'ਕਾਂਗਰਸ ਬਣੀ ਨਵੀਂ ਮੁਸਲਿਮ ਲੀਗ', ਪੋਸਟਰ 'ਚ ਦਿਖਾਇਆ ਕਸ਼ਮੀਰ ਦਾ ਅੱਧਾ ਨਕਸ਼ਾ, ਹੋਇਆ ਜ਼ਬਰਦਸਤ ਹੰਗਾਮਾ, BJP ਨੇ ਸਾਧੇ ਨਿਸ਼ਾਨੇ
ਭਾਜਪਾ ਲਗਾਤਾਰ ਕਾਂਗਰਸ ਦੇ ਪੋਸਟਰਾਂ 'ਤੇ ਭਾਰਤ ਦੇ ਨਕਸ਼ੇ 'ਤੇ ਹਮਲਾ ਕਰ ਰਹੀ ਹੈ। ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਪੋਸਟਰ ਵਿੱਚ ਕਸ਼ਮੀਰ ਨੂੰ ਪਾਕਿਸਤਾਨ ਦਾ ਹਿੱਸਾ ਦਿਖਾਇਆ ਹੈ।
Congress Hoarding Controversy: ਕਾਂਗਰਸ ਦੇ ਬੇਲਾਗਾਵੀ ਸੈਸ਼ਨ ਦੌਰਾਨ ਪੋਸਟਰ 'ਤੇ ਦਿਖਾਏ ਗਏ ਭਾਰਤ ਦੇ ਨਕਸ਼ੇ ਨੂੰ ਲੈ ਕੇ ਦੇਸ਼ ਭਰ 'ਚ ਸਿਆਸਤ ਗਰਮਾ ਗਈ ਹੈ। ਭਾਜਪਾ ਦਾ ਦੋਸ਼ ਹੈ ਕਿ ਪੋਸਟਰ 'ਚ ਕਸ਼ਮੀਰ ਨੂੰ ਪਾਕਿਸਤਾਨ ਦਾ ਹਿੱਸਾ ਦਿਖਾਇਆ ਗਿਆ ਹੈ। ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਕਿਹਾ ਕਿ ਕਾਂਗਰਸ ਦੇ ਹੋਰਡਿੰਗਸ ਵਿੱਚ ਕਸ਼ਮੀਰ ਨੂੰ ਪਾਕਿਸਤਾਨ ਦਾ ਹਿੱਸਾ ਦਿਖਾਇਆ ਗਿਆ ਹੈ।
ਅਮਿਤ ਮਾਲਵੀਆ ਨੇ ਕਿਹਾ, "ਕਾਂਗਰਸ ਦੇ ਪ੍ਰੋਗਰਾਮ ਵਿੱਚ ਇਹ ਗ਼ਲਤੀ ਨਹੀਂ ਹੋ ਸਕਦੀ। ਇਹ ਇੱਕ ਬਿਆਨ ਹੈ। ਇਹ ਉਨ੍ਹਾਂ ਦੀ ਤੁਸ਼ਟੀਕਰਨ ਦੀ ਰਾਜਨੀਤੀ ਦਾ ਹਿੱਸਾ ਹੈ, ਜੋ ਮੰਨਦੇ ਹਨ ਕਿ ਭਾਰਤੀ ਮੁਸਲਮਾਨ ਭਾਰਤ ਨਾਲੋਂ ਪਾਕਿਸਤਾਨ ਦੇ ਜ਼ਿਆਦਾ ਵਫ਼ਾਦਾਰ ਹਨ।" ਅਮਿਤ ਮਾਲਵੀਆ ਨੇ ਦੋਸ਼ ਲਾਇਆ ਕਿ ਕਾਂਗਰਸ ਦੂਜੀ ਮੁਸਲਿਮ ਲੀਗ ਹੈ ਤੇ ਭਾਰਤ ਨੂੰ ਦੁਬਾਰਾ ਤੋੜਨਾ ਚਾਹੁੰਦੀ ਹੈ।
ਕਰਨਾਟਕ ਦੇ ਬੇਲਾਗਾਵੀ ਸੰਮੇਲਨ ਦੇ ਬੈਨਰਾਂ ਵਿੱਚ ਛਪੇ ਭਾਰਤ ਦੇ ਨਕਸ਼ੇ ਵਿੱਚੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (POK) ਅਤੇ ਅਕਸਾਈ ਚਿਨ ਦੇ ਖੇਤਰ ਗ਼ਾਇਬ ਹਨ। ਮਹਾਤਮਾ ਗਾਂਧੀ ਦੀ 1924 ਵਿੱਚ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਣ ਦੀ 100ਵੀਂ ਵਰ੍ਹੇਗੰਢ ਦੇ ਮੌਕੇ 'ਤੇ, ਕਾਂਗਰਸ ਪਾਰਟੀ ਨੇ ਕਰਨਾਟਕ ਦੇ ਬੇਲਾਗਾਵੀ ਵਿੱਚ CWC ਦੀ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ। 100 ਸਾਲ ਪਹਿਲਾਂ ਮਹਾਤਮਾ ਗਾਂਧੀ ਨੇ ਬੇਲਾਗਾਵੀ ਵਿੱਚ ਕਾਂਗਰਸ ਵਰਕਿੰਗ ਕਮੇਟੀ ਦੀ ਪ੍ਰਧਾਨਗੀ ਕੀਤੀ ਸੀ।
ਭਾਰਤੀ ਜਨਤਾ ਪਾਰਟੀ (BJP) ਦੇ ਸੰਸਦ ਮੈਂਬਰ ਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਕਾਂਗਰਸ ਦੇ ਇਸ ਪ੍ਰੋਗਰਾਮ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ, "ਇਹ ਦੋ ਵੱਖ-ਵੱਖ ਕਾਂਗਰਸ ਹਨ। ਇਹ ਲੋਕ ਵਿਰੋਧੀ, ਰਾਸ਼ਟਰ ਵਿਰੋਧੀ ਕਾਂਗਰਸ ਹੈ ਤੇ ਇਹ ਰਾਸ਼ਟਰਵਾਦੀ ਕਾਂਗਰਸ ਸੀ। ਇਨ੍ਹਾਂ ਲੋਕਾਂ ਨੂੰ ਜਸ਼ਨ ਮਨਾਉਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ, ਪਰ ਇਹ ਜਸ਼ਨ ਮਨਾ ਰਹੇ ਹਨ।"
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।