BYJU'S ਦੇ ਮਾਲਕ ਰਵਿੰਦਰਨ ਵਿਰੁੱਧ ਮਾਮਲਾ ਦਰਜ, ਯੂਪੀਐਸਸੀ ਦੇ ਸਿਲੇਬਸ 'ਚ ਗਲਤ ਜਾਣਕਾਰੀ ਦੇਣ ਦਾ ਇਲਜ਼ਾਮ
BYJU'S ਵੱਲੋਂ ਕਥਿਤ ਤੌਰ 'ਤੇ ਯੂਪੀਐਸਸੀ ਦੇ ਸਿਲੇਬਸ 'ਚ ਗਲਤ ਜਾਣਕਾਰੀ ਦੇਣ ਨਾਲ ਸਬੰਧਤ ਹੈ। ਇਸ ਸਬੰਧ 'ਚ ਮੁੰਬਈ ਦੇ ਆਰੇ ਕਾਲੋਨੀ ਪੁਲਿਸ ਥਾਣੇ 'ਚ ਐਫਆਈਆਰ ਦਰਜ ਕੀਤੀ ਗਈ ਹੈ।
ਮੁੰਬਈ: ਮੁੰਬਈ ਪੁਲਿਸ (Mumbai Police) ਨੇ BYJU'S ਦੇ ਮਾਲਕ ਰਵਿੰਦਰਨ (BYJU owner Raveendran) ਖ਼ਿਲਾਫ਼ ਸ਼ਿਕਾਇਤ ਦਰਜ ਕੀਤੀ ਹੈ। ਇਹ ਮਾਮਲਾ BYJU'S ਵੱਲੋਂ ਕਥਿਤ ਤੌਰ 'ਤੇ ਯੂਪੀਐਸਸੀ ਦੇ ਸਿਲੇਬਸ 'ਚ ਗਲਤ ਜਾਣਕਾਰੀ ਦੇਣ (misleading info curriculum) ਨਾਲ ਸਬੰਧਤ ਹੈ। ਇਸ ਸਬੰਧ 'ਚ ਮੁੰਬਈ ਦੇ ਆਰੇ ਕਾਲੋਨੀ ਪੁਲਿਸ ਥਾਣੇ 'ਚ ਐਫਆਈਆਰ ਦਰਜ ਕੀਤੀ ਗਈ ਹੈ। ਅਪਰਾਧਿਕ ਸਾਜਿਸ਼ ਦੇ ਇਲਜ਼ਾਮਾਂ ਤਹਿਤ ਭਾਰਤੀ ਕਾਨੂੰਨ ਦੀ ਧਾਰਾ 120 (ਬੀ) ਤੇ ਸੂਚਨਾ ਤਕਨਾਲੋਜੀ ਕਾਨੂੰਨ ਦੀ ਧਾਰਾ 69 (ਏ) ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।
BYJU'S ਦੇ ਮਾਲਕ ਰਵਿੰਦਰਨ ਦਾ ਨਾਂ FIR 'ਚ ਦਰਜ ਹੈ। ਪੁਲਿਸ ਅਨੁਸਾਰ ਐਫਆਈਆਰ ਇੱਕ ਕ੍ਰਿਮਿਨੋਲਾਜੀ ਫਰਮ 'ਕ੍ਰਾਈਮੋਫੋਬੀਆ' ਵੱਲੋਂ ਦਰਜ ਕਰਵਾਈ ਗਈ ਹੈ। ਇਸ 'ਚ ਕਿਹਾ ਗਿਆ ਹੈ ਕਿ BYJU'S ਨੇ ਆਪਣੇ ਸਿਲੇਬਸ 'ਚ ਸੀਬੀਆਈ ਨੂੰ ਕੌਮਾਂਤਰੀ ਸੰਗਠਿਤ ਅਪਰਾਧ (UNTOC) ਵਿਰੁੱਧ ਸੰਯੁਕਤ ਰਾਸ਼ਟਰ ਸੰਮੇਲਨ ਲਈ ਨੋਡਲ ਏਜੰਸੀ ਵਜੋਂ ਨਾਮਜ਼ਦ ਕੀਤਾ ਹੈ। ਹਾਲਾਂਕਿ ਸ਼ਿਕਾਇਤਕਰਤਾ ਦੇ ਅਨੁਸਾਰ ਸੀਬੀਆਈ ਨੇ ਲਿਖਤੀ ਰੂਪ 'ਚ ਕਿਹਾ ਹੈ ਕਿ ਉਹ ਯੂਐਨਟੀਓਸੀ ਲਈ ਨੋਡਲ ਏਜੰਸੀ ਨਹੀਂ।
'ਦ ਫ੍ਰੀ ਪ੍ਰੈਸ' ਦੀ ਰਿਪੋਰਟ ਅਨੁਸਾਰ, ਕ੍ਰਾਈਮੋਫੋਬੀਆ ਦੇ ਸੰਸਥਾਪਕ ਸਨੇਹਿਲ ਢੱਲ ਨੇ ਕਿਹਾ, "ਮੈਨੂੰ ਮਈ 'ਚ BYJU'S ਦੇ UPSC ਦੇ ਸਿਲੇਬਸ ਵਿੱਚ ਗਲਤ ਜਾਣਕਾਰੀ ਬਾਰੇ ਸੂਚਨਾ ਮਿਲੀ ਸੀ। ਉਸ ਤੋਂ ਬਾਅਦ ਮੈਂ ਉਸ ਨੂੰ ਇੱਕ ਈਮੇਲ ਭੇਜੀ, ਜਿਸ 'ਚ ਜ਼ਰੂਰੀ ਤਬਦੀਲੀਆਂ ਦੀ ਮੰਗ ਕੀਤੀ ਗਈ ਸੀ। ਆਪਣੇ ਜਵਾਬ 'ਚ ਉਨ੍ਹਾਂ ਨੇ ਮੈਨੂੰ ਗ੍ਰਹਿ ਮੰਤਰਾਲੇ ਵੱਲੋਂ ਇੱਕ ਪੱਤਰ ਭੇਜਿਆ, ਜਿਸ 'ਚ ਸੀਬੀਆਈ ਨੂੰ ਨੋਡਲ ਏਜੰਸੀ ਕਿਹਾ ਗਿਆ ਸੀ, ਪਰ ਇਹ 2012 ਦਾ ਪੱਤਰ ਸੀ। ਇਸ ਲਈ ਮੈਨੂੰ ਇਹ ਜਵਾਬ ਅਸੰਤੁਸ਼ਟੀਜਨਕ ਲੱਗਿਆ ਤੇ ਪੁਲਿਸ ਕੋਲ ਪਹੁੰਚ ਕੀਤੀ।"
ਕ੍ਰਾਈਮੋਫੋਬੀਆ ਦੇ ਸੰਸਥਾਪਕ ਦੇ ਅਨੁਸਾਰ, "ਸੀਬੀਆਈ ਨੇ 2016 ਵਿੱਚ ਲਿਖਤੀ ਰੂਪ 'ਚ ਕਿਹਾ ਸੀ ਕਿ ਉਹ UNTOC ਦੀ ਨੋਡਲ ਏਜੰਸੀ ਨਹੀਂ ਹੈ। ਇਸ ਤੋਂ ਬਾਅਦ ਢੱਲ ਨੇ ਦੇਸ਼ 'ਚ UNTOC ਨੂੰ ਲਾਗੂ ਨਾ ਕਰਨ ਲਈ ਭਾਰਤ ਸਰਕਾਰ ਤੇ 45 ਵਿਭਾਗਾਂ ਦੇ ਖ਼ਿਲਾਫ਼ ਸੁਪਰੀਮ ਕੋਰਟ 'ਚ ਇੱਕ ਅਪਰਾਧਿਕ ਰਿੱਟ ਪਟੀਸ਼ਨ ਦਾਇਰ ਕੀਤੀ।"
ਢੱਲ ਨੇ ਕਿਹਾ, "ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਭਾਰਤ ਦਾ ਪ੍ਰਮੁੱਖ ਏਜੰਡਾ ਅੱਤਵਾਦ ਵਿਰੋਧੀ ਹੈ ਤੇ UNTOC ਅੱਤਵਾਦ ਨੂੰ ਘਟਾਉਣ ਦੇ ਮੁੱਖ ਕਾਨੂੰਨਾਂ ਵਿੱਚੋਂ ਇੱਕ ਹੈ, ਜਿਸ ਨੂੰ ਲਾਗੂ ਕਰਨ ਵਾਲਾ ਦੇਸ਼ ਵਿੱਚ ਕੋਈ ਨਹੀਂ।" ਇਹੀ ਕਾਰਨ ਹੈ ਕਿ ਕ੍ਰਾਈਮੋਫੋਬੀਆ ਨੇ ਸੁਪਰੀਮ ਕੋਰਟ ਰਾਹੀਂ ਮੁੱਦਾ ਚੁੱਕਿਆ।
ਇਹ ਵੀ ਪੜ੍ਹੋ: ਮਾਲਵਾ ਵਿੱਚ ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ, ਮਨਪ੍ਰੀਤ ਬਾਦਲ ਦੇ ਸਾਥੀ ਜਗਰੂਪ ਸਿੰਘ ਗਿੱਲ ਹੋਏ 'ਆਪ' 'ਚ ਸ਼ਾਮਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI