ਖਰਾਬ ਮੌਸਮ ਕਰਕੇ ਜੈਪੁਰ 'ਚ ਲੈਂਡ ਹੋਈ ਦਿੱਲੀ ਦੀ ਫਲਾਈਟ, ਪਾਇਲਟ ਨੇ ਦੁਬਾਰਾ ਉਡਾਣ ਭਰਨ ਤੋਂ ਕੀਤਾ ਇਨਕਾਰ
Air India Flight: ਖਰਾਬ ਮੌਸਮ ਦੇ ਕਰਕੇ ਕਈ ਫਲਾਈਟਸ ਨੂੰ ਡਾਇਵਰਟ ਕੀਤਾ ਗਿਆ, ਲੰਡਨ ਤੋਂ ਦਿੱਲੀ ਆਉਣ ਵਾਲੀ ਏਅਰ ਇੰਡੀਆ ਦੀ ਫਲਾਈਟ ਨੂੰ ਵੀ ਜੈਪੁਰ 'ਚ ਲੈਂਡ ਕਰਨ ਲਈ ਕਿਹਾ ਗਿਆ, ਜਿਸ ਕਾਰਨ ਯਾਤਰੀਆਂ ਨੂੰ ਘੰਟਿਆਂ ਤੱਕ ਇੰਤਜ਼ਾਰ ਕਰਨਾ ਪਿਆ।
Air India Flight: ਭਾਰਤ ਦੇ ਕਈ ਸੂਬਿਆਂ ਵਿੱਚ ਭਾਰੀ ਬਾਰਸ਼ ਅਤੇ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਇਸ ਖਰਾਬ ਮੌਸਮ ਦਾ ਅਸਰ ਉਡਾਣਾਂ 'ਤੇ ਵੀ ਪੈ ਰਿਹਾ ਹੈ। 25 ਜੂਨ ਐਤਵਾਰ ਨੂੰ ਲੰਡਨ ਤੋਂ ਦਿੱਲੀ ਆ ਰਹੀ ਫਲਾਈਟ ਨੂੰ ਖਰਾਬ ਮੌਸਮ ਕਾਰਨ ਜੈਪੁਰ ਵੱਲ ਡਾਈਵਰਟ ਕਰ ਦਿੱਤਾ ਗਿਆ ਪਰ ਮਾਮਲਾ ਇੱਥੇ ਹੀ ਖਤਮ ਨਹੀਂ ਹੋਇਆ। ਜੈਪੁਰ 'ਚ ਐਮਰਜੈਂਸੀ ਲੈਂਡਿੰਗ ਤੋਂ ਬਾਅਦ ਜਹਾਜ਼ ਦੇ ਪਾਇਲਟ ਨੇ ਇਸ ਨੂੰ ਉਡਾਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਯਾਤਰੀਆਂ ਨੂੰ ਕਰੀਬ ਤਿੰਨ ਘੰਟੇ ਤੱਕ ਏਅਰਪੋਰਟ 'ਤੇ ਇੰਤਜ਼ਾਰ ਕਰਨਾ ਪਿਆ।
ਜੈਪੁਰ ਵਿੱਚ ਹੋਈ ਐਮਰਜੈਂਸੀ ਲੈਂਡਿੰਗ
ਏਅਰ ਇੰਡੀਆ ਦੀ ਫਲਾਈਟ AI-112 ਨੇ ਦਿੱਲੀ 'ਚ ਲੈਂਡ ਕਰਨਾ ਸੀ ਪਰ ਖਰਾਬ ਮੌਸਮ ਕਾਰਨ ਫਲਾਈਟ ਨੂੰ ਜੈਪੁਰ 'ਚ ਲੈਂਡ ਕਰਨ ਲਈ ਕਿਹਾ ਗਿਆ। ਜੈਪੁਰ ਏਅਰਪੋਰਟ 'ਤੇ ਲੈਂਡ ਕਰਨ ਤੋਂ ਪਹਿਲਾਂ ਫਲਾਈਟ ਨੂੰ ਕਰੀਬ 10 ਮਿੰਟ ਤੱਕ ਅਸਮਾਨ 'ਚ ਚੱਕਰ ਲਗਾਉਣੇ ਪਏ, ਆਖਿਰਕਾਰ ਜਹਾਜ਼ ਨੂੰ ਜੈਪੁਰ ਏਅਰਪੋਰਟ 'ਤੇ ਉਤਾਰਿਆ ਗਿਆ।
Passengers of @airindia AI112 flying from London to Delhi have been diverted to Jaipur due to bad weather but passengers have not been assisted with any recourse to reaching their final destinations. @JM_Scindia please assist us urgently. We did manage to speak with @Ra_THORe… pic.twitter.com/DjLOD8dXLK
— Adit (@ABritishIndian) June 25, 2023
ਇਹ ਵੀ ਪੜ੍ਹੋ: Tomato Price: ਹੁਣ ਹੋਰ ਖੱਟਾ ਹੋਵੇਗਾ ਟਮਾਟਰ!100 ਰੁਪਏ ਦੇ ਪਾਰ ਪਹੁੰਚ ਸਕਦੈ ਰੇਟ, ਆਲੂ-ਪਿਆਜ਼ ਵੀ ਹੋਣਗੇ ਮਹਿੰਗੇ
ਪਾਇਲਟ ਨੇ ਉਡਾਣ ਭਰਨ ਤੋਂ ਕੀਤਾ ਇਨਕਾਰ
ਏਅਰ ਇੰਡੀਆ ਦੀ ਇਸ ਫਲਾਈਟ 'ਚ ਕਰੀਬ 350 ਯਾਤਰੀ ਸਵਾਰ ਸਨ, ਜੈਪੁਰ ਏਅਰਪੋਰਟ 'ਤੇ ਕਰੀਬ ਦੋ ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਜਦੋਂ ਫਲਾਈਟ ਨੂੰ ਦਿੱਲੀ ਏਅਰ ਟ੍ਰੈਫਿਕ ਕੰਟਰੋਲ (ਏ.ਟੀ.ਸੀ.) ਤੋਂ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਗਈ ਤਾਂ ਪਾਇਲਟ ਹੀ ਫਲਾਈਟ ਤੋਂ ਉਤਰ ਗਿਆ। ਪਾਇਲਟ ਨੇ ਉਡਾਣ ਭਰਨ ਤੋਂ ਇਨਕਾਰ ਕਰ ਦਿੱਤਾ, ਇਸ ਦੇ ਲਈ ਉਸਨੇ ਆਪਣੀ ਡਿਊਟੀ ਦੇ ਨਿਸ਼ਚਿਤ ਘੰਟਿਆਂ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਉਹ ਹੁਣ ਫਲਾਈਟ ਨਹੀਂ ਉਡਾ ਸਕਦਾ ਹੈ। ਇਸ ਤੋਂ ਬਾਅਦ ਫਲਾਈਟ 'ਚ ਸਵਾਰ ਸਾਰੇ ਲੋਕਾਂ ਨੂੰ ਹੋਰ ਵਿਕਲਪ ਦਿੱਤੇ ਗਏ। ਕਰੀਬ ਪੰਜ ਘੰਟੇ ਦੇ ਇੰਤਜ਼ਾਰ ਤੋਂ ਬਾਅਦ ਕੁਝ ਯਾਤਰੀ ਸੜਕ ਰਾਹੀਂ ਦਿੱਲੀ ਲਈ ਰਵਾਨਾ ਹੋ ਗਏ, ਜਦਕਿ ਬਾਕੀ ਯਾਤਰੀਆਂ ਨੂੰ ਦੂਜੇ ਪਾਇਲਟ ਦਾ ਇੰਤਜ਼ਾਮ ਕਰਕੇ ਉਸੇ ਜਹਾਜ਼ 'ਚ ਦਿੱਲੀ ਲਿਆਂਦਾ ਗਿਆ।
ਪਾਕਿ ਏਅਰਸਪੇਸ ਵਿੱਚ ਗਈ ਇੰਡੀਗੋ ਦੀ ਫਲਾਈਟ
ਖਰਾਬ ਮੌਸਮ ਕਾਰਨ ਭਾਰਤ 'ਚ ਉਡਾਣ ਭਰਨ ਵਾਲੀਆਂ ਕਈ ਉਡਾਣਾਂ ਨੂੰ ਡਾਇਵਰਟ ਕਰ ਦਿੱਤਾ ਗਿਆ। ਇੰਡੀਗੋ ਦੀ ਜੰਮੂ ਜਾ ਰਹੀ ਫਲਾਈਟ ਵੀ ਖ਼ਰਾਬ ਮੌਸਮ ਕਾਰਨ ਪਾਕਿਸਤਾਨ ਦੇ ਹਵਾਈ ਖੇਤਰ ਵਿੱਚ ਦਾਖ਼ਲ ਹੋ ਗਈ, ਜਿਸ ਤੋਂ ਬਾਅਦ ਕਿਸੇ ਤਰ੍ਹਾਂ ਅੰਮ੍ਰਿਤਸਰ ਵਿੱਚ ਉਤਰ ਗਈ। ਪਾਇਲਟ ਨੇ ਦੱਸਿਆ ਕਿ ਇਸ ਦੀ ਜਾਣਕਾਰੀ ਅਧਿਕਾਰੀਆਂ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਲਾਹੌਰ ਏਟੀਸੀ ਨਾਲ ਸੰਪਰਕ ਕਰਕੇ ਫਲਾਈਟ ਨੂੰ ਲੈਂਡ ਕਰਵਾਇਆ ਗਿਆ।
ਇਹ ਵੀ ਪੜ੍ਹੋ: Changes From 1st July 2023: 1 ਜੁਲਾਈ ਤੋਂ ਬਦਲ ਜਾਣਗੇ ਇਹ ਵੱਡੇ ਨਿਯਮ! ਸਿੱਧਾ ਤੁਹਾਡੀ ਜੇਬ 'ਤੇ ਪਵੇਗਾ ਅਸਰ