ਪੜਚੋਲ ਕਰੋ

ਅਪਾਹਜ ਹੋਣ ਦੇ ਬਾਵਜੂਦ ਜ਼ਿੰਦਗੀ 'ਚ ਕਦੇ ਹਾਰ ਨਾ ਮੰਨੀ, ਅੱਜ ਸਿਹਤ ਵਿਭਾਗ ਨੇ ਦਿੱਤਾ ਵੱਡਾ ਅਹੁਦਾ

ਬਰਨਾਲਾ ਦੇ ਰਹਿਣ ਵਾਲੇ ਡਾ. ਜਸਵੀਰ ਔਲਖ ਨੇ ਇੱਕ ਸਧਾਰਨ ਪਰਿਵਾਰ ਵਿੱਚ ਪੈਦਾ ਹੋ ਕੇ ਉੱਚਾ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਨੂੰ ਸਿਹਤ ਵਿਭਾਗ ਪੰਜਾਬ ਵੱਲੋਂ ਬਰਨਾਲਾ ਜ਼ਿਲ੍ਹੇ ਦਾ ਸੀਨੀਅਰ ਮੈਡੀਕਲ ਅਫਸਰ ਲਗਾ ਦਿੱਤਾ ਗਿਆ ਹੈ।

ਬਰਨਾਲਾ: ਬਰਨਾਲਾ ਦੇ ਰਹਿਣ ਵਾਲੇ ਡਾ. ਜਸਵੀਰ ਔਲਖ ਨੇ ਇੱਕ ਸਧਾਰਨ ਪਰਿਵਾਰ ਵਿੱਚ ਪੈਦਾ ਹੋ ਕੇ ਉੱਚਾ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਨੂੰ ਸਿਹਤ ਵਿਭਾਗ ਪੰਜਾਬ ਵੱਲੋਂ ਬਰਨਾਲਾ ਜ਼ਿਲ੍ਹੇ ਦਾ ਸੀਨੀਅਰ ਮੈਡੀਕਲ ਅਫਸਰ ਲਗਾ ਦਿੱਤਾ ਗਿਆ ਹੈ। ਡਾ. ਜਸਵੀਰ ਔਲਖ ਨੂੰ ਬਚਪਨ ਵਿੱਚ ਹੀ ਪੋਲੀਓ ਹੋ ਗਿਆ ਸੀ ਜਿਸ ਕਰਕੇ ੳਹ ਇੱਕ ਲੱਤ ਤੋਂ ਅਪਾਹਜ ਹੋ ਗਏ ਸਨ। ਡਾ.ਔਲਖ ਮੁਤਾਬਕ ਬਾਲ ਉਮਰੇ ਅਪਾਹਜ ਹੋਣ ਕਰਕੇ ਉਨ੍ਹਾਂ ਦੀ ਸਕੂਲੀ ਪੜ੍ਹਾਈ ਵੀ 7 ਸਾਲ ਦੀ ਉਮਰ ਵਿੱਚ ਸ਼ੁਰੂ ਹੋ ਸਕੀ ਸੀ। ਪ੍ਰਾਇਮਰੀ ਸਕੂਲ ਪਾਸ ਕਰਨ ਤੋਂ ਬਾਅਦ ਮਾਪਿਆਂ ਨੇ ਉਨ੍ਹਾਂ ਨੂੰ ਇਸ ਕਰਕੇ ਸਕੂਲੋਂ ਹਟਾ ਲਿਆ ਸੀ ਕਿ ਹਾਈ ਸਕੂਲ ਜਾਣ ਲਈ ਉਨ੍ਹਾਂ ਨੂੰ ਸੜਕ ਪਾਰ ਕਰਨੀ ਪੈਣੀ ਸੀ।

 

ਡਾ. ਜਸਵੀਰ ਨੇ ਪੰਜਵੀਂ ਜਮਾਤ ਪਾਸ ਕਰਨ ਉਪਰੰਤ ਪਹਿਲੀ ਅਤੇ ਦੂਜੀ ਕਲਾਸ ਦੇ ਬੱਚਿਆਂ ਨੂੰ ਪੜਾਇਆ ਜਿਸਦੇ ਬਦਲੇ ਉਨ੍ਹਾਂ ਨੂੰ ਪ੍ਰਾਇਮਰੀ ਸਕੂਲ ਦੇ ਟੀਚਰ ਨੇ ਛੇਂਵੀ ਜਮਾਤ ਦੇ ਵਿਸ਼ੇ ਪੜਾਏ। ਇਸ ਤਰਾਂ ਇੱਕ ਸਾਲ ਪ੍ਰਾਈਵੇਟ ਤੌਰ 'ਤੇ ਪੜ ਕੇ ਛੇਵੀਂ ਪਾਸ ਕਰਨ ਤੋਂ ਬਾਅਦ ਉਹ ਅਗਲੀਆਂ ਜਮਾਤਾਂ ਲਈ ਮਾਪਿਆਂ ਨੂੰ ਸਹਿਮਤ ਕਰ ਸਕੇ। ਡਾ.ਔਲਖ ਦੱਸਦੇ ਹਨ ਕਿ ਅੰਗਹੀਣ ਹੋਣ ਕਰਕੇ ਉਹ ਆਮ ਬੱਚਿਆਂ ਵਾਂਗ ਖੇਡ ਕੁੱਦ ਨਹੀਂ ਸਕਦੇ ਸਨ ਜਿਸ ਕਰਕੇ ਉਨ੍ਹਾਂ ਦਾ ਸਕੂਲ ਟਾਈਮ ਤੋਂ ਹੀ ਲਾਇਬ੍ਰੇਰੀ ਵੱਲ ਝੁਕਾਅ ਹੋ ਗਿਆ। ਅਨਪੜ ਮਾਪਿਆ ਦੀ ਔਲਾਦ ਡਾ. ਜਸਵੀਰ ਦੇ ਰਿਸ਼ਤੇ ਚੋਂ ਲੱਗਦੇ ਡਾਕਟਰ ਮਾਮੇ ਤੋਂ ਉਨ੍ਹਾਂ ਨੂੰ ਮੈਡੀਕਲ ਖੇਤਰ ਵਿੱਚ ਆਉਣ ਦੀ ਪ੍ਰੇਰਨਾ ਮਿਲੀ।

 

ਸਕੂਲੀ ਪ੍ਰੀਖਿਆ ਵਿੱਚੋਂ ਚੰਗੇ ਨੰਬਰ ਆਉਣ ਕਰਕੇ ਉਨ੍ਹਾਂ ਨੂੰ ਕਾਲਜ  ਵਲੋਂ ਸਕਾਲਰਸ਼ਿਪ ਵੀ ਮਿਲੀ। ਪੰਜਾਬੀ ਭਾਸ਼ੀ ਸਕੂਲ ਵਿੱਚ ਪੜੇ ਔਲਖ ਨੂੰ ਮੈਡੀਕਲ ਦੀ ਪੜਾਈ ਅੰਗਰੇਜ਼ੀ ਵਿੱਚ ਹਣ ਕਰਕੇ ਕਾਲਜ ਵਿੱਚੋਂ ਇੱਕ ਸਾਲ ਪੜਾਈ ਛੱਡ ਕੇ ਅੰਗਰੇਜ਼ੀ ਦੀ ਕਮਜ਼ੋਰੀ ਦੂਰ ਕਰਨੀ ਪਈ।ਮੈਡੀਕਲ ਵਿੱਚ ਮਾਸਟਰ ਡਿਗਰੀ ਕਰਨ ਵੇਲੇ ਵੀ ਉਨਾਂ ਨੂੰ ਸੀਟ ਲੈਣ ਲਈ ਕੋਰਟ ਦਾ ਸਹਾਰਾ ਲੈਣਾ ਪਿਆ ਅਤੇ ਗਾਇਨੀ ਮਾਹਰ ਦੇ ਤੌਰ 'ਤੇ ਨਿਯੁਕਤ ਹੋਣ ਲਈ ਵੀ। ਸੀਨਿਉਰਿਟੀ ਦੇ ਅਧਾਰ 'ਤੇ ਤਰੱਕੀ ਲੈਣ ਲਈ ਵੀ ਉਨ੍ਹਾਂ ਨੂੰ ਅਦਾਲਤ ਦਾ ਸਹਾਰਾ ਲੈਣਾ ਪਿਆ।

 

ਗਾਇਨੀ ਦੇ ਮਾਹਰ ਦੇ ਤੌਰ ਤੇ ਲੰਮਾਂ ਸਮਾਂ ਸੇਵਾਵਾਂ ਨਿਭਾਉਣ ਬਾਅਦ ਇਸੇ ਸਾਲ ਉਨ੍ਹਾਂ ਨੂੰ ਪਦ ਉੱਨਤ ਕਰਕੇ ਸਿਹਤ ਵਿਭਾਗ ਪੰਜਾਬ ਵੱਲੋਂ ਬਰਨਾਲਾ ਜ਼ਿਲ੍ਹੇ ਦਾ ਸੀਨੀਅਰ ਮੈਡੀਕਲ ਅਫਸਰ ਲਗਾ ਦਿੱਤਾ ਗਿਆ ਹੈ। ਪੰਜਾਬ ਦੇ ਸਰਕਾਰੀ ਡਾਕਟਰਾਂ ਵਿੱਚੋਂ ਸਭ ਤੋਂ ਵੱਧ ਔਰਤਾਂ ਦੀਆਂ ਡਲਵਿਰੀਆਂ ਕਰਨ ਲਈ ਉਨ੍ਹਾਂ ਨੂੰ ਸਾਲ 2010-11 ਲਈ ਸਿਹਤ ਵਿਭਾਗ ਵੱਲੋਂ ਪ੍ਰਸ਼ੰਸਾ ਪੱਤਰ ਵੀ ਮਿਲਿਆ ਅਤੇ ਇਸੇ ਸਾਲ ਸੀ ਸੈਕਸ਼ਨ ਕਰਨ ਵਿੱਚ ਪੰਜਾਬ ਵਿੱਚੋਂ ਤੀਸਰੇ ਨੰਬਰ 'ਤੇ ਰਹਿਣ ਲਈ ਵੀ ਉਨਾਂ ਨੂੰ ਪ੍ਰਸ਼ੰਸਾ ਪੱਤਰ ਦਿੱਤਾ ਗਿਆ।

 

ਪੰਜਾਬ ਦੀ ਨਾਮੀ ਸੰਸਥਾ ਬਾਬਾ ਫਰੀਦ ਚੈਰੀਟੇਬਲ ਟਰੱਸਟ ਵੱਲੋਂ ਡਾਕਟਰੀ ਸੇਵਾਵਾਂ ਬਦਲੇ ਸਨਮਾਨਿਤ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਹੋਰ ਵੀ ਕਈ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਡਾ.ਔਲਖ ਮੁਤਾਬਕ ਅੰਗੀਹਣਤਾ ਕਰਕੇ ਪੜਾਈ ਕਰਨ ਸਮੇਂ ਉਨ੍ਹਾਂ ਨੂੰ ਦਿੱਕਤਾਂ ਦਾ ਜ਼ਰੂਰ ਸਾਹਮਣਾ ਕਰਨਾ ਪਿਆ ਪਰ ਸਮਾਜਿਕ ਤੌਰ ਉੱਤੇ ਅਤੇ ਸਾਥੀ ਕਰਮਚਾਰੀਆਂ ਵੱਲੋਂ ਉਨ੍ਹਾਂ ਨੂੰ ਹਮੇਸ਼ਾਂ ਸਹਿਯੋਗ ਹੀ ਮਿਲਿਆ ਹੈ। ਆਪਣੀ ਸਫਲਤਾ ਪਿੱਛਲੇ ਰਾਜ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਅੰਗਹੀਣਤਾ ਨੂੰ ਕਦੀ ਕਮਜ਼ੋਰੀ ਨਹੀਂ ਬਣਨ ਦਿੱਤਾ।

 

 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਅੰਮ੍ਰਿਤਪਾਲ ਸਿੰਘ ਅਤੇ ਗੈਂਗਸਟਰ ਅਰਸ਼ ਡੱਲਾ 'ਤੇ ਲੱਗਿਆ UAPA, ਇਸ ਕਤਲ ਕਾਂਡ 'ਚ ਸੀ ਸ਼ਾਮਲ...
Punjab News: ਅੰਮ੍ਰਿਤਪਾਲ ਸਿੰਘ ਅਤੇ ਗੈਂਗਸਟਰ ਅਰਸ਼ ਡੱਲਾ 'ਤੇ ਲੱਗਿਆ UAPA, ਇਸ ਕਤਲ ਕਾਂਡ 'ਚ ਸੀ ਸ਼ਾਮਲ...
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 09-01-2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 09-01-2025
Punjab News: ਪੰਜਾਬੀਆਂ ਨੂੰ ਮਿਲੇਗਾ 25000 ਰੁਪਏ ਦਾ ਇਨਾਮ, ਇੰਝ ਕਰ ਸਕਦੇ ਹੋ ਹਾਸਿਲ 
Punjab News: ਪੰਜਾਬੀਆਂ ਨੂੰ ਮਿਲੇਗਾ 25000 ਰੁਪਏ ਦਾ ਇਨਾਮ, ਇੰਝ ਕਰ ਸਕਦੇ ਹੋ ਹਾਸਿਲ 
Punjab News: ਅਲਰਟ 'ਤੇ ਪੰਜਾਬ ਸਿਹਤ ਵਿਭਾਗ, ਦੇਸ਼ 'ਚ ਫੈਲ ਰਹੀ ਜਾਨਲੇਵਾ ਬਿਮਾਰੀ ਨੂੰ ਲੈ ਹਦਾਇਤਾਂ ਜਾਰੀ
Punjab News: ਅਲਰਟ 'ਤੇ ਪੰਜਾਬ ਸਿਹਤ ਵਿਭਾਗ, ਦੇਸ਼ 'ਚ ਫੈਲ ਰਹੀ ਜਾਨਲੇਵਾ ਬਿਮਾਰੀ ਨੂੰ ਲੈ ਹਦਾਇਤਾਂ ਜਾਰੀ
Advertisement
ABP Premium

ਵੀਡੀਓਜ਼

Weather Update | ਪੰਜਾਬ ਵਿੱਚ ਅਗਲੇ 2 ਦਿਨ ਮੀਂਹ ਪੈਣ ਦੀ ਸੰਭਾਵਨਾAkali dal| Sukhbir Badal | ਸੁਖਬੀਰ ਬਾਦਲ ਦਾ ਅਸਤੀਫ਼ਾ 10 ਜਨਵਰੀ ਨੂੰ ਹੋਏਗਾ ਸਵੀਕਾਰ! |Abp SanjhaDhallewal ਨੂੰ ਲੈਕੇ Sukhpal Khaira ਨੇ CM Bhagwant Mann ਦੀ ਕਾਰਗੁਜਾਰੀ 'ਤੇ ਸਵਾਲ ਖੜੇ ਕੀਤੇਸਲਮਾਨ ਖਾਨ ਨੂੰ ਮੁੜ ਖ਼ਤਰਾ ? , ਵੇਖੋ ਕੀ ਹੋ ਰਿਹਾ ਸਲਮਾਨ ਖਾਨ ਦੇ ਘਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਅੰਮ੍ਰਿਤਪਾਲ ਸਿੰਘ ਅਤੇ ਗੈਂਗਸਟਰ ਅਰਸ਼ ਡੱਲਾ 'ਤੇ ਲੱਗਿਆ UAPA, ਇਸ ਕਤਲ ਕਾਂਡ 'ਚ ਸੀ ਸ਼ਾਮਲ...
Punjab News: ਅੰਮ੍ਰਿਤਪਾਲ ਸਿੰਘ ਅਤੇ ਗੈਂਗਸਟਰ ਅਰਸ਼ ਡੱਲਾ 'ਤੇ ਲੱਗਿਆ UAPA, ਇਸ ਕਤਲ ਕਾਂਡ 'ਚ ਸੀ ਸ਼ਾਮਲ...
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 09-01-2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 09-01-2025
Punjab News: ਪੰਜਾਬੀਆਂ ਨੂੰ ਮਿਲੇਗਾ 25000 ਰੁਪਏ ਦਾ ਇਨਾਮ, ਇੰਝ ਕਰ ਸਕਦੇ ਹੋ ਹਾਸਿਲ 
Punjab News: ਪੰਜਾਬੀਆਂ ਨੂੰ ਮਿਲੇਗਾ 25000 ਰੁਪਏ ਦਾ ਇਨਾਮ, ਇੰਝ ਕਰ ਸਕਦੇ ਹੋ ਹਾਸਿਲ 
Punjab News: ਅਲਰਟ 'ਤੇ ਪੰਜਾਬ ਸਿਹਤ ਵਿਭਾਗ, ਦੇਸ਼ 'ਚ ਫੈਲ ਰਹੀ ਜਾਨਲੇਵਾ ਬਿਮਾਰੀ ਨੂੰ ਲੈ ਹਦਾਇਤਾਂ ਜਾਰੀ
Punjab News: ਅਲਰਟ 'ਤੇ ਪੰਜਾਬ ਸਿਹਤ ਵਿਭਾਗ, ਦੇਸ਼ 'ਚ ਫੈਲ ਰਹੀ ਜਾਨਲੇਵਾ ਬਿਮਾਰੀ ਨੂੰ ਲੈ ਹਦਾਇਤਾਂ ਜਾਰੀ
Punjab News: ਸ਼ਨੀਵਾਰ ਨੂੰ ਛੁੱਟੀ ਦਾ ਐਲਾਨ, ਇਸ ਵਜ੍ਹਾ ਕਰਕੇ ਬੰਦ ਰਹਿਣਗੇ ਸਕੂਲ
Punjab News: ਸ਼ਨੀਵਾਰ ਨੂੰ ਛੁੱਟੀ ਦਾ ਐਲਾਨ, ਇਸ ਵਜ੍ਹਾ ਕਰਕੇ ਬੰਦ ਰਹਿਣਗੇ ਸਕੂਲ
Punjab News: ਚੰਡੀਗੜ੍ਹ ਬਾਰੇ ਕੇਂਦਰ ਸਰਕਾਰ ਦੇ ਫੈਸਲੇ ਤੋਂ ਭੜਕ ਉੱਠੀ 'ਆਪ'! ਪੰਜਾਬੀ ਇਸ ਫੈਸਲੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ...
ਚੰਡੀਗੜ੍ਹ ਬਾਰੇ ਕੇਂਦਰ ਸਰਕਾਰ ਦੇ ਫੈਸਲੇ ਤੋਂ ਭੜਕ ਉੱਠੀ 'ਆਪ'! ਪੰਜਾਬੀ ਇਸ ਫੈਸਲੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ...
Punjab News: ਪੰਜਾਬ 'ਚ ਕੜਾਕੇ ਦੀ ਠੰਡ ਵਿਚਾਲੇ ਬਦਲਿਆ ਸਕੂਲਾਂ ਦਾ ਸਮਾਂ, ਜਾਣੋ ਨਵਾਂ ਟਾਈਮ
Punjab News: ਪੰਜਾਬ 'ਚ ਕੜਾਕੇ ਦੀ ਠੰਡ ਵਿਚਾਲੇ ਬਦਲਿਆ ਸਕੂਲਾਂ ਦਾ ਸਮਾਂ, ਜਾਣੋ ਨਵਾਂ ਟਾਈਮ
Punjab News: ਸੁਖਬੀਰ ਬਾਦਲ ਦਾ ਅਸਤੀਫਾ 10 ਜਨਵਰੀ ਨੂੰ ਹੋਏਗਾ ਸਵੀਕਾਰ, ਅਕਾਲੀ ਦਲ ਨੇ ਬੁਲਾਈ ਵਰਕਿੰਗ ਕਮੇਟੀ ਦੀ ਮੀਟਿੰਗ 
Punjab News: ਸੁਖਬੀਰ ਬਾਦਲ ਦਾ ਅਸਤੀਫਾ 10 ਜਨਵਰੀ ਨੂੰ ਹੋਏਗਾ ਸਵੀਕਾਰ, ਅਕਾਲੀ ਦਲ ਨੇ ਬੁਲਾਈ ਵਰਕਿੰਗ ਕਮੇਟੀ ਦੀ ਮੀਟਿੰਗ 
Embed widget