Makar Sankrati 2024: ਤਿੱਲਾਂ ਦੇ ਲੱਡੂਆਂ ਦੀ ਖੁਸ਼ਬੂ ਨਾਲ ਮਹਿਕ ਜਾਵੇਗਾ ਘਰ, ਅਜ਼ਮਾਓ ਇਹ ਆਸਾਨ ਰੈਸਿਪੀ
Makar Sankranti: ਮਕਰ ਸੰਕ੍ਰਾਂਤੀ ਨਾਲ ਤਿੱਲ ਦੇ ਲੱਡੂ ਦਾ ਸਬੰਧ ਸਦੀਆਂ ਪੁਰਾਣਾ ਹੈ। ਮੰਨਿਆ ਜਾਂਦਾ ਹੈ ਕਿ ਤਿੱਲ ਅਤੇ ਗੁੜ ਪੌਸ਼ਟਿਕ ਹੁੰਦੇ ਹਨ ਅਤੇ ਸਰਦੀਆਂ ਦੇ ਮੌਸਮ ਵਿੱਚ ਸਾਡੇ ਸਰੀਰ ਨੂੰ ਨਿੱਘ ਪ੍ਰਦਾਨ ਕਰਦੇ ਹਨ।

Gud til laddu: ਮਕਰ ਸੰਕ੍ਰਾਂਤੀ (Makar Sankranti) ਦਾ ਤਿਉਹਾਰ ਆਉਣ ਵਾਲਾ ਹੈ ਅਤੇ ਇਸ ਦੀਆਂ ਤਿਆਰੀਆਂ ਵਿੱਚ, ਇੱਕ ਖਾਸ ਸੁਆਦੀ ਮਿੱਠੇ ਤਿੱਲ ਦੇ ਲੱਡੂ ਦਾ ਜ਼ਿਕਰ ਕਰਨਾ ਮਹੱਤਵਪੂਰਨ ਹੈ। ਮਕਰ ਸੰਕ੍ਰਾਂਤੀ ਨਾਲ ਤਿੱਲ ਦੇ ਲੱਡੂ (Gud til laddu) ਦਾ ਸਬੰਧ ਸਦੀਆਂ ਪੁਰਾਣਾ ਹੈ। ਮੰਨਿਆ ਜਾਂਦਾ ਹੈ ਕਿ ਤਿੱਲ ਅਤੇ ਗੁੜ ਪੌਸ਼ਟਿਕ ਹੁੰਦੇ ਹਨ ਅਤੇ ਸਰਦੀਆਂ ਦੇ ਮੌਸਮ ਵਿੱਚ ਸਾਡੇ ਸਰੀਰ ਨੂੰ ਨਿੱਘ ਪ੍ਰਦਾਨ ਕਰਦੇ ਹਨ।
ਤਿੱਲ ਅਤੇ ਗੁੜ ਤੋਂ ਬਣੇ ਇਹ ਲੱਡੂ ਨਾ ਸਿਰਫ਼ ਸੁਆਦ ਹੁੰਦੇ ਨੇ ਸਗੋਂ ਠੰਡ ਦੇ ਮੌਸਮ ਵਿੱਚ ਲਾਭਕਾਰੀ ਵੀ ਹੁੰਦੇ ਹਨ। ਮਾਹਿਰਾਂ ਅਨੁਸਾਰ ਤਿੱਲ ਅਤੇ ਗੁੜ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਦੋਵਾਂ ਨੂੰ ਮਿਲਾ ਕੇ ਖਾਣ ਨਾਲ ਸਰਦੀਆਂ 'ਚ ਸਰੀਰ ਨੂੰ ਕਾਫੀ ਫਾਇਦਾ ਹੁੰਦਾ ਹੈ। ਸਗੋਂ ਮਕਰ ਸੰਕ੍ਰਾਂਤੀ ਦੇ ਤਿਉਹਾਰ ਦੇ ਸ਼ੁਭ ਮੌਕੇ ਨੂੰ ਹੋਰ ਵੀ ਖਾਸ ਬਣਾਉਂਦੇ ਹਨ। ਅੱਜ ਅਸੀਂ ਤੁਹਾਨੂੰ ਤਿੱਲ ਦੇ ਲੱਡੂ ਬਣਾਉਣ ਦੀ ਇਕ ਆਸਾਨ ਰੈਸਿਪੀ ਦੱਸਾਂਗੇ, ਜਿਸ ਨੂੰ ਹਰ ਕੋਈ ਘਰ 'ਚ ਹੀ ਅਜ਼ਮਾ ਸਕਦਾ ਹੈ।
ਹੋਰ ਪੜ੍ਹੋ : ਜ਼ਿਆਦਾ ਨਮਕ ਖਾਣ ਨਾਲ ਹੋ ਸਕਦੀਆਂ ਇਹ ਬਿਮਾਰੀਆਂ...ਹੋ ਜਾਓ ਸਾਵਧਾਨ!
ਤਿੱਲ ਦੇ ਲੱਡੂ ਬਣਾਉਣ ਲਈ ਸਮੱਗਰੀ
- 1 ਕੱਪ ਚਿੱਟੇ ਤਿੱਲ (ਛਿੱਲਕੇ ਵਾਲੇ)
- 1 ਕੱਪ ਗੁੜ (ਟੁਕੜਿਆਂ ਵਿੱਚ ਕੱਟਿਆ ਹੋਇਆ)
- 1/4 ਕੱਪ ਪੀਸਿਆ ਹੋਇਆ ਨਾਰੀਅਲ
- 1/2 ਚਮਚ ਇਲਾਇਚੀ ਪਾਊਡਰ
- 1 ਚਮਚ ਘਿਓ
ਵਿਧੀ
- ਕੜਾਹੀ 'ਚ ਘਿਓ ਗਰਮ ਕਰੋ ਅਤੇ ਘੱਟ ਸੇਕ 'ਤੇ ਤਿੱਲਾਂ ਨੂੰ ਭੁੰਨ ਲਓ। ਤਿੱਲਾਂ ਨੂੰ ਉਦੋਂ ਤੱਕ ਫ੍ਰਾਈ ਕਰੋ ਜਦੋਂ ਤੱਕ ਉਨ੍ਹਾਂ ਦਾ ਰੰਗ ਹਲਕਾ ਸੁਨਹਿਰੀ ਨਾ ਹੋ ਜਾਵੇ ਅਤੇ ਖੁਸ਼ਬੂ ਆਉਣ ਲੱਗ ਜਾਵੇ।
- ਭੁੰਨੇ ਹੋਏ ਤਿੱਲਾਂ ਨੂੰ ਪਲੇਟ 'ਚ ਕੱਢ ਲਓ ਅਤੇ ਥੋੜ੍ਹਾ ਠੰਡਾ ਹੋਣ ਦਿਓ।
- ਉਸੇ ਕੜਾਹੀ 'ਚ ਗੁੜ ਪਾਓ ਅਤੇ ਘੱਟ ਅੱਗ 'ਤੇ ਪਿਘਲਾ ਲਓ। ਧਿਆਨ ਰੱਖੋ ਕਿ ਗੁੜ ਕੜਾਹੀ ਦੇ ਥੱਲੇ ਵਿੱਚ ਨਾ ਲੱਗ ਜਾਵੇ। ਜਦੋਂ ਗੁੜ ਪੂਰੀ ਤਰ੍ਹਾਂ ਪਿਘਲ ਜਾਵੇ, ਤਾਂ ਬਾਅਦ ਇਸ 'ਚ ਤਿੱਲ, ਨਾਰੀਅਲ ਅਤੇ ਇਲਾਇਚੀ ਪਾਊਡਰ ਪਾਓ। ਚੰਗੀ ਤਰ੍ਹਾਂ ਮਿਲਾਓ ਅਤੇ ਲਗਭਗ 2-3 ਮਿੰਟ ਲਈ ਪਕਾਉ।
- ਮਿਸ਼ਰਣ ਥੋੜਾ ਗਾੜਾ ਹੋਣ ਤੋਂ ਬਾਅਦ ਗੈਸ ਬੰਦ ਕਰ ਦਿਓ।
- ਮਿਸ਼ਰਣ ਨੂੰ ਥੋੜਾ ਠੰਡਾ ਹੋਣ ਦਿਓ ਅਤੇ ਫਿਰ ਛੋਟੇ ਗੋਲ ਲੱਡੂ ਬਣਾ ਲਓ।
- ਇਹ ਮਜ਼ੇਦਾਰ ਤਿੱਲਾਂ ਵਾਲੇ ਲੱਡੂ ਤਿਆਰ ਹਨ।
Check out below Health Tools-
Calculate Your Body Mass Index ( BMI )






















