Eye Care Tips: Contact lens ਲਾ ਕੇ ਸੌਂਦੇ ਹੋ, ਤਾਂ ਧਿਆਨ ਨਾਲ ਪੜ੍ਹੋ ਇਹ ਖ਼ਬਰ, ਛੋਟੀ ਜਿਹੜੀ ਲਾਪਰਵਾਹੀ ਨਾਲ ਜਾ ਸਕਦੀਆਂ ਅੱਖਾਂ
Eye Care: ਕੀ ਤੁਸੀਂ ਐਨਕਾਂ ਦੀ ਬਜਾਏ ਕਾਂਟੈਕਟ ਲੈਂਸ ਲਾਉਣਾ ਪਸੰਦ ਕਰਦੇ ਹੋ? ਜਾਂ, ਅੱਖਾਂ ਦੀ ਸੁੰਦਰਤਾ ਲਈ ਲੈਂਸ ਲਾਉਂਦੇ ਹੋ। ਜਿਹੜਾ ਮਰਜ਼ੀ ਕਾਰਣ ਹੋਵੇ। ਤੁਸੀਂ ਜਦੋਂ ਮਰਜ਼ੀ ਲੈਂਸ ਲਾ ਸਕਦੇ ਹੋ, ਪਰ ਇਸ ਦੀ ਵਰਤੋਂ ਦਾ ਸਹੀ ਤਰੀਕਾ ਜਾਣ ਲਓ।
Are Contact Lens Are Harmful For Eyes: ਲੁੱਕਸ ਨੂੰ ਲੈ ਕੇ ਜ਼ਿਆਦਾ ਸੀਰੀਅਸ ਰਹਿਣ ਵਾਲੇ ਲੋਕ ਅਕਸਰ ਲੈਂਸ ਪਾਉਣਾ ਪਸੰਦ ਕਰਦੇ ਹਨ। ਕੁਝ ਲੋਕ ਨੰਬਰ ਗਲਾਸ ਪਹਿਨਣ ਦੀ ਬਜਾਏ ਲੈਂਸ ਪਾਉਣ ਨੂੰ ਤਰਜੀਹ ਦਿੰਦੇ ਹਨ। ਇਨ੍ਹੀਂ ਦਿਨੀਂ ਕਾਂਟੈਕਟ ਲੈਂਸ ਦੇ ਫਾਇਦਿਆਂ ਅਤੇ ਨੁਕਸਾਨਾਂ 'ਤੇ ਚਰਚਾ ਜ਼ੋਰਾਂ 'ਤੇ ਚੱਲ ਰਹੀ ਹੈ। ਦਰਅਸਲ ਇਹ ਚਰਚਾ ਇੱਕ ਕੇਸ ਆਉਣ ਤੋਂ ਬਾਅਦ ਹੋ ਰਹੀ ਹੈ।
ਮਾਮਲਾ ਅਮਰੀਕਾ ਦੇ ਫਲੋਰੀਡਾ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਦਾ ਹੈ। ਜੋ ਰਾਤ ਨੂੰ ਕਾਂਟੈਕਟ ਲੈਂਸ ਲਗਾ ਕੇ ਸੌਂਦਾ ਸੀ ਅਤੇ ਜਦੋਂ ਸਵੇਰੇ ਉੱਠਦਾ ਤਾਂ ਉਸ ਨੂੰ ਬਹੁਤ ਘੱਟ ਨਜ਼ਰ ਆਉਣਾ ਸ਼ੁਰੂ ਹੋ ਗਿਆ। ਅਜਿਹੀਆਂ ਕੁਝ ਘਟਨਾਵਾਂ ਨੂੰ ਜਾਣਨ ਤੋਂ ਬਾਅਦ, ਕਾਂਟੈਕਟ ਲੈਂਸ ਲਗਾਉਣ ਦਾ ਸਹੀ ਤਰੀਕਾ ਜਾਣਨਾ ਜ਼ਰੂਰੀ ਹੈ। ਤਾਂ ਜੋ ਅੱਖਾਂ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤੋਂ ਬਚਿਆ ਜਾ ਸਕੇ।
ਸੌਣ ਵੇਲੇ ਕਾਂਟੈਕਟ ਲੈਂਸ ਲਾਉਣ ਦੇ ਨੁਕਸਾਨ
ਕਾਂਟੈਕਟ ਲੈਂਸ ਲਾ ਕੇ ਸੌਣ ਨਾਲ ਅੱਖਾਂ ਦੇ ਕੋਰਨੀਆ ਨੂੰ ਗੰਭੀਰ ਸੰਕਰਮਣ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ ਇਨਫੈਕਸ਼ਨ ਦਾ ਇਲਾਜ ਵੀ ਆਸਾਨੀ ਨਾਲ ਨਹੀਂ ਹੁੰਦਾ ਹੈ।
ਕੁਝ ਅਜਿਹੇ ਵੀ ਇਨਫੈਕਸ਼ਨ ਨੋਟਿਸ ਕੀਤੇ ਹਨ, ਜਿਨ੍ਹਾਂ ਨਾਲ ਅੱਖਾਂ ਦੀ ਰੋਸ਼ਨੀ ਵੀ ਚਲੀ ਜਾਂਦੀ ਹੈ।
ਕਿੰਨਾ ਨੂੰ ਕਾਂਟੈਕਟ ਲੈਂਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ
ਕਾਂਟੈਕਟ ਲੈਂਸ ਸਿਰਫ ਉਨ੍ਹਾਂ ਨੂੰ ਲਾਉਣਾ ਚਾਹੀਦਾ ਹੈ, ਜੋ ਕਿ ਅੱਖਾਂ ਦੀ ਸਹੀ ਤਰ੍ਹਾਂ ਕੇਅਰ ਕਰ ਸਕਣ।
ਜਿਨ੍ਹਾਂ ਲੋਕਾਂ ਦੀ ਅੱਖਾਂ ਵਿੱਚ ਸੁੱਕੇਪਨ ਦੀ ਸ਼ਿਕਾਇਤ ਹੁੰਦੀ ਹੈ, ਉਨ੍ਹਾਂ ਨੂੰ ਕਾਂਟੈਕਟ ਲੈਂਸ ਨਹੀਂ ਲਾਉਣਾ ਚਾਹੀਦਾ ਹੈ।
ਜਿਹੜੇ ਲੋਕ ਬਹੁਤ ਜ਼ਿਆਦਾ ਦੇਰ ਤੱਕ ਸਕ੍ਰੀਨ ਦੇਖ ਕੇ ਕੰਮ ਕਰਦੇ ਹਨ, ਉਨ੍ਹਾਂ ਨੂੰ ਵੀ ਕਾਂਟੈਕਸ ਲੈਂਸ ਦੇ ਮੁਕਾਬਲੇ ਚਸ਼ਮੇ ਨੂੰ ਪਹਿਲ ਦੇਣੀ ਚਾਹੀਦੀ ਹੈ,
ਜਿਨ੍ਹਾਂ ਲੋਕਾਂ ਦੀਆਂ ਅੱਖਾਂ ਵਿੱਚ ਐਲਰਜੀ ਹੁੰਦੀ ਹੈ ਜਾਂ ਇਨਫੈਕਸ਼ਨ ਦਾ ਖਤਰਾ ਜ਼ਿਆਦਾ ਹੁੰਦਾ ਹੈ, ਉਨ੍ਹਾਂ ਨੂੰ ਵੀ ਕਾਂਟੈਕਟ ਲੈਂਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ: Insomnia: ਜਿਹੜੇ ਲੋਕ ਇੰਨੇ ਘੰਟਿਆਂ ਤੋਂ ਘੱਟ ਸੌਂਦੇ, ਉਨ੍ਹਾਂ ਨੂੰ ਹਾਰਟ ਅਟੈਕ ਦਾ ਖਤਰਾ, ਸਟਡੀ ‘ਚ ਹੋਇਆ ਖੁਲਾਸਾ
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਕਾਂਟੈਕਟ ਲੈਂਸ ਲਗਾਉਂਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
ਧਿਆਨ ਰੱਖੋ ਕਿ ਸਿਰਫ਼ ਕਾਂਟੈਕਟ ਲੈਂਸ ਨੂੰ ਪਾਣੀ ਨਾਲ ਧੋਣਾ ਹੀ ਕਾਫ਼ੀ ਨਹੀਂ ਹੈ। ਲੈਂਸ ਨੂੰ ਇਸ ਦੇ ਘੋਲ ਨਾਲ ਹੀ ਸਾਫ਼ ਕਰਨਾ ਚਾਹੀਦਾ ਹੈ।
ਕਦੇ ਵੀ 6 ਤੋਂ 8 ਘੰਟਿਆਂ ਤੋਂ ਵੱਧ ਕਾਂਟੈਕਟ ਲੈਂਸ ਨਾ ਪਾਓ। ਇਸ ਨਾਲ ਐਲਰਜੀ ਜਾਂ ਇਨਫੈਕਸ਼ਨ ਦੀ ਸੰਭਾਵਨਾ ਵੀ ਵੱਧ ਸਕਦੀ ਹੈ।
ਸਿਰਫ਼ ਲੈਂਸ ਹੀ ਨਹੀਂ, ਸਗੋਂ ਜਿਸ ਸਾਲਿਊਸ਼ਨ ਵਿਚ ਇਸ ਨੂੰ ਰੱਖਿਆ ਗਿਆ ਹੈ, ਉਸ ਨੂੰ ਵੀ ਸਾਫ਼ ਕਰਨਾ ਚਾਹੀਦਾ ਹੈ।
ਸੌਂਦੇ ਸਮੇਂ ਜਾਂ ਨਹਾਉਂਦੇ ਸਮੇਂ ਕਾਂਟੈਕਟ ਲੈਂਸ ਪਹਿਨਣ ਤੋਂ ਪਰਹੇਜ਼ ਕਰੋ।
ਕਾਂਟੈਕਟ ਲੈਂਸ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਪਾਉਣੇ ਚਾਹੀਦੇ ਹਨ।
ਬਿਹਤਰ ਕੁਆਲਿਟੀ ਦੇ ਕਾਂਟੈਕਟ ਲੈਂਸ ਦੀ ਵਰਤੋਂ ਕਰੋ।
ਇਹ ਵੀ ਪੜ੍ਹੋ: ਖੱਬੇ ਜਾਂ ਸੱਜੇ... ਫ਼ੋਨ 'ਤੇ ਗੱਲ ਕਰਨ ਲਈ ਕੰਨ ਦੇ ਕਿਹੜੇ ਪਾਸੇ ਦੀ ਕਰਨੀ ਚਾਹੀਦੀ ਹੈ ਵਰਤੋਂ? ਪੜ੍ਹੋ ਕੀ ਕਹਿੰਦੀ ਹੈ ਰਿਸਰਚ?
Check out below Health Tools-
Calculate Your Body Mass Index ( BMI )