Winter Depression: ਠੰਢ ਵਿੱਚ ਮਨ ਉਦਾਸ ਰਹਿੰਦੈ, ਕਿਸੇ ਕੰਮ 'ਚ ਨਹੀਂ ਲੱਗਦਾ ਜੀਅ, ਕਿਤੇ ਤੁਸੀਂ ਵੀ ਤਾਂ ਨਹੀਂ ਹੋ ਵਿੰਟਰ ਡਿਪ੍ਰੈਸ਼ਨ ਤੋਂ ਪੀੜਤ?
Health:ਸਰਦੀਆਂ 'ਚ ਕਈ ਦਿਨ ਧੁੱਪ ਨਹੀਂ ਹੁੰਦੀ। ਇਸ ਦਾ ਸਿੱਧਾ ਅਸਰ ਸਾਡੇ ਮੂਡ 'ਤੇ ਪੈਂਦਾ ਹੈ। ਇਸ ਸਮੇਂ ਦੌਰਾਨ ਬਹੁਤ ਸਾਰੇ ਲੋਕ ਚਿੜਚਿੜੇ ਮਹਿਸੂਸ ਕਰਨ ਲੱਗਦੇ ਹਨ, ਉਹ ਉਦਾਸੀ ਵਿਚ ਘਿਰ ਜਾਂਦੇ ਹਨ ਅਤੇ ਹਰ ਗੱਲ 'ਤੇ ਗੁੱਸਾ ਆਉਣ ਲੱਗਦੇ ਹਨ।
Winter Depression: ਸਰਦ ਰੁੱਤ ਦੇ ਵਿੱਚ ਠੰਢ ਕਰਕੇ ਸਰੀਰ ਵਿਚ ਆਲਸ ਵਧ ਜਾਂਦਾ ਹੈ। ਜਦੋਂ ਵੀ ਮੌਸਮ 'ਚ ਬਦਲਾਅ ਹੁੰਦਾ ਹੈ ਤਾਂ ਇਸ ਦਾ ਅਸਰ ਮੂਡ 'ਤੇ ਵੀ ਪੈਂਦਾ ਹੈ। ਕੁਝ ਲੋਕਾਂ ਵਿੱਚ ਇਹ ਡਿਪਰੈਸ਼ਨ ਦਾ ਰੂਪ ਲੈ ਸਕਦਾ ਹੈ। ਦਰਅਸਲ ਸਰਦੀਆਂ ਵਿੱਚ ਕਈ ਦਿਨ ਤੱਕ ਸੂਰਜ ਦੇਵ ਦੇ ਦਰਸ਼ਨ ਨਹੀਂ ਹੁੰਦੇ, ਜਿਸ ਕਰਕੇ ਸਰੀਰ ਨੂੰ ਧੁੱਪ ਨਹੀਂ ਲੱਗਦੀ। ਇਸ ਦਾ ਸਿੱਧਾ ਅਸਰ ਸਾਡੇ ਮੂਡ 'ਤੇ ਪੈਂਦਾ ਹੈ। ਇਸ ਸਮੇਂ ਦੌਰਾਨ ਬਹੁਤ ਸਾਰੇ ਲੋਕ ਚਿੜਚਿੜੇ ਮਹਿਸੂਸ ਕਰਨ ਲੱਗਦੇ ਹਨ, ਉਹ ਉਦਾਸ ਮਹਿਸੂਸ ਕਰਦੇ ਹਨ ਅਤੇ ਹਰ ਗੱਲ 'ਤੇ ਗੁੱਸੇ ਹੋਣ ਲੱਗਦੇ ਹਨ। ਇਸ ਨੂੰ ਵਿੰਟਰ ਡਿਪਰੈਸ਼ਨ ਕਿਹਾ ਜਾਂਦਾ ਹੈ।
ਇਕ ਅਧਿਐਨ ਮੁਤਾਬਕ ਸੂਰਜ ਦੀ ਰੌਸ਼ਨੀ ਕਾਰਨ ਅਜਿਹਾ ਹੁੰਦਾ ਹੈ, ਕਿਉਂਕਿ ਇਸ ਦਾ ਮੂਡ ਨਾਲ ਡੂੰਘਾ ਸਬੰਧ ਹੁੰਦਾ ਹੈ। ਇਹੀ ਕਾਰਨ ਹੈ ਕਿ ਸਰਦੀਆਂ ਦੇ ਦਿਨਾਂ ਵਿੱਚ ਜਦੋਂ ਸੂਰਜ ਚਮਕਦਾ ਹੈ ਤਾਂ ਮੂਡ ਚੰਗਾ ਹੋ ਜਾਂਦਾ ਹੈ ਅਤੇ ਜਦੋਂ ਸੂਰਜ ਨਹੀਂ ਚਮਕਦਾ ਹੈ ਤਾਂ ਮੂਡ ਵਿਗੜ ਜਾਂਦਾ ਹੈ। ਅਜਿਹੇ 'ਚ ਆਓ ਜਾਣਦੇ ਹਾਂ ਕੀ ਹੈ ਵਿੰਟਰ ਡਿਪ੍ਰੈਸ਼ਨ ਅਤੇ ਇਸ ਤੋਂ ਬਚਣ ਦੇ ਤਰੀਕੇ...
ਵਿੰਟਰ ਡਿਪਰੈਸ਼ਨ ਅਤੇ ਇਸਦੇ ਕਾਰਨ
ਸਰਦੀਆਂ ਵਿੱਚ ਸਾਡੇ ਸਰੀਰ ਦੀ ਜੈਵਿਕ ਘੜੀ ਵਿੱਚ ਬਦਲਾਅ ਆਮ ਗੱਲ ਹੈ। ਘੱਟ ਧੁੱਪ ਦੇ ਕਾਰਨ ਸੇਰੋਟੋਨਿਨ ਦਾ ਪੱਧਰ ਘੱਟ ਜਾਂਦਾ ਹੈ, ਜੋ ਸਰਦੀਆਂ ਵਿੱਚ ਡਿਪਰੈਸ਼ਨ ਦੀ ਸਮੱਸਿਆ ਦਾ ਕਾਰਨ ਬਣਦਾ ਹੈ। ਸਾਡੇ ਦੇਸ਼ ਵਿੱਚ ਹਰ ਸਾਲ, ਲਗਭਗ 1 ਕਰੋੜ ਲੋਕ ਠੰਡ ਦੇ ਮੌਸਮ ਵਿੱਚ ਵਿੰਟਰ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਦਿਮਾਗ਼ ਦੇ ਜਾਗਦੇ ਅਤੇ ਸੁਚੇਤ ਰਹਿਣ ਲਈ ਸਵੇਰ ਦੀ ਧੁੱਪ ਬਹੁਤ ਜ਼ਰੂਰੀ ਹੈ।
ਸਵੇਰ ਦੀ ਧੁੱਪ ਮਹੱਤਵਪੂਰਨ ਕਿਉਂ ਹੈ?
ਸਰਦੀਆਂ ਵਿੱਚ ਸਵੇਰ ਦੀ ਧੁੱਪ ਨੂੰ ਜ਼ਰੂਰੀ ਮੰਨਿਆ ਜਾਂਦਾ ਹੈ। ਇਹ ਇਸ ਲਈ ਹੈ ਕਿਉਂਕਿ ਸਾਡਾ ਦਿਮਾਗ ਤਣਾਅ ਦੇ ਹਾਰਮੋਨ ਕੋਰਟੀਸੋਲ ਨੂੰ ਛੱਡਦਾ ਹੈ, ਜੋ ਸਾਨੂੰ ਜਾਗਦੇ ਅਤੇ ਸੁਚੇਤ ਰਹਿਣ ਲਈ ਤਿਆਰ ਕਰਦਾ ਹੈ। ਸਵੇਰ ਦੀ ਧੁੱਪ ਸਰੀਰ ਨੂੰ ਸਿਹਤਮੰਦ ਕੋਰਟੀਸੋਲ ਪ੍ਰਦਾਨ ਕਰਦੀ ਹੈ ਅਤੇ ਡਿਪਰੈਸ਼ਨ ਨੂੰ ਰੋਕਦੀ ਹੈ। ਸਵੇਰ ਦੀ ਧੁੱਪ ਵੀ ਹੈਪੀ ਹਾਰਮੋਨ ਡੋਪਾਮਿਨ ਛੱਡਦੀ ਹੈ, ਜਿਸ ਨਾਲ ਮਨ ਖੁਸ਼ ਰਹਿੰਦਾ ਹੈ। ਇਸ ਨਾਲ ਮਨ ਵੀ ਪ੍ਰੇਰਿਤ ਰਹਿੰਦਾ ਹੈ।
ਸਰਦੀਆਂ ਦੇ ਤਣਾਅ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ
ਸਰਦੀਆਂ ਦੇ ਮੌਸਮ ਵਿੱਚ ਸਵੇਰ ਦੀ ਧੁੱਪ ਸਿਹਤ ਲਈ ਚੰਗੀ ਮੰਨੀ ਜਾਂਦੀ ਹੈ। ਇਹ ਮਾਨਸਿਕ ਸਿਹਤ ਲਈ ਵੀ ਬਿਹਤਰ ਹੈ। ਸਰਦੀਆਂ ਵਿੱਚ ਧੁੱਪ ਤੋਂ ਬਚਣ ਦੀ ਬਜਾਏ ਧੁੱਪ ਵਿੱਚ ਕੁਝ ਸਮਾਂ ਬਿਤਾਉਣਾ ਚਾਹੀਦਾ ਹੈ। ਖੁੱਲ੍ਹੀ ਧੁੱਪ ਵਿਚ ਬੈਠਣ ਨਾਲ ਸਰੀਰ ਵਿਚ ਵਿਟਾਮਿਨ ਡੀ ਦੀ ਕਮੀ ਨਹੀਂ ਹੋਵੇਗੀ ਅਤੇ ਮੌਸਮੀ ਪ੍ਰਭਾਵੀ ਵਿਕਾਰ ਜਿਵੇਂ ਕਿ ਥਕਾਵਟ, ਚਿੜਚਿੜੇਪਨ, ਸੁਸਤੀ ਅਤੇ ਮੂਡ ਸਵਿੰਗ ਤੋਂ ਵੀ ਬਚਿਆ ਜਾ ਸਕਦਾ ਹੈ। ਇਸ ਲਈ ਜਦੋਂ ਵੀ ਧੁੱਪ ਨਿਕਲੇ ਤਾਂ ਘੱਟੋ-ਘੱਟ 10 ਮਿੰਟ ਧੁੱਪ ਜ਼ਰੂਰ ਸੇਕਣੀ ਚਾਹੀਦੀ ਹੈ। ਇਸ ਨਾਲ ਸਰੀਰ ਨੂੰ ਕਈ ਲਾਭ ਤਾਂ ਮਿਲਦੇ ਹਨ ਤੇ ਨਾਲ ਹੀ ਮਨ ਵੀ ਖੁਸ਼ ਹੋ ਜਾਂਦਾ ਹੈ।
ਹੋਰ ਪੜ੍ਹੋ: ਸਾਵਧਾਨ! ਸਿਗਰਟ ਦਾ ਧੂੰਆਂ ਵੀ ਖ਼ਰਾਬ ਕਰ ਸਕਦੈ ਦਿਲ ਦੀ ਸਿਹਤ, ਜਾਣੋ ਇਸਦੇ ਮਾੜੇ ਪ੍ਰਭਾਵ
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )