Arvind Kejriwal: ਤਿਹਾੜ ਜੇਲ੍ਹ 'ਚ ਬੰਦ ਕੇਜਰੀਵਾਲ ਨੂੰ ਅੱਜ ਮਿਲਣਗੇ ਸੀਐਮ ਭਗਵੰਤ ਮਾਨ, ਆਹ ਮੁੱਦਿਆਂ 'ਤੇ ਕਰਨਗੇ ਚਰਚਾ, ਜੇਲ੍ਹ ਤੋਂ ਭੇਜਿਆ ਜਾ ਸਕਦਾ ਸੰਦੇਸ਼
Arvind Kejriwal: ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਹੀ ਤੋਂ ਹੀ ਇਸ ਪ੍ਰਚਾਰ ਵਿੱਚ ਲੱਗੀ ਹੋਈ ਹੈ ਕਿ ਸ਼ਰਾਬ ਘੁਟਾਲਾ ਬੀਜੇਪੀ ਵੱਲੋਂ ਕਰਵਾਇਆ ਗਿਆ ਵੱਡਾ ਸਕੈਮ ਹੈ। ਜਿਹੜੇ ਬੰਦਿਆਂ ਨੇ ਕੇਜਰੀਵਾਲ ਖਿਲਾਫ਼ ਬਿਆਨ ਦਿੱਤੇ ਉਹਨਾਂ ਨੇ ਭਾਜਪਾ
Arvind Kejriwal: ਦਿੱਲੀ ਦੀ ਆਬਕਾਰੀ ਨੀਤੀ ਘੁਟਾਲਾ ਮਾਮਲੇ ਵਿੱਚ ਗ੍ਰਿਫ਼ਤਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹਨ। ਅੱਜ ਉਹਨਾਂ ਨੂੰ ਮਿਲਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਜਾ ਰਹੇ ਹਨ।
ਭਗਵੰਤ ਮਾਨ ਅਤੇ ਸੰਜੇ ਸਿੰਘ ਅੱਜ ਦੁਪਹਿਰ ਕਰੀਬ ਇੱਕ ਵਜੇ ਤਿਹਾੜ ਜੇਲ੍ਹ ਜਾ ਰਹੇ ਹਨ। ਜਿੱਥੇ ਅਰਵਿੰਦ ਕੇਜਰੀਵਾਲ ਨਾਲ ਮੁਲਾਕਤਾ ਕਰਨਗੇ। ਇਸ ਦੌਰਾਨ ਭਗਵੰਤ ਮਾਨ ਅਤੇ ਸੰਜੇ ਸਿੰਘ ਚੋਣਾਂ ਸਬੰਧੀ ਵੀ ਕੇਜਰੀਵਾਲ ਨਾਲ ਗੱਲਬਾਤ ਕਰਨਗੇ। ਜੇਲ੍ਹ 'ਚ ਬੈਠੇ ਆਪ ਦੇ ਕਨਵੀਨਰ ਕੇਜਰੀਵਾਲ ਤੋਂ ਇਹ ਵੀ ਸਿੱਖਣਗੇ ਕਿ ਸ਼ਰਾਬ ਘੁਟਾਲਾ ਮਾਮਾਲੇ ਵਿੱਚ ਬੀਜੇਪੀ ਨੂੰ ਕਿਵੇਂ ਘੇਰਨਾ ਹੈ।
ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਹੀ ਤੋਂ ਹੀ ਇਸ ਪ੍ਰਚਾਰ ਵਿੱਚ ਲੱਗੀ ਹੋਈ ਹੈ ਕਿ ਸ਼ਰਾਬ ਘੁਟਾਲਾ ਬੀਜੇਪੀ ਵੱਲੋਂ ਕਰਵਾਇਆ ਗਿਆ ਵੱਡਾ ਸਕੈਮ ਹੈ। ਜਿਹੜੇ ਬੰਦਿਆਂ ਨੇ ਕੇਜਰੀਵਾਲ ਖਿਲਾਫ਼ ਬਿਆਨ ਦਿੱਤੇ ਉਹਨਾਂ ਨੇ ਭਾਜਪਾ ਨੂੰ ਚੋਣਾਂ ਲਈ ਮੋਟਾ ਚੰਦਾ ਦਿੱਤਾ ਅਤੇ ਬੀਜੇਪੀ ਨਾਲ ਗਠਜੋੜ ਦੇ ਤਹਿਤ ਚੋਣ ਵੀ ਲੜ ਰਹੇ ਹਨ।
ਓਧਰ ਬੀਤੇ ਦਿਨ ਕੇਜਰੀਵਾਲ ਨੂੰ ਝਟਕਾ ਵੀ ਲੱਗਾ ਸੀ। ਦਿੱਲੀ ਹਾਈ ਕੋਰਟ ਨੇ ਉਨ੍ਹਾਂ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਈਡੀ ਵੱਲੋਂ ਇਕੱਤਰ ਕੀਤੀ ਸਮੱਗਰੀ ਤੋਂ ਪਤਾ ਲੱਗਦਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਸਾਜ਼ਿਸ਼ ਰਚੀ ਸੀ ਤੇ ਅਪਰਾਧ ਦੀ ਕਮਾਈ ਦੀ ਵਰਤੋਂ ਤੇ ਲੁਕਾਉਣ 'ਚ ਸਰਗਰਮ ਰੂਪ 'ਚ ਸ਼ਾਮਲ ਸਨ।
ਈਡੀ ਦੇ ਹਵਾਲੇ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਕਨਵੀਨਰ ਵਜੋਂ ਨਿੱਜੀ ਤੌਰ 'ਤੇ ਸ਼ਾਮਲ ਸਨ। ਦੱਸ ਦੇਈਏ ਕਿ ਅਰਵਿੰਦ ਕੇਜਰੀਵਾਲ ਨੇ ਗ੍ਰਿਫਤਾਰੀ ਖਿਲਾਫ ਦਿੱਲੀ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਅਦਾਲਤ ਨੇ ਕਿਹਾ ਕਿ ਸਰਕਾਰੀ ਗਵਾਹਾਂ ਨਾਲ ਸਬੰਧਤ ਕਾਨੂੰਨ ਸਿਰਫ਼ ਇਕ ਸਾਲ ਪੁਰਾਣਾ ਨਹੀਂ ਸਗੋਂ 100 ਸਾਲ ਤੋਂ ਵੱਧ ਪੁਰਾਣਾ ਹੈ। ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਮੌਜੂਦਾ ਪਟੀਸ਼ਨਰ (ਕੇਜਰੀਵਾਲ) ਨੂੰ ਫਸਾਉਣ ਲਈ ਤਿਆਰ ਕੀਤਾ ਗਿਆ ਸੀ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
👇🏻
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -
https://whatsapp.com/channel/0029Va7Nrx00VycFFzHrt01l