Punjab Breaking News LIVE: ਜਲੰਧਰ ਜ਼ਿਮਨੀ ਚੋਣ ਦੇ ਨਤੀਜੇ ਕੱਲ੍ਹ, ਪੰਜਾਬ 'ਚ ਗਰਮੀ ਦਾ ਕਹਿਰ,ਹਵਾਈ ਅੱਡਿਆਂ ’ਤੇ ਸ਼ਰਾਬ ਦੀਆਂ ਦੁਕਾਨਾਂ ਨੂੰ ਵੱਡਾ ਝਟਕਾ..ਲਾਈਵ ਅਪਡੇਟਸ
Punjab Breaking News LIVE 12 May, 2023: ਜਲੰਧਰ ਜ਼ਿਮਨੀ ਚੋਣ ਦੇ ਨਤੀਜੇ ਕੱਲ੍ਹ, ਪੰਜਾਬ 'ਚ ਗਰਮੀ ਦਾ ਕਹਿਰ,ਹਵਾਈ ਅੱਡਿਆਂ ’ਤੇ ਸ਼ਰਾਬ ਦੀਆਂ ਦੁਕਾਨਾਂ ਨੂੰ ਵੱਡਾ ਝਟਕਾ..ਲਾਈਵ ਅਪਡੇਟਸ
LIVE
Background
Punjab Breaking News LIVE 12 May, 2023: ਅੰਮ੍ਰਿਤਸਰ ਨੇੜੇ ਧਮਾਕਿਆਂ ਬਾਰੇ ਅਹਿਮ ਖੁਲਾਸੇ ਹੋਏ ਹਨ। ਮੁੱਢਲੀ ਜਾਣਕਾਰੀ ਮੁਤਾਬਕ ਇਹ ਧਮਾਕੇ ਕਿਸੇ ਨੁਕਸਾਨ ਲਈ ਨਹੀਂ ਸਗੋਂ ਦਹਿਸ਼ਤ ਪੈਦਾ ਕਰਨ ਲਈ ਕੀਤੇ ਗਏ ਸੀ। ਪੁਲਿਸ ਨੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਅਕਤੀਆਂ ਨੂੰ ਪੰਜਾਬ ਪੁਲਿਸ ਨੇ ਸ਼੍ਰੋਮਣੀ ਕਮੇਟੀ ਦੀ ਮਦਦ ਨਾਲ ਕਾਬੂ ਕੀਤਾ। ਮੁਲਜ਼ਮਾਂ ਦੀ ਪਛਾਣ ਆਜ਼ਾਦ ਬੀਰ ਸਿੰਘ, ਅਮਰੀਕ ਸਿੰਘ, ਧਰਮਿੰਦਰ, ਹਰਜੀਤ ਤੇ ਸਾਹਿਬ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਧਮਾਕਿਆਂ ਦਾ ਆਜ਼ਾਦ ਬੀਰ ਸਿੰਘ ਮੁੱਖ ਸਾਜਿਸ਼ਘਾੜਾ ਹੈ ਤੇ ਉਸ ਨੇ ਹੀ ਤਿੰਨੇ ਧਮਾਕਿਆਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ। ਕੌਣ ਹੈ ਮੁੱਖ ਸਾਜਿਸ਼ਘਾੜਾ ਆਜ਼ਾਦ ਬੀਰ ?
ਅੰਮ੍ਰਿਤਸਰ ਤੇ ਮੁਹਾਲੀ ਹਵਾਈ ਅੱਡਿਆਂ ’ਤੇ ਸ਼ਰਾਬ ਦੀਆਂ ਦੁਕਾਨਾਂ ਨੂੰ ਵੱਡਾ ਝਟਕਾ
Liquor at Airports: ਪੰਜਾਬ ਸਰਕਾਰ ਨੇ ਅੰਮ੍ਰਿਤਸਰ ਤੇ ਮੁਹਾਲੀ ਹਵਾਈ ਅੱਡਿਆਂ ’ਤੇ ਸ਼ਰਾਬ ਦੀਆਂ ਦੁਕਾਨਾਂ ਨੂੰ ਵੱਡਾ ਝਟਕਾ ਦਿੱਤਾ ਹੈ। ਸਰਕਾਰ ਨੇ ਮੁਹਾਲੀ ਹਵਾਈ ਅੱਡੇ 'ਤੇ ਸ਼ਰਾਬ ਦੀਆਂ ਦੁਕਾਨਾਂ ਲਈ ਲਾਇਸੈਂਸ ਫ਼ੀਸ 10 ਲੱਖ ਰੁਪਏ ਤੋਂ ਵਧਾ ਕੇ ਛੇ ਕਰੋੜ ਤੇ ਅੰਮ੍ਰਿਤਸਰ ਹਵਾਈ ਅੱਡੇ ’ਤੇ 4 ਕਰੋੜ ਰੁਪਏ ਕਰ ਦਿੱਤੀ ਹੈ। ਇਸ ਨਾਲ ਹਵਾਈ ਅੱਡਿਆਂ ਉੱਪਰ ਸ਼ਰਾਬ ਦੀਆਂ ਕੀਮਤਾਂ ਵਧਣਗੀਆਂ। ਅੰਮ੍ਰਿਤਸਰ ਤੇ ਮੁਹਾਲੀ ਹਵਾਈ ਅੱਡਿਆਂ ’ਤੇ ਸ਼ਰਾਬ ਦੀਆਂ ਦੁਕਾਨਾਂ ਨੂੰ ਵੱਡਾ ਝਟਕਾ
ਸਿਆਸਤ ਦੇ ਤਿੰਨ ਦਿੱਗਜ 'ਆਪ' ਦੇ ਨਾਲ, ਫਿਰ ਵੀ ਉਨ੍ਹਾਂ ਦੀਆਂ ਸੀਟਾਂ 'ਤੇ ਘਟੀ ਪੋਲਿੰਗ
Punjab News: ਜਲੰਧਰ ਲੋਕ ਸਭਾ ਸੀਟ ਲਈ ਜ਼ਿਮਨੀ ਚੋਣ ਦਾ ਨਤੀਜਾ 13 ਮਈ ਨੂੰ ਆਉਣ ਵਾਲਾ ਹੈ। ਪਰ ਇਸ ਤੋਂ ਪਹਿਲਾਂ ਹੀ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਦਿਲਾਂ ਦੀ ਧੜਕਣ ਵਧ ਗਈ ਹੈ। ਵੋਟ ਪ੍ਰਤੀਸ਼ਤ ਘੱਟ ਹੋਣ ਕਾਰਨ ਸਿਆਸੀ ਪਾਰਟੀਆਂ ਲਗਾਤਾਰ ਇਹ ਅੰਦਾਜ਼ਾ ਲਗਾ ਰਹੀਆਂ ਹਨ ਕਿ ਕੌਣ ਜਿੱਤ ਦੇ ਨੇੜੇ ਹੈ। ਇਸ ਉਪ ਚੋਣ ਵਿੱਚ ਸਾਰੀਆਂ ਪਾਰਟੀਆਂ ਦੇ ਸਮੀਕਰਨ ਬਦਲਦੇ ਨਜ਼ਰ ਆ ਰਹੇ ਹਨ। ਇਨ੍ਹਾਂ ਚੋਣਾਂ ਵਿੱਚ ਵੱਡੇ ਪੱਧਰ 'ਤੇ ਦਲ ਬਦਲੀਆਂ ਹੋਈਆਂ। ਕਈ ਵੱਡੇ ਆਗੂ ਆਪਣੀ ਪਾਰਟੀ ਛੱਡ ਕੇ ਦੂਜੀ ਪਾਰਟੀ ਵਿੱਚ ਸ਼ਾਮਲ ਹੋ ਗਏ ਪਰ ਉਹ ਵੀ ਵੋਟਾਂ ਹਾਸਲ ਕਰਨ ਵਿੱਚ ਕਾਮਯਾਬ ਨਹੀਂ ਹੋਏ। ਸਿਆਸਤ ਦੇ ਤਿੰਨ ਦਿੱਗਜ 'ਆਪ' ਦੇ ਨਾਲ, ਫਿਰ ਵੀ ਉਨ੍ਹਾਂ ਦੀਆਂ ਸੀਟਾਂ 'ਤੇ ਘਟੀ ਪੋਲਿੰਗ
ਪੰਜਾਬ 'ਚ ਗਰਮੀ ਦਾ ਕਹਿਰ, ਫ਼ਰੀਦਕੋਟ 'ਚ ਪਾਰਾ 42.1 ਪਹੁੰਚਿਆ
Punjab Weather update: ਪੰਜਾਬ ਵਿੱਚ ਗਰਮੀ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਤਿੰਨ-ਚਾਰ ਦਿਨਾਂ 'ਚ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਵਧ ਗਿਆ ਹੈ। ਪੰਜਾਬ ਦਾ ਫਰੀਦਕੋਟ ਜ਼ਿਲਾ ਵੀਰਵਾਰ ਨੂੰ ਸਭ ਤੋਂ ਗਰਮ ਰਿਹਾ। ਇੱਥੇ ਆਮ ਤਾਪਮਾਨ 3.8 ਡਿਗਰੀ ਸੈਲਸੀਅਸ ਦੇ ਵਾਧੇ ਨਾਲ 42.1 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਇਸ ਤੋਂ ਇਲਾਵਾ ਬਠਿੰਡਾ, ਪਟਿਆਲਾ, ਬਰਨਾਲਾ, ਪਟਿਆਲਾ ਅਤੇ ਮੁਕਤਸਰ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਮੌਸਮ ਵਿਭਾਗ ਮੁਤਾਬਕ ਅਗਲੇ 2 ਦਿਨਾਂ ਅੰਦਰ ਤਾਪਮਾਨ 3 ਡਿਗਰੀ ਸੈਲਸੀਅਸ ਤੱਕ ਵਧਣ ਦਾ ਅਨੁਮਾਨ ਹੈ। ਪੰਜਾਬ 'ਚ ਗਰਮੀ ਦਾ ਕਹਿਰ, ਫ਼ਰੀਦਕੋਟ 'ਚ ਪਾਰਾ 42.1 ਪਹੁੰਚਿਆ
Harpal Cheema: ਸੂਬੇ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ: ਚੀਮਾ
ਵਿੱਤ ਮੰਤਰੀ ਤੇ ਦਿੜ੍ਹਬਾ ਹਲਕੇ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਅੱਜ ਸਥਾਨਕ ਅਟਵਾਲ ਪੈਲੇਸ ਵਿਖੇ ਕਰਵਾਏ ਗਏ ਲੋਕ ਮਿਲਣੀ ਪ੍ਰੋਗਰਾਮ ਵਿੱਚ ਪੰਚਾਇਤਾਂ ਤੇ ਯੂਥ ਕਲੱਬਾਂ ਨੂੰ ਵੱਖ-ਵੱਖ ਵਿਕਾਸ ਕੰਮਾਂ ਲਈ 8 ਕਰੋੜ 27 ਲੱਖ 24 ਹਜ਼ਾਰ ਰੁਪਏ ਦੀਆਂ ਗ੍ਰਾਂਟਾਂ ਦੇ ਚੈੱਕ ਵੰਡੇ। ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰ ਦੀਆਂ ਬਦਨੀਤੀਆਂ ਕਾਰਨ ਵਿਕਾਸ ਪੱਖੋਂ ਪੱਛੜੇ ਵਿਧਾਨ ਸਭਾ ਹਲਕਾ ਦਿੜ੍ਹਬਾ ਦੀ ਨੁਹਾਰ ਬਦਲਣ ਲਈ ਹੁਣ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
Sangrur News: CM ਮਾਨ ਨੂੰ ਕਿਸਾਨਾਂ 'ਤੇ ਆਇਆ ਗ਼ੁੱਸਾ, ਕਿਹਾ-ਜਿੱਥੇ ਥਾਂ ਮਿਲਦੀ ਹੈ ਉੱਥੇ ਹੀ ਚਾਦਰ ਵਿਛਾ ਕੇ...
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਗਰੂਰ ਵਿੱਚ ਇੱਕ ਪ੍ਰੋਗਰਾਮ ਵਿੱਚ ਕਿਸਾਨਾਂ ਨਾਲ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਹਰ ਮੁੱਦੇ 'ਤੇ ਵਿਰੋਧ ਨਾ ਕਰਨ ਲਈ ਕਿਹਾ ਹੈ। ਮਾਨ ਨੇ ਦੱਸਿਆ ਕਿ ਬਟਾਲਾ 'ਚ ਸੜਕ ਹਾਦਸੇ 'ਚ ਜ਼ਖਮੀ ਹੋਏ ਨੌਜਵਾਨ ਦੀ ਨਾੜ ਨੂੰ ਲੱਗੀ ਅੱਗ 'ਚ ਝੁਲਸ ਕੇ ਮੌਤ ਹੋ ਗਈ। ਪੁੱਛਿਆ ਕਿ ਕਿਸੇ ਕਿਸਾਨ ਜਥੇਬੰਦੀ ਨੇ ਉਸ ਨੌਜਵਾਨ ਲਈ ਧਰਨਾ ਕਿਉਂ ਨਹੀਂ ਦਿੱਤਾ?
CM Bhagwant Mann: ਸੀਐਮ ਭਗਵੰਤ ਮਾਨ ਦਾ ਕਾਰੋਬਾਰੀਆਂ ਲਈ ਵੱਡਾ ਐਲਾਨ
ਪੰਜਾਬ ਸਰਕਾਰ ਨੇ ਇੰਡਸਟਰੀ ਸੈਕਟਰ ਨੂੰ ਵੱਡਾ ਤੋਹਫਾ ਦਿੱਤਾ ਹੈ। ਇਸ ਦਾ ਐਲਾਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਰੋਬਾਰੀਆਂ ਨੂੰ ਕੋਈ ਵੀ ਕਾਰੋਬਾਰ ਸ਼ੁਰੂ ਕਰਨ ਵੇਲੇ ਕੋਈ ਮੁਸ਼ਕਲ ਨਹੀਂ ਹੋਏਗੀ। ਕਾਰੋਬਾਰੀਆਂ ਨੂੰ 10 ਦਿਨਾਂ ਦੇ ਅੰਦਰ ਹੀ ਐਨਓਸੀ ਮਿਲ ਜਾਇਆ ਕਰੇਗੀ। ਇਸ ਲਈ ਗਰੀਨ ਸਟੈਂਪ ਪੇਪਰ ਜਾਰੀ ਕੀਤਾ ਜਾਏਗਾ। ਇਸ ਦਾ ਮਤਲਬ ਹੋਏਗਾ ਸਭ ਕੁਝ ਕਲੀਅਰ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਇਤਿਹਾਸਕ ਫੈਸਲਾ ਹੈ ਤੇ ਅਜਿਹਾ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ ਜੋ ਬਾਕੀਆਂ ਨੂੰ ਵੀ ਪ੍ਰੇਰਿਤ ਕਰੇਗਾ।
CBSE Board 10th Result 2023 Declared: ਸੀਬੀਐਸਈ ਨੇ ਐਲਾਨਿਆ 10ਵੀਂ ਦਾ ਨਤੀਜਾ
ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ CBSE 10ਵੀਂ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਸਾਲ CBSE ਬੋਰਡ ਦੀ 10ਵੀਂ ਦੀ ਪ੍ਰੀਖਿਆ ਵਿੱਚ ਸ਼ਾਮਲ ਹੋਏ ਵਿਦਿਆਰਥੀ ਅਧਿਕਾਰਤ ਵੈੱਬਸਾਈਟ ਤੋਂ ਨਤੀਜਾ ਦੇਖ ਸਕਦੇ ਹਨ। ਨਤੀਜਾ ਵੇਖਣ ਲਈ, ਇਨ੍ਹਾਂ ਵਿੱਚੋਂ ਕਿਸੇ ਵੀ ਵੈੱਬਸਾਈਟ- cbseresults.nic.in, cbse.nic.in, cbse.gov.in। ਦੀ ਵਰਤੋਂ ਕੀਤੀ ਜਾ ਸਕਦੀ ਹੈ। ਨਤੀਜਾ ਦੇਖਣ ਲਈ, ਉਮੀਦਵਾਰਾਂ ਨੂੰ ਆਪਣਾ ਰੋਲ ਨੰਬਰ, ਜਨਮ ਮਿਤੀ ਤੇ ਮਾਂ ਦਾ ਨਾਮ ਵਰਗੇ ਵੇਰਵੇ ਦਰਜ ਕਰਨੇ ਪੈਣਗੇ। ਇਸ ਤੋਂ ਬਾਅਦ ਨਤੀਜਿਆਂ ਦੀ ਜਾਂਚ ਕੀਤੀ ਜਾ ਸਕਦੀ ਹੈ। ਜੇਕਰ ਇੱਕ ਵੈੱਬਸਾਈਟ 'ਤੇ ਜ਼ਿਆਦਾ ਟ੍ਰੈਫਿਕ ਹੈ, ਤਾਂ ਤੁਸੀਂ ਦੂਜੀ ਵੈੱਬਸਾਈਟ 'ਤੇ ਜਾ ਸਕਦੇ ਹੋ।
Samrala News : ਸਮਰਾਲਾ ਦੇ ਮਾਛੀਵਾੜਾ ਰੋਡ 'ਤੇ ਤੇਜ਼ ਰਫ਼ਤਾਰ ਟਿੱਪਰ ਨੇ ਟਰੈਕਟਰ ਨੂੰ ਮਾਰੀ ਟੱਕਰ, ਇੱਕ ਕਿਸਾਨ ਦੀ ਮੌਤ
ਸਮਰਾਲਾ ਦੇ ਮਾਛੀਵਾੜਾ ਰੋਡ ਵਿਖੇ ਹੋਏ ਸੜਕ ਹਾਦਸੇ 'ਚ ਕਿਸਾਨ ਦੀ ਮੌਤ ਹੋ ਗਈ। ਉਸ ਦਾ ਭਰਾ ਤੇ ਦੋ ਮਜ਼ਦੂਰ ਜਖ਼ਮੀ ਹੋਏ ਹਨ। ਪਟਿਆਲਾ ਦਾ ਰਹਿਣ ਵਾਲਾ ਇਹ ਕਿਸਾਨ ਤੂੜੀ ਬਣਾਉਣ ਦਾ ਕੰਮ ਕਰਦਾ ਸੀ। ਉਹ ਜਦੋਂ ਤੂੜੀ ਬਣਾਉਣ ਲਈ ਆਪਣੇ ਟਰੈਕਟਰ ਟਰਾਲੀ ਤੇ ਤੂੜੀ ਵਾਲੀ ਮਸ਼ੀਨ ਲੈ ਕੇ ਜਾ ਰਿਹਾ ਸੀ ਤਾਂ ਤੇਜ ਰਫ਼ਤਾਰ ਟਿੱਪਰ ਨੇ ਟੱਕਰ ਮਾਰੀ। ਇਸ ਹਾਦਸੇ ਮਗਰੋਂ ਟਿੱਪਰ ਡਰਾਈਵਰ ਫ਼ਰਾਰ ਹੋ ਗਿਆ। ਜ਼ਖਮੀਆਂ ਨੂੰ ਸਮਰਾਲਾ ਦੇ ਸਰਕਾਰੀ ਹਸਪਤਾਲ ਦਾਖਲ ਕਰਾਇਆ ਗਿਆ ਹੈ।