ਪੜਚੋਲ ਕਰੋ

ਓਡੀਸ਼ਾ 'ਚ ਇੱਕ ਦਿਨ ਦੇ ਸਰਕਾਰੀ ਸੋਗ ਦਾ ਐਲਾਨ, ਨਹੀਂ ਮਨਾਇਆ ਜਾਵੇਗਾ ਕਈ ਵੀ ਉਤਸਵ, ਰੇਲ ਹਾਦਸੇ 'ਚ 233 ਲੋਕਾਂ ਦੀਆਂ ਲਾਸ਼ਾਂ ਬਰਾਮਦ

Coromandel Express Derail: ਓਡੀਸ਼ਾ ਵਿੱਚ, ਰਾਜ ਸਰਕਾਰ ਨੇ ਸ਼ੁੱਕਰਵਾਰ (3 ਜੂਨ) ਦੇ ਰਾਤ ਹੋਏ ਰੇਲ ਹਾਦਸੇ ਕਰਕੇ ਇੱਕ ਦਿਨ ਦੀ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ।

Odisha Train Accident: ਓਡੀਸ਼ਾ ਦੇ ਬਾਲਾਸੋਰ ਵਿੱਚ ਸ਼ੁੱਕਰਵਾਰ (2 ਜੂਨ) ਸ਼ਾਮ ਨੂੰ ਇੱਕ ਵੱਡੇ ਰੇਲ ਹਾਦਸੇ ਵਿੱਚ 233 ਲੋਕਾਂ ਦੀ ਮੌਤ ਹੋ ਗਈ। ਅੱਜ ਸ਼ਨੀਵਾਰ (3 ਜੂਨ) ਦੀ ਸਵੇਰ ਤੱਕ ਰਾਹਤ ਏਜੰਸੀਆਂ ਦਾ ਬਚਾਅ ਕਾਰਜ ਜਾਰੀ ਹੈ, ਜਿਸ ਤਹਿਤ ਉਹ ਲਗਾਤਾਰ ਰੇਲ ਦੀਆਂ ਬੋਗੀਆਂ ਤੋਂ ਲਾਸ਼ਾਂ ਨੂੰ ਕੱਢਣ ਦਾ ਕੰਮ ਕਰ ਰਹੇ ਹਨ। ਇਸ ਦੌਰਾਨ ਸੂਬੇ ਦੇ ਸੀਐਮ ਨਵੀਨ ਪਟਨਾਇਕ ਨੇ ਇਸ ਹਾਦਸੇ ਤੋਂ ਬਾਅਦ ਸੂਬੇ ਵਿੱਚ ਇੱਕ ਦਿਨ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ।

ਇਹ ਘਟਨਾ ਬਹਿੰਗਾ ਬਾਜ਼ਾਰ ਸਟੇਸ਼ਨ 'ਤੇ ਸ਼ਾਮ ਕਰੀਬ 7.20 ਵਜੇ ਵਾਪਰੀ ਜਦੋਂ ਕੋਰੋਮੰਡਲ ਐਕਸਪ੍ਰੈਸ ਕੋਲਕਾਤਾ ਨੇੜੇ ਸ਼ਾਲੀਮਾਰ ਸਟੇਸ਼ਨ ਤੋਂ ਚੇਨਈ ਸੈਂਟਰਲ ਜਾ ਰਹੀ ਸੀ। ਬਚਾਅ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ।

ਉੜੀਸਾ ਦੇ ਰਾਜ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਨੇ ਇੱਕ ਅਧਿਕਾਰਤ ਰਿਲੀਜ਼ ਵਿੱਚ ਕਿਹਾ ਕਿ ਬਾਲਾਸੋਰ ਵਿੱਚ ਦਰਦਨਾਕ ਰੇਲ ਹਾਦਸੇ ਦੇ ਮੱਦੇਨਜ਼ਰ, ਰਾਜ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਇੱਕ ਦਿਨ ਦੇ ਰਾਜਕੀ ਸੋਗ ਦਾ ਹੁਕਮ ਦਿੱਤਾ ਹੈ, ਇਸ ਲਈ 3 ਜੂਨ ਨੂੰ ਰਾਜ ਭਰ ਵਿੱਚ ਕੋਈ ਜਸ਼ਨ ਨਹੀਂ ਮਨਾਇਆ ਜਾਵੇਗਾ। 

ਇਸ ਹਾਦਸੇ 'ਚ ਹੁਣ ਤੱਕ 233 ਲੋਕਾਂ ਦੀ ਮੌਤ ਹੋ ਚੁੱਕੀ ਹੈ
ਬੀਤੀ ਦੇਰ ਰਾਤ ਵਾਪਰੇ ਇਸ ਰੇਲ ਹਾਦਸੇ 'ਚ ਕੁੱਲ 233 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 900 ਦੇ ਕਰੀਬ ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ, ਜਿਸ 'ਤੇ ਐਨ.ਡੀ.ਆਰ.ਐੱਫ., ਸਥਾਨਕ ਪੁਲਸ, ਰਾਜ ਆਫ਼ਤ ਬਚਾਅ ਦਲ ਅਤੇ ਹੋਰ ਸਹਾਇਕ ਏਜੰਸੀਆਂ ਮੌਕੇ 'ਤੇ ਮੌਜੂਦ ਹਨ ਅਤੇ ਲਗਾਤਾਰ ਕਾਰਵਾਈ ਕਰ ਰਹੀਆਂ ਹਨ | ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹੈ।


ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਇਸ ਦਰਦਨਾਕ ਰੇਲ ਹਾਦਸੇ ਦੀ ਜਾਂਚ ਲਈ ਉੱਚ ਪੱਧਰੀ ਆਦੇਸ਼ ਦਿੱਤੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਅਤੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਸਵੇਰੇ 7:45 ਵਜੇ ਘਟਨਾ ਸਥਾਨ 'ਤੇ ਪਹੁੰਚ ਜਾਣਗੇ। ਦੂਜੇ ਪਾਸੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸ਼ਨੀਵਾਰ ਨੂੰ ਘਟਨਾ ਸਥਾਨ ਦਾ ਦੌਰਾ ਕਰ ਸਕਦੀ ਹੈ। ਟੀਐਮਸੀ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਸੀਐਮ ਮਮਤਾ ਬੈਨਰਜੀ ਨੇ ਬਚਾਅ ਕਾਰਜਾਂ ਵਿੱਚ ਸਹਾਇਤਾ ਲਈ ਘਟਨਾ ਸਥਾਨ ਦੇ ਨੇੜੇ ਪੱਛਮੀ ਬੰਗਾਲ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਆਪਣੇ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 39 ਦਿਨ, ਹਾਲਤ ਹੋਈ ਨਾਜ਼ੁਕ, ਹਾਈ ਪਾਵਰ ਕਮੇਟੀ 'ਚ ਨਹੀਂ ਜਾਣਗੇ ਕਿਸਾਨ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 39 ਦਿਨ, ਹਾਲਤ ਹੋਈ ਨਾਜ਼ੁਕ, ਹਾਈ ਪਾਵਰ ਕਮੇਟੀ 'ਚ ਨਹੀਂ ਜਾਣਗੇ ਕਿਸਾਨ
ਪੰਜਾਬ 'ਚ ਪਵੇਗਾ ਮੀਂਹ, ਅਗਲੇ ਕੁਝ ਦਿਨਾਂ ਲਈ ਸੰਘਣੀ ਧੁੰਦ ਦਾ ਅਲਰਟ
ਪੰਜਾਬ 'ਚ ਪਵੇਗਾ ਮੀਂਹ, ਅਗਲੇ ਕੁਝ ਦਿਨਾਂ ਲਈ ਸੰਘਣੀ ਧੁੰਦ ਦਾ ਅਲਰਟ
ਪੰਜਾਬ ਪੁਲਿਸ ਦਾ DSP ਹੋਇਆ ਬਰਖ਼ਾਸਤ, ਪਹਿਲਾਂ ਤੋਂ ਚੱਲ ਰਹੇ ਸੀ ਸਸਪੈਂਡ
ਪੰਜਾਬ ਪੁਲਿਸ ਦਾ DSP ਹੋਇਆ ਬਰਖ਼ਾਸਤ, ਪਹਿਲਾਂ ਤੋਂ ਚੱਲ ਰਹੇ ਸੀ ਸਸਪੈਂਡ
ਠੰਡ 'ਚ ਬੱਚਿਆਂ ਦੀਆਂ ਮੌਜਾਂ, ਪੰਜਾਬ 'ਚ ਫਿਰ ਲਗਾਤਾਰ 2 ਛੁੱਟੀਆਂ
ਠੰਡ 'ਚ ਬੱਚਿਆਂ ਦੀਆਂ ਮੌਜਾਂ, ਪੰਜਾਬ 'ਚ ਫਿਰ ਲਗਾਤਾਰ 2 ਛੁੱਟੀਆਂ
Advertisement
ABP Premium

ਵੀਡੀਓਜ਼

Farmers Protest | CM Bhagwant Maan Cm ਮਾਨ ਦਾ ਕੇਂਦਰ ਨੂੰ ਝੱਟਕਾ ਖ਼ੇਤੀ ਖਰੜੇ ਨੂੰ ਕੀਤਾ ਰੱਦBhagwant Maan on Dallewal| CM ਮਾਨ ਨੇ ਡੱਲੇਵਾਲ ਨਾਲ ਕੀਤੀ ਗੱਲਬਾਤ,ਕਿਹਾ-ਲੰਬਾ ਚੱਲੇਗਾ ਸੰਘਰਸ਼ |Farmers ProtestSukhbir Badal |ਲੰਬੇ ਸਮੇਂ ਬਾਅਦ ਮੀਡੀਆ ਸਾਹਮਣੇ ਆਏ ਸੁਖਬੀਰ ਬਾਦਲ ,ਕੱਢੀ ਦਿਲ ਦੀ ਭੜਾਸ |Bhagwant Maan|Akali dalGyani Harpreet Singh |

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 39 ਦਿਨ, ਹਾਲਤ ਹੋਈ ਨਾਜ਼ੁਕ, ਹਾਈ ਪਾਵਰ ਕਮੇਟੀ 'ਚ ਨਹੀਂ ਜਾਣਗੇ ਕਿਸਾਨ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 39 ਦਿਨ, ਹਾਲਤ ਹੋਈ ਨਾਜ਼ੁਕ, ਹਾਈ ਪਾਵਰ ਕਮੇਟੀ 'ਚ ਨਹੀਂ ਜਾਣਗੇ ਕਿਸਾਨ
ਪੰਜਾਬ 'ਚ ਪਵੇਗਾ ਮੀਂਹ, ਅਗਲੇ ਕੁਝ ਦਿਨਾਂ ਲਈ ਸੰਘਣੀ ਧੁੰਦ ਦਾ ਅਲਰਟ
ਪੰਜਾਬ 'ਚ ਪਵੇਗਾ ਮੀਂਹ, ਅਗਲੇ ਕੁਝ ਦਿਨਾਂ ਲਈ ਸੰਘਣੀ ਧੁੰਦ ਦਾ ਅਲਰਟ
ਪੰਜਾਬ ਪੁਲਿਸ ਦਾ DSP ਹੋਇਆ ਬਰਖ਼ਾਸਤ, ਪਹਿਲਾਂ ਤੋਂ ਚੱਲ ਰਹੇ ਸੀ ਸਸਪੈਂਡ
ਪੰਜਾਬ ਪੁਲਿਸ ਦਾ DSP ਹੋਇਆ ਬਰਖ਼ਾਸਤ, ਪਹਿਲਾਂ ਤੋਂ ਚੱਲ ਰਹੇ ਸੀ ਸਸਪੈਂਡ
ਠੰਡ 'ਚ ਬੱਚਿਆਂ ਦੀਆਂ ਮੌਜਾਂ, ਪੰਜਾਬ 'ਚ ਫਿਰ ਲਗਾਤਾਰ 2 ਛੁੱਟੀਆਂ
ਠੰਡ 'ਚ ਬੱਚਿਆਂ ਦੀਆਂ ਮੌਜਾਂ, ਪੰਜਾਬ 'ਚ ਫਿਰ ਲਗਾਤਾਰ 2 ਛੁੱਟੀਆਂ
ਹੁਣ ਅਮਰੀਕਾ 'ਚ ਵੱਡਾ ਪਲੇਨ ਹਾਦਸਾ, ਉਡਾਣ ਵੇਲੇ ਇਮਾਰਤ ਦੀ ਛੱਤ ਨਾਲ ਟਕਰਾਇਆ, 2 ਦੀ ਮੌਤ, 18 ਜ਼ਖ਼ਮੀ
ਹੁਣ ਅਮਰੀਕਾ 'ਚ ਵੱਡਾ ਪਲੇਨ ਹਾਦਸਾ, ਉਡਾਣ ਵੇਲੇ ਇਮਾਰਤ ਦੀ ਛੱਤ ਨਾਲ ਟਕਰਾਇਆ, 2 ਦੀ ਮੌਤ, 18 ਜ਼ਖ਼ਮੀ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 3-1-2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 3-1-2025
ਪੰਜਾਬ ਦੇ ਖਿਡਾਰੀ ਹੋਣਗੇ ਮਾਲੋਮਾਲ! ਅਰਜੁਨ ਐਵਾਰਡ ਜਿੱਤਣ ਵਾਲੇ 32 ਖਿਡਾਰੀਆਂ 'ਤੇ ਹੋਵੇਗੀ ਪੈਸਿਆਂ ਦੀ ਬਰਸਾਤ, ਜਾਣੋ ਕਿੰਨੀ ਮਿਲੇਗੀ ਇਨਾਮੀ ਰਾਸ਼ੀ
ਪੰਜਾਬ ਦੇ ਖਿਡਾਰੀ ਹੋਣਗੇ ਮਾਲੋਮਾਲ! ਅਰਜੁਨ ਐਵਾਰਡ ਜਿੱਤਣ ਵਾਲੇ 32 ਖਿਡਾਰੀਆਂ 'ਤੇ ਹੋਵੇਗੀ ਪੈਸਿਆਂ ਦੀ ਬਰਸਾਤ, ਜਾਣੋ ਕਿੰਨੀ ਮਿਲੇਗੀ ਇਨਾਮੀ ਰਾਸ਼ੀ
Punjab News: ਪੰਜਾਬ ਭਾਜਪਾ ਨੂੰ ਜਲਦ ਮਿਲੇਗਾ ਨਵਾਂ ਪ੍ਰਧਾਨ, ਮੁੜ ਕਾਂਗਰਸੀ ਆਗੂ 'ਤੇ ਖੇਡਿਆ ਜਾਵੇਗਾ ਦਾਅ ? ਜਾਣੋ ਦੌੜ 'ਚ ਕੌਣ-ਕੌਣ ਸ਼ਾਮਲ
Punjab News: ਪੰਜਾਬ ਭਾਜਪਾ ਨੂੰ ਜਲਦ ਮਿਲੇਗਾ ਨਵਾਂ ਪ੍ਰਧਾਨ, ਮੁੜ ਕਾਂਗਰਸੀ ਆਗੂ 'ਤੇ ਖੇਡਿਆ ਜਾਵੇਗਾ ਦਾਅ ? ਜਾਣੋ ਦੌੜ 'ਚ ਕੌਣ-ਕੌਣ ਸ਼ਾਮਲ
Embed widget