ਹੁਣ ਆਪਣੇ ਮਨ ਪਸੰਦ ਦੇ ਸਟੇਸ਼ਨ 'ਤੇ ਤਬਾਦਲੇ ਲਈ ਅਪਲਾਈ ਕਰ ਸਕਦੇ ਨੇ ਅਧਿਆਪਕ, ਸਿੱਖਿਆ ਵਿਭਾਗ ਦੇ ਪੋਟਰਲ 'ਤੇ ਇੰਝ ਕਰੋ ਅਪਲਾਈ
ਪੰਜਾਬ ਸਿੱਖਿਆ ਵਿਭਾਗ ਨੇ ਅਧਿਆਪਕਾਂ ਨੂੰ ਆਪਣੇ ਮਨਪਸੰਦ ਦੇ ਸਟੇਸ਼ਨ 'ਤੇ ਤਬਾਦਲੇ ਲਈ ਅਪਲਾਈ ਕਰਨ ਲਈ ਕਿਹਾ ਹੈ। ਇਹ ਅਰਜ਼ੀ ਪੰਜਾਬ ਪੋਰਟਲ 'ਤੇ 17 ਮਈ ਤੋਂ 19 ਮਈ ਤੱਕ ਹੀ ਦਿੱਤੀ ਜਾ ਸਕਦੀ ਹੈ।
Punjab Education Department News: ਪੰਜਾਬ ਸਿੱਖਿਆ ਵਿਭਾਗ ਨੇ ਅਧਿਆਪਕਾਂ ਨੂੰ ਆਪਣੇ ਮਨਪਸੰਦ ਦੇ ਸਟੇਸ਼ਨ 'ਤੇ ਤਬਾਦਲੇ ਲਈ ਅਪਲਾਈ ਕਰਨ ਲਈ ਕਿਹਾ ਹੈ। ਇਹ ਅਰਜ਼ੀ ਪੰਜਾਬ ਪੋਰਟਲ 'ਤੇ 17 ਮਈ ਤੋਂ 19 ਮਈ ਤੱਕ ਹੀ ਦਿੱਤੀ ਜਾ ਸਕਦੀ ਹੈ। ਇਹ ਵੀ ਦੱਸਿਆ ਗਿਆ ਹੈ ਕਿ ਉਹ ਜ਼ਿਲ੍ਹੇ ਵਿੱਚ ਸਿਰਫ਼ ਖਾਲੀ ਸਟੇਸ਼ਨ ਨੂੰ ਹੀ ਆਪਣੇ ਬਦਲ ਵਜੋਂ ਚੁਣ ਸਕਦੇ ਹਨ।
ਸਿੱਖਿਆ ਵਿਭਾਗ ਨੇ ਅਧਿਆਪਕਾਂ ਨੂੰ ਦਿੱਤੀ ਇਹ ਜਾਣਕਾਰੀ
ਪੰਜਾਬ ਸਿੱਖਿਆ ਵਿਭਾਗ ਨੇ ਦੱਸਿਆ ਕਿ ਅਧਿਆਪਕ ਪੰਜਾਬ ਪੋਰਟਲ 'ਤੇ ਲੌਗਇਨ ਕਰਨ ਤੋਂ ਬਾਅਦ ਟ੍ਰਾਂਸਫਰ ਵਿੱਚ ਸਟੇਸ਼ਨ ਚੋਣ ਲਿੰਕ ਦਿਖਾਈ ਦੇਵੇਗਾ। ਜ਼ਿਲ੍ਹੇ ਵਿੱਚ ਖਾਲੀ ਪਏ ਸਟੇਸ਼ਨਾਂ ਦੀ ਸੂਚੀ ਵਿਭਾਗ ਦੀ ਵੈੱਬਸਾਈਟ ssapunjab.org 'ਤੇ ਉਪਲਬਧ ਹੈ। ਜਿਹੜੇ ਅਧਿਆਪਕ ਤੇ ਕਰਮਚਾਰੀ ਤਬਾਦਲੇ ਵਿੱਚ ਸਫਲ ਹੋਣਗੇ, ਉਨ੍ਹਾਂ ਲਈ ਨਵੇਂ ਸਟੇਸ਼ਨ 'ਤੇ ਜੁਆਇਨ ਕਰਨਾ ਲਾਜ਼ਮੀ ਹੋਵੇਗਾ। ਇੱਕ ਵਾਰ ਟ੍ਰਾਂਸਫਰ ਹੋਣ ਤੋਂ ਬਾਅਦ, ਇਸ ਨੂੰ ਕਿਸੇ ਵੀ ਹਾਲਤ ਵਿੱਚ ਰੱਦ ਨਹੀਂ ਕੀਤਾ ਜਾਵੇਗਾ।
ਸਮੱਸਿਆ ਆਉਣ ਉੱਤੇ ਜ਼ਿਲ੍ਹਾ MIS ਕੋਆਰਡੀਨੇਟਰ ਦੀ ਲੈ ਸਕਦੇ ਹੋ ਮਦਦ
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਜੇ ਕਿਸੇ ਵੀ ਅਧਿਆਪਕ, ਕੰਪਿਊਟਰ ਫੈਕਲਟੀ, ਕਰਮਚਾਰੀ ਨੂੰ ਬਦਲੀ ਲਈ ਆਨਲਾਈਨ ਸਟੇਸ਼ਨ ਦੀ ਚੋਣ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਜ਼ਿਲ੍ਹਾ ਐਮਆਈਐਸ ਕੋਆਰਡੀਨੇਟਰ ਦੀ ਮਦਦ ਲੈ ਸਕਦੇ ਹਨ। ਉਨ੍ਹਾਂ ਦੇ ਫ਼ੋਨ ਨੰਬਰਾਂ ਦੀ ਸੂਚੀ epunjabschool ਪੋਰਟਲ 'ਤੇ ਉਪਲਬਧ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼
ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
Education Loan Information:
Calculate Education Loan EMI