ਪੜਚੋਲ ਕਰੋ

ਹੁਣ ਪੰਜਾਬ ਪਹੁੰਚਣ ਲੱਗੇ ਦੂਜੇ ਰਾਜਾਂ ਦੇ ਕੋਰੋਨਾ ਮਰੀਜ਼

ਦੇਸ਼ ਭਰ ਵਿੱਚ ਕੋਰੋਨਾ ਕਹਿਰ ਮਗਰੋਂ ਦੂਜੇ ਰਾਜਾਂ ਦੇ ਮਰੀਜ਼ ਇਲਾਜ ਲਈ ਪੰਜਾਬ ਆ ਰਹੇ ਹਨ। ਪੰਜਾਬ ਵਿੱਚ ਦਿੱਲੀ, ਹਰਿਆਣਾ ਤੇ ਹਿਮਾਚਲ ਤੋਂ ਆ ਕੇ ਮਰੀਜ਼ ਇਲਾਜ ਕਰਵਾ ਰਹੇ ਹਨ। ਪੰਜਾਬ ਵਿੱਚ ਦੂਜਿਆਂ ਰਾਜਾਂ ਦੇ ਮੁਕਾਬਲੇ ਵਧੀਆ ਸਿਹਤ ਸਹੁਲਤਾਂ ਕਰਕੇ ਮਰੀਜ਼ ਇੱਥੇ ਪਹੁੰਚ ਰਹੇ ਹਨ।

ਚੰਡੀਗੜ੍ਹ: ਦੇਸ਼ ਭਰ ਵਿੱਚ ਕੋਰੋਨਾ ਕਹਿਰ ਮਗਰੋਂ ਦੂਜੇ ਰਾਜਾਂ ਦੇ ਮਰੀਜ਼ ਇਲਾਜ ਲਈ ਪੰਜਾਬ ਆ ਰਹੇ ਹਨ। ਪੰਜਾਬ ਵਿੱਚ ਦਿੱਲੀ, ਹਰਿਆਣਾ ਤੇ ਹਿਮਾਚਲ ਤੋਂ ਆ ਕੇ ਮਰੀਜ਼ ਇਲਾਜ ਕਰਵਾ ਰਹੇ ਹਨ। ਪੰਜਾਬ ਵਿੱਚ ਦੂਜਿਆਂ ਰਾਜਾਂ ਦੇ ਮੁਕਾਬਲੇ ਵਧੀਆ ਸਿਹਤ ਸਹੁਲਤਾਂ ਕਰਕੇ ਮਰੀਜ਼ ਇੱਥੇ ਪਹੁੰਚ ਰਹੇ ਹਨ।

ਦੱਸ ਦਈਏ ਕਿ ਗੁਆਂਢੀ ਰਾਜਾਂ ਦੇ ਹਸਪਤਾਲਾਂ ਵਿੱਚ ਬਿਸਤਰਿਆਂ ਤੇ ਆਕਸੀਜਨ ਦੀ ਸਪਲਾਈ ਦੀ ਘਾਟ ਕਾਰਨ ਹਾਹਾਕਾਰ ਮੱਚੀ ਹੋਈ ਹੈ। ਅਜਿਹੇ ਵਿੱਚ ਕੋਰੋਨਾ ਮਰੀਜ਼ਾਂ ਨੇ ਪੰਜਾਬ ਵੱਲ ਰੁਖ ਕੀਤਾ ਹੈ। ਦਿੱਲੀ ਤੋਂ ਆਏ ਬਹੁਤ ਸਾਰੇ ਮਰੀਜ਼ ਪਟਿਆਲਾ, ਜਲੰਧਰ ਤੇ ਹੋਰ ਥਾਵਾਂ ਦੇ ਹਸਪਤਾਲਾਂ ਵਿੱਚ ਦਾਖਲ ਹਨ। ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਮਰੀਜ਼ ਵੀ ਪੰਜਾਬ ਆ ਰਹੇ ਹਨ।

ਪਟਿਆਲਾ ਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ, ”ਇਸ ਵੇਲੇ ਦਿੱਲੀ ਦੇ 13-14 ਮਰੀਜ਼ ਰਾਜਿੰਦਰਾ ਹਸਪਤਾਲ ਵਿਖੇ ਇਲਾਜ ਅਧੀਨ ਹਨ। ਡਾਕਟਰਾਂ ਨੇ ਕਿਹਾ ਕਿ ਦਿੱਲੀ ਸਥਿਤ ਕੋਵਿਡ-19 ਦੇ ਮਰੀਜ਼, ਜਿਨ੍ਹਾਂ ਵਿੱਚੋਂ ਬਹੁਤਿਆਂ ਨੂੰ ਆਕਸੀਜਨ ਦੀ ਜ਼ਰੂਰਤ ਹੈ, ਉਹ ਪੰਜਾਬ ਆ ਰਹੇ ਹਨ। ਬਹੁਤ ਸਾਰੇ ਮਰੀਜ਼ ਆਪਣੇ ਪੰਜਾਬ ਰਹਿੰਦੇ ਰਿਸ਼ਤੇਦਾਰਾਂ ਰਾਹੀਂ ਪੰਜਾਬ ਦੇ ਹਸਪਤਾਲਾਂ ਵਿੱਚ ਦਾਖਲ ਹੋ ਰਹੇ ਹਨ।

ਦੂਜੇ ਰਾਜਾਂ ਦੇ 35-40 ਮਰੀਜ਼ ਜਲੰਧਰ ਦੇ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਵਾ ਰਹੇ ਹਨ। ਜਲੰਧਰ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਕਿਹਾ, ‘‘ਇਨ੍ਹਾਂ ਮਰੀਜ਼ਾਂ ਵਿੱਚੋਂ 12-13 ਮਰੀਜ਼ ਦਿੱਲੀ ਦੇ ਹਨ, ਜਦਕਿ ਬਾਕੀ ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਜੰਮੂ ਦੇ ਹਨ।

ਉਧਰ, ਪੰਜਾਬ (Punjab) ਅੰਦਰ ਕੋਰੋਨਾ (Corona) ਦੇ ਹਾਲਾਤ ਦਿਨੋਂ ਦਿਨ ਵਿਗੜਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ 76 ਹੋਰ ਲੋਕਾਂ ਦੀ ਮੌਤ (Covid Death) ਦਰਜ ਕੀਤੀ ਗਈ ਹੈ। ਜਦਕਿ 7,014 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਪੰਜਾਬ ਵਿੱਚ ਹੁਣ ਐਕਟਿਵ ਕੋਰੋਨਾ ਕੇਸਾਂ (Active Corona Cases in Punjab) ਦੀ ਗਿਣਤੀ  48,154 ਹੋ ਗਈ ਹੈ।

ਜੇਕਰ ਪੂਰੇ ਦੇਸ਼ ਦੀ ਗੱਲ ਕਰੀਏ ਤਾਂ ਹਰ ਰੋਜ਼ ਕਰੀਬ ਤਿੰਨ ਲੱਖ ਤੋਂ ਜ਼ਿਆਦਾ ਕੋਰੋਨਾ ਕੇਸ ਸਾਹਮਣੇ ਆਉਣ ਲੱਗੇ ਹਨ। ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਚ 3,49,691 ਨਵੇਂ ਕੋਰੋਨਾ ਕੇਸ ਆਏ ਜਦਕਿ 2,767 ਦੀ ਮੌਤ ਕੋਰੋਨਾ ਕਾਰਨ ਹੋਈ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (16-07-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (16-07-2024)
Mosquitoes: ਮੱਛਰਾਂ ਤੋਂ ਹੋਣ ਵਾਲੀਆਂ ਆਹ ਬਿਮਾਰੀਆਂ ਹੋ ਸਕਦੀਆਂ ਖਤਰਨਾਕ, ਬਰਸਾਤ ਦੇ ਮੌਸਮ 'ਚ ਵਰਤੋ ਸਾਵਧਾਨੀ
Mosquitoes: ਮੱਛਰਾਂ ਤੋਂ ਹੋਣ ਵਾਲੀਆਂ ਆਹ ਬਿਮਾਰੀਆਂ ਹੋ ਸਕਦੀਆਂ ਖਤਰਨਾਕ, ਬਰਸਾਤ ਦੇ ਮੌਸਮ 'ਚ ਵਰਤੋ ਸਾਵਧਾਨੀ
Apple Benefits : ਰੋਜ਼ਾਨਾ ਇੱਕ ਸੇਬ ਖਾਣ ਦੇ ਹਨ ਅਣਗਿਣਤ ਫਾਇਦੇ, ਬਚਾਉਂਦਾ ਹੈ ਕਈ ਬਿਮਾਰੀਆਂ ਤੋਂ
Apple Benefits : ਰੋਜ਼ਾਨਾ ਇੱਕ ਸੇਬ ਖਾਣ ਦੇ ਹਨ ਅਣਗਿਣਤ ਫਾਇਦੇ, ਬਚਾਉਂਦਾ ਹੈ ਕਈ ਬਿਮਾਰੀਆਂ ਤੋਂ
US President Election: ਡੋਨਾਲਡ ਟਰੰਪ ਬਣਨਗੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ! ਪਾਰਟੀ ਕਰ ਸਕਦੀ ਐਲਾਨ
US President Election: ਡੋਨਾਲਡ ਟਰੰਪ ਬਣਨਗੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ! ਪਾਰਟੀ ਕਰ ਸਕਦੀ ਐਲਾਨ
Advertisement
ABP Premium

ਵੀਡੀਓਜ਼

ਏਜੰਸੀਆਂ ਪਾ ਰਹੀਆਂ ਨੇ ਅਕਾਲੀ ਦਲ ਵਿੱਚ ਫੁੱਟ ਬਲਵਿੰਦਰ ਸਿੰਘ ਭੂੰਦੜ ਨੇ ਕੀਤਾ ਖੁਲਾਸਾਨਿੱਝਰ ਨੂੰ ਅੱਤਵਾਦੀ ਕਹਿਣ ਵਾਲਿਆਂ ਨੂੰ ਵਡਾਲਾ ਨੇ ਦਿੱਤਾ ਠੋਕਵਾਂ ਜਵਾਬSudhir Suri Son Arrest | ਹਿੰਦੂ ਨੇਤਾ ਸੁਧੀਰ ਸੂਰੀ ਦੇ ਦੋਵੇਂ ਲੜਕੇ ਫਿਰੌਤੀ ਦੇ ਮਾਮਲੇ 'ਚ ਗ੍ਰਿਫਤਾਰ | AmritsarNihang Singh Vs Shiv Sena Leaders |'ਜਿੱਥੇ ਮਿਲ ਗਏ ਜੁੱਤੀਆਂ ਮੂੰਹ 'ਤੇ ਮਾਰਾਂਗੇ',ਨਿਹੰਗਾਂ ਦੀ ਸ਼ਿਵ ਸੈਨਾ ਆਗੂਆਂ ਨੇ ਚਿਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (16-07-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (16-07-2024)
Mosquitoes: ਮੱਛਰਾਂ ਤੋਂ ਹੋਣ ਵਾਲੀਆਂ ਆਹ ਬਿਮਾਰੀਆਂ ਹੋ ਸਕਦੀਆਂ ਖਤਰਨਾਕ, ਬਰਸਾਤ ਦੇ ਮੌਸਮ 'ਚ ਵਰਤੋ ਸਾਵਧਾਨੀ
Mosquitoes: ਮੱਛਰਾਂ ਤੋਂ ਹੋਣ ਵਾਲੀਆਂ ਆਹ ਬਿਮਾਰੀਆਂ ਹੋ ਸਕਦੀਆਂ ਖਤਰਨਾਕ, ਬਰਸਾਤ ਦੇ ਮੌਸਮ 'ਚ ਵਰਤੋ ਸਾਵਧਾਨੀ
Apple Benefits : ਰੋਜ਼ਾਨਾ ਇੱਕ ਸੇਬ ਖਾਣ ਦੇ ਹਨ ਅਣਗਿਣਤ ਫਾਇਦੇ, ਬਚਾਉਂਦਾ ਹੈ ਕਈ ਬਿਮਾਰੀਆਂ ਤੋਂ
Apple Benefits : ਰੋਜ਼ਾਨਾ ਇੱਕ ਸੇਬ ਖਾਣ ਦੇ ਹਨ ਅਣਗਿਣਤ ਫਾਇਦੇ, ਬਚਾਉਂਦਾ ਹੈ ਕਈ ਬਿਮਾਰੀਆਂ ਤੋਂ
US President Election: ਡੋਨਾਲਡ ਟਰੰਪ ਬਣਨਗੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ! ਪਾਰਟੀ ਕਰ ਸਕਦੀ ਐਲਾਨ
US President Election: ਡੋਨਾਲਡ ਟਰੰਪ ਬਣਨਗੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ! ਪਾਰਟੀ ਕਰ ਸਕਦੀ ਐਲਾਨ
Action on Sukhbir badal: ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਕੁਝ ਨਹੀਂ ਸੁਖਬੀਰ ਬਾਦਲ ਦੀ ਹੈਸੀਅਤ-ਵਲਟੋਹਾ
Action on Sukhbir badal: ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਕੁਝ ਨਹੀਂ ਸੁਖਬੀਰ ਬਾਦਲ ਦੀ ਹੈਸੀਅਤ-ਵਲਟੋਹਾ
Amritsar News: ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਲਾਬ ਸਿੰਘ ਨੂੰ ਲਾਈ ਧਾਰਮਿਕ ਸਜ਼ਾ, ਜਾਣੋ ਕੀ ਕੀਤਾ ਸੀ ਗੁਨਾਹ
Amritsar News: ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਲਾਬ ਸਿੰਘ ਨੂੰ ਲਾਈ ਧਾਰਮਿਕ ਸਜ਼ਾ, ਜਾਣੋ ਕੀ ਕੀਤਾ ਸੀ ਗੁਨਾਹ
ਓਲੰਪਿਕ ਲਈ ਭਾਰਤੀ ਹਾਕੀ ਟੀਮ 'ਚ 10 ਪੰਜਾਬੀ ਖਿਡਾਰੀ, ਨਿਊਜ਼ੀਲੈਂਡ ਨਾਲ ਪਹਿਲੀ ਟੱਕਰ
ਓਲੰਪਿਕ ਲਈ ਭਾਰਤੀ ਹਾਕੀ ਟੀਮ 'ਚ 10 ਪੰਜਾਬੀ ਖਿਡਾਰੀ, ਨਿਊਜ਼ੀਲੈਂਡ ਨਾਲ ਪਹਿਲੀ ਟੱਕਰ
Diljit Dosanjh: ਦਿਲਜੀਤ ਦੋਸਾਂਝ ਦੀ ਕੈਨੇਡਾ 'ਚ ਹੋਈ ਬੱਲੇ-ਬੱਲੇ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ 'ਪੰਜਾਬ ਦੇ ਪੁੱਤ' ਦੇ ਹੋਏ ਦੀਵਾਨੇ 
ਦਿਲਜੀਤ ਦੋਸਾਂਝ ਦੀ ਕੈਨੇਡਾ 'ਚ ਹੋਈ ਬੱਲੇ-ਬੱਲੇ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ 'ਪੰਜਾਬ ਦੇ ਪੁੱਤ' ਦੇ ਹੋਏ ਦੀਵਾਨੇ 
Embed widget