8 ਘੰਟੇ ਲੇਟ ਉੱਡਿਆ ਜਹਾਜ਼, ਬਿਨਾਂ AC ਤੋਂ ਬੈਠੇ ਫਲਾਈਟ ‘ਚ ਯਾਤਰੀ, ਕਈ ਹੋਏ ਬੇਹੋਸ਼, ਫਿਰ ਏਅਰਲਾਈਨ ਨੇ....
Air India: ਦਿੱਲੀ ਹਵਾਈ ਅੱਡੇ 'ਤੇ ਏਅਰ ਇੰਡੀਆ ਦੀ ਫਲਾਈਟ 8 ਘੰਟੇ ਤੋਂ ਵੱਧ ਦੇਰੀ ਨਾਲ ਚੱਲਣ ਕਰਕੇ ਯਾਤਰੀਆਂ ਨੂੰ ਬਿਨਾਂ ਏਸੀ ਤੋਂ ਫਲਾਈਟ ਵਿੱਚ ਚੜ੍ਹਾਉਣ ਦੀ ਖ਼ਬਰ ਸਾਹਮਣੇ ਆਈ ਹੈ।
Air India: ਦਿੱਲੀ ਹਵਾਈ ਅੱਡੇ 'ਤੇ ਏਅਰ ਇੰਡੀਆ ਦੀ ਫਲਾਈਟ 8 ਘੰਟੇ ਤੋਂ ਵੱਧ ਦੇਰੀ ਨਾਲ ਚੱਲਣ ਕਰਕੇ ਯਾਤਰੀਆਂ ਨੂੰ ਬਿਨਾਂ ਏਸੀ ਤੋਂ ਫਲਾਈਟ ਵਿੱਚ ਚੜ੍ਹਾਉਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਕਰਕੇ ਕਈ ਯਾਤਰੀ ਬੇਹੋਸ਼ ਵੀ ਹੋ ਗਏ।
ਉੱਥੇ ਹੀ ਇੱਕ ਯਾਤਰੀ ਨੇ ਦੋਸ਼ ਲਾਇਆ ਕਿ ਅੱਠ ਘੰਟੇ ਦੀ ਦੇਰੀ ਹੋਣ ਕਰਕੇ ਕੁਝ ਲੋਕ ਜਹਾਜ਼ ਦੇ ਅੰਦਰ ਬੇਹੋਸ਼ ਹੋ ਗਏ, ਜਿਸ ਵਿੱਚ ਏਸੀ ਨਹੀਂ ਸੀ। ਪੱਤਰਕਾਰ ਸ਼ਵੇਤਾ ਪੁੰਜ ਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਫਲਾਈਟ ਨੰਬਰ AI 183 ਅੱਠ ਘੰਟੇ ਤੋਂ ਵੱਧ ਲੇਟ ਸੀ ਅਤੇ ਦਿੱਲੀ ਹਵਾਈ ਅੱਡੇ 'ਤੇ ਲੋਕਾਂ ਨੂੰ ਜਹਾਜ਼ ਵਿੱਚ ਚੜ੍ਹਨ ਅਤੇ ਬਿਨਾਂ ਏਸੀ ਤੋਂ ਬੈਠਣ ਲਈ ਮਜਬੂਰ ਕੀਤਾ ਗਿਆ।" ਇਸ ਦੌਰਾਨ ਕਈ ਯਾਤਰੀ ਬੇਹੋਸ਼ ਹੋ ਗਏ, ਜਿਨ੍ਹਾਂ ਨੂੰ ਜਹਾਜ਼ 'ਚੋਂ ਬਾਹਰ ਕੱਢਣ ਲਈ ਕਿਹਾ ਗਿਆ। ਉੱਥੇ ਹੀ ਦਿੱਲੀ ਵਿੱਚ ਕੜਾਕੇ ਦੀ ਗਰਮੀ ਪੈ ਰਹੀ ਹੈ, ਤਾਪਮਾਨ ਰਿਕਾਰਡ 52.9 ਡਿਗਰੀ ਤੱਕ ਪਹੁੰਚ ਗਿਆ ਸੀ।
ਸ਼੍ਰੀਮਤੀ ਪੁੰਜ ਨੇ ਸਿਵਲ ਏਵੀਏਸ਼ਨ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੂੰ ਟੈਗ ਕਰਦਿਆਂ ਹੋਇਆਂ ਐਕਸ 'ਤੇ ਪੋਸਟ ਪਾ ਕੇ ਲਿਖਿਆ ਕਿ ਜੇਕਰ ਪ੍ਰਾਈਵੇਟ ਸੈਕਟਰ ਵਿੱਚ ਸਭ ਤੋਂ ਅਸਫਲ ਫਲਾਈਟ ਰਹੀ ਹੈ, ਤਾਂ ਉਹ ਏਅਰ ਇੰਡੀਆ ਹੈ। ਡੀਜੀਸੀਏ ਏਆਈ 183 ਦੀ ਉਡਾਣ ਅੱਠ ਘੰਟੇ ਤੋਂ ਵੱਧ ਦੇਰੀ ਨਾਲ ਚੱਲੀ, ਯਾਤਰੀਆਂ ਨੂੰ ਏਅਰ ਕੰਡੀਸ਼ਨਿੰਗ ਤੋਂ ਬਿਨਾਂ ਜਹਾਜ਼ ਵਿੱਚ ਚੜ੍ਹਨ ਲਈ ਕਿਹਾ ਗਿਆ ਅਤੇ ਫਿਰ ਕੁਝ ਲੋਕ ਜਦੋਂ ਬੇਹੋਸ਼ ਹੋ ਗਏ ਤਾਂ ਉਨ੍ਹਾਂ ਨੂੰ ਉਤਾਰ ਦਿੱਤਾ ਗਿਆ। ਫਲਾਈਟ ਵਿੱਚ ਇਹ ਅਣਮਨੁੱਖੀ ਵਤੀਰਾ ਹੋਇਆ ਹੈ।"
If there is a privatisation story that has failed it is @airindia @DGCAIndia AI 183 flight has been delayed for over 8 hours , passengers were made to board the plane without air conditioning, and then deplaned after some people fainted in the flight.This is inhuman! @JM_Scindia pic.twitter.com/86KpaOAbgb
— Shweta Punj (@shwwetapunj) May 30, 2024
@airindia please let mine and the numerous other parents stranded at the boarding area go home!
— Abhishek Sharma (@39Abhishek) May 30, 2024
AI 183 is over 8 hrs late. People were made to board the plane and sit without ac. Then deplaned and not allowed to enter the terminal because immigration was done#inhuman pic.twitter.com/0XdDBAovBK
ਏਅਰ ਇੰਡੀਆ ਦੇ ਐਕਸ ਹੈਂਡਲ ਨੇ ਉਸ ਨੂੰ ਜਵਾਬ ਦਿੱਤਾ: "ਪਿਆਰੇ ਸ਼੍ਰੀਮਤੀ ਪੁੰਜ, ਇਸ ਪਰੇਸ਼ਾਨੀ ਲਈ ਸਾਨੂੰ ਅਫਸੋਸ ਹੈ। ਕਿਰਪਾ ਕਰਕੇ ਭਰੋਸਾ ਰੱਖੋ ਕਿ ਸਾਡੀ ਟੀਮ ਇਸ ਦੇਰੀ ਦੀ ਸਮੱਸਿਆ ਹੱਲ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ ਅਤੇ ਤੁਹਾਨੂੰ ਹੋ ਰਹੀ ਪਰੇਸ਼ਾਨੀ ਦੀ ਕਦਰ ਕਰ ਰਹੀ ਹੈ। ਅਸੀਂ ਆਪਣੀ ਟੀਮ ਨੂੰ ਯਾਤਰੀਆਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਵੀ ਸੁਚੇਤ ਕਰ ਰਹੇ ਹਾਂ।"