Punjab Weather Report: ਪੰਜਾਬ 'ਚ ਸਵੇਰ ਤੋਂ ਪੈ ਰਿਹਾ ਮੀਂਹ, ਜਾਣੋ ਕਦੋਂ ਸਾਫ ਹੋਵੇਗਾ ਮੌਸਮ!
ਮੌਸਮ ਵਿਭਾਗ ਮੁਤਾਬਕ ਅੱਜ ਤੇ ਭਲਕੇ ਪੰਜਾਬ ਵਿੱਚ ਬਾਰਸ਼ ਜਾਰੀ ਰਹੇਗੀ। ਇਸ ਦੌਰਾਨ ਤੇਜ਼ ਹਵਾਵਾਂ ਵੀ ਚੱਲਣਗੀਆਂ। ਦੂਜੇ ਪਾਸੇ ਸੂਬੇ ਦੇ ਘੱਟੋ-ਘੱਟ ਤਾਪਮਾਨ 'ਚ ਵਾਧਾ ਹੋਇਆ ਹੈ, ਜਦਕਿ ਵੱਧ ਤੋਂ ਵੱਧ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ।
Punjab Weather and Pollution Report Today: ਪੰਜਾਬ 'ਚ ਬੁੱਧਵਾਰ ਤੋਂ ਮੌਸਮ 'ਚ ਵੱਡਾ ਬਦਲਾਅ ਆਇਆ ਹੈ ਤੇ ਬਾਰਸ਼ ਸ਼ੁਰੂ ਹੋ ਗਈ। ਇਸ ਕਾਰਨ ਅੱਜ ਕੜਾਕੇ ਦੀ ਠੰਢ ਮਹਿਸੂਸ ਹੋ ਰਹੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਮੁਤਾਬਕ ਅੱਜ ਤੇ ਕੱਲ੍ਹ ਵੀ ਗਰਜ ਨਾਲ ਮੀਂਹ ਪਵੇਗਾ। ਇਸ ਦੌਰਾਨ ਤੇਜ਼ ਹਵਾਵਾਂ ਵੀ ਚੱਲਣਗੀਆਂ। ਦੂਜੇ ਪਾਸੇ ਸੂਬੇ ਦੇ ਘੱਟੋ-ਘੱਟ ਤਾਪਮਾਨ 'ਚ ਵਾਧਾ ਹੋਇਆ ਹੈ, ਜਦਕਿ ਵੱਧ ਤੋਂ ਵੱਧ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿੱਚ ਨਮੀ 100 ਪ੍ਰਤੀਸ਼ਤ ਰਹਿਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ 5 ਫਰਵਰੀ ਤੋਂ ਮੌਸਮ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ ਪਰ ਧੁੰਦ ਤੇ ਠੰਢ ਤੋਂ ਕੋਈ ਰਾਹਤ ਨਹੀਂ ਮਿਲੇਗੀ। ਫਿਲਹਾਲ ਵੈਸਟਰਨ ਡਿਸਟਰਬੈਂਸ ਕਾਰਨ ਅਗਲੇ 24 ਘੰਟਿਆਂ ਤੱਕ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਸੰਘਣੀ ਧੁੰਦ ਛਾਈ ਰਹੇਗੀ। ਅਗਲੇ 48 ਘੰਟਿਆਂ ਤੱਕ ਪੰਜਾਬ 'ਚ ਠੰਢ ਦਾ ਕਹਿਰ ਜਾਰੀ ਰਹੇਗਾ। ਅਗਲੇ ਦੋ ਦਿਨਾਂ ਬਾਅਦ ਪੰਜਾਬ ਦਾ ਘੱਟੋ-ਘੱਟ ਤਾਪਮਾਨ 2.3 ਡਿਗਰੀ ਵੱਧ ਜਾਵੇਗਾ। ਮੀਂਹ ਕਾਰਨ AQI ਵਿੱਚ ਸੁਧਾਰ ਹੋਇਆ ਹੈ। ਆਓ ਜਾਣਦੇ ਹਾਂ ਕਿ ਅੱਜ ਪੰਜਾਬ ਦੇ ਵੱਡੇ ਸ਼ਹਿਰਾਂ ਦਾ ਮੌਸਮ ਕਿਵੇਂ ਰਹੇਗਾ?
ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 14 ਡਿਗਰੀ ਤੇ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਅਸਮਾਨ ਬੱਦਲਵਾਈ ਰਹੇਗਾ ਤੇ ਗਰਜ ਨਾਲ ਮੀਂਹ ਪਵੇਗਾ। ਹਵਾ ਗੁਣਵੱਤਾ ਸੂਚਕ ਅੰਕ 86 'ਤੇ 'ਤਸੱਲੀਬਖਸ਼' ਪੱਧਰ 'ਤੇ ਦਰਜ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਜਲੰਧਰ 'ਚ ਵੱਧ ਤੋਂ ਵੱਧ ਤਾਪਮਾਨ 13 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਇੱਥੇ ਵੀ ਬੱਦਲ ਛਾਏ ਰਹਿਣਗੇ ਅਤੇ ਮੀਂਹ ਪਵੇਗਾ। ਇਸ ਦੇ ਨਾਲ ਹੀ ਏਅਰ ਕੁਆਲਿਟੀ ਇੰਡੈਕਸ 109 ਹੈ, ਜੋ ਮੱਧਮ ਸ਼੍ਰੇਣੀ 'ਚ ਆਉਂਦਾ ਹੈ।
ਉਧਰ, ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 14 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਬੱਦਲ ਛਾਏ ਰਹਿਣਗੇ ਤੇ ਗਰਜ ਨਾਲ ਮੀਂਹ ਪਵੇਗਾ। ਹਵਾ ਗੁਣਵੱਤਾ ਸੂਚਕਾਂਕ ਮੱਧਮ ਸ਼੍ਰੇਣੀ ਵਿੱਚ 109 ਹੈ।
ਇਹ ਵੀ ਪੜ੍ਹੋ: Punjab Congress: ਸੀਐਮ ਫੇਸ ਦੀ ਰੇਸ 'ਚ ਸਿੱਧੂ ਨੂੰ ਲੱਗ ਸਕਦਾ ਝਟਕਾ, ਚੰਨੀ ਨਿਕਲੇ ਅੱਗੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin