ਸਰਹੱਦ 'ਤੇ ਮੁੜ ਗੋਲੀਬਾਰੀ, ਭਾਰਤੀ ਜਵਾਨ ਸ਼ਹੀਦ
ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਦੇ ਨੇੜੇ ਪਾਕਿਸਤਾਨੀ ਫੌਜ ਦੀ ਗੋਲ਼ੀਬਾਰੀ ਵਿੱਚ ਸ਼ੁੱਕਰਵਾਰ ਨੂੰ ਫੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਸਿਪਾਹੀ ਨੌਸ਼ਹਿਰਾ ਸੈਕਟਰ ਦੇ ਕਲਸੀਆ ਪਿੰਡ ਵਿੱਚ ਇੱਕ ਚੌਕੀ 'ਤੇ ਤਾਇਨਾਤ ਸੀ। ਉਹ ਸਵੇਰੇ ਤੜਕੇ ਸਰਹੱਦ ਪਾਰੋਂ ਹੋਈ ਗੋਲ਼ੀਬਾਰੀ ਵਿੱਚ ਸ਼ਹੀਦ ਹੋ ਗਿਆ।

ਜੰਮੂ: ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਦੇ ਨੇੜੇ ਪਾਕਿਸਤਾਨੀ ਫੌਜ ਦੀ ਗੋਲ਼ੀਬਾਰੀ ਵਿੱਚ ਸ਼ੁੱਕਰਵਾਰ ਨੂੰ ਫੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਸਿਪਾਹੀ ਨੌਸ਼ਹਿਰਾ ਸੈਕਟਰ ਦੇ ਕਲਸੀਆ ਪਿੰਡ ਵਿੱਚ ਇੱਕ ਚੌਕੀ 'ਤੇ ਤਾਇਨਾਤ ਸੀ। ਉਹ ਸਵੇਰੇ ਤੜਕੇ ਸਰਹੱਦ ਪਾਰੋਂ ਹੋਈ ਗੋਲ਼ੀਬਾਰੀ ਵਿੱਚ ਸ਼ਹੀਦ ਹੋ ਗਿਆ।
ਸਿਪਾਹੀ ਨੂੰ ਤੁਰੰਤ ਫੌਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਜਵਾਨਾਂ ਨੇ ਪਾਕਿਸਤਾਨੀ ਗੋਲੀਬਾਰੀ ਦਾ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦਿੱਤਾ, ਪਰ ਪਾਕਿਸਤਾਨ ਵੱਲ ਜ਼ਖਮੀ ਜਵਾਨਾਂ ਦਾ ਪਤਾ ਨਹੀਂ ਲੱਗ ਸਕਿਆ।
Jammu & Kashmir: Ceasefire violation by Pakistan along the line of control (LoC) in the Naushera sector. In the firing, an Indian soldier from Gorkha Rifles has lost his life. Indian Army is retaliating. pic.twitter.com/loUvB8DA2a
— ANI (@ANI) August 23, 2019
ਦੱਸ ਦੇਈਏ 17 ਅਗਸਤ ਤੋਂ ਰਾਜੌਰੀ ਤੇ ਪੁੰਛ ਜ਼ਿਲ੍ਹਿਆਂ ਵਿੱਚ ਪਾਕਿਸਤਾਨ ਵੱਲੋਂ ਮੋਰਟਾਰ ਦਾਗਣ ਤੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੇ ਜਾਣ 'ਤੇ ਭਾਰਤੀ ਪੱਖ ਦੀ ਇਹ ਚੌਥੀ ਮੌਤ ਹੈ।






















