Remove Blackheads: ਚਿਹਰੇ 'ਤੇ ਕਿੱਲ-ਮੁਹਾਸਿਆਂ ਤੋਂ ਪ੍ਰੇਸ਼ਾਨ! ਮਹਿੰਗੀਆਂ ਕਰੀਮਾਂ ਦੀ ਨਹੀਂ ਲੋੜ, ਰਸੋਈ 'ਚ ਪਈ ਇੱਕ ਰੁਪਏ ਦੀ ਚੀਜ਼ ਕਰ ਦੇਵੇਗੀ ਕਮਾਲ
How To Remove Blackheads: ਬਲੈਕਹੈੱਡਸ ਕਾਰਨ ਚਿਹਰੇ ਦੀ ਸੁੰਦਰਤਾ ਪ੍ਰਭਾਵਿਤ ਹੁੰਦੀ ਹੈ। ਹਾਲਾਂਕਿ ਵ੍ਹਾਈਟਹੈੱਡਸ ਤੋਂ ਘੱਟ ਪ੍ਰੇਸ਼ਾਨੀ ਨਹੀਂ ਹੈ। ਇਸ ਕਾਰਨ ਚਿਹਰੇ ਦੀ ਚਮੜੀ ਢਿੱਲੀ ਪੈਣ ਲੱਗਦੀ ਹੈ। ਇਸ ਦੇ ਇਲਾਜ ਲਈ ਲੋਕ ਮਹਿੰਗੀਆਂ...
How To Remove Blackheads: ਬਲੈਕਹੈੱਡਸ ਕਾਰਨ ਚਿਹਰੇ ਦੀ ਸੁੰਦਰਤਾ ਪ੍ਰਭਾਵਿਤ ਹੁੰਦੀ ਹੈ। ਹਾਲਾਂਕਿ ਵ੍ਹਾਈਟਹੈੱਡਸ ਤੋਂ ਘੱਟ ਪ੍ਰੇਸ਼ਾਨੀ ਨਹੀਂ ਹੈ। ਇਸ ਕਾਰਨ ਚਿਹਰੇ ਦੀ ਚਮੜੀ ਢਿੱਲੀ ਪੈਣ ਲੱਗਦੀ ਹੈ। ਇਸ ਦੇ ਇਲਾਜ ਲਈ ਲੋਕ ਮਹਿੰਗੀਆਂ ਕਰੀਮਾਂ ਵਰਤਦੇ ਹਨ ਪਰ ਬਹੁਤੇ ਲੋਕ ਨਹੀਂ ਜਾਣਦੇ ਕਿ ਨਿੰਬੂ ਦੀ ਵਰਤੋਂ ਨਾਲ ਬਲੈਕਹੈੱਡਸ ਤੇ ਵ੍ਹਾਈਟਹੈੱਡਸ ਦੋਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਭਾਵ ਇੱਕ ਰੁਪਏ ਨਾਲ ਇਨ੍ਹਾਂ ਦਾ ਇਲਾਜ ਹੋ ਸਕਦਾ ਹੈ। ਆਓ ਜਾਣਦੇ ਹਾਂ ਇਸ ਸਮੱਸਿਆ ਲਈ ਨਿੰਬੂ ਦੀ ਵਰਤੋਂ ਕਿਵੇਂ ਕਰੀਏ।
ਬਲੈਕਹੈੱਡਸ ਲਈ ਨਿੰਬੂ ਇੱਕ ਰਾਮਬਾਣ
ਨਿੰਬੂ ਨੂੰ ਬਲੈਕਹੈੱਡਸ ਦੇ ਇਲਾਜ ਲਈ ਰਾਮਬਾਣ ਮੰਨਿਆ ਜਾਂਦਾ ਹੈ। ਨਿੰਬੂ ਚਮੜੀ ਦੀ ਦੇਖਭਾਲ ਲਈ ਕਿਸੇ ਦਵਾਈ ਤੋਂ ਘੱਟ ਨਹੀਂ। ਨਿੰਬੂ ਦੀ ਵਰਤੋਂ ਨਾਲ ਬੰਦ ਰੋਮਾਂ ਨੂੰ ਖੋਲ੍ਹਿਆ ਜਾ ਸਕਦਾ ਹੈ ਤੇ ਫਿਰ ਇਨ੍ਹਾਂ ਨੂੰ ਟਾਇਟ ਕੀਤਾ ਜਾ ਸਕਦਾ ਹੈ। ਇਸ ਕਾਰਨ ਬਲੈਕਹੈੱਡਸ ਦੁਬਾਰਾ ਨਹੀਂ ਹੁੰਦੇ। ਬਲੈਕਹੈੱਡਸ ਨੂੰ ਦੂਰ ਕਰਨ ਲਈ ਇੱਕ ਚਮਚ ਬੇਕਿੰਗ ਸੋਡਾ ਤੇ ਅੱਧਾ ਚਮਚ ਨਿੰਬੂ ਦਾ ਰਸ ਮਿਲਾ ਕੇ ਪੇਸਟ ਬਣਾਓ। ਇਸ ਪੇਸਟ ਨੂੰ ਨੱਕ 'ਤੇ ਲਾਓ ਤੇ ਸੁੱਕਣ ਦਿਓ। ਜਦੋਂ ਪੇਸਟ ਸੁੱਕ ਜਾਵੇ ਤਾਂ ਇਸ ਨੂੰ ਕੋਸੇ ਪਾਣੀ ਨਾਲ ਹਟਾ ਲਓ।
ਵ੍ਹਾਈਟਹੈੱਡਸ ਨੂੰ ਹਟਾਉਣ ਲਈ ਨਿੰਬੂ
ਵ੍ਹਾਈਟਹੈੱਡਸ ਉਦੋਂ ਬਣਨਾ ਸ਼ੁਰੂ ਹੁੰਦੇ ਹਨ ਜਦੋਂ ਸੀਬਮ ਪੈਦਾ ਕਰਨ ਵਾਲੀ ਸੇਬੇਸੀਅਸ ਗ੍ਰੰਥੀਆਂ ਵਿੱਚ ਸੋਜ ਹੋ ਜਾਂਦੀ ਹੈ। ਵ੍ਹਾਈਟਹੈੱਡਸ ਨੂੰ ਦੂਰ ਕਰਨ ਲਈ ਨਿੰਬੂ ਦੀ ਵਰਤੋਂ ਕਰਨੀ ਚਾਹੀਦੀ ਹੈ। ਨਿੰਬੂ ਦਾ ਰਸ ਤੇ ਪਾਣੀ ਬਰਾਬਰ ਮਾਤਰਾ 'ਚ ਲੈ ਕੇ ਉਂਗਲਾਂ ਨਾਲ ਵ੍ਹਾਈਟਹੈੱਡਸ 'ਤੇ ਲਗਾਓ। ਹਲਕੇ ਹੱਥਾਂ ਨਾਲ ਮਾਲਿਸ਼ ਕਰਨ ਤੋਂ ਬਾਅਦ, ਇਸ ਨੂੰ ਲਗਪਗ 20 ਮਿੰਟ ਲਈ ਛੱਡ ਦਿਓ ਤੇ ਫਿਰ ਚਿਹਰਾ ਧੋ ਲਓ।
ਇਹ ਵੀ ਪੜ੍ਹੋ: Petrol-Diesel Rates: ਕੱਚੇ ਤੇਲ ਦੀਆਂ ਕੀਮਤਾਂ ਡਿੱਗੀਆਂ, ਸਸਤਾ ਹੋਇਆ ਪੈਟਰੋਲ-ਡੀਜ਼ਲ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Ludhiana News: ਜੰਗਲ 'ਚੋਂ ਨਿਕਲ ਆਇਆ ਤੇਂਦੂਆ! ਲੁਧਿਆਣਾ ਦੇ ਪਿੰਡਾਂ 'ਚ ਮਚਾਈ ਦਹਿਸ਼ਤ, ਪਸ਼ੂਆਂ ਨੂੰ ਬਣਾ ਰਿਹਾ ਨਿਸ਼ਾਨਾ
Disclaimer: ਇੱਥੇ ਦਿੱਤੀ ਗਈ ਜਾਣਕਾਰੀ ਘਰੇਲੂ ਉਪਚਾਰਾਂ ਤੇ ਆਮ ਗਿਆਨ 'ਤੇ ਆਧਾਰਿਤ ਹੈ। ਇਸ ਨੂੰ ਅਪਣਾਉਣ ਤੋਂ ਪਹਿਲਾਂ ਡਾਕਟਰੀ ਸਲਾਹ ਜ਼ਰੂਰ ਲਓ।