ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਦਰਦਨਾਕ: ਸਾਈਕਲ ‘ਤੇ ਛੱਤੀਸਗੜ੍ਹ ਘਰ ਜਾ ਰਹੇ ਪਤੀ-ਪਤਨੀ ਦੀ ਹਾਦਸੇ ‘ਚ ਮੌਤ, ਬੱਚੇ ਜ਼ਖਮੀ
ਸਾਈਕਲ ਰਾਹੀਂ ਛੱਤੀਸਗੜ੍ਹ ਜਾਣ ਵਾਲੇ ਪਰਿਵਾਰ ਲਈ ਸਾਈਕਲ ਯਾਤਰਾ ਘਾਤਕ ਸਾਬਤ ਹੋਈ ਹੈ। ਪਤੀ ਅਤੇ ਪਤਨੀ ਬੁੱਧਵਾਰ ਨੂੰ ਲਖਨਊ ਤੋਂ ਛੱਤੀਸਗੜ੍ਹ ਦੇ ਬੇਮੇਤਰਾ ਲਈ ਰਵਾਨਾ ਹੋਏ, ਪਰ ਵੀਰਵਾਰ ਨੂੰ ਇਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿੱਚ ਉਨ੍ਹਾਂ ਦੇ ਦੋ ਬੱਚਿਆਂ ਦੀ ਜਾਨ ਬੱਚ ਗਈ।
![ਦਰਦਨਾਕ: ਸਾਈਕਲ ‘ਤੇ ਛੱਤੀਸਗੜ੍ਹ ਘਰ ਜਾ ਰਹੇ ਪਤੀ-ਪਤਨੀ ਦੀ ਹਾਦਸੇ ‘ਚ ਮੌਤ, ਬੱਚੇ ਜ਼ਖਮੀ A couple on their way home to Chhattisgarh on a bicycle died in an accident and their children were injured ਦਰਦਨਾਕ: ਸਾਈਕਲ ‘ਤੇ ਛੱਤੀਸਗੜ੍ਹ ਘਰ ਜਾ ਰਹੇ ਪਤੀ-ਪਤਨੀ ਦੀ ਹਾਦਸੇ ‘ਚ ਮੌਤ, ਬੱਚੇ ਜ਼ਖਮੀ](https://static.abplive.com/wp-content/uploads/sites/5/2020/05/09215001/lockdown-cycle.jpg?impolicy=abp_cdn&imwidth=1200&height=675)
ਲਖਨਊ: ਸਾਈਕਲ ਰਾਹੀਂ ਛੱਤੀਸਗੜ੍ਹ ਜਾਣ ਵਾਲੇ ਪਰਿਵਾਰ ਲਈ ਸਾਈਕਲ ਯਾਤਰਾ ਘਾਤਕ ਸਾਬਤ ਹੋਈ ਹੈ। ਪਤੀ ਅਤੇ ਪਤਨੀ ਬੁੱਧਵਾਰ ਨੂੰ ਲਖਨਊ ਤੋਂ ਛੱਤੀਸਗੜ੍ਹ ਦੇ ਬੇਮੇਤਰਾ ਲਈ ਰਵਾਨਾ ਹੋਏ, ਪਰ ਵੀਰਵਾਰ ਨੂੰ ਇਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿੱਚ ਉਨ੍ਹਾਂ ਦੇ ਦੋ ਬੱਚਿਆਂ ਦੀ ਜਾਨ ਬੱਚ ਗਈ।
ਪੇਸ਼ੇ ਤੋਂ ਮਜ਼ਦੂਰ 45 ਸਾਲਾ ਕ੍ਰਿਸ਼ਨਾ ਸਾਹੂ ਪੈਸੇ ਦੀ ਸਮੱਸਿਆ ਕਾਰਨ ਸਾਈਕਲ ਰਾਹੀਂ 750 ਕਿਲੋਮੀਟਰ ਦੀ ਯਾਤਰਾ ਕਰਨ ਨਿਕਲ ਪਿਆ। ਉਹ ਬੁੱਧਵਾਰ ਨੂੰ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਲਖਨਊ ਤੋਂ ਛੱਤੀਸਗੜ੍ਹ ਦੇ ਬੇਮੇਤਰਾ ਲਈ ਰਵਾਨਾ ਹੋਇਆ ਸੀ।
ਇਸ ਹਾਦਸੇ ‘ਚ ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਸਰੇ ਜ਼ਖਮੀਆਂ ਨੂੰ ਪੁਲਿਸ ਨੇ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ‘ਚ ਦਾਖਲ ਕਰਵਾਇਆ। ਜਿਥੇ ਕ੍ਰਿਸ਼ਨ ਸਾਹੂ ਇਲਾਜ ਦੌਰਾਨ ਦਮ ਤੋੜ ਗਿਆ। ਇਸ ਸਮੇਂ ਉਨ੍ਹਾਂ ਦੇ ਦੋਵੇਂ ਬੱਚਿਆਂ ਨੂੰ ਇਲਾਜ਼ ਕਰਵਾ ਕੇ ਉਨ੍ਹਾਂ ਦੇ ਚਾਚੇ ਕੋਲ ਲਖਨਊ ਭੇਜਿਆ ਗਿਆ ਹੈ।
ਮ੍ਰਿਤਕ ਮਜ਼ਦੂਰ ਦੇ ਭਰਾ ਨੇ ਦੱਸਿਆ:
ਪੁਲਿਸ ਨੇ ਦੱਸਿਆ ਕਿ ਲਾਸ਼ਾਂ ਪੋਸਟ ਮਾਰਟਮ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਫਿਲਹਾਲ ਪੁਲਿਸ ਇਸ ਕੇਸ ਦੀ ਜਾਂਚ ਕਰ ਰਹੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਅਜੇ ਉਸ ਨੇ ਸਿਰਫ 25 ਕਿਲੋਮੀਟਰ ਦਾ ਸਫਰ ਤੈਅ ਕੀਤਾ ਸੀ ਕਿ ਪਰਿਵਾਰ ਨੂੰ ਇੱਕ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ।
" ਮੇਰੇ ਭਰਾ ਨੇ ਯਾਤਰਾ ਲਈ ਰਵਾਨਾ ਹੋਣ ਤੋਂ ਪਹਿਲਾਂ ਕੁਝ ਨਹੀਂ ਦੱਸਿਆ। ਜਿੱਥੋਂ ਤੱਕ ਮੈਨੂੰ ਪਤਾ ਹੈ, ਬੇਰੁਜ਼ਗਾਰ ਹੋਣ ਤੋਂ ਬਾਅਦ ਉਸ ਨੂੰ ਬੱਚਿਆਂ ਲਈ ਭੋਜਨ ਦੀ ਸਮੱਸਿਆ ਆਈ ਸੀ। ਮੈਂ ਇਕ ਹਫ਼ਤਾ ਪਹਿਲਾਂ ਉਸ ਨਾਲ ਗੱਲਬਾਤ ਕੀਤੀ ਸੀ। ਇਸ ਦੌਰਾਨ ਉਸ ਨੇ ਪੈਸੇ ਦੀ ਤੰਗੀ ਬਾਰੇ ਦੱਸਿਆ ਸੀ। ਉਸ ਦੇ ਦੋਵੇਂ ਬੱਚੇ ਮੇਰੇ ਨਾਲ ਹਨ। ਇੱਕ ਦੇ ਸਿਰ ਵਿੱਚ ਸੱਟ ਲੱਗੀ ਹੈ ਜਦੋਂ ਕਿ ਦੂਜੇ ਦੇ ਲੱਤ ਅਤੇ ਸਿਰ ਵਿੱਚ ਲੱਗੀ ਹੋਈ ਹੈ। "
-
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)