ਪੜਚੋਲ ਕਰੋ
Advertisement
ਧਨੰਜੇ ਮੁੰਡੇ 'ਤੇ ਬਲਾਤਕਾਰ ਦੇ ਦੋਸ਼ਾਂ ਮਗਰੋਂ ਸਿਆਸੀ ਭੂਚਾਲ, ਐਨਸੀਪੀ ਵੱਲੋਂ ਬਲੈਕਮੇਲਿੰਗ ਤੇ ਰਾਜਨੀਤਕ ਸਾਜਿਸ਼ ਕਰਾਰ
ਐਨਸੀਪੀ ਨੇਤਾ ਧਨੰਜੇ ਮੁੰਡੇ 'ਤੇ ਬਲਾਤਕਾਰ ਦੇ ਦੋਸ਼ ਲਾਏ ਜਾਣ ਤੋਂ ਬਾਅਦ ਐਨਸੀਪੀ ਦੇ ਸੀਨੀਅਰ ਨੇਤਾਵਾਂ ਨੇ ਮੀਟਿੰਗ ਕੀਤੀ। ਬੈਠਕ ਵਿੱਚ ਮੌਜੂਦ ਐਨਸੀਪੀ ਨੇਤਾ ਜੈਅੰਤ ਪਾਟਿਲ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ ਸਾਰੇ ਨੇਤਾਵਾਂ ਨੇ ਮੁੰਡੇ ‘ਤੇ ਲੱਗੇ ਦੋਸ਼ਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਧਨੰਜੇ ਖਿਲਾਫ ਲਾਏ ਦੋਸ਼ ਗੰਭੀਰ ਹਨ ਪਰ ਸਾਨੂੰ ਭਰੋਸਾ ਹੈ ਕਿ ਇਹ ਦੋਸ਼ ਝੂਠੇ ਹਨ।
ਮੁੰਬਈ: ਐਨਸੀਪੀ ਨੇਤਾ ਧਨੰਜੇ ਮੁੰਡੇ (dhananjay munde) 'ਤੇ ਰੇਨੂੰ ਸ਼ਰਮਾ ਨਾਂ ਦੀ ਔਰਤ ਨੇ ਬਲਾਤਕਾਰ ਦੇ ਗੰਭੀਰ (Rape Allegations) ਦੋਸ਼ ਲਾਏ ਹਨ। ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਮਹਾਰਾਸ਼ਟਰ (Maharashtra Government) ਦੀ ਰਾਜਨੀਤੀ 'ਚ ਇੱਕ ਵਾਰ ਫਿਰ ਗਹਿਮਾ ਗਹਿਮੀ ਸ਼ੁਰੂ ਹੋ ਗਈ ਹੈ। ਮੁੰਡੇ 'ਤੇ ਬਲਾਤਕਾਰ ਦੇ ਦੋਸ਼ਾਂ ਤੋਂ ਬਾਅਦ ਵਿਰੋਧੀ ਧਿਰ ਐਨਸੀਪੀ (NCP) ਨੂੰ ਬੁਰੀ ਤਰ੍ਹਾਂ ਘੇਰ ਰਹੀ ਹੈ। ਇਸ ਦੇ ਮੱਦੇਨਜ਼ਰ ਦੇਰ ਰਾਤ ਐਨਸੀਪੀ ਦੇ ਵੱਡੇ ਨੇਤਾਵਾਂ ਦੀ ਮੀਟਿੰਗ ਸੱਦੀ ਗਈ। ਇਹ ਬੈਠਕ ਐਨਸੀਪੀ ਨੇਤਾ ਪ੍ਰਫੁੱਲ ਪਟੇਲ ਦੇ ਮੁੰਬਈ ਦੇ ਘਰ ਬੁਲਾਇਆ ਗਿਆ ਸੀ।
ਐਨਸੀਪੀ ਪ੍ਰਮੁੱਖ ਸ਼ਰਦ ਪਵਾਰ, ਡਿਪਟੀ ਸੀਐਮ ਅਜੀਤ ਪਵਾਰ, ਸੁਪ੍ਰੀਆ ਸੁਲੇ, ਐਨਸੀਪੀ ਨੇਤਾ ਨਵਾਬ ਮਲਿਕ, ਸਿਹਤ ਮੰਤਰੀ ਰਾਜੇਸ਼ ਟੋਪ, ਗ੍ਰਹਿ ਮੰਤਰੀ ਅਨਿਲ ਦੇਸ਼ਮੁਖ, ਜੈਅੰਤ ਪਾਟਿਲ, ਜਿਤੇਂਦਰ ਅਹਾਦ ਸਾਰੇ ਮੀਟਿੰਗ ਵਿੱਚ ਹਾਜਰ ਸਨ।
ਪ੍ਰਫੁੱਲ ਪਟੇਲ ਦੇ ਘਰ ਐਨਸੀਪੀ ਦੀ ਬੈਠਕ ਤਕਰੀਬਨ ਤਿੰਨ ਘੰਟੇ ਚੱਲੀ। ਬੈਠਕ ਵਿੱਚ ਮੌਜੂਦ ਐਨਸੀਪੀ ਨੇਤਾ ਜੈਅੰਤ ਪਾਟਿਲ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ ਪਾਰਟੀ ਵੱਲੋਂ ਤੁਰੰਤ ਬੁਲਾਈ ਇਸ ਮੀਟਿੰਗ ਵਿੱਚ ਸਾਰੇ ਵੱਡੇ ਨੇਤਾਵਾਂ ਨੇ ਮਹਾਰਾਸ਼ਟਰ ਦੀ ਮੌਜੂਦਾ ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ। ਸਾਰੇ ਨੇਤਾਵਾਂ ਨੇ ਰੇਣੂ ਸ਼ਰਮਾ ਵੱਲੋਂ ਧਨੰਜੇ ਮੁੰਡੇ 'ਤੇ ਬਲਾਤਕਾਰ ਦੇ ਦੋਸ਼ਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ, ਪਰ ਪਾਰਟੀ ਨੂੰ ਆਪਣੇ ਸਹਿਯੋਗੀ ਭਾਈਚਾਰੇ 'ਤੇ ਪੂਰਾ ਭਰੋਸਾ ਹੈ।
ਜੈਅੰਤ ਪਾਟਿਲ ਨੇ ਕਿਹਾ ਕਿ ਧਨੰਜੇ 'ਤੇ ਬਲਾਤਕਾਰ ਵਰਗੇ ਦੋਸ਼ ਗੰਭੀਰ ਹਨ ਪਰ ਸਾਨੂੰ ਭਰੋਸਾ ਹੈ ਕਿ ਇਹ ਦੋਸ਼ ਝੂਠੇ ਹਨ। ਇਹ ਧਨੰਜੇ ਤੇ ਪਾਰਟੀ ਵਿਰੁੱਧ ਰਾਜਨੀਤਿਕ ਸਾਜਿਸ਼ ਤੋਂ ਸਿਵਾਏ ਕੁਝ ਨਹੀਂ ਹੈ। ਔਰਤ ਵੱਲੋਂ ਬਲੈਕਮੇਲਿੰਗ ਕੀਤੀ ਜਾ ਰਹੀ ਹੈ। ਇਹ ਸੋਚੀ ਸਮਝੀ ਸਾਜਿਸ਼ ਤਹਿਤ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਵ੍ਹਟਸਐਪ ’ਚ ਕਰੋ ਇਹ ਸੈਟਿੰਗ, ਕੋਈ ਨਹੀਂ ਪੜ੍ਹ ਸਕੇਗਾ ਤੁਹਾਡੀ ਚੈਟ ਤੇ ਡਾਟਾ ਰਹੇਗਾ ਸੁਰੱਖਿਅਤ
ਭਾਜਪਾ ਨੇਤਾ ਵੀ ਔਰਤ 'ਤੇ ਬਲੈਕਮੇਲ ਕਰਨ ਦੇ ਦੋਸ਼ ਲਾ ਰਹੇ ਹਨ- ਪਾਟਿਲ
ਜੈਅੰਤ ਪਾਟਿਲ ਦਾ ਕਹਿਣਾ ਹੈ ਕਿ ਔਰਤ ਧਨੰਜੇ 'ਤੇ ਅਜਿਹੇ ਗੰਭੀਰ ਦੋਸ਼ ਲਾ ਰਹੀ ਹੈ। ਹੁਣ ਬਹੁਤ ਸਾਰੇ ਲੋਕ ਉਸਦੇ ਵਿਰੁੱਧ ਆ ਰਹੇ ਹਨ। ਔਰਤ ਲੋਕਾਂ ਨੂੰ ਬਲੈਕਮੇਲ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ ਤੇ ਜਿਨ੍ਹਾਂ ਨੇ ਇਹ ਇਲਜ਼ਾਮ ਲਾਏ ਹਨ, ਉਹ ਖੁਦ ਭਾਜਪਾ ਲੀਡਰ ਹਨ।
ਇਸ ਦੇ ਨਾਲ ਹੀ ਪਾਰਟੀ ਵਲੋਂ ਮੈਂ ਸਿਰਫ ਇਹ ਕਹਾਂਗਾ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਬਲੈਕਮੇਲ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਪਾਰਟੀ ਨੂੰ ਭਰੋਸਾ ਹੈ ਕਿ ਇਸ ਜਾਂਚ ਤੋਂ ਕੁਝ ਵੀ ਸਾਹਮਣੇ ਨਹੀਂ ਆਵੇਗਾ। ਪੁਲਿਸ ਸਹੀ ਜਾਂਚ ਕਰਕੇ ਅਸੀਂ ਇਹੀ ਮੰਗ ਕਰਦੇ ਹਾਂ।
ਇਹ ਵੀ ਪੜ੍ਹੋ: ਕੋਰੋਨਾ ਵੈਕਸੀਨ ਲਈ ਰਾਜ ਸਰਕਾਰਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ, ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗੀ ਵੈਕਸੀਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਚੰਡੀਗੜ੍ਹ
ਲੁਧਿਆਣਾ
Advertisement