ਪੜਚੋਲ ਕਰੋ
Live Updates Coronavirus: ਦੇਸ਼ 'ਚ ਕੋਰੋਨਾ ਬੇਕਾਬੂ! 11502 ਨਵੇਂ ਮਾਮਲੇ, 325 ਲੋਕਾਂ ਦੀ ਮੌਤ
ਦੇਸ਼ ‘ਚ ਘਾਤਕ ਕੋਰੋਨਾਵਾਇਰਸ ਦੇ ਮਾਮਲੇ ਦਿਨੋ-ਦਿਨ ਰਿਕਾਰਡ ਦੇ ਪੱਧਰ ‘ਤੇ ਪਹੁੰਚ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 11 ਹਜ਼ਾਰ 502 ਨਵੇਂ ਕੇਸ ਸਾਹਮਣੇ ਆਏ ਹਨ। ਉੱਥੇ ਹੀ ਪਿਛਲੇ ਇੱਕ ਦਿਨ ਵਿੱਚ 325 ਵਿਅਕਤੀਆਂ ਦੀ ਮੌਤ ਹੋ ਗਈ ਹੈ।

Background
ਨਵੀਂ ਦਿੱਲੀ: ਦੇਸ਼ ‘ਚ ਘਾਤਕ ਕੋਰੋਨਾਵਾਇਰਸ ਦੇ ਮਾਮਲੇ ਦਿਨੋ-ਦਿਨ ਰਿਕਾਰਡ ਦੇ ਪੱਧਰ ‘ਤੇ ਪਹੁੰਚ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 11 ਹਜ਼ਾਰ 502 ਨਵੇਂ ਕੇਸ ਸਾਹਮਣੇ ਆਏ ਹਨ। ਉੱਥੇ ਹੀ ਪਿਛਲੇ ਇੱਕ ਦਿਨ ਵਿੱਚ 325 ਵਿਅਕਤੀਆਂ ਦੀ ਮੌਤ ਹੋ ਗਈ ਹੈ।
ਇਸ ਦੇ ਨਾਲ ਹੀ ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ 9 ਹਜ਼ਾਰ 520 ਤੱਕ ਪਹੁੰਚ ਗਈ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਤੱਕ ਤਿੰਨ ਲੱਖ 32 ਹਜ਼ਾਰ 434 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇਕ ਲੱਖ 69 ਹਜ਼ਾਰ 798 ਵਿਅਕਤੀ ਠੀਕ ਵੀ ਹੋਏ ਹਨ।
ਕੋਰੋਨਾ ਕੇਸਾਂ ਦੀ ਗਿਣਤੀ 100 ਤੋਂ ਲੈ ਕੇ ਇਕ ਲੱਖ ਤੱਕ ਹੋਣ ‘ਚ 64 ਦਿਨ ਲੱਗ ਗਏ। ਦੋ ਲੱਖ ਬਣਨ ‘ਚ ਲਗਪਗ 15 ਦਿਨ ਲੱਗੇ, ਜਦਕਿ ਦਸ ਦਿਨਾਂ ‘ਚ ਇਹ ਅੰਕੜਾ ਤਿੰਨ ਲੱਖ ਤਕ ਪਹੁੰਚ ਗਿਆ। ਦੇਸ਼ ‘ਚ ਹੁਣ ਤਕ 49.9 ਪ੍ਰਤੀਸ਼ਤ ਮਰੀਜ਼ ਠੀਕ ਹੋ ਚੁੱਕੇ ਹਨ। ਕੋਰੋਨਾ ਦੀ ਲਾਗ ਦੇ ਕੁਲ ਕੇਸਾਂ ‘ਚੋਂ 50 ਪ੍ਰਤੀਸ਼ਤ ਦੇਸ਼ ਦੇ ਪੰਜ ਸ਼ਹਿਰਾਂ ‘ਚ ਹਨ। ਮਹਾਰਾਸ਼ਟਰ ਵਿੱਚ ਹੀ 32 ਪ੍ਰਤੀਸ਼ਤ ਮਾਮਲੇ ਸਾਹਮਣੇ ਆਏ ਹਨ। ਇੱਥੇ ਕੋਰੋਨਾ ਸੰਕਰਮਿਤ ਹੋਣ ਦੀ ਸੰਖਿਆ ਇੱਕ ਲੱਖ ਤੋਂ ਪਾਰ ਪਹੁੰਚ ਗਈ ਹੈ।
ਜੇ ਮਹਾਰਾਸ਼ਟਰ ਨੂੰ ਤਾਮਿਲਨਾਡੂ ਨਾਲ ਜੋੜਿਆ ਜਾਂਦਾ ਹੈ, ਤਾਂ ਇਨ੍ਹਾਂ ਦੋਵਾਂ ਰਾਜਾਂ ਵਿੱਚ 45 ਪ੍ਰਤੀਸ਼ਤ ਤੋਂ ਵੱਧ ਕੇਸਾਂ ਮਾਮਲੇ ਹਨ। ਮਹਾਰਾਸ਼ਟਰ ਵਿੱਚ ਮੁੰਬਈ, ਪੁਣੇ ਅਤੇ ਠਾਣੇ, ਗੁਜਰਾਤ ਵਿੱਚ ਅਹਿਮਦਾਬਾਦ, ਦਿੱਲੀ, ਤਾਮਿਲਨਾਡੂ ਵਿੱਚ ਚੇਨਈ ਤੇ ਰਾਜਸਥਾਨ ਵਿੱਚ ਜੈਪੁਰ ਸਭ ਤੋਂ ਪ੍ਰਭਾਵਤ ਹਨ। ਇਨ੍ਹਾਂ ਪੰਜ ਸ਼ਹਿਰਾਂ ਦੇ ਕੋਰੋਨਾ ਮਾਮਲਿਆਂ ਦਾ ਅੰਕੜਾ ਦੇਸ਼ ਦੇ ਕੁਲ ਮਾਮਲਿਆਂ ‘ਚੋਂ ਲਗਪਗ ਅੱਧਾ ਹੈ।
14:57 PM (IST) • 15 Jun 2020
ਕਿਹੜੇ ਨਿਯਮਾਂ ਦੀ ਪਾਲਣਾ ਹੋਏਗੀ ਲਾਜ਼ਮੀ: 1. ਕੁਆਰੰਟੀਨ ਨਿਯਮ ਦੀ ਪਾਲਣਾ 2. ਸਮਾਜਕ ਦੂਰੀਆਂ ਦਾ ਪਾਲਣ ਕਰਨਾ 3. ਜਨਤਕ ਥਾਂਵਾਂ/ਕੰਮ ਦੇ ਸਥਾਨਾਂ ‘ਤੇ ਲੋੜੀਂਦੇ ਮਾਸਕ 4. ਜਨਤਕ ਥਾਂਵਾਂ 'ਤੇ ਥੁੱਕਣ ਦੀ ਮਨਾਹੀ 5. ਜਨਤਕ ਥਾਂਵਾਂ 'ਤੇ ਸੁਪਾਰੀ ਦੇ ਪੱਤਿਆਂ, ਗੁਟਕੇ, ਤੰਬਾਕੂ ਦੇ ਸੇਵਨ 'ਤੇ ਪਾਬੰਦੀ
14:56 PM (IST) • 15 Jun 2020
ਕੋਰੋਨਾ ਕਰਕੇ ਸਰਕਾਰ ਨੇ ਕੀਤੀ ਹੋਰ ਸਖਤੀ, ਜਾਣੋ ਤਾਜ਼ਾ ਦਿਸ਼ਾ-ਨਿਰਦੇਸ਼

ਗਾਈਡਲਾਈਨਜ਼ ਮੁਤਾਬਕ ਜਨਤਕ ਥਾਂਵਾਂ 'ਤੇ ਪਾਨ, ਗੁਟਖਾ, ਸ਼ਰਾਬ ਦੀ ਵਰਤੋਂ 'ਤੇ ਵੀ ਪੂਰੀ ਤਰ੍ਹਾਂ ਪਾਬੰਦੀ ਹੈ। ਲੋਕਾਂ ਦੇ ਇਕੱਠ ਕਰਨ ‘ਤੇ ਸਰਕਾਰ ਨੇ ਪਹਿਲਾਂ ਹੀ ਮਨਾਹੀ ਕੀਤੀ ਹੋਈ ਹੈ।
Load More
Tags :
325 Deaths Corona Uncontrollable In India 11502 New Cases Coronavirus Update Coronavirus Cases Coronavirus News India Coronavirus Cases Coronavirus Live Coronavirus Cases In India Coronavirus News India Coronavirus Death Coronavirus Update India Coronavirus India Coronavirus In India Coronavirusਏਬੀਪੀ ਸਾਂਝਾ ਤੇ ਸਭ ਤੋਂ ਪਹਿਲਾਂ ਪੰਜਾਬੀ ਵਿਚ ਪੜ੍ਹੋ ਸਾਰੀਆਂ ਤਾਜ਼ੀਆਂ ਤੇ ਵੱਡੀਆ ਖ਼ਬਰਾਂ | ਬਾਲੀਵੁੱਡ, ਖੇਡਾਂ, ਕੋਵਿਡ-19 ਵੈਕਸੀਨ ਅਪਡੇਟਸ ਬਾਰੇ ਸਭ ਲਈ ਸਭ ਤੋਂ ਭਰੋਸੇਮੰਦ ਪੰਜਾਬੀ ਨਿਊਜ਼ ਵੈੱਬਸਾਈਟ ਏਬੀਪੀ ਸਾਂਝਾ ਤੇ | ਹੋਰ ਸਬੰਧਤ ਖਬਰਾਂ ਲਈ, ਫੋਲੋ ਕਰੋ : ਏਬੀਪੀ ਸਾਂਝਾ
New Update






















