ਦੇਸ਼ ਦੇ ਸਿਰਫ਼ 4 VIP ਲੋਕਾਂ ਦੀ ਸੁਰੱਖਿਆ ਲਈ ਡਟੇ SPG ਦੇ 3,000 ਤੋਂ ਵੱਧ ਜਾਂਬਾਜ਼
ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਐਸਪੀਜੀ ਆਪਣੇ 3,000 ਕਮਾਂਡੋਜ਼ ਨਾਲ ਹੁਣ ਸਿਰਫ ਚਾਰ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ। ਇਨ੍ਹਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤੇ ਉਨ੍ਹਾਂ ਦੇ ਦੋ ਬੱਚਿਆਂ-ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਸ਼ਾਮਲ ਹਨ।
ਨਵੀਂ ਦਿੱਲੀ: ਪ੍ਰਧਾਨ ਮੰਤਰੀ, ਸਾਬਕਾ ਪ੍ਰਧਾਨ ਮੰਤਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ਦੀ ਸੁਰੱਖਿਆ ਲਈ ਜ਼ਿੰਮੇਵਾਰ ਵਿਸ਼ੇਸ਼ ਸੁਰੱਖਿਆ ਟੀਮ (ਐਸਪੀਜੀ) ਕੋਲ ਹੁਣ ਸਿਰਫ ਚਾਰ ਲੋਕਾਂ ਦੀ ਸੁਰੱਖਿਆ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਦਿੱਤੀ ਗਈ ਐਸਪੀਜੀ ਸੁਰੱਖਿਆ ਵਾਪਸ ਲੈ ਲਈ ਗਈ ਹੈ, ਪਰ ਉਨ੍ਹਾਂ ਨੂੰ 'ਜ਼ੈਡ-ਪਲੱਸ' ਸੁਰੱਖਿਆ ਮਿਲਦੀ ਰਹੇਗੀ।
ਇਸ ਫੋਰਸ ਵਿੱਚ ਤਕਰੀਬਨ 3000 ਜਵਾਨ ਹਨ। ਫੋਰਸ ਦੇ ਜਵਾਨ ਵੱਖ-ਵੱਖ ਕੇਂਦਰੀ ਆਰਮਡ ਪੁਲਿਸ ਫੋਰਸਾਂ ਤੋਂ ਡੈਪੂਟੇਸ਼ਨ 'ਤੇ ਨਿਯੁਕਤ ਕੀਤੇ ਜਾਂਦੇ ਹਨ। ਐਸਪੀਜੀ ਇੱਕ ਉੱਚ ਸਿਖਲਾਈ ਪ੍ਰਾਪਤ ਇਕਾਈ ਹੈ ਤੇ ਸਾਰੇ ਆਧੁਨਿਕ ਉਪਕਰਣਾਂ ਤੇ ਵਾਹਨਾਂ ਨਾਲ ਲੈਸ ਹੈ।
ਇੱਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਐਸਪੀਜੀ ਆਪਣੇ 3,000 ਕਮਾਂਡੋਜ਼ ਨਾਲ ਹੁਣ ਸਿਰਫ ਚਾਰ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ। ਇਨ੍ਹਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤੇ ਉਨ੍ਹਾਂ ਦੇ ਦੋ ਬੱਚਿਆਂ-ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਸ਼ਾਮਲ ਹਨ।