UPSC CSE Prelims Exam ਦੇ ਐਡਮਿਟ ਕਾਰਡ ਹੋਏ ਜਾਰੀ, ਇਦਾਂ ਕਰੋ ਡਾਊਨਲੋਡ
UPSC CSE Prelims Exam Admit Card 2023 out: UPSC ਨੇ ਸਿਵਲ ਸਰਵਿਸਿਜ਼ ਪ੍ਰੀਖਿਆ (ਪ੍ਰੀਲਿਮਸ) 2023 ਲਈ ਐਡਮਿਟ ਕਾਰਡ ਜਾਰੀ ਕੀਤਾ ਹੈ।
UPSC CSE Prelims Exam Admit Card 2023 out: (UPSC) ਨੇ ਸਿਵਲ ਸਰਵਿਸਿਜ਼ ਪ੍ਰੀਲਿਮਸ ਪ੍ਰੀਖਿਆ 2023 ਲਈ ਐਡਮਿਟ ਕਾਰਡ ਜਾਰੀ ਕੀਤਾ ਹੈ। ਉਮੀਦਵਾਰ UPSC ਦੀ ਅਧਿਕਾਰਤ ਵੈੱਬਸਾਈਟ upsconline.nic.in 'ਤੇ ਜਾ ਕੇ 28 ਮਈ ਨੂੰ ਸ਼ਾਮ 4 ਵਜੇ ਤੱਕ ਆਪਣਾ UPSC CSE ਈ-ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ।
UPSC ਸਿਵਲ ਸਰਵਿਸਿਜ਼ ਪ੍ਰੀਲਿਮਸ ਪ੍ਰੀਖਿਆ 28 ਮਈ ਨੂੰ ਆਫਲਾਈਨ ਮੋਡ ਵਿੱਚ ਕਰਵਾਈ ਜਾਵੇਗੀ। ਪ੍ਰੀਲਿਮਸ ਇਮਤਿਹਾਨ ਦੇ 2 ਪੇਪਰ ਹੋਣਗੇ ਅਤੇ ਉਮੀਦਵਾਰਾਂ ਨੂੰ ਹਾਜ਼ਰ ਹੋਣਾ ਪਵੇਗਾ ਅਤੇ ਦੋਵਾਂ ਪੇਪਰਾਂ ਦਾ ਕੱਟਆਫ ਕਲੀਅਰ ਕਰਨਾ ਹੋਵੇਗਾ। ਇਸ ਸਾਲ, ਭਾਰਤੀ ਪ੍ਰਸ਼ਾਸਨਿਕ ਸੇਵਾ (IAS) ਵਿੱਚ 1,105 ਅਤੇ ਭਾਰਤੀ ਜੰਗਲਾਤ ਸੇਵਾ (IFS) ਵਿੱਚ 150 ਅਸਾਮੀਆਂ ਭਰੀਆਂ ਜਾਣਗੀਆਂ। ਇਹਨਾਂ ਵਿੱਚੋਂ 37 ਅਸਾਮੀਆਂ ਉਹਨਾਂ ਵਿਅਕਤੀਆਂ ਲਈ ਹਨ ਜੋ ਬੈਂਚਮਾਰਕ ਅਪੰਗਤਾ ਸ਼੍ਰੇਣੀ ਵਿੱਚ ਆਉਂਦੇ ਹਨ।
ਇਹ ਵੀ ਪੜ੍ਹੋ: Sonam Bajwa: ਸੋਨਮ ਬਾਜਵਾ ਦੀਆਂ ਨਵੀਆਂ ਹੋ ਰਹੀਆਂ ਵਾਇਰਲ, ਅਦਾਕਾਰਾ ਨੇ ਜਲਪਰੀ ਬਣ ਕੇ ਲੁੱਟੀ ਮਹਿਫਲ
UPSC CSE ਐਡਮਿਟ ਕਾਰਡ ਇਦਾਂ ਕਰੋ ਡਾਊਨਲੋਡ
ਸਭ ਤੋਂ ਪਹਿਲਾਂ UPSC ਦੀ ਅਧਿਕਾਰਤ ਵੈੱਬਸਾਈਟ www.upsc.gov.in 'ਤੇ ਜਾਓ।
ਹੁਣ "ਐਡਮਿਟ ਕਾਰਡ" ਸੈਕਸ਼ਨ 'ਤੇ ਕਲਿੱਕ ਕਰੋ।
ਸਿਵਲ ਸਰਵਿਸਿਜ਼ ਪ੍ਰੀਲਿਮਿਨਰੀ (IAS) ਪ੍ਰੀਖਿਆ 2023 ਦੀ ਚੋਣ ਕਰੋ।
ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦਰਜ ਕਰੋ।
UPSC ਐਡਮਿਟ ਕਾਰਡ 2023 ਸਕ੍ਰੀਨ 'ਤੇ ਨਜ਼ਰ ਆਵੇਗਾ।
ਐਡਮਿਟ ਕਾਰਡ 'ਤੇ ਦੱਸੇ ਗਏ ਸਾਰੇ ਵੇਰਵਿਆਂ ਦੀ ਜਾਂਚ ਕਰੋ।
ਐਡਮਿਟ ਕਾਰਡ ਡਾਊਨਲੋਡ ਕਰੋ ਅਤੇ ਪ੍ਰਿੰਟ ਕਰੋ।
ਉਮੀਦਵਾਰਾਂ ਨੂੰ UPSC ਐਡਮਿਟ ਕਾਰਡ 2023 ਦਾ ਮਲਟੀਪਲ ਪ੍ਰਿੰਟਆਊਟ ਲੈਣਾ ਚਾਹੀਦਾ ਹੈ ਅਤੇ ਇਸਨੂੰ ਸੁਰੱਖਿਅਤ ਥਾਂ 'ਤੇ ਰੱਖਣਾ ਚਾਹੀਦਾ ਹੈ ਤਾਂ ਜੋ ਪ੍ਰੀਖਿਆ ਵਾਲੇ ਦਿਨ ਇਹ ਆਸਾਨੀ ਨਾਲ ਮਿਲ ਸਕੇ। ਐਡਮਿਟ ਕਾਰਡ ਪ੍ਰੀਖਿਆ ਕੇਂਦਰ ਲੈ ਕੇ ਜਾਣਾ ਹੋਵੇਗਾ। ਕਿਸੇ ਵੀ ਉਮੀਦਵਾਰ ਨੂੰ ਐਡਮਿਟ ਕਾਰਡ ਤੋਂ ਬਿਨਾਂ ਪ੍ਰੀਖਿਆ ਹਾਲ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਮੀਦਵਾਰਾਂ ਨੂੰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਦਾਖਲਾ ਕਾਰਡ ਦੇ ਨਾਲ, ਇੱਕ ਪਛਾਣ ਪੱਤਰ ਵੀ ਆਪਣੇ ਨਾਲ ਰੱਖਣਾ ਚਾਹੀਦਾ ਹੈ। ਪ੍ਰੀਖਿਆ ਕੇਂਦਰ 'ਤੇ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ: The Kerala Story: ਪੱਛਮੀ ਬੰਗਾਲ 'ਚ ਬੈਨ ਹੋਈ 'ਦਿ ਕੇਰਲਾ ਸਟੋਰੀ', ਸੀਐਮ ਮਮਤਾ ਬੈਨਰਜੀ ਨੇ ਲਿਆ ਐਕਸ਼ਨ
Education Loan Information:
Calculate Education Loan EMI