Women Alert: ਮਹਿਲਾਵਾਂ ਧਿਆਨ ਦੇਣ! ਜੋੜਾਂ ਅਤੇ ਅੱਡੀਆਂ ‘ਚ ਦਰਦ ਇਸ ਬਿਮਾਰੀ ਵੱਲ ਤਾਂ ਨਹੀਂ ਕਰ ਰਿਹਾ ਇਸ਼ਾਰਾ? ਜਾਣੋ ਲੱਛਣ ਅਤੇ ਇਸ ਦਾ ਇਲਾਜ
ਮਹਿਲਾਵਾਂ ਅੱਜ ਕੱਲ੍ਹ 30 ਤੋਂ 40 ਦੀ ਉਮਰ ਦੇ ਵਿੱਚ ਕਈ ਬਿਮਾਰੀਆਂ ਦੇ ਨਾਲ ਪੀੜਤ ਹੋ ਜਾਂਦੀਆਂ ਹਨ। ਜਿਨ੍ਹਾਂ ਵਿੱਚੋਂ ਇੱਕ ਹੈ ਯੂਰਿਕ ਐਸਿਡ। ਜੀ ਹਾਂ ਔਰਤਾਂ ਵਿੱਚ ਯੂਰਿਕ ਐਸਿਡ ਦੀ ਸਮੱਸਿਆ ਅਕਸਰ ਮਰਦਾਂ ਨਾਲੋਂ ਵੱਧ ਪਾਈ ਜਾਂਦੀ ਹੈ।

ਮਹਿਲਾਵਾਂ ਵਿੱਚ ਯੂਰਿਕ ਐਸਿਡ ਦੀ ਸਮੱਸਿਆ ਅਕਸਰ ਮਰਦਾਂ ਨਾਲੋਂ ਵੱਧ ਪਾਇਆ ਜਾਂਦਾ ਹੈ। ਪਰ ਅਖ਼ੀਰਕਾਰ ਇਹ ਕਿਉਂ ਹੁੰਦਾ ਹੈ? ਅਸਲ ਵਿੱਚ, ਮਹਿਲਾਵਾਂ ਦੀ ਹਾਰਮੋਨਲ ਸਿਹਤ ਸਭ ਤੋਂ ਵੱਧ ਪ੍ਰਭਾਵਿਤ ਰਹਿੰਦੀ ਹੈ। ਇਸ ਦੇ ਨਾਲ-ਨਾਲ ਉਹਨਾਂ ਦੀ ਪਾਚਣ ਕ੍ਰਿਆ ਵੀ ਕਈ ਵਾਰ ਠੀਕ ਨਹੀਂ ਰਹਿੰਦੀ, ਜਿਸ ਕਰਕੇ ਸਰੀਰ ਵਿਚ ਪਿਉਰੀਨ ਢੰਗ ਨਾਲ ਨਹੀਂ ਪਚ ਪਾਉਂਦਾ ਅਤੇ ਯੂਰਿਕ ਐਸਿਡ ਵਧਣ ਲੱਗਦਾ ਹੈ। ਇਸ ਤੋਂ ਇਲਾਵਾ, ਹੋਰ ਵੀ ਕਈ ਸਿਹਤ ਸੰਬੰਧੀ ਕਾਰਨ ਹਨ ਜਿਨ੍ਹਾਂ ਕਰਕੇ ਮਹਿਲਾਵਾਂ ਵਿੱਚ ਯੂਰਿਕ ਐਸਿਡ (Uric acid) ਦੀ ਸਮੱਸਿਆ ਵੱਧ ਹੋ ਸਕਦੀ ਹੈ। ਆਓ, ਜਾਣਦੇ ਹਾਂ।
ਇਨ੍ਹਾਂ ਕਾਰਨਾਂ ਕਰਕੇ ਮਹਿਲਾਵਾਂ ਵਿੱਚ ਤੇਜ਼ੀ ਨਾਲ ਵਧਦਾ ਹੈ ਯੂਰਿਕ ਐਸਿਡ:
ਪੀਰੀਅਡਜ਼ ਅਤੇ ਖਰਾਬ ਹਾਰਮੋਨਲ ਸਿਹਤ:
ਯੂਰਿਕ ਐਸਿਡ ਨੂੰ ਸੰਤੁਲਿਤ ਰੱਖਣ ਵਿੱਚ ਲਿੰਗ ਹਾਰਮੋਨ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਖੋਜ ਤੋਂ ਪਤਾ ਲੱਗਿਆ ਹੈ ਕਿ ਪ੍ਰੀਮੇਨੋਪਾਜ਼ਲ ਮਹਿਲਾਵਾਂ ਵਿੱਚ ਪੀਰੀਅਡਜ਼ ਦੇ ਆਸ-ਪਾਸ ਜਾਂ ਇਸ ਦੌਰਾਨ ਯੂਰਿਕ ਐਸਿਡ ਦਾ ਪੱਧਰ ਵਧ ਜਾਂਦਾ ਹੈ। ਇਹ ਖਰਾਬ ਹਾਰਮੋਨਲ ਸਿਹਤ ਦੀ ਵਜ੍ਹਾ ਨਾਲ ਹੁੰਦਾ ਹੈ। ਜੇ ਇਹ ਸਮੱਸਿਆ ਲਗਾਤਾਰ ਰਹਿੰਦੀ ਹੈ, ਤਾਂ ਡਾਕਟਰ ਨੂੰ ਜਰੂਰ ਦਿਖਾਓ।
ਖਰਾਬ ਪਾਚਣ ਕ੍ਰਿਆ ਕਾਰਨ:
ਮੈਟਾਬੋਲਿਜ਼ਮ ਤੁਹਾਡੇ ਸਰੀਰ ਵਿੱਚ ਯੂਰਿਕ ਐਸਿਡ ਦੇ ਪੱਧਰ ਨੂੰ ਪ੍ਰਭਾਵਿਤ ਕਰਦਾ ਹੈ। ਅਸਲ ਵਿੱਚ ਯੂਰਿਕ ਐਸਿਡ ਦੀ ਸਮੱਸਿਆ ਉਸ ਵੇਲੇ ਸ਼ੁਰੂ ਹੁੰਦੀ ਹੈ ਜਦੋਂ ਸਰੀਰ ਪ੍ਰੋਟੀਨ ਅਤੇ ਖ਼ਾਸ ਕਰਕੇ ਪਿਉਰੀਨ ਨੂੰ ਪਚਾਉਣ ਵਿੱਚ ਅਸਮਰੱਥ ਹੁੰਦਾ ਹੈ। ਇਹ ਮੈਟਾਬੋਲਿਕ ਸਿੰਡਰੋਮ, ਡਾਇਬੀਟੀਜ਼, ਗੈਰ-ਅਲਕੋਹਲ ਫੈਟੀ ਲਿਵਰ ਬਿਮਾਰੀ ਅਤੇ ਕਰੌਨਿਕ ਕਿਡਨੀ ਬਿਮਾਰੀ ਵਰਗੀਆਂ ਕਈ ਪੁਰਾਣੀਆਂ ਬਿਮਾਰੀਆਂ ਕਾਰਨ ਹੋ ਸਕਦਾ ਹੈ।
ਵ੍ਰਤ ਕਾਰਨ:
ਮਹਿਲਾਵਾਂ ਅਕਸਰ ਜ਼ਿਆਦਾ ਵ੍ਰਤ ਜਾਂ ਪੂਜਾ ਪਾਠ ਕਰਦੀਆਂ ਹਨ। ਇਸ ਨਾਲ ਮੈਟਾਬੋਲਿਜ਼ਮ ਪ੍ਰਭਾਵਿਤ ਹੁੰਦਾ ਹੈ ਅਤੇ ਪਾਚਣ ਵਾਲੇ ਐਂਜ਼ਾਈਮਜ਼ ਵਿੱਚ ਗੜਬੜ ਹੋ ਜਾਂਦੀ ਹੈ। ਇਸ ਕਰਕੇ ਪ੍ਰੋਟੀਨ ਪਚਾਉਣ ਵਾਲੇ ਡਾਈਜੈਸਟਿਵ ਐਂਜ਼ਾਈਮ ਘੱਟ ਹੋ ਜਾਂਦੇ ਹਨ ਅਤੇ ਇਹੀ ਯੂਰਿਕ ਐਸਿਡ ਦੀ ਸਮੱਸਿਆ ਦਾ ਕਾਰਣ ਬਣਦਾ ਹੈ।
ਮੈਨੋਪਾਜ਼ ਕਾਰਨ:
ਮੈਨੋਪਾਜ਼ ਵਾਲੀਆਂ ਮਹਿਲਾਵਾਂ ਵਿੱਚ ਸੀਰਮ ਯੂਰਿਕ ਐਸਿਡ ਦਾ ਪੱਧਰ ਵਧ ਜਾਂਦਾ ਹੈ। ਇਹ ਐਸਟਰੋਜਨ ਦੀ ਕਮੀ ਨਾਲ ਹੋਣ ਵਾਲੇ ਹਾਰਮੋਨਲ ਅਸੰਤੁਲਨ ਕਾਰਨ ਹੁੰਦਾ ਹੈ, ਜਿਸ ਵਿੱਚ ਸਰੀਰ ਦਾ ਯੂਰਿਕ ਐਸਿਡ ਲੈਵਲ ਵੱਧ ਜਾਂਦਾ ਹੈ। ਇਸ ਲਈ, ਅਜਿਹੀਆਂ ਸਮੱਸਿਆਵਾਂ ਨੂੰ ਮਹਿਲਾਵਾਂ ਨੇ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਅਤੇ ਜਲਦੀ ਡਾਕਟਰ ਨੂੰ ਮਿਲਣਾ ਚਾਹੀਦਾ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















