ਪੜਚੋਲ ਕਰੋ
ਅਭਿਨੰਦਨ ਨੂੰ ਭਾਰਤੀ ਕ੍ਰਿਕਟ ਟੀਮ ਨੇ ਇੰਝ ਦਿੱਤੀ ਸਲਾਮੀ

ਨਵੀਂ ਦਿੱਲੀ: ਭਾਰਤੀ ਵਿੰਗ ਕਮਾਂਡਰ ਅਭਿਨੰਦਨ ਦੀ ਭਾਰਤ ਵਾਪਸੀ ‘ਤੇ ਜਿੱਥੇ ਦੇਸ਼ ‘ਚ ਖੁਸ਼ੀ ਦਾ ਮਾਹੌਲ ਹੈ ਉਥੇ ਹੀ ਸਾਰਾ ਦੇਸ਼ ਉਨ੍ਹਾਂ ਦੀ ਵਾਪਸੀ ‘ਤੇ ਜਸ਼ਨ ਮਨਾ ਰਿਹਾ ਹੈ। ਇਸ ਦੇ ਨਾਲ ਹੀ ਭਾਰਤੀ ਕ੍ਰਿਕਟ ਟੀਮ ਨੇ ਵੀ ਦੇਸ਼ ਦੇ ਹੀਰੋ ਅਭਿਨੰਦਨ ਨੂੰ ਸਲਾਮੀ ਦਿੱਤੀ ਹੈ।
ਭਾਰਤੀ ਟੀਮ ਨੇ ਪਾਈਲਟ ਅਭਿਨੰਦਨ ਦਾ ਨਾਂਅ ਇੱਕ ਜਰਸੀ ‘ਤੇ ਲਿਖ ਕੇ ਉਸ ਨੂੰ ਨੰਬਰ ਇੱਕ ਦਾ ਸਥਾਨ ਵੀ ਦਿੱਤਾ ਹੈ। ਯਾਨੀ ਨੰਬਰ 1 ਦੀ ਜਰਸੀ ‘ਤੇ ਵਿੰਗ ਕਮਾਂਡਰ ਅਭਿਭਨੰਦਨ ਦਾ ਨਾਂਅ ਹੈ। ਸ਼ੁਕਰਵਾਰ ਨੂੰ ਭਾਰਤੀ ਕ੍ਰਿਕਟ ਟੀਮ ਦੀ ਨਵੀਂ ਜਰਸੀ ਲੌਂਚ ਹੋਈ ਹੈ। ਇਸ ਨੂੰ ਪਾ ਕੇ ਹੀ ਭਾਰਤੀ ਟੀਮ ਵਰਲਡ ਕੱਪ ਖੇਡੇਗੀ। ਇਸ ਦੇ ਨਾਲ ਹੀ ਅਭਿਨੰਦਨ ਦੇ ਨਾਂਅ ਦੀ ਜਰਸੀ ਵੀ ਰਿਲੀਜ਼ ਕੀਤੀ ਗਈ।#WelcomeHomeAbhinandan You rule the skies and you rule our hearts. Your courage and dignity will inspire generations to come 🇮🇳 #TeamIndia pic.twitter.com/PbG385LUsE
— BCCI (@BCCI) March 1, 2019
ਹੁਣ ਜਰਸੀ ਨੰਬਰ 1 ਕਿਸੇ ਖਿਡਾਰੀ ਨੂੰ ਨਹੀਂ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਵਿੰਗ ਕਮਾਂਡਰ ਅਭਿਨੰਦਨ ਦੀ ਵਾਪਸੀ ‘ਤੇ ਖੁਸ਼ੀ ਜ਼ਾਹਿਰ ਕੀਤੀ ਹੈ ਅਤੇ ਇੱਕ ਪੋਸਟ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਕੋਹਲੀ ਦੇ ਨਾਲ ਉਪਕਪਤਾਨ ਰੋਹਿਤ ਸ਼ਰਮਾ, ਅਜਿੰਕਿਆ ਰਹਾਣੇ ਅਤੇ ਸਾਬਕਾ ਕ੍ਰਿਕਟਰ ਵਿਰੇਂਦਰ ਸਹਿਵਾਗ ਨੇ ਵੀ ਸੋਸ਼ਲ ਮੀਡੀਆ ‘ਤੇ ਅਭਿਨੰਦਨ ਦੀ ਵਾਪਸੀ ‘ਤੇ ਖੁਸ਼ੀ ਜ਼ਾਹਿਰ ਕੀਤੀ ਹੈ।Real Hero. I bow down to you. Jai Hind 🙏🙏🇮🇳🇮🇳 pic.twitter.com/kDgocwpclA
— Virat Kohli (@imVkohli) March 1, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















