ਅਭਿਸ਼ੇਕ ਬੈਨਰਜੀ ਨੇ ਟਵੀਟ ਕਰ ਦੱਸਿਆ ਮਮਤਾ ਬੈਨਰਜੀ ਦਾ ਹਾਲ, ਬੀਜੇਪੀ ਲਈ ਕਹੀ ਇਹ ਗੱਲ
ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਪੱਛਮੀ ਬੰਗਾਲ ਦੇ ਨੰਦੀਗਰਾਮ 'ਚ ਚੋਣ ਮੁਹਿੰਮ ਦੌਰਾਨ ਕਥਿਤ ਹਮਲੇ ਤੋਂ ਬਾਅਦ ਬੁੱਧਵਾਰ ਨੂੰ ਐਸਐਸਕੇਐਮ ਹਸਪਤਾਲ 'ਚ ਐਕਸ ਰੇਅ ਕੀਤਾ ਗਿਆ। ਡਾਕਟਰਾਂ ਨੇ ਇਹ ਜਾਣਕਾਰੀ ਦਿੱਤੀ।
ਕੋਲਕਾਤਾ: ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਪੱਛਮੀ ਬੰਗਾਲ ਦੇ ਨੰਦੀਗਰਾਮ 'ਚ ਚੋਣ ਮੁਹਿੰਮ ਦੌਰਾਨ ਕਥਿਤ ਹਮਲੇ ਤੋਂ ਬਾਅਦ ਬੁੱਧਵਾਰ ਨੂੰ ਐਸਐਸਕੇਐਮ ਹਸਪਤਾਲ 'ਚ ਐਕਸ ਰੇਅ ਕੀਤਾ ਗਿਆ। ਡਾਕਟਰਾਂ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਸਰਕਾਰੀ ਹਸਪਤਾਲ ਦੇ ਵੁੱਡਬਰਨ ਵਾਰਡ ਦੇ ਵਿਸ਼ੇਸ਼ ਕੈਬਿਨ ਨੰਬਰ 12.5 ਵਿਖੇ ਲਿਜਾਇਆ ਗਿਆ ਅਤੇ ਉਥੇ ਚਲਦੀ ਐਕਸ-ਰੇ ਮਸ਼ੀਨ ਦੀ ਸਹਾਇਤਾ ਨਾਲ ਉਨ੍ਹਾਂ ਨੂੰ ਐਕਸਰੇਅ ਕੀਤਾ ਗਿਆ। ਡਾਕਟਰਾਂ ਅਨੁਸਾਰ ਉਨ੍ਹਾਂ ਦੀ ਖੱਬੀ ਲੱਤ ਦੀ ਅੱਡੀ 'ਚ ਸੱਟ ਲੱਗੀ ਹੈ। ਸੱਜੇ ਮੋਢੇ 'ਚ ਵੀ ਦਰਦ ਹੈ। ਡਾਕਟਰ ਨੇ ਕਿਹਾ ਕਿ ਮੁੱਖ ਮੰਤਰੀ ਛਾਤੀ ਵਿੱਚ ਦਰਦ ਮਹਿਸੂਸ ਕਰ ਰਹੇ ਹਨ ਅਤੇ ਸਾਹ ਲੈਣ ਵਿੱਚ ਵੀ ਮੁਸ਼ਕਲ ਆ ਰਹੀ ਹੈ। ਉਨ੍ਹਾਂ ਨੂੰ ਅਗਲੇ 48 ਘੰਟਿਆਂ ਲਈ ਨਿਗਰਾਨੀ ਹੇਠ ਰੱਖਿਆ ਜਾਵੇਗਾ।
ਇਕ ਸੀਨੀਅਰ ਡਾਕਟਰ ਨੇ ਦੱਸਿਆ ਕਿ ਮੁੱਖ ਮੰਤਰੀ ਨੂੰ ਉਸੇ ਕੈਂਪਸ ਦੇ ਬੰਗੂਰ ਇੰਸਟੀਚਿਊਟ ਆਫ ਨਿਊਰੋਸਾਇੰਸ 'ਚ ਐਮਆਰਆਈ ਲਈ ਲਿਜਾਇਆ ਗਿਆ ਸੀ।
ਇਸ ਦੌਰਾਨ ਟੀਐਮਸੀ ਦੇ ਸੰਸਦ ਮੈਂਬਰ ਅਤੇ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਨੇ ਹਸਪਤਾਲ ਵਿੱਚ ਦਾਖਲ ਮੁੱਖ ਮੰਤਰੀ ਦੀ ਇੱਕ ਤਸਵੀਰ ਟਵੀਟ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ, “ਭਾਜਪਾ 2 ਮਈ ਨੂੰ ਬੰਗਾਲ ਦੇ ਲੋਕਾਂ ਦੀ ਤਾਕਤ ਵੇਖੇਗੀ”।