ਪੜਚੋਲ ਕਰੋ
Advertisement
LokSabha Elections 2024 : ਨਰਿੰਦਰ ਮੋਦੀ ਤੋਂ ਬਾਅਦ ਕਿਹੋ ਜਿਹਾ ਹੋਵੇ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ? ਤਾਮਿਲਨਾਡੂ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤਾ ਖੁਲਾਸਾ
Amit Shah pitches for Tamil PM in Future : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 2024 ਦੀਆਂ ਚੋਣਾਂ ਤੋਂ ਪਹਿਲਾਂ ਵੱਡਾ ਦਾਅ ਖੇਡਿਆ ਹੈ। ਦੱਖਣੀ ਸੂਬਿਆਂ 'ਚ ਲਗਾਤਾਰ ਮਿਲ ਰਹੀ ਹਾਰ ਤੋਂ ਬਾਅਦ ਅਮਿਤ ਸ਼ਾਹ
Amit Shah pitches for Tamil PM in Future : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 2024 ਦੀਆਂ ਚੋਣਾਂ ਤੋਂ ਪਹਿਲਾਂ ਵੱਡਾ ਦਾਅ ਖੇਡਿਆ ਹੈ। ਦੱਖਣੀ ਸੂਬਿਆਂ 'ਚ ਲਗਾਤਾਰ ਮਿਲ ਰਹੀ ਹਾਰ ਤੋਂ ਬਾਅਦ ਅਮਿਤ ਸ਼ਾਹ ਨੇ ਤਾਮਿਲ ਪੀ.ਐੱਮ. ਦੀ ਵਕਾਲਤ ਕਰ ਦਿੱਤੀ। ਸੂਤਰਾਂ ਮੁਤਾਬਕ ਦੱਖਣੀ ਚੇਨਈ 'ਚ ਭਾਜਪਾ ਦੇ ਅਹੁਦੇਦਾਰਾਂ ਦੀ ਬੰਦ ਕਮਰਾ ਬੈਠਕ 'ਚ ਅਮਿਤ ਸ਼ਾਹ ਨੇ ਕਿਹਾ, 'ਅਸੀਂ ਤਾਮਿਲਨਾਡੂ ਦੇ ਦੋ ਸੰਭਾਵਿਤ ਪ੍ਰਧਾਨ ਮੰਤਰੀਆਂ ਕਾਮਰਾਜ ਅਤੇ ਮੂਪਨਾਰ ਦਾ ਮੌਕਾ ਗੁਆ ਦਿੱਤਾ ਹੈ।' ਉਨ੍ਹਾਂ ਦੇ ਪ੍ਰਧਾਨ ਮੰਤਰੀ ਨਾ ਬਣਨ ਲਈ ਡੀਐਮਕੇ ਜ਼ਿੰਮੇਵਾਰ ਹੈ।
"ਕੁਝ ਗਰੀਬ ਤਮਿਲ ਬਣੇ ਪੀਐਮ "
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਇੱਕ ਗਰੀਬ ਪਰਿਵਾਰ ਦੇ ਤਮਿਲ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਨਾ ਚਾਹੀਦਾ ਹੈ। ਪਾਰਟੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। 2024 ਦੀਆਂ ਲੋਕ ਸਭਾ ਚੋਣਾਂ ਦੇ ਪਿਛੋਕੜ 'ਚ ਤਾਮਿਲਨਾਡੂ ਦੇ ਦੋ ਦਿਨਾਂ ਦੌਰੇ 'ਤੇ ਆਏ ਅਮਿਤ ਸ਼ਾਹ ਚੇਨਈ 'ਚ ਪਾਰਟੀ ਵਰਕਰਾਂ ਦੀ ਬੰਦ ਕਮਰਾ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।
ਡੀਐਮਕੇ ਅਤੇ ਇਸ ਦੇ ਮਰਹੂਮ ਮੁਖੀ ਐਮ. ਕਰੁਣਾਨਿਧੀ 'ਤੇ ਤੰਜ ਕੱਸਦੇ ਹੋਏ ਉਨ੍ਹਾਂ ਕਿਹਾ ਕਿ ਤਾਮਿਲਨਾਡੂ ਦੇ ਸੀਨੀਅਰ ਕਾਂਗਰਸੀ ਆਗੂ ਜਿਵੇਂ ਕੇ. ਕਾਮਰਾਜ ਅਤੇ ਜੀ.ਕੇ. ਮੂਪਨਾਰ 'ਚ ਪ੍ਰਧਾਨ ਮੰਤਰੀ ਬਣਨ ਦੀ ਸਮਰੱਥਾ ਸੀ ਪਰ ਕਰੁਣਾਨਿਧੀ ਨੇ ਉਨ੍ਹਾਂ ਦੀਆਂ ਸੰਭਾਵਨਾਵਾਂ ਨੂੰ ਨਾਕਾਮ ਕਰ ਦਿੱਤਾ।
ਅਮਿਤ ਸ਼ਾਹ ਨੇ ਅਜਿਹਾ ਕਿਉਂ ਕਿਹਾ?
ਅਮਿਤ ਸ਼ਾਹ ਦੀ ਤਰਫ਼ੋਂ ਤਾਮਿਲ ਪ੍ਰਧਾਨ ਮੰਤਰੀ ਦੀ ਮੰਗ ਨੂੰ ਡੀਐਸਕੇ ਨੂੰ ਘੇਰਨ ਦੇ ਕਦਮ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ, ਜਿਸ ਨੇ ਕਿਹਾ ਹੈ ਕਿ ਉਹ ਤਾਮਿਲਨਾਡੂ ਦੀਆਂ ਸਾਰੀਆਂ 39 ਲੋਕ ਸਭਾ ਸੀਟਾਂ ਅਤੇ ਪੁਡੂਚੇਰੀ ਦੀ ਇਕੱਲੀ ਸੀਟ ਜਿੱਤੇਗੀ।'ਤਾਮਿਲ ਪ੍ਰਧਾਨ ਮੰਤਰੀ' ਵਾਲੀ ਸ਼ਾਹ ਦੀ ਟਿੱਪਣੀ ਨੂੰ ਭਾਜਪਾ ਦੀ ਤਾਮਿਲਨਾਡੂ ਤੱਕ ਪਹੁੰਚ ਬਣਾਉਣ ਲਈ ਜ਼ਮੀਨ ਤਿਆਰ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ, ਕਿਉਂਕਿ ਨਵੀਂ ਸੰਸਦ ਭਵਨ ਦੇ ਅੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਤਿਰੂਵਡੁਥੁਰਾਈ ਅਧਾਨਮ ਦਾ ਸੇਂਗੋਲ ਖੁਦ ਲਗਾਇਆ ਗਿਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਕਾਰੋਬਾਰ
Advertisement