Women's Day 2024: ਔਰਤਾਂ ਆਪਣੀ ਡਾਈਟ 'ਚ ਜ਼ਰੂਰ ਸ਼ਾਮਿਲ ਕਰਨ ਇਹ ਚੀਜ਼ਾਂ, ਸਿਹਤ ਰਹੇਗੀ ਫਿੱਟ ਤੇ ਬਿਮਾਰੀਆਂ ਹੋ ਜਾਣਗੀਆਂ ਨੌਂ ਦੋ ਗਿਆਰਾਂ
International Women's Day 2024 :ਆਓ ਜਾਣਦੇ ਹਾਂ ਖਾਸ ਸੁਪਰਫੂਡਜ਼ ਬਾਰੇ ਜਿਨ੍ਹਾਂ ਨੂੰ ਹਰ ਔਰਤ ਨੂੰ ਆਪਣੀ ਡਾਈਟ ਦੇ ਵਿੱਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ ਤਾਂ ਜੋ ਉਹ ਸਿਹਤਮੰਦ ਰਹੇ।
Best superfoods for women: ਅੱਜ ਕੱਲ੍ਹ ਔਰਤਾਂ ਦੀ ਜ਼ਿੰਮੇਵਾਰੀਆਂ ਦੁਗਣੀਆਂ ਹੋਈਆਂ ਪਈਆਂ ਹਨ। ਕਿਉਂਕਿ ਵੱਡੀ ਗਿਣਤੀ ਦੇ ਵਿੱਚ ਔਰਤਾਂ ਦਫਤਰਾਂ ਦੇ ਵਿੱਚ ਵੀ ਕੰਮ ਕਰਦੀਆਂ ਹਨ ਅਤੇ ਨਾਲ ਹੀ ਆਪਣੇ ਘਰ ਨੂੰ ਵੀ ਸੰਭਾਲਦੀਆਂ ਹਨ। ਅਣਥੱਕ ਅਤੇ ਬਿਨਾਂ ਰੁਕੇ, ਉਹ ਆਪਣੇ ਪਰਿਵਾਰ ਦੀਆਂ ਇੱਛਾਵਾਂ ਪੂਰੀਆਂ ਕਰਦੀ ਹੈ ਅਤੇ ਉਨ੍ਹਾਂ ਨੂੰ ਤੰਦਰੁਸਤ ਰੱਖਦੀ ਹੈ। ਪਰ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਦੇ ਹੋਏ ਕਈ ਵਾਰ ਆਪਣੀ ਸਿਹਤ ਨੂੰ ਅਣਦੇਖਿਆ ਕਰ ਜਾਂਦੀ ਹੈ। ਜਿਸ ਕਰਕੇ ਔਰਤਾਂ ਨੂੰ ਬਿਮਾਰੀਆਂ ਘੇਰ ਲੈਂਦੀਆਂ ਹਨ। ਇਸ ਲਈ ਹਰ ਔਰਤ ਦੇ ਲਈ ਆਪਣੀ ਸਿਹਤ ਨੂੰ ਸਿਹਤਮੰਦ ਰੱਖਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ। ਅਜਿਹੇ 'ਚ ਇਹ ਬਹੁਤ ਜ਼ਰੂਰੀ ਹੈ ਕਿ ਉਨ੍ਹਾਂ ਦੀ ਸਿਹਤ ਠੀਕ ਰਹੇ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਹੋਵੇ। ਹਰ ਔਰਤ ਹਰ ਮਹੀਨੇ ਪੀਰੀਅਡ ਦੇ ਦਰਦ ਵਿੱਚੋਂ ਵੀ ਲੰਘਦੀ ਹੈ। ਇਸ ਤੋਂ ਇਲਾਵਾ ਹਰ ਔਰਤ ਆਪਣੇ ਜੀਵਨ ਦੌਰਾਨ ਕਈ ਤਰ੍ਹਾਂ ਦੀਆਂ ਤਬਦੀਲੀ ਜਿਵੇਂ ਮਾਹਵਾਰੀ ਦੀ ਸ਼ੁਰੂਆਤ, ਗਰਭ ਅਵਸਥਾ, ਦੁੱਧ ਚੁੰਘਾਉਣਾ, ਮੇਨੋਪੌਜ਼ ਵਿੱਚੋਂ ਲੰਘਦੀ ਹੈ। ਅਜਿਹੀ ਸਥਿਤੀ ਵਿੱਚ, ਉਨ੍ਹਾਂ ਨੂੰ ਆਪਣੀ ਜੀਵਨ ਸ਼ੈਲੀ ਅਤੇ ਖੁਰਾਕ ਵਿੱਚ ਸੁਧਾਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਆਓ ਜਾਣਦੇ ਹਾਂ ਖਾਸ ਸੁਪਰਫੂਡਜ਼ ਬਾਰੇ ਜਿਨ੍ਹਾਂ ਨੂੰ ਹਰ ਔਰਤ ਨੂੰ ਆਪਣੀ ਡਾਈਟ ਦੇ ਵਿੱਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ ਤਾਂ ਜੋ ਉਹ ਸਿਹਤਮੰਦ ਰਹੇ।
ਅਖਰੋਟ (walnut)
ਹਰ ਔਰਤ ਨੂੰ ਤਾਕਤਵਰ ਅਖਰੋਟ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਚੰਗੀ ਨੀਂਦ ਆਉਂਦੀ ਹੈ ਅਤੇ ਕੋਲੈਸਟ੍ਰੋਲ ਦਾ ਪੱਧਰ ਘੱਟ ਰਹਿੰਦਾ ਹੈ। ਇੰਨਾ ਹੀ ਨਹੀਂ ਅਖਰੋਟ ਕੈਂਸਰ ਵਰਗੀਆਂ ਖਤਰਨਾਕ ਬਿਮਾਰੀਆਂ ਦੇ ਖਤਰੇ ਨੂੰ ਵੀ ਘੱਟ ਕਰ ਸਕਦਾ ਹੈ। ਅਖਰੋਟ ਮੀਨੋਪੌਜ਼ ਤੋਂ ਬਾਅਦ ਓਸਟੀਓਪੋਰੋਸਿਸ ਦੀ ਸਮੱਸਿਆ ਤੋਂ ਵੀ ਰਾਹਤ ਦਿਵਾ ਸਕਦਾ ਹੈ। ਇਸ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ।
ਪਪੀਤਾ (papaya)
ਔਰਤਾਂ ਨੂੰ ਹਰ ਰੋਜ਼ ਪਪੀਤਾ ਖਾਣਾ ਚਾਹੀਦਾ ਹੈ। ਇਸ ਕਾਰਨ ਵਿਟਾਮਿਨ ਏ ਅਤੇ ਈ ਭਰਪੂਰ ਮਾਤਰਾ ਵਿੱਚ ਸਰੀਰ ਵਿੱਚ ਪਹੁੰਚਦਾ ਹੈ ਅਤੇ ਉਨ੍ਹਾਂ ਦੀ ਸੁੰਦਰਤਾ ਵਿੱਚ ਵਾਧਾ ਕਰਦਾ ਹੈ। ਐਂਟੀ-ਆਕਸੀਡੈਂਟ ਕੈਰੋਟੀਨ ਅਤੇ ਫਲੇਵੋਨੋਇਡ ਵੀ ਔਰਤਾਂ ਵਿੱਚ ਮਾਹਵਾਰੀ ਚੱਕਰ ਨੂੰ ਨਿਯਮਤ ਕਰਨ ਲਈ ਕੰਮ ਕਰਦੇ ਹਨ। ਕੋਲਨ ਕੈਂਸਰ ਵਰਗੀਆਂ ਬਿਮਾਰੀਆਂ ਦੇ ਖਤਰੇ ਨੂੰ ਘਟਾ ਸਕਦਾ ਹੈ।
ਅਲਸੀ ਦੇ ਬੀਜ (Flax seeds)
ਔਰਤਾਂ ਦੀ ਪਲੇਟ ਵਿੱਚ ਓਮੇਗਾ 3 ਫੈਟੀ ਐਸਿਡ ਅਤੇ ਖੁਰਾਕ ਫਾਈਬਰ ਨਾਲ ਭਰਪੂਰ ਫਲੈਕਸ ਬੀਜ ਹੋਣੇ ਚਾਹੀਦੇ ਹਨ। ਇਨ੍ਹਾਂ ਬੀਜਾਂ ਵਿੱਚ ਵਿਟਾਮਿਨ ਅਤੇ ਖਣਿਜ ਪਾਏ ਜਾਂਦੇ ਹਨ। ਉਨ੍ਹਾਂ ਵਿੱਚ ਅਜਿਹੇ ਮਿਸ਼ਰਣ ਹੁੰਦੇ ਹਨ ਜੋ ਹਾਰਮੋਨਲ ਸਿਹਤ ਨੂੰ ਸੰਤੁਲਿਤ ਕਰਦੇ ਹਨ। ਇਹ ਬੀਜ ਕੈਲੋਰੀ ਨੂੰ ਘੱਟ ਕਰਨ ਵਿੱਚ ਵੀ ਮਦਦ ਕਰਦੇ ਹਨ।
ਬੇਰੀਜ਼ (Berries)
ਬੇਰੀਜ਼ ਔਰਤਾਂ ਵਿੱਚ UTI ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਮਦਦਗਾਰ ਹੁੰਦੀਆਂ ਹਨ। ਕਰੈਨਬੇਰੀ ਦਾ ਸੇਵਨ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦਾ ਜੂਸ ਪੀਣ ਨਾਲ ਕਈ ਤਰ੍ਹਾਂ ਨਾਲ ਸਰੀਰਕ ਲਾਭ ਮਿਲਦਾ ਹੈ। ਸਟ੍ਰਾਬੇਰੀ ਅਤੇ ਬਲੈਕਬੇਰੀ ਔਰਤਾਂ ਦੀ ਚਮੜੀ ਲਈ ਫਾਇਦੇਮੰਦ ਮੰਨੀ ਜਾਂਦੀ ਹੈ।
ਦਹੀਂ (curd)
ਔਰਤਾਂ ਦੀ ਥਾਲੀ ਵਿੱਚ ਦਹੀਂ ਜ਼ਰੂਰ ਹੋਣਾ ਚਾਹੀਦਾ ਹੈ। ਇਸ ਨਾਲ ਭਰਪੂਰ ਮਾਤਰਾ 'ਚ ਕੈਲਸ਼ੀਅਮ ਮਿਲਦਾ ਹੈ। ਇਹ ਗਲੂਕੋਜ਼ ਦੇ ਪੱਧਰ ਨੂੰ ਵੀ ਬਰਕਰਾਰ ਰੱਖਦਾ ਹੈ। ਇਸ ਤੋਂ ਇਲਾਵਾ ਵਿਟਾਮਿਨ ਬੀ12 ਦੀ ਕਮੀ ਨੂੰ ਵੀ ਪੂਰਾ ਕੀਤਾ ਜਾਂਦਾ ਹੈ। ਔਰਤਾਂ ਨੂੰ ਆਪਣੀ ਖੁਰਾਕ ਵਿੱਚ ਦਾਲਾਂ, ਸਾਬਤ ਅਨਾਜ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਜ਼ਰੂਰ ਸ਼ਾਮਲ ਕਰਨੀਆਂ ਚਾਹੀਦੀਆਂ ਹਨ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )