ਪੜਚੋਲ ਕਰੋ
ਚੱਲਦੀ ਮੀਟਿੰਗ 'ਚ ਬੇਹੋਸ਼ ਹੋਏ ਸਾਬਕਾ ਗ੍ਰਹਿ ਮੰਤਰੀ ਪੀ. ਚਿਦੰਬਰਮ, ਹਸਪਤਾਲ 'ਚ ਹੋਏ ਭਰਤੀ, ਹੁਣ ਕਿਵੇਂ ਦੀ ਤਬੀਅਤ?
ਸੀਨੀਅਰ ਕਾਂਗਰਸੀ ਨੇਤਾ ਪੀ ਚਿਦੰਬਰਮ, ਜੋ ਕਿ ਮੰਗਲਵਾਰ (08 ਅਪ੍ਰੈਲ, 2025) ਨੂੰ ਕਾਂਗਰਸ ਸੈਸ਼ਨ ਲਈ ਅਹਿਮਦਾਬਾਦ ਵਿੱਚ ਸਨ, ਇਸ ਦੌਰਾਨ ਉਹ ਬਿਮਾਰ ਹੋ ਗਏ, ਜਿਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

CWC Meeting
Source : TWITTER
CWC Meeting: ਗੁਜਰਾਤ ਦੇ ਅਹਿਮਦਾਬਾਦ ਵਿੱਚ ਚੱਲ ਰਹੀ ਕਾਂਗਰਸ ਸੀਡਬਲਯੂਸੀ ਮੀਟਿੰਗ (CWC Meeting) ਵਿੱਚ ਸ਼ਾਮਲ ਹੋਣ ਲਈ ਆਏ ਕਾਂਗਰਸ ਨੇਤਾ ਪੀ ਚਿਦੰਬਰਮ ਬੇਹੋਸ਼ ਹੋ ਗਏ। ਉਹ ਸਾਬਰਮਤੀ ਆਸ਼ਰਮ ਵਿੱਚ ਗਰਮੀ ਕਾਰਨ ਬੇਹੋਸ਼ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।
#WATCH | Ahmedabad, Gujarat: Congress leader P Chidambaram fell unconscious due to heat at Sabarmati Ashram and was taken to a hospital. pic.twitter.com/CeMYLk1C25
— ANI (@ANI) April 8, 2025
64 ਸਾਲਾਂ ਬਾਅਦ, ਇੰਡੀਅਨ ਨੈਸ਼ਨਲ ਕਾਂਗਰਸ ਆਪਣਾ ਸੰਮੇਲਨ ਆਯੋਜਿਤ ਕਰ ਰਹੀ ਹੈ, ਜਿਸ ਵਿੱਚ ਪਾਰਟੀ ਦੇ ਟਾਪ ਦੇ ਨੇਤਾ ਹਿੱਸਾ ਲੈ ਰਹੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















