ਨਜ਼ਰ ਆਉਣਗੇ ਆਹ ਬਦਲਾਅ
Health: ਤੁਸੀਂ ਆਪਣੇ ਸਰੀਰ ਨੂੰ ਜਿੰਨਾ ਐਕਟਿਵ ਰੱਖੋਗੇ, ਓੰਨਾ ਹੀ ਤੁਸੀਂ ਬਿਮਾਰੀਆਂ ਤੋਂ ਦੂਰ ਰਹੋਗੇ। ਪਰ ਕੀ ਤੁਸੀਂ ਜਾਣਦੇ ਹੋ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਥੋੜ੍ਹੀ ਜਿਹੀ ਸੈਰ ਕਰਨਾ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
Health: ਚਲਦੇ-ਫਿਰਦੇ ਰਹਿਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਸੌਣ ਤੋਂ ਪਹਿਲਾਂ ਥੋੜ੍ਹੀ ਜਿਹੀ ਸੈਰ ਕਰਨਾ ਸਿਹਤ ਲਈ ਚੰਗਾ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਇਸ ਦੇ ਫਾਇਦਿਆਂ ਬਾਰੇ ਦੱਸਾਂਗੇ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸੌਣ ਤੋਂ ਪਹਿਲਾਂ ਕੁਝ ਦੇਰ ਸੈਰ ਕਰਨ ਨਾਲ ਸਿਹਤ ਨੂੰ ਕੀ-ਕੀ ਫਾਇਦੇ ਹੁੰਦੇ ਹਨ?
ਚੰਗੀ ਨੀਂਦ ਆਉਂਦੀ
ਖਾਣਾ ਖਾਣ ਤੋਂ ਬਾਅਦ ਹਲਕੀ ਜਿਹੀ ਸੈਰ ਕਰਨੀ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਸੌਣ ਤੋਂ ਪਹਿਲਾਂ ਹਲਕੀ ਜਿਹੀ ਸੈਰ ਕਰਦੇ ਹੋ, ਤਾਂ ਤੁਹਾਨੂੰ ਚੰਗੀ ਨੀਂਦ ਆਵੇਗੀ। ਇਸ ਨਾਲ ਦਿਮਾਗ ਸ਼ਾਂਤ ਰਹਿੰਦਾ ਹੈ ਅਤੇ ਚੰਗੀ ਨੀਂਦ ਆਉਂਦੀ ਹੈ।
ਦਿਮਾਗ ਦੀ ਸਿਹਤ
ਸ਼ਾਮ ਦੀ ਸੈਰ ਨਾਲ ਚਿੰਤਾ ਅਤੇ ਤਣਾਅ ਘੱਟ ਹੁੰਦਾ ਹੈ। ਇਦਾਂ ਕਰਨ ਨਾਲ ਮੂਡ ਵੀ ਠੀਕ ਰਹਿੰਦਾ ਹੈ। ਇਸ ਤੋਂ ਇਲਾਵਾ ਡਿਪਰੈਸ਼ਨ ਦੇ ਖਤਰੇ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।
ਭਾਰ ਘੱਟ ਕਰਨ ਵਿੱਚ ਮਦਦ ਕਰਦਾ ਹੈ
ਹਰ ਰੋਜ਼ ਸੌਣ ਤੋਂ ਪਹਿਲਾਂ ਸੈਰ ਕਰਨ ਨਾਲ ਕੈਲੋਰੀ ਬਰਨ ਹੁੰਦੀਆਂ ਹਨ। ਅਜਿਹਾ ਕਰਨ ਨਾਲ ਭਾਰ ਘੱਟ ਕਰਨ ਵਿੱਚ ਮਦਦ ਮਿਲਦੀ ਹੈ।
ਇਹ ਵੀ ਪੜ੍ਹੋ: Health News: ਗਰਮੀਆਂ 'ਚ ਖਾਲੀ ਪੇਟ ਖਾਓ ਇਹ ਫਲ, ਪੇਟ ਰਹੇਗਾ ਠੰਡਾ ਅਤੇ ਇਹ ਬਿਮਾਰੀਆਂ ਰਹਿਣਗੀਆਂ ਦੂਰ
ਦਿਲ ਰਹਿੰਦਾ ਸਿਹਤਮੰਦ
ਹਰ ਰੋਜ਼ ਸੌਣ ਤੋਂ ਪਹਿਲਾਂ ਸੈਰ ਕਰਨ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਇਸ ਤੋਂ ਇਲਾਵਾ ਬੀਪੀ ਵੀ ਕੰਟਰੋਲ 'ਚ ਰਹਿੰਦਾ ਹੈ।
ਹੱਡੀਆਂ ਹੁੰਦੀਆਂ ਮਜ਼ਬੂਤ
ਸੈਰ ਕਰਨ ਨਾਲ ਮਾਸਪੇਸ਼ੀਆਂ ਅਤੇ ਦਿਲ ਤੰਦਰੁਸਤ ਰਹਿੰਦਾ ਹੈ ਅਤੇ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ।
ਸ਼ਾਮ ਦੀ ਸੈਰ ਕਰਨ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
ਰਾਤ ਦੇ ਖਾਣੇ ਤੋਂ 2 ਘੰਟੇ ਬਾਅਦ ਹੀ ਸੈਰ ਲਈ ਜਾਓ
ਜ਼ਿਆਦਾ ਤੇਜ਼ ਨਾ ਚੱਲੋ, ਆਰਾਮਦਾਇਕ ਕੱਪੜੇ ਅਤੇ ਜੁੱਤੇ ਪਾਓ
ਜੇਕਰ ਤੁਹਾਨੂੰ ਸਿਹਤ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਡਾਕਟਰ ਦੀ ਸਲਾਹ ਲੈਣ ਤੋਂ ਬਾਅਦ ਹੀ ਸੈਰ ਕਰੋ
ਸ਼ਾਮ ਦੀ ਸੈਰ ਕਰਨ ਨਾਲ ਪਾਚਨ ਤੰਤਰ ਸਹੀ ਰਹਿੰਦਾ ਹੈ। ਇਹ ਭੋਜਨ ਨੂੰ ਪਚਾਉਣ 'ਚ ਵੀ ਕਾਫੀ ਮਦਦ ਕਰਦਾ ਹੈ। ਇਸ ਲਈ ਖਾਣਾ ਖਾਣ ਤੋਂ ਤੁਰੰਤ ਬਾਅਦ ਬਿਲਕੁਲ ਨਹੀਂ ਸੌਣਾ ਚਾਹੀਦਾ। ਖਾਣਾ ਖਾਣ ਤੋਂ 2 ਘੰਟੇ ਬਾਅਦ 15 ਮਿੰਟ ਸੈਰ ਵੀ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ: Floating Post Office: ਭਾਰਤ 'ਚ ਇੱਥੇ ਮੌਜੂਦ ਹੈ 200 ਸਾਲ ਪੁਰਾਣਾ ਪਾਣੀ 'ਚ ਤੈਰਦਾ ਡਾਕਘਰ
Disclaimer: ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )