Eat Too Many Oranges: ਜੇਕਰ ਤੁਸੀਂ ਸਰਦੀਆਂ 'ਚ ਜ਼ਿਆਦਾ ਸੰਤਰੇ ਖਾਂਦੇ ਹੋ ਤਾਂ ਇਨ੍ਹਾਂ ਨੂੰ ਬਿਲਕੁਲ ਵੀ ਨਾ ਖਾਓ... ਹੋ ਸਕਦੀ ਇਹ ਗੰਭੀਰ ਬਿਮਾਰੀ
Health News: ਸਿਹਤ ਮਾਹਿਰਾਂ ਅਨੁਸਾਰ ਮੌਸਮੀ ਫਲ ਜ਼ਰੂਰ ਖਾਣੇ ਚਾਹੀਦੇ ਹਨ। ਕਿਉਂਕਿ ਸਰੀਰ ਨੂੰ ਜ਼ਰੂਰੀ ਪੋਸ਼ਕ ਤੱਤ ਮਿਲਦੇ ਹਨ। ਪਰ ਜੇਕਰ ਤੁਸੀਂ ਜ਼ਿਆਦਾ ਸੰਤਰਾ ਖਾਂਦੇ ਹੋ ਤਾਂ ਇਹ ਸਰੀਰ ਲਈ ਖਤਰਨਾਕ ਸਾਬਤ ਹੋ ਸਕਦਾ ਹੈ।
Eat Too Many Oranges: ਸਰਦੀ ਦਾ ਮੌਸਮ ਆਉਂਦੇ ਹੀ ਸੰਤਰਾ ਬਾਜ਼ਾਰ ਵਿੱਚ ਸੱਜ ਜਾਂਦਾ ਹੈ। ਥਾਂ-ਥਾਂ ਤੁਹਾਨੂੰ ਸੰਤਰਾ ਵਿੱਕਦਾ ਨਜ਼ਰ ਆ ਜਾਵੇਗਾ। ਲੋਕ ਇਸ ਦਾ ਖੂਬ ਜੂਸ ਵੀ ਪੀਂਦੇ ਹਨ। ਧੁੱਪ ਦੇ ਵਿੱਚ ਬੈਠ ਕੇ ਸੰਤਰਾ ਖਾਣ ਦਾ ਆਪਣਾ ਹੀ ਮਜ਼ਾ ਹੈ। ਸਿਹਤ ਮਾਹਿਰ ਵੀ ਅਕਸਰ ਕਹਿੰਦੇ ਹਨ ਕਿ ਮੌਸਮੀ ਫਲ ਜ਼ਰੂਰ ਖਾਣੇ ਚਾਹੀਦੇ ਹਨ। ਕਿਉਂਕਿ ਸਰੀਰ ਨੂੰ ਜ਼ਰੂਰੀ ਪੋਸ਼ਕ ਤੱਤ ਮਿਲਦੇ ਹਨ। ਕੋਈ ਸਮਾਂ ਸੀ ਜਦੋਂ ਸੰਤਰੇ ਸਿਰਫ਼ ਸਰਦੀਆਂ ਵਿੱਚ ਹੀ ਮਿਲਦੇ ਸਨ ਪਰ ਹੁਣ ਸੰਤਰੇ ਸਾਲ ਭਰ ਮਿਲਦੇ ਹਨ। ਸੰਤਰਾ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਸ ਵਿਚ ਵਿਟਾਮਿਨ ਸੀ ਹੁੰਦਾ ਹੈ। ਇਸ ਦੇ ਨਾਲ ਹੀ ਡਾਕਟਰ ਇਨ੍ਹਾਂ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਸੰਤਰਾ ਖਾਣ ਤੋਂ ਵਰਜਦੇ ਹਨ।
ਗੁਰਦੇ
ਸਿਹਤ ਮਾਹਿਰਾਂ ਮੁਤਾਬਕ ਸੰਤਰਾ ਜ਼ਿਆਦਾ ਖਾਣ ਨਾਲ ਗੁਰਦਿਆਂ 'ਤੇ ਬਹੁਤ ਖਤਰਨਾਕ ਪ੍ਰਭਾਵ ਪੈਂਦਾ ਹੈ। ਜਿਸ ਕਾਰਨ ਕਿਡਨੀ ਦੀ ਬਿਮਾਰੀ ਹੋ ਸਕਦੀ ਹੈ। ਜਿਹੜੇ ਲੋਕ ਪਹਿਲਾਂ ਹੀ ਇਸ ਬਿਮਾਰੀ ਤੋਂ ਪੀੜਤ ਨੇ ਤਾਂ ਇਹ ਇਸਨੂੰ ਟਰਿੱਗਰ ਕਰ ਸਕਦਾ ਹੈ। ਗੁਰਦੇ ਦੀ ਪੱਥਰੀ ਜਾਂ ਕਿਡਨੀ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਸੰਤਰਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਇਸ ਵਿੱਚ ਪੋਟਾਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਕਿਡਨੀ ਲਈ ਨੁਕਸਾਨਦੇਹ ਹੁੰਦਾ ਹੈ।
ਹੋਰ ਪੜ੍ਹੋ : ਇਨ੍ਹਾਂ 5 ਘਰੇਲੂ ਨੁਸਖਿਆਂ ਨਾਲ ਘੁਰਾੜੇ ਦੀ ਸਮੱਸਿਆ ਹਮੇਸ਼ਾ ਲਈ ਹੋ ਜਾਵੇਗੀ ਦੂਰ, ਜਲਦ ਮਿਲੇਗੀ ਰਾਹਤ
ਨਿੰਬੂ ਐਲਰਜੀ
ਕਈ ਲੋਕਾਂ ਨੂੰ ਖੱਟੇ ਫਲ ਖਾਣ ਤੋਂ ਬਾਅਦ ਐਲਰਜੀ ਦੀ ਸਮੱਸਿਆ ਹੋਣ ਲੱਗਦੀ ਹੈ। ਜਿਨ੍ਹਾਂ ਲੋਕਾਂ ਨੂੰ ਐਲਰਜੀ ਦੀ ਸਮੱਸਿਆ ਹੈ ਜੇਕਰ ਉਹ ਨਿੰਬੂ ਜਾਂ ਸੰਤਰਾ ਵਰਗੇ ਖੱਟੇ ਫਲ ਖਾਂਦੇ ਹਨ ਤਾਂ ਉਨ੍ਹਾਂ ਦੀ ਐਲਰਜੀ ਵੱਧ ਸਕਦੀ ਹੈ। ਸੰਤਰੇ 'ਚ ਵਿਟਾਮਿਨ ਸੀ, ਐਂਟੀਆਕਸੀਡੈਂਟ, ਫਾਈਬਰ ਅਤੇ ਕਈ ਮਿਨਰਲਸ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਸਟ੍ਰਾਬੇਰੀ ਦੀ ਤਰ੍ਹਾਂ, ਇਹ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ। ਜੇਕਰ ਤੁਸੀਂ ਕੋਲੈਸਟ੍ਰੋਲ ਦੀ ਬਿਮਾਰੀ ਨਾਲ ਜੂਝ ਰਹੇ ਹੋ ਤਾਂ ਤੁਹਾਨੂੰ ਸੰਤਰਾ ਖਾਣਾ ਚਾਹੀਦਾ ਹੈ। ਸੰਤਰਾ ਖਾਣ ਨਾਲ LDL ਯਾਨੀ ਖਰਾਬ ਕੋਲੈਸਟ੍ਰਾਲ ਘੱਟ ਹੁੰਦਾ ਹੈ।
ਜੇਕਰ ਤੁਸੀਂ ਕੋਲੈਸਟ੍ਰੋਲ ਨਾਲ ਜੂਝ ਰਹੇ ਹੋ ਤਾਂ ਸੰਤਰਾ ਆਮ ਤੌਰ 'ਤੇ ਸਿਹਤਮੰਦ ਹੁੰਦਾ ਹੈ, ਪਰ ਇਸ ਦੇ ਜ਼ਿਆਦਾ ਸੇਵਨ ਨਾਲ ਫਾਈਬਰ ਦੀ ਮਾਤਰਾ ਕਾਰਨ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ, ਨਿੰਬੂ ਜਾਤੀ ਦੀ ਐਲਰਜੀ ਜਾਂ ਗੁਰਦੇ ਦੀਆਂ ਸਮੱਸਿਆਵਾਂ ਵਰਗੀਆਂ ਕੁਝ ਡਾਕਟਰੀ ਸਥਿਤੀਆਂ ਵਾਲੇ ਵਿਅਕਤੀਆਂ ਨੂੰ ਆਪਣੇ ਸੇਵਨ ਨੂੰ ਸੀਮਤ ਕਰਨਾ ਚਾਹੀਦਾ ਹੈ। ਬਹੁਤ ਜ਼ਿਆਦਾ ਸੰਤਰੇ ਖਾਣ ਨਾਲ ਉਲਟੀ, ਜੀਅ ਕੱਚਾ ਹੋਣਾ, ਸਿਰ ਦਰਦ ਵਰਗੀਆਂ ਗੰਭੀਰ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
ਕਿਹੜੇ ਲੋਕਾਂ ਨੂੰ ਸੰਤਰਾ ਨਹੀਂ ਖਾਣਾ ਚਾਹੀਦਾ?
ਜਿਨ੍ਹਾਂ ਲੋਕਾਂ ਨੂੰ ਕਿਡਨੀ ਅਤੇ ਲੀਵਰ ਦੀ ਬਿਮਾਰੀ ਹੈ ਉਨ੍ਹਾਂ ਨੂੰ ਸੰਤਰਾ ਨਹੀਂ ਖਾਣਾ ਚਾਹੀਦਾ। ਕਿਉਂਕਿ ਸੰਤਰੇ ਵਿੱਚ ਪੋਟਾਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਨਿੰਬੂ ਜਾਤੀ ਦੀ ਐਲਰਜੀ ਵਾਲੇ ਲੋਕਾਂ ਨੂੰ ਹਰ ਰੋਜ਼ ਸੰਤਰਾ ਖਾਣਾ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਹਮੇਸ਼ਾ ਕਿਸੇ ਸਿਹਤ ਸੰਭਾਲ ਪੇਸ਼ੇਵਰ ਨਾਲ ਸਲਾਹ ਕਰੋ। ਸੰਤਰਾ ਖਾਣਾ ਚਾਹੀਦਾ ਹੈ। ਸੰਤਰਾ ਖਾਣ ਨਾਲ LDL ਯਾਨੀ ਖਰਾਬ ਕੋਲੈਸਟ੍ਰਾਲ ਘੱਟ ਹੁੰਦਾ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )