Health Care: ਸ਼ਰਾਬ ਨਾਲੋਂ ਜ਼ਿਆਦਾ ਖਤਰਨਾਕ ਇਹ Food items, ਜਾਣੋ ਇਸਦਾ ਸੇਵਨ ਕਿਵੇਂ ਸਰੀਰ ਨੂੰ ਕਰ ਦਿੰਦਾ ਖੋਖਲਾ, ਖੁਦ ਨੂੰ ਬਚਾਓ ਇਨ੍ਹਾਂ ਤੋਂ
Health:ਅੱਜ ਅਸੀਂ ਤੁਹਾਨੂੰ ਅਜਿਹੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦਾ ਸੇਵਨ ਸ਼ਰਾਬ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਹੈ। ਜੀ ਹਾਂ ਤੁਸੀਂ ਠੀਕ ਪੜ੍ਹ ਰਹੇ ਹੋ, ਕੁੱਝ ਭੋਜਨ ਦਾ ਸੇਵਨ ਸ਼ਰਾਬ ਨਾਲੋਂ ਵੀ...
These foods items that are worse than alcohol: ਅਸੀਂ ਅਕਸਰ ਘਰ ਵਿੱਚ ਆਪਣੇ ਆਲੇ-ਦੁਆਲੇ ਸੁਣਦੇ ਹਾਂ ਕਿ ਸ਼ਰਾਬ ਸਰੀਰ ਲਈ ਚੰਗੀ ਨਹੀਂ ਹੈ। ਇਸ ਨੂੰ ਪੀਣ ਵਾਲੇ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਹਮੇਸ਼ਾ ਸ਼ਰਾਬ ਤੋਂ ਦੂਰੀ ਬਣਾਈ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਅੱਜ ਅਸੀਂ ਤੁਹਾਨੂੰ ਅਜਿਹੀ ਖਬਰ ਦੱਸਣ ਜਾ ਰਹੇ ਹਾਂ ਜੋ ਸੁਣ ਕੇ ਤੁਹਾਨੂੰ ਇੱਕ ਪਲ ਲਈ ਹੈਰਾਨ ਕਰ ਦੇਵੇਗੀ। ਦਰਅਸਲ, ਅੱਜ ਅਸੀਂ ਤੁਹਾਨੂੰ ਕੁੱਝ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਨਾਂ ਦੱਸਣ ਜਾ ਰਹੇ ਹਾਂ ਜੋ ਸ਼ਰਾਬ ਤੋਂ ਵੀ ਜ਼ਿਆਦਾ ਖਤਰਨਾਕ ਹਨ। ਇੰਨਾ ਹੀ ਨਹੀਂ ਇਸ ਨੂੰ ਖਾਣ ਨਾਲ ਇਹ ਸਰੀਰ ਨੂੰ ਅੰਦਰੋਂ ਖੋਖਲਾ ਕਰ ਦਿੰਦਾ ਹੈ। ਆਓ ਜਾਣਦੇ ਹਾਂ ਇਸ ਆਰਟੀਕਲ ਰਾਹੀਂ ਉਹ ਕਿਹੜੇ ਭੋਜਨ ਹਨ...
ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਚੀਜ਼ਾਂ
ਸੋਡੀਅਮ
ਸੋਡੀਅਮ ਸਰੀਰ ਲਈ ਬਹੁਤ ਹਾਨੀਕਾਰਕ ਹੁੰਦਾ ਹੈ। ਬਹੁਤ ਜ਼ਿਆਦਾ ਸੋਡੀਅਮ ਦਾ ਸੇਵਨ ਕਰਨ ਨਾਲ ਬੀਪੀ ਅਤੇ ਦਿਲ ਨਾਲ ਸਬੰਧਤ ਰੋਗ ਹੋ ਜਾਂਦੇ ਹਨ। ਇੰਨਾ ਹੀ ਨਹੀਂ ਜ਼ਿਆਦਾ ਸੋਡੀਅਮ ਕੈਂਸਰ ਦਾ ਕਾਰਨ ਵੀ ਬਣ ਸਕਦਾ ਹੈ। ਚਿੱਟੇ ਨਮਕ ਵਿੱਚ ਸੋਡੀਅਮ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ। ਇਸ ਲਈ ਨਮਕ ਘੱਟ ਖਾਣਾ ਚਾਹੀਦਾ ਹੈ। ਕਿਉਂਕਿ ਇਹ ਹੱਡੀਆਂ ਦਿਨ-ਬ-ਦਿਨ ਅੰਦਰੋਂ ਖੋਖਲਾ ਕਰ ਕੇ ਰੱਖ ਦਿੰਦਾ ਹੈ।
ਹੋਰ ਪੜ੍ਹੋ : ਮੋਟੇ ਲੋਕਾਂ ਨੂੰ ਇਸ ਕੈਂਸਰ ਦਾ ਜ਼ਿਆਦਾ ਖ਼ਤਰਾ, ਨਵੇਂ ਅਧਿਐਨ 'ਚ ਹੋਇਆ ਖੁਲਾਸਾ
ਰਿਫਾਇੰਡ ਸ਼ੂਗਰ
ਬਜ਼ਾਰ ਵਿੱਚ ਉਪਲਬਧ ਮਿੱਠੀਆਂ ਚੀਜ਼ਾਂ ਜਿਵੇਂ ਸੋਡਾ, ਕੈਂਡੀ, ਪੇਸਟਰੀ ਅਤੇ ਕੇਕ ਵਿੱਚ ਰਿਫਾਇੰਡ ਸ਼ੂਗਰ ਹੁੰਦੀ ਹੈ। ਇਸ ਨੂੰ ਖਾਣ ਨਾਲ ਅਚਾਨਕ ਭਾਰ ਵਧਦਾ ਹੈ। ਇਸ ਕਾਰਨ ਫੈਟੀ ਲਿਵਰ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਇਸ ਲਈ, ਘੱਟ ਤੋਂ ਘੱਟ ਚੀਨੀ ਖਾਣ ਦੀ ਕੋਸ਼ਿਸ਼ ਕਰੋ। ਅਜਿਹੀ ਖੰਡ ਸਿਹਤ ਲਈ ਚੰਗੀ ਨਹੀਂ ਹੁੰਦੀ।
ਪ੍ਰੋਸੈਸਡ ਮੀਟ
ਪ੍ਰੋਸੈਸਡ ਮੀਟ ਵਿੱਚ ਸੋਡੀਅਮ ਅਤੇ ਨਾਈਟ੍ਰੇਟ ਦੀ ਮਾਤਰਾ ਵਧੇਰੇ ਹੁੰਦੀ ਹੈ। ਅਤੇ ਇਹ ਸਿਹਤ ਲਈ ਬਹੁਤ ਹਾਨੀਕਾਰਕ ਹੈ। ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਸਰੀਰ ਨੂੰ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ।
ਕੋਲਡ ਡਰਿੰਕ
ਅੱਜ ਕੱਲ੍ਹ ਲੋਕ ਬਹੁਤ ਜ਼ਿਆਦਾ ਕੋਲਡ ਡਰਿੰਕਸ ਪੀਂਦੇ ਹਨ। ਜੋ ਲੋਕ ਰੋਜ਼ਾਨਾ ਕੋਲਡ ਡਰਿੰਕ ਪੀਂਦੇ ਹਨ, ਉਨ੍ਹਾਂ ਨੂੰ ਫੈਟੀ ਲਿਵਰ ਦੀ ਸਮੱਸਿਆ ਹੁੰਦੀ ਹੈ। ਇਸ ਲਈ ਭੋਜਨ ਵਿੱਚ ਤਾਜ਼ੇ ਜੂਸ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਕੋਲਡ ਡਰਿੰਕਸ ਨੂੰ ਆਪਣੀ ਡਾਈਟ ਵਿੱਚੋਂ ਕੱਢ ਦਿਓ ਨਹੀਂ ਤਾਂ ਮਾੜੇ ਨਤੀਜੇ ਭੁਗਤਨੇ ਪੈ ਸਕਦੇ ਹਨ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )