ਪੜਚੋਲ ਕਰੋ
(Source: ECI/ABP News)
ਪਹਿਲੇ ਦਿਨ ਹੀ ਸਰਕਾਰੀ ਹਦਾਇਤਾਂ ਦੀ ਉੱਡੀਆਂ ਧੱਜੀਆਂ, ਧਾਰਮਿਕ ਆਸਥਾ ਕਰਕੇ ਲੋਕ ਹੋਏ ਬੇਪ੍ਰਵਾਹ
ਕੇਂਦਰ ਸਰਕਾਰ ਦੁਆਰਾ ਲੌਕਡਾਉਨ ਚਾਰ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਇਸ ਦੇ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ, ਇਨ੍ਹਾਂ ਹਦਾਇਤਾਂ ਵਿੱਚ ਮੰਦਰ ਨੂੰ ਬੰਦ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ, ਇਸ ਦੇ ਬਾਵਜੂਦ ਮੰਦਰ ਖੁੱਲ੍ਹਾ ਹੈ ਤੇ ਭੀੜ ਕਾਫ਼ੀ ਜ਼ਿਆਦਾ ਹੈ। ਇਹ ਪ੍ਰਸਾਸ਼ਨ ਲਈ ਵੀ ਇੱਕ ਵੱਡੀ ਮੁਸ਼ਕਲ ਹੋ ਸਕਦੀ ਹੈ।
![ਪਹਿਲੇ ਦਿਨ ਹੀ ਸਰਕਾਰੀ ਹਦਾਇਤਾਂ ਦੀ ਉੱਡੀਆਂ ਧੱਜੀਆਂ, ਧਾਰਮਿਕ ਆਸਥਾ ਕਰਕੇ ਲੋਕ ਹੋਏ ਬੇਪ੍ਰਵਾਹ first day of lockdown 4.0, people breaks governments instructions and reached to temple in Amritsar ਪਹਿਲੇ ਦਿਨ ਹੀ ਸਰਕਾਰੀ ਹਦਾਇਤਾਂ ਦੀ ਉੱਡੀਆਂ ਧੱਜੀਆਂ, ਧਾਰਮਿਕ ਆਸਥਾ ਕਰਕੇ ਲੋਕ ਹੋਏ ਬੇਪ੍ਰਵਾਹ](https://static.abplive.com/wp-content/uploads/sites/5/2020/05/18225812/ASR-Crowd-in-temple.jpg?impolicy=abp_cdn&imwidth=1200&height=675)
ਅੰਮ੍ਰਿਤਸਰ: ਇਸ ਸਮੇਂ ਦੇਸ਼ ਕੋਰੋਨਾਵਾਇਰਸ (Coronavirus) ਜਿਹੀ ਭਿਆਨਕ ਬਿਮਾਰੀ ਦਾ ਸਾਹਮਣਾ ਕਰ ਰਿਹਾ ਹੈ ਜਿਸ ਦਾ ਇਲਾਜ ਅਜੇ ਤਕ ਨਹੀਂ ਮਿਲ ਸਕਿਆ। ਇਸ ਲਈ ਦੁਨੀਆ ਦੀਆਂ ਸਰਕਾਰਾਂ ਨੇ ਲੌਕਡਾਊਨ (Lockdown) ਲਾਗੂ ਕਰਕੇ ਕੁਝ ਨਿਯਮਾਂ ਦੀ ਪਾਲਣਾ ਕਰਨ ਦੀ ਐਡਵਾਇਜ਼ਰੀ (Advisory in India) ਜਾਰੀ ਕੀਤੀ ਹੈ। ਇਸੇ ਤਰ੍ਹਾਂ ਭਾਰਤ ‘ਚ ਵੀ ਲੌਕਡਾਊਨ ਦਾ ਚੌਥਾ ਪੜਾਅ ਸ਼ੁਰੂ ਹੋ ਗਿਆ ਹੈ।
ਇਨ੍ਹਾਂ ਨਿਯਮਾਂ ਦੀ ਪੰਜਾਬ ਦੇ ਅੰਮ੍ਰਿਤਸਰ ‘ਚ ਧੱਜੀਆਂ ਉਡਾਈਆਂ ਗਈਆਂ। ਦੱਸ ਦਈਏ ਕਿ ਇੱਥੇ ਦੇ ਭੱਦਰਕਾਲੀ ਮੰਦਰ (Bhadrakali Temple) ‘ਚ ਅੱਜ ਤੋਂ ਮੇਲਾ ਸ਼ੁਰੂ ਹੋਇਆ ਹੈ ਜੋ ਹਫਤਾ ਚੱਲੇਗਾ। ਇਸ ਦੇ ਨਾਲ ਹੀ ਇੱਥੇ ਭਾਰੀ ਗਿਣਤੀ ‘ਚ ਸ਼ਰਧਾਲੂ ਪਹੁੰਚਣੇ ਸ਼ੁਰੂ ਹੋ ਗਏ ਹਨ ਜਿਸ ਦੇ ਮੱਦੇਨਜ਼ਰ ਸੋਸ਼ਲ ਡਿਮਟੈਂਸਿੰਗ ਦੇ ਨਿਯਮ ਦੀ ਧੱਜੀਆਂ ਉੱਡ ਗਈਆਂ।
ਅੰਮ੍ਰਿਤਸਰ ਦੇ ਭੱਦਰਕਾਲੀ ਮੰਦਰ ਵਿੱਚ ਅੱਜ ਤੋਂ ਸ਼ੁਰੂ ਹੋ ਰਹੇ ਮੇਲਾ ਸ਼ੁਰੂ ਹੋਇਆ। ਹਾਲਾਂਕਿ ਮੰਦਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਹਨ, ਪਰ ਮੰਦਰ ਕਮੇਟੀ ਵੱਲੋਂ ਸ਼ਰਧਾਲੂਆਂ ਲਈ ਪਿਛਲੇ ਦਰਵਾਜ਼ੇ ਨੂੰ ਖੋਲ੍ਹ ਦਿੱਤਾ ਗਿਆ ਹੈ। ਇਸ ਮੌਕੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਬਾਅਦ ਉਹ ਮੇਲੇ ਦੌਰਾਨ ਮੰਦਰ ਪਹੁੰਚੇ ਹਨ। ਕੋਰੋਨਾਵਾਇਰਸ ਕਾਰਨ ਮੰਦਰ ਬੰਦ ਸੀ ਤੇ ਉਹ ਹਰ ਰੋਜ਼ ਮੰਦਰ ਆਉਂਦੇ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Capt. Amarinder Singh) ਨੇ ਸ਼ਨੀਵਾਰ ਨੂੰ ਐਲਾਨ ਕੀਤਾ ਸੀ ਕਿ ਸੂਬੇ ਵਿੱਚੋਂ ਕਰਫਿਊ ਹਟਾ ਕੇ ਲੌਕਡਾਊਨ ਸ਼ੁਰੂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ, ਜਿਨ੍ਹਾਂ ‘ਚ ਭੀੜ ਨਾ ਇੱਕਠੀ ਕਰਨਾ, ਧਾਰਮਿਕ ਸਮਾਗਮ ਨਾ ਕਰਨਾ, ਮਾਸਕ ਤੇ ਸੋਸ਼ਲ ਡਿਸਟੈਂਸਿੰਗ ਅਹਿਮ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)