ਪੜਚੋਲ ਕਰੋ
(Source: ECI/ABP News)
ਵੁਹਾਨ 'ਚ ਫਸੇ ਭਾਰਤੀਆਂ ਲਈ ਜਾਵੇਗਾ ਏਅਰ ਇੰਡੀਆ ਦਾ ਹਵਾਈ ਜਹਾਜ਼, ਚੀਨ 'ਚ 213 ਦੀ ਮੌਤ ਤੋਂ ਬਾਅਦ ਗਲੋਬਲ ਐਮਰਜੈਂਸੀ ਦਾ ਐਲਾਨ
ਵੁਹਾਨ 'ਚ ਫਸੇ ਭਾਰਤੀਆਂ ਦੀ ਵਾਪਸੀ ਲਈ ਅੱਜ ਏਅਰ ਇੰਡੀਆ ਦਾ ਹਵਾਈ ਜਹਾਜ਼ ਚੀਨ ਭੇਜਿਆ ਜਾਵੇਗਾ। ਚੀਨ ਦੇ ਵਹੁਣਾ 'ਚ 500 ਭਾਰਤੀ ਫਸੇ ਹੋਏ ਹਨ। ਚੀਨ 'ਚ ਕੋਰੋਨਾਵਾਇਰਸ ਤੋਂ ਹੁਣ ਤੱਕ 213 ਲੋਕਾਂ ਦੀ ਮੌਤ ਹੋ ਗਈ ਹੈ।
![ਵੁਹਾਨ 'ਚ ਫਸੇ ਭਾਰਤੀਆਂ ਲਈ ਜਾਵੇਗਾ ਏਅਰ ਇੰਡੀਆ ਦਾ ਹਵਾਈ ਜਹਾਜ਼, ਚੀਨ 'ਚ 213 ਦੀ ਮੌਤ ਤੋਂ ਬਾਅਦ ਗਲੋਬਲ ਐਮਰਜੈਂਸੀ ਦਾ ਐਲਾਨ Air India evacuation flight may take off today, Coronavirus declared global health emergency by WHO ਵੁਹਾਨ 'ਚ ਫਸੇ ਭਾਰਤੀਆਂ ਲਈ ਜਾਵੇਗਾ ਏਅਰ ਇੰਡੀਆ ਦਾ ਹਵਾਈ ਜਹਾਜ਼, ਚੀਨ 'ਚ 213 ਦੀ ਮੌਤ ਤੋਂ ਬਾਅਦ ਗਲੋਬਲ ਐਮਰਜੈਂਸੀ ਦਾ ਐਲਾਨ](https://static.abplive.com/wp-content/uploads/sites/5/2019/06/16175342/airindia.jpg?impolicy=abp_cdn&imwidth=1200&height=675)
ਬੀਜਿੰਗ: ਵੁਹਾਨ 'ਚ ਫਸੇ ਭਾਰਤੀਆਂ ਦੀ ਵਾਪਸੀ ਲਈ ਅੱਜ ਏਅਰ ਇੰਡੀਆ ਦਾ ਹਵਾਈ ਜਹਾਜ਼ ਚੀਨ ਭੇਜਿਆ ਜਾਵੇਗਾ। ਚੀਨ ਦੇ ਵਹੁਣਾ 'ਚ 500 ਭਾਰਤੀ ਫਸੇ ਹੋਏ ਹਨ। ਚੀਨ 'ਚ ਕੋਰੋਨਾਵਾਇਰਸ ਤੋਂ ਹੁਣ ਤੱਕ 213 ਲੋਕਾਂ ਦੀ ਮੌਤ ਹੋ ਗਈ ਹੈ। ਹੁਣ ਤੱਕ 9692 ਲੋਕਾਂ ਵਿਚ ਕੋਰੋਨਾਵਾਇਰਸ ਦੀ ਪੁਸ਼ਟੀ ਹੋਈ ਹੈ। ਡਬਲੂਐਚਓ ਨੇ ਸ਼ੁੱਕਰਵਾਰ ਨੂੰ ਗਲੋਬਲ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।
ਡਬਲੂਐਚਓ ਦੇ ਮੁੱਖ ਟੇਡ੍ਰੋਸ ਐਡਮਨੋਮ ਗੈਬਰੀਏਸਿਸ ਨੇ ਕਿਹਾ ਕਿ ਇਹ ਸਭ ਤੋਂ ਵੱਡੀ ਚਿੰਤਾ ਹੈ ਕਿ ਵਾਇਰਸ ਖਰਾਬ ਸਿਹਤ ਸੁਵਿਧਾਵਾਂ ਵਾਲੇ ਦੇਸ਼ 'ਚ ਨਾ ਫੈਲੇ। ਉਧਰ, ਚੀਨ ਦਾ ਕਹਿਣਾ ਹੈ ਕਿ ਉਹ ਵਾਇਰਸਾਂ ਨਾਲ ਲੜਣ 'ਚ ਪੂਰੀ ਤਰ੍ਹਾਂ ਸਮਰੱਥ ਹੈ। ਭਾਰਤ ਸਣੇ 20 ਦੇਸ਼ਾਂ 'ਚ ਇਸ ਵਾਇਰਸ ਦੇ ਸੰਕੇਤ ਮਿਲੇ ਹਨ।
ਬੀਜਿੰਗ 'ਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਸ਼ੁੱਕਰਵਾਰ ਸ਼ਾਮ ਨੂੰ ਕੱਢੇ ਜਾਣ ਦੀ ਮੁਹਿਮ ਸ਼ੁਰੂ ਹੋ ਸਕਦੀ ਹੈ। ਪਹਿਲੀ ਉਡਾਣ ਉਨ੍ਹਾਂ ਭਾਰਤੀਆਂ ਨੂੰ ਲਿਆਏਗੀ ਜੋ ਵੁਹਾਨ ਦੇ ਆਸ ਪਾਸ ਰਹਿੰਦੇ ਹਨ ਅਤੇ ਵਾਪਸ ਆਉਣਾ ਚਾਹੁੰਦੇ ਹਨ। ਇਸ ਤੋਂ ਬਾਅਦ ਦੂਸਰੀ ਫਲਾਈਟ ਭੇਜੀ ਜਾਵੇਗੀ।
ਭਾਰਤ 'ਚ ਕੋਰੋਨਾਵਾਇਰਸ ਦਾ ਪਹਿਲਾ ਕੇਸ ਕੇਰਲ 'ਚ ਪਾਇਆ ਗਿਆ। ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਕੇਰਲ ਦਾ ਇੱਕ ਵਿਦਿਆਰਥੀ ਵੁਹਾਨ ਯੂਨੀਵਰਸਿਟੀ ਤੋਂ ਪੜ੍ਹਾਈ ਕਰਕੇ ਵਾਪਸ ਦੇਸ਼ ਪਰਤਿਆ ਸੀ। ਇਸ ਦੇ ਨਾਲ ਹੀ ਭੋਪਾਲ ਏਮਜ਼ 'ਚ ਵੀ ਇੱਕ ਸ਼ੱਕੀ ਮਾਮਲਾ ਸਾਹਮਣੇ ਆਇਆ ਹੈ। ਉਸ ਨੂੰ ਇਲਾਜ ਲਈ ਏਮਜ਼ ਦੇ ਮੈਡੀਸਨ ਵਿਭਾਗ 'ਚ ਰੱਖੀਆ ਗਿਆ ਹੈ। ਵੀਰਵਾਰ ਨੂੰ ਮਲੇਸ਼ੀਆ 'ਚ ਤ੍ਰਿਪੁਰਾ ਤੋਂ ਆਏ ਇੱਕ ਵਿਅਕਤੀ ਦੀ ਕੋਰਨਾਵਾਇਰਸ ਤੋਂ ਮੌਤ ਹੋ ਗਈ।
ਗਲੋਬਲ ਐਮਰਜੈਂਸੀ ਕੀ ਹੈ?
ਗਲੋਬਲ ਐਮਰਜੈਂਸੀ ਐਲਾਨ ਹੋਣ ਤੋਂ ਬਾਅਦ ਵਾਇਰਸ ਨਾਲ ਲੜਨ ਲਈ ਅੰਤਰਰਾਸ਼ਟਰੀ ਪੱਧਰ 'ਤੇ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਜਾਣਗੀਆਂ। ਵਿਸ਼ਾਣੂ ਹੋਰ ਦੇਸ਼ਾਂ 'ਚ ਨਾ ਫੈਲੇ ਇਸ ਲਈ ਡਬਲੂਐਚਓ ਸਾਰੀਆਂ ਰਣਨੀਤੀਆਂ ਦੇ ਤਾਲਮੇਲ 'ਚ ਸਾਰੇ ਦੇਸ਼ਾਂ ਨਾਲ ਕੰਮ ਕਰੇਗਾ। ਡਬਲੂਐਚਓ ਨੇ ਹੁਣ ਤੱਕ 6 ਵਾਰ ਗਲੋਬਲ ਐਮਰਜੈਂਸੀ ਦਾ ਐਲਾਨ ਕੀਤਾ ਹੈ।
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਵਿਸ਼ਵ
ਕਾਰੋਬਾਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)