ਪੜਚੋਲ ਕਰੋ

ਕਿਸਾਨ ਅੰਦੋਲਨ ਨੂੰ ਖਿੰਡਾਉਣ ਲਈ ਵਰਤਿਆ ਜਾ ਰਿਹਾ 'ਫਿਰਕੂ ਹਥਿਆਰ' 'ਆਪ' ਵੱਲੋਂ ਬੀਜੇਪੀ ਤੇ ਕਾਂਗਰਸ 'ਤੇ ਇਲਜ਼ਾਮ

ਬੀਜੇਪੀ ਤੇ ਕਾਂਗਰਸ ਵੱਲੋਂ ਕਿਸਾਨ ਅੰਦੋਲਨ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਇਲਜ਼ਾਮ ਆਮ ਆਦਮੀ ਪਾਰਟੀ ਵੱਲੋਂ ਲਾਇਆ ਗਿਆ ਹੈ। ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਕਿਸਾਨ ਸੰਘਰਸ਼ ਨੂੰ ਬਿਨਾਂ ਕਿਸੇ ਸਿੱਟੇ 'ਤੇ ਪਹੁੰਚਣ ਤੋਂ ਪਹਿਲਾਂ ਖਤਮ ਕਰਨ ਦੇ ਇਰਾਦਿਆਂ ਨਾਲ ਭਾਜਪਾ ਤੇ ਕਾਂਗਰਸ ਇਸ ਨੂੰ ਫਿਰਕੂ ਰੰਗਤ ਦੇਣ ਦੀਆਂ ਕੋਸ਼ਿਸ਼ ਕਰ ਰਹੀਆਂ ਹਨ।

ਚੰਡੀਗੜ੍ਹ: ਬੀਜੇਪੀ ਤੇ ਕਾਂਗਰਸ ਵੱਲੋਂ ਕਿਸਾਨ ਅੰਦੋਲਨ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਇਲਜ਼ਾਮ ਆਮ ਆਦਮੀ ਪਾਰਟੀ ਵੱਲੋਂ ਲਾਇਆ ਗਿਆ ਹੈ। ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਕਿਸਾਨ ਸੰਘਰਸ਼ ਨੂੰ ਬਿਨਾਂ ਕਿਸੇ ਸਿੱਟੇ 'ਤੇ ਪਹੁੰਚਣ ਤੋਂ ਪਹਿਲਾਂ ਖਤਮ ਕਰਨ ਦੇ ਇਰਾਦਿਆਂ ਨਾਲ ਭਾਜਪਾ ਤੇ ਕਾਂਗਰਸ ਇਸ ਨੂੰ ਫਿਰਕੂ ਰੰਗਤ ਦੇਣ ਦੀਆਂ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਭਾਜਪਾ ਇਸ ਅੰਦੋਲਨ ਨੂੰ ਛੋਟਾ ਦਿਖਾਉਣ ਲਈ ਇਕੱਲੇ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਕਹਿ ਕੇ ਗੁੰਮਰਾਹ ਕਰ ਰਹੀਆਂ ਹਨ, ਜਦਕਿ ਸਾਰੇ ਦੇਸ਼ ਦੇ ਕਿਸਾਨ ਇਸ 'ਚ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਇਹ ਅੰਦੋਲਨ ਕਿਸੇ ਇਕ ਧਰਮ, ਫਿਰਕੇ, ਵਰਗ ਜਾਂ ਖੇਤਰ ਨਾਲ ਸਬੰਧਤ ਨਹੀਂ, ਸਗੋਂ ਸਾਰੇ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ, ਆੜਤੀਆਂ, ਟਰਾਂਸਪੋਰਟਰਾਂ ਸਮੇਤ ਖੇਤੀਬਾੜੀ ਨਾਲ ਜੁੜੇ ਤਮਾਮ ਵਪਾਰੀਆਂ-ਕਾਰੋਬਾਰੀਆਂ ਦਾ ਇਕਜੁੱਟ ਅਤੇ ਫੈਸਲਾਕੁੰਨ ਸੰਘਰਸ਼ ਹੈ, ਜਿਹੜੇ ਆਪਣੀ ਹੋਂਦ ਨੂੰ ਬਚਾਈ ਰੱਖਣ ਦੀ ਲੜਾਈ ਲੜ ਰਹੇ ਹਨ। ਜਰਨੈਲ ਸਿੰਘ ਨੇ ਕਿਹਾ ਕਿ ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ ਵੱਲੋਂ ਕਿਸਾਨ ਅੰਦੋਲਨ ਨੂੰ ਖਾਲਿਸਤਾਨ ਨਾਲ ਜੋੜਨਾ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ 'ਤੇ ਪੈਨੀ ਨਜ਼ਰ ਬਣਾਈ ਰੱਖਣ ਲਈ ਕਹਿਣਾ ਗਹਿਰੀ ਸਾਜ਼ਿਸ ਦਾ ਹਿੱਸਾ ਹੈ।
ਆਗੂਆਂ ਨੇ ਕਿਹਾ ਕਿ ਹੁਣ ਭਾਜਪਾ ਦੇ ਨਾਲ ਮਿਲ ਕੇ ਕਾਂਗਰਸ ਨੇ ਵੀ ਇਸ ਅੰਦੋਲਨ ਨੂੰ ਭੜਕਾਉਣ ਲਈ ਭਾਜਪਾ ਵਾਲੀ ਫਿਰਕੂ ਸੋਚ ਅਪਣਾਉਣੀ ਸ਼ੁਰੂ ਕਰ ਦਿੱਤੀ ਹੈ, ਜਦਕਿ ਭਾਜਪਾ ਪਹਿਲਾਂ ਹੀ ਕਹਿੰਦੀ ਆ ਰਹੀ ਹੈ ਕਿ ਇਕੱਲੇ ਪੰਜਾਬ ਦੇ ਕਿਸਾਨਾਂ ਨੂੰ ਹੀ ਇਨ੍ਹਾਂ ਖੇਤੀ ਕਾਨੂੰਨਾਂ ਤੋਂ ਦਿੱਕਤ ਕਿਉਂ ਹੈ?
ਉਨ੍ਹਾਂ ਕਿਹਾ ਕਿ ਅਸਲ 'ਚ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦਬਾਅ ਦੇ ਚਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਬਿੱਟੂ ਤੋਂ ਅਜਿਹੇ ਬਿਆਨ ਦਵਾ ਰਹੇ ਹਨ ਤਾਂ ਜੋ ਕਿਸਾਨ ਅੰਦੋਲਨ ਨੂੰ ਕਮਜ਼ੋਰ ਕੀਤਾ ਜਾ ਸਕੇ ਅਤੇ ਕਿਸਾਨਾਂ ਨੂੰ  ਜਾਤੀ, ਧਰਮ, ਖੇਤਰਵਾਦ 'ਚ ਵੰਡਿਆ ਜਾ ਸਕੇ ਅਤੇ ਲੋਕਾਂ ਤੋਂ ਮਿਲ ਰਿਹਾ ਸਮਰਥਨ ਬੰਦ ਹੋ ਜਾਵੇ। 'ਆਪ' ਆਗੂਆਂ ਨੇ ਪੰਜਾਬ ਸਮੇਤ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨੀ ਅੰਦੋਲਨ ਬਾਰੇ ਵਰਤੇ ਜਾ ਰਹੇ ਅਜਿਹੇ ਵਿਵਾਦਤ ਸ਼ਬਦਾਂ ਦੇ ਪਿਛੇ ਦੀ ਸਾਜਿਸ਼ ਤੋਂ ਸੁਚੇਤ ਰਹਿਣ। 

ਟਾਪ ਹੈਡਲਾਈਨ

Punjab News :
Punjab News : "ਬਹੁਰੂਪੀਆ ਪੰਜਾਬ ਦਾ ਦਰਦ ਵੇਚ ਰਿਹਾ ਹੈ", ਰਵਨੀਤ ਬਿੱਟੂ ਦਾ ਦਿਲਜੀਤ ਦੋਸਾਂਝ 'ਤੇ ਤਿੱਖਾ ਨਿਸ਼ਾਨਾ
 Donald Trump : ਟਰੰਪ ਨੇ ਈਰਾਨ ਨਾਲ ਸਮਝੌਤਾ ਤੋੜਿਆ ? ਕੀ ਭਾਰਤ 'ਚ ਪੈਟਰੋਲ-ਡੀਜ਼ਲ ਤੇ CNG ਹੋਣਗੇ ਮਹਿੰਗੇ?
 Donald Trump : ਟਰੰਪ ਨੇ ਈਰਾਨ ਨਾਲ ਸਮਝੌਤਾ ਤੋੜਿਆ ? ਕੀ ਭਾਰਤ 'ਚ ਪੈਟਰੋਲ-ਡੀਜ਼ਲ ਤੇ CNG ਹੋਣਗੇ ਮਹਿੰਗੇ?
Punjab Congress Crisis : ਪ੍ਰਧਾਨ ਬਦਲਣਾ ਕੋਈ ਗੁੱਡੇ ਗੁੱਡੀ ਦਾ ਖੇਡ ਨਹੀਂ ,ਰਾਜਾ ਵਡਿੰਗ ਹੀ ਰਹਿਣਗੇ ਪ੍ਰਧਾਨ :  ਭੁਪੇਸ਼ ਬਘੇਲ
Punjab Congress Crisis : ਪ੍ਰਧਾਨ ਬਦਲਣਾ ਕੋਈ ਗੁੱਡੇ ਗੁੱਡੀ ਦਾ ਖੇਡ ਨਹੀਂ ,ਰਾਜਾ ਵਡਿੰਗ ਹੀ ਰਹਿਣਗੇ ਪ੍ਰਧਾਨ :  ਭੁਪੇਸ਼ ਬਘੇਲ
‘Satluj’ movie : ਸ਼੍ਰੋਮਣੀ ਅਕਾਲੀ ਦਲ ਵੱਲੋਂ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਬਣੀ ਫ਼ਿਲਮ ‘ਸਤਲੁਜ’ ਨੂੰ ਪੰਜਾਬ ਦੇ ਪਿੰਡਾਂ 'ਚ ਦਿਖਾਉਣ ਦਾ ਫ਼ੈਸਲਾ 
‘Satluj’ movie : ਸ਼੍ਰੋਮਣੀ ਅਕਾਲੀ ਦਲ ਵੱਲੋਂ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਬਣੀ ਫ਼ਿਲਮ ‘ਸਤਲੁਜ’ ਨੂੰ ਪੰਜਾਬ ਦੇ ਪਿੰਡਾਂ 'ਚ ਦਿਖਾਉਣ ਦਾ ਫ਼ੈਸਲਾ 

ਵੀਡੀਓਜ਼

ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਵਕੀਲਾਂ ਨੇ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ! 'ਨੋ ਵਰਕ' ਦਾ ਵੱਡਾ ਐਲਾਨ
ਰਾਜਾ ਵੜਿੰਗ ਦਾ ਵੱਡਾ ਬਿਆਨ! 'ਚੰਨੀ 2 ਦਿਨ ਬਾਅਦ ਕਰਨਗੇ ਮੁਲਾਕਾਤ'
ਮਾਨਸੂਨ ਤੋਂ ਪਹਿਲਾਂ AAP ਦਾ ਵੱਡਾ ਦਾਅਵਾ! ਹੜ੍ਹਾਂ ਨਾਲ ਨਜਿੱਠਣ ਲਈ ਸਰਕਾਰ ਤਿਆਰ
ਕੈਨੇਡਾ 'ਚ ਪੰਜਾਬ ਦੇ 2 ਨੌਜਵਾਨਾਂ ਦੀ ਮੌਤ! ਦੋਸਤ ਨੂੰ ਬਚਾਉਂਦਿਆਂ ਗਈ ਜਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Train News : ਟ੍ਰੇਨ 'ਚ ਸਫ਼ਰ ਕਰਨ ਤੋਂ ਪਹਿਲਾਂ ਇਹ ਖ਼ਬਰ ਜ਼ਰੂਰ ਪੜ੍ਹੋ! ਅੱਜ ਕਈ ਟ੍ਰੇਨਾਂ ਦੇ ਰੂਟ ਤੇ ਸਮੇਂ 'ਚ ਵੱਡਾ ਬਦਲਾਅ
 Train News : ਟ੍ਰੇਨ 'ਚ ਸਫ਼ਰ ਕਰਨ ਤੋਂ ਪਹਿਲਾਂ ਇਹ ਖ਼ਬਰ ਜ਼ਰੂਰ ਪੜ੍ਹੋ! ਅੱਜ ਕਈ ਟ੍ਰੇਨਾਂ ਦੇ ਰੂਟ ਤੇ ਸਮੇਂ 'ਚ ਵੱਡਾ ਬਦਲਾਅ
Causes Of Swollen Feet: ਪੈਰਾਂ ਵਿੱਚ ਵਾਰ-ਵਾਰ ਸੋਜ ਆਉਣਾ ਇਸ ਗੰਭੀਰ ਬਿਮਾਰੀ ਦੀ ਨਿਸ਼ਾਨੀ ਹੈ, ਤੁਰੰਤ ਡਾਕਟਰ ਕੋਲ ਜਾਓ।
Causes Of Swollen Feet: ਪੈਰਾਂ ਵਿੱਚ ਵਾਰ-ਵਾਰ ਸੋਜ ਆਉਣਾ ਇਸ ਗੰਭੀਰ ਬਿਮਾਰੀ ਦੀ ਨਿਸ਼ਾਨੀ ਹੈ, ਤੁਰੰਤ ਡਾਕਟਰ ਕੋਲ ਜਾਓ।
Government School ਤੋਂ 86 ਲੱਖ ਵਿਦਿਆਰਥੀਆਂ ਨੇ ਛੱਡਿਆ ਸਾਥ, ਪ੍ਰਾਈਵੇਟ ਸਕੂਲਾਂ ਵਿੱਚ ਦਾਖਲੇ ਵਧੇ , ਸਿੱਖਿਆ ਮੰਤਰਾਲੇ ਦੀ ਰਿਪੋਰਟ 'ਚ ਵੱਡਾ ਖੁਲਾਸਾ
Government School ਤੋਂ 86 ਲੱਖ ਵਿਦਿਆਰਥੀਆਂ ਨੇ ਛੱਡਿਆ ਸਾਥ, ਪ੍ਰਾਈਵੇਟ ਸਕੂਲਾਂ ਵਿੱਚ ਦਾਖਲੇ ਵਧੇ , ਸਿੱਖਿਆ ਮੰਤਰਾਲੇ ਦੀ ਰਿਪੋਰਟ 'ਚ ਵੱਡਾ ਖੁਲਾਸਾ
Pregnancy Test Kit: ਪ੍ਰੈਗਨੈਂਸੀ ਕਿੱਟ ਕਿਵੇਂ ਜਾਣਦੀ ਹੈ ਕਿ ਤੁਸੀਂ ਗਰਭਵਤੀ ਹੋ ਜਾਂ ਨਹੀਂ? ਇਸ ਦੇ ਪਿੱਛੇ ਵਿਗਿਆਨ ਨੂੰ ਸਮਝੋ
Pregnancy Test Kit: ਪ੍ਰੈਗਨੈਂਸੀ ਕਿੱਟ ਕਿਵੇਂ ਜਾਣਦੀ ਹੈ ਕਿ ਤੁਸੀਂ ਗਰਭਵਤੀ ਹੋ ਜਾਂ ਨਹੀਂ? ਇਸ ਦੇ ਪਿੱਛੇ ਵਿਗਿਆਨ ਨੂੰ ਸਮਝੋ
ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ ਸ਼ੁਰੂ, ਲੋਕਾਂ ਨੂੰ ਹੋਵੇਗੀ ਪਰੇਸ਼ਾਨੀ; ਜਾਣੋ ਵਜ੍ਹਾ
ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ ਸ਼ੁਰੂ, ਲੋਕਾਂ ਨੂੰ ਹੋਵੇਗੀ ਪਰੇਸ਼ਾਨੀ; ਜਾਣੋ ਵਜ੍ਹਾ
ਅੰਧਵਿਸ਼ਵਾਸ ਨੇ ਡਾਕਟਰ ਨੂੰ ਵੀ ਨਹੀਂ ਬਖ਼ਸ਼ਿਆ! 'ਚਾਵਲ ਵਾਲੇ ਬਾਬਾ' ਨੇ 40 ਲੱਖ ਦੀ ਲਾਈ ਚਪੇਟ
ਅੰਧਵਿਸ਼ਵਾਸ ਨੇ ਡਾਕਟਰ ਨੂੰ ਵੀ ਨਹੀਂ ਬਖ਼ਸ਼ਿਆ! 'ਚਾਵਲ ਵਾਲੇ ਬਾਬਾ' ਨੇ 40 ਲੱਖ ਦੀ ਲਾਈ ਚਪੇਟ
ਲਾਰੇਂਸ-ਗੋਲਡੀ ਗੈਂਗ 'ਤੇ FBI ਦਾ ਵੱਡਾ ਐਕਸ਼ਨ, ਅਮਰੀਕਾ-ਕੈਨੇਡਾ ਸਣੇ 50 ਟਿਕਾਣਿਆਂ 'ਤੇ Raid; 24 ਗ੍ਰਿਫਤਾਰ
ਲਾਰੇਂਸ-ਗੋਲਡੀ ਗੈਂਗ 'ਤੇ FBI ਦਾ ਵੱਡਾ ਐਕਸ਼ਨ, ਅਮਰੀਕਾ-ਕੈਨੇਡਾ ਸਣੇ 50 ਟਿਕਾਣਿਆਂ 'ਤੇ Raid; 24 ਗ੍ਰਿਫਤਾਰ
ਰਾਮ ਮੰਦਿਰ ਚੜ੍ਹਾਵਾ ਚੋਰੀ ਮਾਮਲੇ 'ਚ ਵੱਡਾ ਖੁਲਾਸਾ! ਫਰਜ਼ੀ ਰਸੀਦ ਬੁੱਕ ਬਰਾਮਦ; ਦੋਸ਼ੀਆਂ ਨੇ ਕਬੂਲ ਕੀਤਾ ਜ਼ੁਰਮ
ਰਾਮ ਮੰਦਿਰ ਚੜ੍ਹਾਵਾ ਚੋਰੀ ਮਾਮਲੇ 'ਚ ਵੱਡਾ ਖੁਲਾਸਾ! ਫਰਜ਼ੀ ਰਸੀਦ ਬੁੱਕ ਬਰਾਮਦ; ਦੋਸ਼ੀਆਂ ਨੇ ਕਬੂਲ ਕੀਤਾ ਜ਼ੁਰਮ
Embed widget