ਕਿਸਾਨ ਲੀਡਰ ਦਾ ਐਲਾਨ, ਜਾਂਚ ਲਈ ਪੁਲਿਸ ਪਿੰਡ ’ਚ ਆਵੇ, ਤਾਂ ਘੇਰ ਕੇ ਉੱਥੇ ਹੀ ਬਿਠਾ ਲਵੋ
ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਦਾਅਵਾ ਕੀਤਾ ਹੈ ਕਿ 26 ਜਨਵਰੀ ਨੂੰ ਵਾਪਰੀ ਹਿੰਸਾ ਦੀ ਜਾਂਚ ਲਈ ਦਿੱਲੀ ਪੁਲਿਸ ਜ਼ੁਲਮ ਢਾਹ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਜੇ ਦਿੱਲੀ ਪੁਲਿਸ ਨੋਟਿਸ ਭੇਜ ਕੇ ਪੁੱਛਗਿੱਛ ਲਈ ਸੱਦਦੀ ਹੈ, ਤਾਂ ਪੇਸ਼ ਨਾ ਹੋਣ।
ਨਵੀਂ ਦਿੱਲੀ: ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਦਾਅਵਾ ਕੀਤਾ ਹੈ ਕਿ 26 ਜਨਵਰੀ ਨੂੰ ਵਾਪਰੀ ਹਿੰਸਾ ਦੀ ਜਾਂਚ ਲਈ ਦਿੱਲੀ ਪੁਲਿਸ ਜ਼ੁਲਮ ਢਾਹ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਜੇ ਦਿੱਲੀ ਪੁਲਿਸ ਨੋਟਿਸ ਭੇਜ ਕੇ ਪੁੱਛਗਿੱਛ ਲਈ ਸੱਦਦੀ ਹੈ, ਤਾਂ ਪੇਸ਼ ਨਾ ਹੋਣ।
ਚੜੂਨੀ ਨੇ ਇਹ ਵੀ ਕਿਹਾ ਕਿ ਜੇ ਪੁਲਿਸ ਗ੍ਰਿਫ਼ਤਾਰ ਕਰਨ ਲਈ ਪਿੰਡ ’ਚ ਆਵੇ, ਤਾਂ ਉਸ ਨੂੰ ਘੇਰ ਕੇ ਉੱਥੇ ਹੀ ਬਿਠਾ ਲਵੋ। ਬਿਠਾਓ, ਉਨ੍ਹਾਂ ਨੂੰ ਖਿਲਾਓ ਪਿਲਾਓ। ਜਦੋਂ ਤੱਕ ਜ਼ਿਲ੍ਹਾ ਅਧਿਕਾਰੀ ਨਾ ਆ ਜਾਣ ਤੇ ਇਹ ਨਾ ਆਖ ਦੇਣ ਕਿ ਦਿੱਲੀ ਪੁਲਿਸ ਦੁਬਾਰਾ ਪਿੰਡ ’ਚ ਨਹੀਂ ਆਵੇਗੀ, ਤਦ ਤੱਕ ਜਾਣ ਨਹੀਂ ਦੇਣਾ ਪਰ ਇਸ ਦੌਰਾਨ ਕਿਸੇ ਤਰ੍ਹਾਂ ਦਾ ਦੁਰਵਿਹਾਰ ਨਾ ਕੀਤਾ ਜਾਵੇ।
ਦਿੱਲੀ ਬਾਰਡਰ ਉੱਤੇ ਕਿਸਾਨ ਅੰਦੋਲਨ ਦਾ ਅੱਜ 86ਵਾਂ ਦਿਨ ਹੈ। ਇੱਕ ਦਿਨ ਪਹਿਲਾਂ ਕਿਸਾਨਾਂ ਨੇ ਵੀਰਵਾਰ ਨੂੰ ‘ਰੇਲ ਰੋਕੋ’ ਅੰਦੋਲਨ ਚਲਾਇਆ ਸੀ। ਉਨ੍ਹਾਂ ਫ਼ਿਰੋਜ਼ਪੁਰ, ਸਿਰਸਾ, ਜਲੰਧਰ, ਸੋਨੀਪਤ, ਅੰਬਾਲੀ ਥਾਵਾਂ ’ਤੇ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮੀਂ 4 ਵਜੇ ਤੱਕ 13 ਥਾਵਾਂ ਉੱਤੇ ਰੇਲ ਗੱਡੀਆਂ ਰੋਕੀਆਂ।
ਕਿਸਾਨਾਂ ਦੇ ਮੁੱਦੇ ਉੱਤੇ ਉੱਤਰ ਪ੍ਰਦੇਸ਼ ਵਿਧਾਨ ਸਭਾ ਤੇ ਵਿਧਾਨ ਪ੍ਰੀਸ਼ਦ ’ਚ ਵਿਰੋਧੀ ਧਿਰ ਵੱਲੋਂ ਹੰਗਾਮਾ ਕੀਤਾ ਗਿਆ। ਕਿਸਾਨ ਅੰਦੋਲਨ ਦੇ ਹੱਕ ਵਿੱਚ ਵਿਰੋਧੀ ਪਾਰਟੀਆਂ ਪੂਰੀ ਤਰ੍ਹਾਂ ਡਟੀਆਂ ਹੋਈਆਂ ਹਨ। ਪਹਿਲਾਂ ਹੰਗਾਮੇ ਕਾਰਣ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕੀਤੀ ਗਈ ਪਰ ਉਸ ਤੋਂ ਬਾਅਦ ਵੀ ਹੰਗਾਮਾ ਹੁੰਦਾ ਰਿਹਾ। ਤਦ ਵਿਧਾਨ ਸਭਾ ਨੂੰ ਦੁਪਹਿਰ 12 ਵਜੇ ਤੱਕ ਚੱਲਣ ਨਾ ਦੇਣ ਦਾ ਫ਼ੈਸਲਾ ਕੀਤਾ ਗਿਆ। ਵਿਰੋਧੀ ਧਿਰ ਨੇ ਦੋਸ਼ ਲਾਇਆ ਕਿ ਯੂਪੀ ਸਰਕਾਰ ਨੇ ਪੈਟਰੋਲ ਪੰਪਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਦਿੱਲੀ ਬਾਰਡਰ ’ਤੇ ਜਾ ਰਹੇ ਟ੍ਰੈਕਟਰਾਂ ਵਿੱਚ ਡੀਜ਼ਲ ਨਾ ਪਾਉਣ।