ਪੜਚੋਲ ਕਰੋ
Advertisement
ਸੋਸ਼ਲ ਮੀਡੀਆ 'ਤੇ ਬੱਚੀ ਦੀ ਤਸਵੀਰ ਨੇ ਵਿਖਾਈ ਭਾਰਤ ਦੀ ਅਸਲੀਅਤ, ਬੁਰੀ ਤਰ੍ਹਾਂ ਭੜਕੇ ਮੁੱਖ ਮੰਤਰੀ
ਦੇਸ਼ 'ਚ ਭੁੱਖਮਰੀ ਨਾਲ ਆਏ ਦਿਨ ਕਿਸੇ ਨਾ ਕਿਸੇ ਗਰੀਬ ਪਰਿਵਾਰ ਦੇ ਬੱਚੇ ਦੀ ਮੌਤ ਦੀ ਖ਼ਬਰ ਸਾਹਮਣੇ ਆਉਂਦੀ ਰਹਿੰਦੀ ਹੈ। ਇਸ ਦਰਮਿਆਨ ਦੁਮਕਾ ਜ਼ਿਲ੍ਹੇ ਦੇ ਇੱਕ ਆਦਿਵਾਸੀ ਪਰਿਵਾਰ ਦੀ ਬੱਚੀ ਦੀ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਉਹ ਗੋਭੀ ਦੇ ਸੁੱਕੇ ਪੱਤੇ ਉਬਾਲ ਕੇ ਚੌਲਾਂ ਨਾਲ ਖਾ ਰਹੀ ਹੈ।
ਚੰਡੀਗੜ੍ਹ/ਰਾਂਚੀ: ਦੇਸ਼ 'ਚ ਭੁੱਖਮਰੀ ਨਾਲ ਆਏ ਦਿਨ ਕਿਸੇ ਨਾ ਕਿਸੇ ਗਰੀਬ ਪਰਿਵਾਰ ਦੇ ਬੱਚੇ ਦੀ ਮੌਤ ਦੀ ਖ਼ਬਰ ਸਾਹਮਣੇ ਆਉਂਦੀ ਰਹਿੰਦੀ ਹੈ। ਇਸ ਦਰਮਿਆਨ ਦੁਮਕਾ ਜ਼ਿਲ੍ਹੇ ਦੇ ਇੱਕ ਆਦਿਵਾਸੀ ਪਰਿਵਾਰ ਦੀ ਬੱਚੀ ਦੀ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਉਹ ਗੋਭੀ ਦੇ ਸੁੱਕੇ ਪੱਤੇ ਉਬਾਲ ਕੇ ਚੌਲਾਂ ਨਾਲ ਖਾ ਰਹੀ ਹੈ। ਇਹ ਫੋਟੋ ਦੇਖ ਕੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਨਾਰਾਜ਼ਗੀ ਜਤਾਈ ਹੈ।
ਸੀਐਮ ਨੇ ਕਿਹਾ ਕਿ ਇਹ ਸਾਡੇ ਤੇ ਦੁਮਕਾ ਜ਼ਿਲ੍ਹਾ ਪ੍ਰਸ਼ਾਸਨ ਲਈ ਬਹੁਤ ਹੀ ਸ਼ਰਮ ਦੀ ਗੱਲ ਹੈ। ਕਲੈਕਟਰ ਨੂੰ ਜਲਦ ਤੋਂ ਜਲਦ ਰਾਹਤ ਪਹੁੰਚਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਸੀਐਮ ਦੇ ਨਿਰਦੇਸ਼ਾਂ ਤੋਂ ਬਾਅਦ ਪਰਿਵਾਰ ਨੂੰ ਰਾਸ਼ਨ ਕਾਰਡ ਸਮੇਤ ਰਾਸ਼ਨ ਵੀ ਮੁਹੱਈਆ ਕਰਵਾਇਆ ਗਿਆ ਹੈ।
ਜਰਮੁੰਡੀ ਪ੍ਰਖੰਡ ਦੇ ਸਮਲਾਪੁਰ ਪਿੰਡ 'ਚ 70 ਸਾਲਾ ਬਜ਼ੁਰਗ ਚੁੜਕੀ ਮੁਰਮੂਰ ਦੇ ਪਰਿਵਾਰ 'ਚ ਕੋਈ ਵੀ ਆਦਮੀ ਨਹੀਂ ਹੈ। ਚੁੜਕੀ ਦੀ ਧੀ ਆਪਣੀ ਬੱਚੀ ਨਾਲ ਪੇਕੇ ਰਹਿੰਦੀ ਹੈ। ਇਸ ਸਾਲ ਪਰਿਵਾਰ ਨੂਮ ਰਾਸ਼ਨ ਨਹੀਂ ਮਿਲਿਆ। ਚੁੜਕੀ ਨੂੰ ਪੈਨਸ਼ਨ ਮਿਲਦੀ ਹੈ, ਜਿਸ ਨਾਲ ਘਰ ਦਾ ਗੁਜ਼ਾਰਾ ਹੀ ਮੁਸ਼ਕਲ ਨਾਲ ਹੁੰਦਾ ਹੈ। ਚੌਲਾਂ ਦਾ ਜੁਗਾੜ ਤਾਂ ਹੋ ਜਾਂਦਾ ਹੈ, ਪਰ ਦਾਲ ਸਬਜ਼ੀ ਨਹੀਂ ਮਿਲ ਪਾਉਂਦੀ। ਇਹ ਪਰਿਵਾਰ ਗੋਭੀ ਦੇ ਪੱਤੇ ਸੁਕਾ ਕੇ ਰੱਖਦਾ ਹੈ ਤੇ ਇਸ ਨੂੰ ਉਬਾਲ ਕੇ ਨਮਕ ਨਾਲ ਭਾਤ 'ਚ ਮਿਲਾ ਕੇ ਭੁੱਖ ਮਿਟਾਉਂਦਾ ਹੈ। ਭਾਰਤ 'ਚ ਅਜਿਹੇ ਬਹੁਤ ਸਾਰੇ ਗਰੀਬ ਪਰਿਵਾਰ ਹਨ ਜੋ ਇਸ ਤਰ੍ਹਾਂ ਜੁਗਾੜ ਕਰ ਕੇ ਆਪਣਾ ਢਿੱਡ ਭਰਦੇ ਹਨ। ਕੁਝ ਤਾਂ ਅਜਿਹੇ ਵੀ ਹਨ ਜੋ ਭੁੱਖੇ ਢਿੱਡ ਸੌਣ ਨੂੰ ਮਜਬੂਰ ਹਨ, ਪਰ ਸਰਕਾਰ ਵੱਲੋਂ ਉਨ੍ਹਾਂ ਵੱਲ ਕਿੰਨਾਂ ਕੁ ਧਿਆਨ ਦਿੱਤਾ ਜਾਂਦਾ ਹੈ ਇਹ ਸਭ ਦੇ ਸਾਹਮਣੇ ਹੈ।.@DumkaDc यह हमारे लिए और पूरे दुमका प्रशासन के लिए शर्म की बात है।
हम पिछले सरकार की तरह नहीं है जो 11 लाख राशन कार्ड निरस्त कर उसे अपनी उपलब्धि बताये। जल्द से जल्द उक्त परिवार को सभी ज़रूरी सरकारी मदद पहुँचाते हुए सूचित करें और साथ ही ऐसे सभी परिवार को चिन्हित कर मदद पहुँचाएँ https://t.co/wjuOFdVfVm — Hemant Soren (@HemantSorenJMM) February 25, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਸਿੱਖਿਆ
ਪੰਜਾਬ
ਪੰਜਾਬ
Advertisement