ਪੜਚੋਲ ਕਰੋ
Advertisement
ਪ੍ਰਾਈਵੇਟ ਸਕੂਲ ਨੇ ਟੈਂਕ 'ਚ ਲੁਕੋ ਕੇ ਰੱਖਿਆ ਸੀ ਸੈਂਕੜੇ ਲੀਟਰ ਡੀਜ਼ਲ, ਕੇਸ ਦਰਜ
ਮੀ ਰਾਜਧਾਨੀ ਖੇਤਰ ਦੇ ਗ੍ਰੇਟਰ ਕੈਲਾਸ਼ ਕੇਆਰ ਮੰਗਲਮ ਸਕੂਲ ‘ਚ ਐਸਡੀਐਮ ਦੀ ਟੀਮ ਨੇ ਛਾਪਾ ਮਾਰਿਆ, ਜਿਸ ਦੌਰਾਨ ਸਕੂਲ ਦੀ ਬੇਸਮੈਂਟ 'ਚੋਂ 2500 ਲੀਟਰ ਡੀਜ਼ਲ ਮਿਲਿਆ ਹੈ। ਇੱਥੇ ਡੀਜ਼ਲ ਅੰਡਰ ਗ੍ਰਾਉਂਡ ਵੱਡੇ ਟੈਂਕ ‘ਚ ਰੱਖਿਆ ਗਿਆ ਸੀ।
ਨਵੀਂ ਦਿੱਲੀ: ਕੌਮੀ ਰਾਜਧਾਨੀ ਖੇਤਰ ਦੇ ਗ੍ਰੇਟਰ ਕੈਲਾਸ਼ ਕੇਆਰ ਮੰਗਲਮ ਸਕੂਲ ‘ਚ ਐਸਡੀਐਮ ਦੀ ਟੀਮ ਨੇ ਛਾਪਾ ਮਾਰਿਆ, ਜਿਸ ਦੌਰਾਨ ਸਕੂਲ ਦੀ ਬੇਸਮੈਂਟ 'ਚੋਂ 2500 ਲੀਟਰ ਡੀਜ਼ਲ ਮਿਲਿਆ ਹੈ। ਇੱਥੇ ਡੀਜ਼ਲ ਅੰਡਰ ਗ੍ਰਾਉਂਡ ਵੱਡੇ ਟੈਂਕ ‘ਚ ਰੱਖਿਆ ਗਿਆ ਸੀ।
ਜਾਂਚ ਤੋਂ ਬਾਅਦ ਪਤਾ ਲੱਗਿਆ ਹੈ ਕਿ ਸਕੂਲ ਕੋਲ ਫਾਈਰ ਐਨਓਸੀ ਦੇ ਕਾਗ਼ਜ਼ ਵੀ ਨਹੀਂ ਹਨ। ਉੱਧਰ ਇੰਨੀ ਜ਼ਿਆਦਾ ਮਾਤਰਾ ‘ਚ ਮਿਲੇ ਡੀਜ਼ਲ ਦੀ ਖ਼ਬਰ ਤੋਂ ਬਾਅਦ ਬੱਚਿਆਂ ਦੇ ਮਾਪੇ ਦਹਿਸ਼ਤ ‘ਚ ਹਨ। ਕਿਉਂਕਿ ਇੱਕ ਤਾਂ ਇਹ ਗ਼ੈਰ ਕਾਨੂੰਨੀ ਹੈ ਇਸ ਦੇ ਨਾਲ ਹੀ ਇਹ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਵੀ ਹੈ।
ਇਸ ਦੀ ਜਾਣਕਰੀ ਦਿੱਲੀ ਦੀ ਸੱਤਾਧਾਰੀ ਪਾਰਟੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਧੀਆ ਨੇ ਦਿੱਤੀ ਹੈ। ਜਿਸ ਤੋਂ ਬਾਅਦ ਸਕੂਲ ‘ਤੇ ਮਾਮਲਾ ਦਰਜ ਕਰ ਐਫਆਈਆਰ ਦੇ ਆਦੇਸ਼ ਦਿੱਤੇ ਗਏ ਹਨ। ਉੱਧਰ ਇਸ ਬਾਰੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਜੈਦੇਵ ਗੁਪਤਾ ਦਾ ਕਹਿਣਾ ਹੈ ਕਿ ਐਸਡੀਐਮ ਨੂੰ ਇੱਥੇ ਕੋਈ ਡੀਜ਼ਲ ਨਹੀਂ ਮਿਲਿਆ।
ਨਾਲ ਹੀ ਉਨ੍ਹਾਂ ਕਿਹਾ ਕਿ ਸਕੂਲ ਦੀ ਇਮਰਾਤ ਨਿਰਮਾਣ ਸਮੇਂ ਇਹ ਟੈਂਕ ਬਣਵਾਇਆ ਸੀ। ਸਕੂਲ ‘ਚ 500 ਕੇਵੀ ਦੇ 4 ਜਨਰੇਟਰ ਹਨ ਜਿਸ ਕਾਰਨ ਡੀਜ਼ਲ ਰੱਖਣਾ ਪੈਂਦਾ ਹੈ। ਨਾਲ ਹੀ ਉਸ ਨੇ ਦੱਸਿਆ ਕਿ ਸਕੂਲ ਕੋਲ 2021 ਤਕ ਫਾਈਰ ਐਨਓਸੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement