ਪੜਚੋਲ ਕਰੋ
ਲੌਕਡਾਊਨ ਦੌਰਾਨ 9.65 ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਹੋਏ 19 ਹਜ਼ਾਰ ਕਰੋੜ
ਪਿਛਲੇ ਸਾਲ ਫਰਵਰੀ ਵਿੱਚ ਇਸ ਯੋਜਨਾ ਦਾ ਐਲਾਨ ਕੀਤੀ ਗਈ ਸੀ, ਜਿਸ ਤਹਿਤ ਦੇਸ਼ ਭਰ ਵਿੱਚ 14 ਕਰੋੜ ਕਿਸਾਨਾਂ ਨੂੰ ਤਿੰਨ ਬਰਾਬਰ ਕਿਸ਼ਤਾਂ ਵਿੱਚ 6,000 ਰੁਪਏ ਦਿੱਤੇ ਜਾਣੇ ਹਨ।

ਨਵੀਂ ਦਿੱਲੀ: ਸਰਕਾਰ (central government) ਨੇ ਲੌਕਡਾਊਨ (Lockdown) ਦੀ ਮਿਆਦ ਦੌਰਾਨ ਪ੍ਰਧਾਨ ਮੰਤਰੀ ਕਿਸਾਨ ਸੰਧੀ ਨਿਧੀ (pm kisan scheme) ਦੇ ਅਧੀਨ 9.65 ਕਰੋੜ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 19,000 ਕਰੋੜ ਰੁਪਏ ਤੋਂ ਵਧੇਰੇ ਰਕਮ ਭੇਜੀ ਹੈ। ਯੋਜਨਾ ਦਾ ਐਲਾਨ ਪਿਛਲੇ ਸਾਲ ਫਰਵਰੀ ‘ਚ ਕੀਤਾ ਗਿਆ ਸੀ। ਇਸ ਯੋਜਨਾ ਤਹਿਤ 14 ਕਰੋੜ ਕਿਸਾਨਾਂ (Farmers) ਨੂੰ ਤਿੰਨ ਬਰਾਬਰ ਕਿਸ਼ਤਾਂ ਵਿਚ 6,000 ਰੁਪਏ ਦਿੱਤੇ ਜਾਣਗੇ। ਸਾਉਣੀ ਯਾਨੀ ਗਰਮੀਆਂ ਵਿੱਚ ਬੀਜੀ ਗਈ ਫਸਲਾਂ ਦੇ ਅੰਕੜਿਆਂ ਦਾ ਵੇਰਵਾ ਦਿੰਦਿਆਂ ਖੇਤੀਬਾੜੀ ਮੰਤਰਾਲੇ ਨੇ ਦੱਸਿਆ ਕਿ ਹੁਣ ਤੱਕ 34.87 ਲੱਖ ਹੈਕਟੇਅਰ ਰਕਬੇ ਦੀ ਬਿਜਾਈ ਹੋ ਚੁੱਕੀ ਹੈ। ਪਿਛਲੇ ਸਾਲ ਇਸੇ ਅਰਸੇ ਦੌਰਾਨ ਇਹ ਅੰਕੜਾ 25.29 ਲੱਖ ਹੈਕਟੇਅਰ ਸੀ। ਹੁਣ ਤੱਕ 12.80 ਲੱਖ ਹੈਕਟੇਅਰ ਦੇ ਰਕਬੇ ‘ਚ ਦਾਲਾਂ ਦੀ ਬਿਜਾਈ ਕੀਤੀ ਜਾ ਚੁੱਕੀ ਹੈ, ਜੋ ਕਿ ਪਿਛਲੇ ਸਾਲ ਦੀ ਇਹ ਅੰਕੜਾ 9.67 ਲੱਖ ਹੈਕਟੇਅਰ ਸੀ। ਇਸੇ ਤਰ੍ਹਾਂ ਮੋਟੇ ਅਨਾਜ ਦੀ ਬਿਜਾਈ 10.28 ਲੱਖ ਹੈਕਟੇਅਰ ਰਕਬੇ ਵਿਚ ਕੀਤੀ ਗਈ ਹੈ। ਪਿਛਲੇ ਸਾਲ ਇਸੇ ਅਰਸੇ ਵਿਚ 7.30 ਲੱਖ ਹੈਕਟੇਅਰ ਰਕਬੇ ਦੀ ਬਿਜਾਈ ਹੋਈ ਸੀ ਤੇ ਤੇਲ ਵਾਲੇ ਬੀਜਾਂ ਦੀ ਬਿਜਾਈ ਅਧੀਨ 7.34 ਲੱਖ ਹੈਕਟੇਅਰ ਰਕਬਾ ਤੋਂ ਵਧ ਕੇ 9.28 ਲੱਖ ਹੈਕਟੇਅਰ ਹੋ ਗਿਆ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਲੌਕਡਾਊਨ ਦੌਰਾਨ ਨਾਫੇਡ नाफेड (NAFED) ਨੇ 5.89 ਲੱਖ ਟਨ ਛੋਲੇ, 4.97 ਲੱਖ ਟਨ ਸਰ੍ਹੋਂ ਅਤੇ 4.99 ਲੱਖ ਟਨ ਤੂਰ (ਅਰਹਰ) ਦੀ ਖਰੀਦ ਕੀਤੀ ਹੈ। ਹਾਲ ਹੀ ਵਿੱਚ, ਕੋਰੋਨਾਵਾਇਰਸ ਅਤੇ ਲੌਕਡਾਊਨ ਕਾਰਨ ਹੋਏ ਆਰਥਿਕ ਨੁਕਸਾਨ ਤੋਂ ਬਾਅਦ ਕੇਂਦਰ ਸਰਕਾਰ ਨੇ 20 ਲੱਖ ਕਰੋੜ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਅਤੇ ਕਿਸਾਨਾਂ ਲਈ ਕਈ ਅਹਿਮ ਪ੍ਰਬੰਧ ਕੀਤੇ ਗਏ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
" ਪੀਐਮ-ਕਿਸਾਨ ਤਹਿਤ ਲੌਕਡਾਊਨ ਸ਼ੁਰੂ ਹੋਣ ਯਾਨੀ 24 ਮਾਰਚ ਤੋਂ ਹੁਣ ਤਕ 9,55 ਕਰੋੜ ਕਿਸਾਨ ਪਰਿਵਾਰਾਂ ਦੇ ਖਾਤਿਆਂ ਵਿਚ 19,100.77 ਕਰੋੜ ਰੁਪਏ ਭੇਜੇ ਗਏ ਹਨ। "
-ਖੇਤੀਬਾੜੀ ਮੰਤਰਾਲਾ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















