Farmer Fire his Crop: ਝੋਨਾ ਨਾ ਵਿਕਿਆ 'ਤੇ ਕਿਸਾਨ ਨੇ ਫਸਲ ਨੂੰ ਲਗਾਈ ਅੱਗ, ਵਰੁਣ ਗਾਂਧੀ ਨੇ ਉਠਾਇਆ ਸਵਾਲ
ਮੁਹੰਮਦੀ ਤਹਿਸੀਲ ਦੇ ਪਿੰਡ ਬਰਖੇੜਾ ਕਲਾ ਦੇ ਵਸਨੀਕ ਕਿਸਾਨ ਪ੍ਰਮੋਦ ਸਿੰਘ ਨੇ ਆਪਣੀ ਝੋਨੇ ਦੀ ਫ਼ਸਲ ਮੰਡੀ ਵਿੱਚ ਨਾ ਵੇਚਣ ਦੇ ਵਿਰੋਧ ਵਿੱਚ ਆਪਣੀ ਫ਼ਸਲ ਨੂੰ ਅੱਗ ਲਗਾ ਦਿੱਤੀ।
ਲਖਨਊ: ਉੱਤਰ ਪ੍ਰਦੇਸ਼ ਵਿੱਚ ਇੱਕ ਕਿਸਾਨ ਨੇ ਆਪਣੀ ਝੋਨੇ ਦੀ ਫਸਲ ਨੂੰ ਅੱਗ ਲਾ ਦਿੱਤੀ। ਦਰਅਸਲ, ਪਿਛਲੇ 14 ਦਿਨਾਂ ਤੋਂ ਉਹ ਆਪਣੀ ਝੋਨੇ ਦੀ ਫਸਲ ਵੇਚਣ ਲਈ ਮੰਡੀ ਦੇ ਚੱਕਰ ਲਗਾਉਂਦਾ ਰਿਹਾ, ਇਸ ਦੇ ਲਈ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ, ਫਿਰ ਵੀ ਉਹ ਆਪਣੀ ਝੋਨੇ ਦੀ ਫਸਲ ਵੇਚਣ ਵਿੱਚ ਅਸਮਰੱਥ ਰਿਹਾ, ਜਿਸਦੇ ਬਾਅਦ ਪਰੇਸ਼ਾਨ ਹੋ ਉਸ ਨੇ ਆਪਣੀ ਮਿਹਨਤ ਨਾਲ ਦੀ ਕਮਾਈ ਝੋਨਾ ਦੀ ਫਸਲ ਨੂੰ ਅੱਗ ਲਗਾ ਦਿੱਤੀ। ਇੱਕ ਨਿਰਾਸ਼ ਕਿਸਾਨ ਨੇ ਸ਼ੁੱਕਰਵਾਰ ਨੂੰ ਆਪਣੀ ਝੋਨੇ ਦੀ ਫਸਲ ਦੇ ਢੇਰ 'ਚ ਪੈਟਰੋਲ ਪਾ ਦਿੱਤਾ ਅਤੇ ਇਸਨੂੰ ਅੱਗ ਲਗਾ ਦਿੱਤੀ। ਬਹੁਤ ਹੀ ਨਿਰਾਸ਼ ਕਿਸਾਨ ਨੇ ਕਈ ਚੱਕਰ ਲਗਾਉਣ ਤੋਂ ਬਾਅਦ ਇਹ ਕਦਮ ਚੁੱਕਿਆ।
ਮੁਹੰਮਦੀ ਮੰਡੀ ਦੇ ਬਰਖੇੜਾ ਕਲਾਂ ਦਾ ਰਹਿਣ ਵਾਲਾ ਕਿਸਾਨ ਪ੍ਰਮੋਦ ਸਿੰਘ ਆਪਣੀ 100 ਕੁਇੰਟਲ ਫਸਲ ਲੈ ਕੇ ਮੰਡੀ ਪਹੁੰਚਿਆ ਸੀ। ਕੇਂਦਰ ਵਿੱਚ ਆ ਕੇ ਕੇਂਦਰ ਇੰਚਾਰਜ ਨੇ ਬਾਰਦਾਨੇ ਦੀ ਅਣਹੋਂਦ ਦਾ ਹਵਾਲਾ ਦਿੰਦਿਆਂ ਕਿਸਾਨ ਨੂੰ ਇੱਕ ਤੋਂ ਦੋ ਦਿਨ ਉਡੀਕ ਕਰਨ ਲਈ ਕਿਹਾ। ਇਸ ਦੌਰਾਨ ਮੀਂਹ ਕਾਰਨ ਕਿਸਾਨ ਦੀ ਫ਼ਸਲ ਗਿੱਲੀ ਹੋ ਗਈ। ਕਿਸਾਨ ਨੇ ਆਪਣੀ ਫਸਲ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਉਸਦੀ ਫਸਲ ਵਿੱਚ ਨਮੀ ਆ ਗਈ। ਜਦੋਂ ਮੁੜ ਧੂਪ ਨਿਕਲੀ ਤਾਂ ਕਿਸਾਨ ਪ੍ਰਮੋਦ ਸਿੰਘ ਨੇ ਫ਼ਸਲ ਨੂੰ ਮੁੜ ਸੁਕਾ ਕੇ ਸਾਫ਼ ਕੀਤਾ। ਨਿਰਾਸ਼ ਕਿਸਾਨ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਉਸ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਸ ਦੀ ਫਸਲ ਖਰੀਦੀ ਜਾਵੇਗੀ ਪਰ ਅਜਿਹਾ ਨਹੀਂ ਹੋਇਆ, ਜਿਸ ਤੋਂ ਬਾਅਦ ਉਸ ਨੇ ਨਿਰਾਸ਼ ਹੋ ਕੇ ਆਪਣੀ ਫਸਲ ਨੂੰ ਅੱਗ ਲਾ ਦਿੱਤੀ।
ਵਰੁਣ ਗਾਂਧੀ ਨੇ ਸਵਾਲ ਉਠਾਇਆ
ਘਟਨਾ ਤੋਂ ਬਾਅਦ ਭਾਜਪਾ ਨੇਤਾ ਵਰੁਣ ਗਾਂਧੀ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਇਸ ਪੂਰੀ ਘਟਨਾ ਦਾ ਵੀਡੀਓ ਸ਼ੇਅਰ ਕਰਦੇ ਹੋਏ ਵਿਵਸਥਾ 'ਤੇ ਸਵਾਲ ਉਠਾਏ ਹਨ। ਉਸ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ ਉੱਤਰ ਪ੍ਰਦੇਸ਼ ਦਾ ਕਿਸਾਨ ਪਿਛਲੇ 15 ਦਿਨਾਂ ਤੋਂ ਆਪਣੀ ਝੋਨੇ ਦੀ ਫਸਲ ਵੇਚਣ ਲਈ ਮੰਡੀਆਂ ਵਿੱਚ ਭਟਕ ਰਿਹਾ ਸੀ, ਜਦੋਂ ਝੋਨਾ ਨਾ ਵਿਕਿਆ ਤਾਂ ਉਸ ਨੇ ਨਿਰਾਸ਼ਾ ਵਿੱਚ ਆਪਣੇ ਆਪ ਨੂੰ ਅੱਗ ਲਗਾ ਲਈ। ਇਸ ਸਿਸਟਮ ਨੇ ਕਿਸਾਨਾਂ ਨੂੰ ਕਿੱਥੇ ਖੜ੍ਹਾ ਕਰ ਦਿੱਤਾ ਹੈ? ਖੇਤੀ ਨੀਤੀ 'ਤੇ ਮੁੜ ਵਿਚਾਰ ਕਰਨਾ ਅੱਜ ਦੀ ਸਭ ਤੋਂ ਵੱਡੀ ਲੋੜ ਹੈ।
उत्तर प्रदेश के किसान श्री समोध सिंह पिछले 15 दिनों से अपनी धान की फसल को बेचने के लिए मंडियों में मारे-मारे फिर रहे थे, जब धान बिका नहीं तो निराश होकर इसमें स्वयं आग लगा दी।
— Varun Gandhi (@varungandhi80) October 23, 2021
इस व्यवस्था ने किसानों को कहाँ लाकर खड़ा कर दिया है? कृषि नीति पर पुनर्चिंतन आज की सबसे बड़ी ज़रूरत है। pic.twitter.com/z3EjYw9rIz
ਇਹ ਵੀ ਪੜ੍ਹੋ: Singhu Border Murder Case: ਲਖਬੀਰ ਦੇ ਕਾਤਲਾਂ ਦਾ 2 ਹੋਰ ਦਿਨਾਂ ਪੁਲਿਸ ਰਿਮਾਂਡ, ਕੁੰਡਲੀ ਕਾਂਡ 'ਚ ਨਿਹੰਗ ਦੀ ਰਿਹਾਈ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: