ਅੰਮ੍ਰਿਤਸਰ 'ਚ ਨੌਜਵਾਨ 'ਤੇ ਫਾਇਰਿੰਗ, ਮੁਸ਼ਕਿਲ ਨਾਲ ਬਚਾਈ ਬੇਟੀ ਦੀ ਜਾਨ
ਅੰਮ੍ਰਿਤਸਰ ਦੇ ਤੁੰਗ ਬਾਲਾ ਵਿਖੇ ਇਕ ਨੌਜਵਾਨ 'ਤੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ ਗਈਆਂ। ਅਣਪਛਾਤੇ ਲੋਕਾਂ ਨੇਨੌਜਵਾਨ ਨੂੰ ਗੋਲੀ ਮਾਰ ਕੇ ਜਖ਼ਮੀ ਕਰ ਦਿੱਤਾ ਹੈ। ਪੁਲਿਸ ਨੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਅੰਮ੍ਰਿਤਸਰ: ਅੰਮ੍ਰਿਤਸਰ ਦੇ ਤੁੰਗ ਬਾਲਾ ਵਿਖੇ ਇਕ ਨੌਜਵਾਨ 'ਤੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ ਗਈਆਂ। ਅਣਪਛਾਤੇ ਲੋਕਾਂ ਨੇਨੌਜਵਾਨ ਨੂੰ ਗੋਲੀ ਮਾਰ ਕੇ ਜਖ਼ਮੀ ਕਰ ਦਿੱਤਾ ਹੈ। ਪੁਲਿਸ ਨੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਗੋਪਾਲ ਨਗਰ ਮਜੀਠਾ ਰੋਡ ਨਿਵਾਸੀ ਜਖ਼ਮੀ ਹੋਏ ਬਾਦਲ ਸਭਰਵਾਲ ਨੇ ਦੱਸਿਆ ਕਿ ਰਾਤ ਨੂੰ ਉਹ ਆਪਣੀ ਬੇਟੀ ਨਾਲ ਬਾਜ਼ਾਰ ਤੋਂ ਕੋਈ ਸਮਾਨ ਲੈ ਕੇ ਵਾਪਿਸ ਆ ਰਿਹਾ ਸੀ, ਤਾਂ ਤਿੰਨ ਅਣਪਛਾਤੇ ਨੌਜਵਾਨ ਮੋਟਸਾਇਕਲ 'ਤੇ ਆਏ ਅਤੇ ਉਨ੍ਹਾਂ ਨੇ ਉਸ 'ਤੇ ਗੋਲੀ ਚਲਾ ਦਿੱਤੀ।
ਗੋਲੀ ਉਸ ਦੀ ਸੱਜੀ ਲੱਤ ਵਿੱਚ ਜਾ ਵੱਜੀ ਅਤੇ ਉਹ ਜ਼ਖਮੀ ਹੋ ਗਿਆ। ਉਸ ਨੇ ਦੱਸਿਆ ਕਿ ਉਸ ਨੇ ਬੜੀ ਮੁਸ਼ਕਿਲ ਨਾਲ ਆਪਣੀ ਬੇਟੀ ਨੂੰ ਬਚਾਇਆ। ਬਾਦਲ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਇੱਕ ਜੂਏ ਦੇ ਅੱਡੇ 'ਤੇ ਪੁਲਿਸ ਨੇ ਰੇਡ ਕੀਤੀ ਸੀ। ਮਜੀਠਾ ਰੋਡ ਨਿਵਾਸੀ ਪੱਪੂ ਮੱਛੀ ਵਾਲੇ ਨੂੰ ਸ਼ੱਕ ਸੀ ਕਿ ਉਹ ਪੁਲਿਸ ਰੇਡ ਉਸ ਨੇ ਕਰਵਾਈ ਸੀ।
ਇਹ ਵੀ ਪੜ੍ਹੋ: Delhi Legal Drinking Age: ਦਿੱਲੀ 'ਚ ਸ਼ਰਾਬ ਪੀਣ ਦੀ ਉਮਰ 'ਚ ਹੋਈ ਤਬਦੀਲੀ, ID ਕਾਰਡ ਨੂੰ ਵੀ ਕੀਤਾ ਜਾਵੇਗਾ ਚੈੱਕ
ਉਸੇ ਗੱਲ ਦੀ ਰੰਜਿਸ਼ ਰੱਖਦਿਆਂ ਪੱਪੂ ਨੇ ਉਸ ਨੂੰ 3-4 ਦਿਨ ਪਹਿਲਾਂ ਨਤੀਜਾ ਭੁਗਤਣ ਦੀ ਧਮਕੀ ਵੀ ਦਿੱਤੀ ਸੀ। ਦੂਜੇ ਪਾਸੇ ਪੁਲਿਸ ਨੇ ਸੀਸੀਟੀਵੀ ਫੁਟੇਜ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਪੱਪੂ ਨਾਮਕ ਨੌਜਵਾਨ ਫਰਾਰ ਹੈ ਅਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਲੱਗੀਆਂ ਪਾਬੰਦੀਆਂ, ਨਹੀਂ ਹੋਵੇਗੀ ਹੋਲੀ ਮੀਟ, ਸਕੂਲਾਂ-ਕਾਲਜਾਂ ਲਈ ਵੀ ਨਿਰਦੇਸ਼ ਜਾਰੀ
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/






















