ਪੜਚੋਲ ਕਰੋ
Advertisement
CRPF ਜਵਾਨ ਨੇ ਤਿੰਨ ਸਾਥੀਆਂ ਦਾ ਕਤਲ ਕਰ ਖ਼ੁਦ ਨੂੰ ਵੀ ਮਾਰੀ ਗੋਲ਼ੀ
ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਇੱਕ ਕੈਂਪ ‘ਚ ਜਵਾਨਾਂ ‘ਚ ਬਹਿਸ ਹੋਣ ਤੋਂ ਬਾਅਦ ਸੀਆਰਪੀਐਫ ਜਵਾਨ ਨੇ ਬੁੱਧਵਾਰ ਨੂੰ ਆਪਣੇ ਤਿੰਨ ਸਾਥੀਆਂ ਨੂੰ ਗੋਲ਼ੀ ਮਾਰ ਦਿੱਤੀ। ਬਾਅਦ ਵਿੱਚ ਜਵਾਨ ਨੇ ਖ਼ੁਦ ਨੂੰ ਗੋਲ਼ੀ ਮਾਰ ਲਈ। ਗੋਲ਼ੀ ਲੱਗਣ ਕਾਰਨ ਉਸ ਦੇ ਤਿੰਨ ਸਾਥੀਆਂ ਦੀ ਮੌਤ ਹੋ ਗਈ ਹੈ, ਜਦਕਿ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇੱਕ ਅਧਿਕਾਰੀ ਨੇ ਦੱਸਿਆ ਕਿ ਉਧਮਪੁਰ ਦੇ ਬੱਟਲ ਬਲਿਆਨ ਖੇਤਰ ‘ਚ ਸੈਨਾ ਦੇ 187ਵੇਂ ਬਟਾਲੀਅਨ ਕੈਂਪ ‘ਚ ਇਹ ਘਟਨਾ ਰਾਤ 10 ਵਜੇ ਹੋਈ। ਜਿਸ ‘ਚ ਕਾਂਸਟੇਬਲ ਅਜੀਤ ਕੁਮਾਰ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਆਪਣੇ ਤਿੰਨ ਸਾਥੀਆਂ ‘ਤੇ ਗੋਲ਼ੀ ਚਲਾ ਦਿੱਤੀ।
ਅਜੀਤ ਨੇ ਸਾਥੀਆਂ ਨੂੰ ਗੋਲੀ ਮਾਰਨ ਤੋਂ ਬਾਅਦ ਖ਼ੁਦ ਨੂੰ ਵੀ ਗੋਲ਼ੀ ਮਾਰ ਲਈ ਅਤੇ ਉਸ ਨੂੰ ਸੈਨਿਕ ਹਸਪਤਾਲ ‘ਚ ਭਰਤੀ ਕੀਤਾ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਅਜੀਤ ਉੱਤਰ ਪ੍ਰਦੇਸ਼ ਦੇ ਕਾਨਪੁਰ ‘ਚ ਰਹਿਣ ਵਾਲਾ ਹੈ। ਮ੍ਰਿਤਕਾਂ ਦੀ ਪਛਾਣ ਰਾਜਸਤਾਨ ਦਾ ਰਹਿਣ ਵਾਲਾ ਹੈਡ ਕਾਂਸਟੇਬਲ ਪੋਕਰਮਾਲ ਆਰ, ਦਿੱਲੀ ਦਾ ਯੋਗੇਂਦਰ ਸ਼ਰਮਾ ਅਤੇ ਹਰਿਆਣਾ ਦਾ ਉਮੇਦ ਸਿੰਘ ਵਜੋਂ ਹੋਈ ਹੈ।J&K: 3 CRPF personnel of 187th battalion shot dead by another jawan at battalion's headquarters in Udhampur's Battal Ballian earlier tonight. Harinder Kumar, Commandant 187th Battalion CRPF says, "3 jawans have died, the one who shot them dead is critically injured." pic.twitter.com/bIhHLOPwQs
— ANI (@ANI) March 20, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement