ਸ਼ਹਿਦ-ਘਿਉ ਵਰਤ ਕੇ ਗਾਜਰ ਦਾ ਰਿਕਾਰਡ ਉਤਪਾਦਨ ਕਰਦਾ ਇਹ ਕਿਸਾਨ
ਝੀਗਰ ਬੜੀ ਦੇ ਕਿਸਾਨ ਨੇ ਨਵੀਂ ਖੋਜ ਕਰਕੇ ਸਭ ਨੂੰ ਹੈਰਾਨੀ ਵਿੱਚ ਪਾ ਦਿੱਤਾ ਹੈ। ਉਸ ਨੇ ਕਾਲੀ ਤੇ ਲਾਲ ਗਾਜਰ ਦਾ ਰੰਗ ਅੰਦਰੋਂ ਬਦਲ ਕੇ ਉਸ 'ਚ ਮਿਠਾਸ ਤਾਂ ਵਧਾਈ ਨਾਲ ਹੀ ਉਤਪਾਦਨ ਵਿੱਚ ਵੀ ਡੇਢ ਗੁਣਾ ਵਾਧਾ ਕੀਤਾ ਹੈ।
ਚੰਡੀਗੜ੍ਹ: ਝੀਗਰ ਬੜੀ ਦੇ ਕਿਸਾਨ ਨੇ ਨਵੀਂ ਖੋਜ ਕਰਕੇ ਸਭ ਨੂੰ ਹੈਰਾਨੀ ਵਿੱਚ ਪਾ ਦਿੱਤਾ ਹੈ। ਉਸ ਨੇ ਕਾਲੀ ਤੇ ਲਾਲ ਗਾਜਰ ਦਾ ਰੰਗ ਅੰਦਰੋਂ ਬਦਲ ਕੇ ਉਸ 'ਚ ਮਿਠਾਸ ਤਾਂ ਵਧਾਈ ਨਾਲ ਹੀ ਉਤਪਾਦਨ ਵਿੱਚ ਵੀ ਡੇਢ ਗੁਣਾ ਵਾਧਾ ਕੀਤਾ ਹੈ। ਇਸ ਲਈ ਉਸ ਨੇ ਸ਼ਹਿਦ ਤੇ ਦੇਸੀ ਘਿਉ ਦੀ ਵਰਤੋਂ ਕੀਤੀ ਹੈ। ਦੋਵਾਂ ਗਾਜਰਾਂ ਤੋਂ ਬੀਜ ਦਾ ਨਵਾਂ ਪਰਾਗਣ ਤਿਆਰ ਕਰ ਬਿਜਾਈ ਕੀਤੀ ਤੇ 75 ਦਿਨਾਂ ਵਿੱਚ ਹੀ ਡੇਢ ਤੋਂ ਢਾਈ ਫੁੱਟ ਲੰਬੀ ਗਾਜਰ ਤਿਆਰ ਹੋ ਗਈ।
ਇਹ ਖੋਜ ਕਰਨ ਵਾਲੇ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਕਿਸਾਨ ਝਾਬਰਮਲ ਪਚਾਰ ਨੇ ਦੱਸਿਆ ਕਿ ਇੱਕ ਕਿੱਲੋ ਗਾਜਰ ਦੇ ਬੀਜ ਵਿੱਚ 15 ਐਲ.ਐਲ. ਸ਼ਹਿਦ ਤੇ ਪੰਜ ਐਮ.ਐਲ. ਘਿਉ ਨੂੰ ਮਿਲਾ ਕੇ ਛਾਂ ਵਿੱਚ ਸੁਕਾ ਲਿਆ ਸੀ। ਇਸ ਤੋਂ ਬਾਅਦ ਇਸ ਦੀ ਬਿਜਾਈ ਕਰ ਦਿੱਤੀ। ਇਸ ਦੇ ਬੀਜ ਪੁੰਗਰ ਵੀ ਜਲਦੀ ਗਏ ਤੇ ਖ਼ਰਾਬਾ ਵੀ ਜ਼ਿਆਦਾ ਨਹੀਂ ਹੋਇਆ। ਜਦੋਂ ਪੱਕੀ ਹੋਈ ਗਾਜਰ ਨੂੰ ਕੱਟ ਕੇ ਦੇਖਿਆ ਤਾਂ ਅੰਦਰ ਸਫ਼ੇਦ ਦੀ ਜਗ੍ਹਾ ਰੰਗ ਪੀਲਾ ਹੋ ਗਿਆ ਸੀ। ਮਿਠਾਸ ਵਿੱਚ ਵੀ ਪੰਜ ਫ਼ੀਸਦੀ ਤੋਂ ਜ਼ਿਆਦਾ ਵਾਧਾ ਹੋ ਗਿਆ ਸੀ।
ਝਾਬਰਮਲ ਨੇ ਦੱਸਿਆ ਕਿ ਉਸ ਨੇ ਦੋ ਵਿੱਘੇ ਜ਼ਮੀਨ ਵਿੱਚ ਦੋਵਾਂ ਤਰ੍ਹਾਂ ਦੀ ਗਾਜਰ ਦੀ ਬਿਜਾਈ ਕੀਤੀ ਸੀ ਜਿਸ ਦੀ ਲੰਬਾਈ ਵੀ ਡੇਢ ਤੋਂ ਦੋ ਗੁਣਾ ਤੋਂ ਵੀ ਜ਼ਿਆਦਾ ਸੀ।
ਪਹਿਲਾਂ ਕੀਤਾ ਡੈਮੋ : ਪਿਛਲੇ 15 ਸਾਲਾਂ ਤੋਂ ਜੈਵਿਕ ਖੇਤੀ ਕਰ ਰਹੇ ਕਿਸਾਨ ਝਾਬਰਮਲ ਨੇ ਦੱਸਿਆ ਕਿ ਗਾਜਰਾਂ ਦੇ ਅੰਦਰ ਦਾ ਰੰਗ ਬਦਲਣ ਲਈ ਉਸ ਨੇ ਪਹਿਲਾਂ 10 ਵਰਗ ਫੁੱਟ ਜ਼ਮੀਨ ਵਿੱਚ ਡੈਮੋ ਕੀਤਾ ਸੀ। ਜਦੋਂ ਨਤੀਜਾ ਸਾਹਮਣੇ ਆਇਆ ਤਾਂ ਉਸ ਨੇ ਦੋ ਵਿੱਘੇ ਜ਼ਮੀਨ ਵਿੱਚ ਨਵੇਂ ਪ੍ਰਯੋਗ ਦਾ ਸਫਲ ਪਰੀਖਣ ਕਰ ਫ਼ਾਇਦਾ ਚੁੱਕਿਆ ਸੀ।
ਝਾਬਰਮਲ ਅਨੁਸਾਰ ਬਿਜਾਈ ਜਿੰਨੀ ਗਹਿਰਾਈ ਵਿੱਚ ਹੋਵੇਗੀ, ਓਨਾ ਹੀ ਫ਼ਾਇਦਾ ਮਿਲੇਗਾ। ਜਦੋਂ ਪੱਕੀ ਹੋਈ ਫ਼ਸਲ ਲੈ ਕੇ ਫ਼ਤਹਿਪੁਰ ਦੇ ਖੇਤੀ ਖੋਜ ਸੈਂਟਰ ਪਹੁੰਚੇ ਤਾਂ ਉੱਥੇ ਵੀ ਮਾਹਿਰਾਂ ਨੇ ਉਸ ਦੀ ਖੋਜ ਨੂੰ ਖ਼ੂਬ ਪ੍ਰਸੰਸਾ ਕੀਤੀ।
ਇਹ ਵੀ ਪੜ੍ਹੋ: Health Tips: ਇਨ੍ਹਾਂ ਨੁਸਖਿਆ ਨਾਲ ਬਲੱਡ ਪ੍ਰੈਸ਼ਰ ਨੂੰ ਕਰੋ ਕੰਟਰੋਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin