ਪੜਚੋਲ ਕਰੋ
Advertisement
ਕੇਜਰੀਵਾਲ ਵੱਲੋਂ ਮੁਫ਼ਤ ਇੰਟਰਨੈੱਟ ਦਾ ਐਲਾਨ, ਨਾਲੇ ਲਾਉਣਗੇ 1.40 ਲੱਖ CCTV ਕੈਮਰੇ
ਕੇਜਰੀਵਾਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਮੁਫ਼ਤ ਵਾਈ-ਫਾਈ ਦੀ ਸਹੂਲਤ ਛੇਤੀ ਹੀ ਸ਼ੁਰੂ ਕੀਤੀ ਜਾਵੇਗੀ, ਜਿਸ ਨਾਲ ਹਰ ਵਿਅਕਤੀ ਨੂੰ 15 ਜੀਬੀ ਡੇਟਾ ਪ੍ਰਤੀ ਮਹੀਨਾ ਮਿਲੇਗਾ। ਕੇਜਰੀਵਾਲ ਨੇ ਕਿਹਾ ਕਿ ਇਹ ਇਸ ਦਾ ਪਹਿਲਾ ਪੜਾਅ ਹੈ, ਇਸ ਸੇਵਾ ਨੂੰ ਅੱਗੇ ਵੀ ਵਧਾਇਆ ਜਾਵੇਗਾ।
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਦਿੱਲੀ ਵਾਸੀਆਂ ਲਈ ਕਈ ਵੱਡੇ ਐਲਾਨ ਕੀਤੇ ਹਨ। ਕੇਜਰੀਵਾਲ ਨੇ ਕਿਹਾ ਕਿ ਪੂਰੀ ਦਿੱਲੀ ਵਿੱਚ 11,000 ਹਾਟਸਪਾਟ ਲਾਏ ਜਾਣਗੇ। ਇਸ ਤੋਂ ਇਲਾਵਾ ਕੇਜਰੀਵਾਲ ਦੇ ਮੰਤਰੀ ਮੰਡਲ ਨੇ ਦਿੱਲੀ ਵਿੱਚ ਸੀਸੀਟੀਵੀ ਕੈਮਰੇ ਲਾਉਣ ਦਾ ਵੀ ਫੈਸਲਾ ਲਿਆ ਹੈ।
ਕੇਜਰੀਵਾਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਮੁਫ਼ਤ ਵਾਈ-ਫਾਈ ਦੀ ਸਹੂਲਤ ਛੇਤੀ ਹੀ ਸ਼ੁਰੂ ਕੀਤੀ ਜਾਵੇਗੀ, ਜਿਸ ਨਾਲ ਹਰ ਵਿਅਕਤੀ ਨੂੰ 15 ਜੀਬੀ ਡੇਟਾ ਪ੍ਰਤੀ ਮਹੀਨਾ ਮਿਲੇਗਾ। ਕੇਜਰੀਵਾਲ ਨੇ ਕਿਹਾ ਕਿ ਇਹ ਇਸ ਦਾ ਪਹਿਲਾ ਪੜਾਅ ਹੈ, ਇਸ ਸੇਵਾ ਨੂੰ ਅੱਗੇ ਵੀ ਵਧਾਇਆ ਜਾਵੇਗਾ।
ਇਸ ਦੇ ਨਾਲ ਹੀ ਦੋ ਪੜਾਵਾਂ ਵਿੱਚ 2.8 ਲੱਖ ਸੀਸੀਟੀਵੀ ਕੈਮਰੇ ਲਗਾਉਣ ਦਾ ਫ਼ੈਸਲਾ ਲਿਆ ਹੈ। ਪਹਿਲੇ ਪੜਾਅ ਵਿੱਚ 1.4 ਲੱਖ ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਇਸ ਹਿਸਾਬ ਨਾਲ ਹਰ ਵਿਧਾਨ ਸਭਾ ਖੇਤਰ ਵਿੱਚ 2000 ਸੀਸੀਟੀਵੀ ਕੈਮਰੇ ਲਾਏ ਜਾਣਗੇ। ਦੱਸਣਯੋਗ ਹੈ ਕਿ ਸਾਲ 2020 ਵਿੱਚ ਦਿੱਲੀ 'ਚ ਵਿਧਾਨ ਸਭਾ ਚੋਣਾਂ ਹੋਣ ਜਾ ਹੀਆਂ ਹਨ। ਇਹੀ ਕਾਰਨ ਹੈ ਕਿ ਸਰਕਾਰ ਕਈ ਯੋਜਨਾਵਾਂ ਦਾ ਐਲਾਨ ਕਰ ਰਹੀ ਹੈ ਅਤੇ ਹੋਰ ਵੀ ਕਰੇਗੀ। ਇਸ ਤੋਂ ਪਹਿਲਾਂ ਕੇਜਰੀਵਾਲ ਸਰਕਾਰ ਨੇ ਦਿੱਲੀ ਵਾਸੀਆਂ ਨੂੰ ਸਸਤੀ ਬਿਜਲੀ ਦਾ ਤੋਹਫ਼ਾ ਦਿੱਤਾ ਸੀ। ਲਗਾਤਾਰ ਪੰਜਵੇਂ ਸਾਲ ਸਰਕਾਰ ਨੇ ਬਿਜਲੀ ਦੇ ਰੇਟਾਂ ਨੂੰ ਵੱਧਣ ਨਹੀਂ ਦਿੱਤਾ ਅਤੇ ਨਾਲ ਹੀ 200 ਯੁਨਿਟ ਬਿਜਲੀ ਵਰਤਣ ਵਾਲੇ ਤੋਂ ਬਿਲ ਨਾ ਵਸੂਲਣ ਦਾ ਵੀ ਫੈਸਲਾ ਲਿਆ ਹੈ।Delhi govt fulfills it's major election promise of providing free Wi-Fi. Cabinet approves creation of 11,000 hotspots across Delhi. This is the single biggest initiative of a govt anywhere in the world providing such a big number of free Wi-Fi hotspots
— Arvind Kejriwal (@ArvindKejriwal) August 8, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement