ਸਰਕਾਰੀ ਕਰਮਚਾਰੀਆਂ ਲਈ ਖੁਸ਼ਖਬਰੀ! ਮੋਦੀ ਸਰਕਾਰ ਦਾ ਅਹਿਮ ਫ਼ੈਸਲਾ
ਕੋਰੋਨਾ ਮਹਾਮਾਰੀ ਕਾਰਣ ਕਈ ਸਰਕਾਰੀ ਵਿਭਾਗਾਂ ਵਿੱਚ ਘਰ ਤੋਂ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਸੀ ਤੇ ਬਹੁਤ ਸਾਰੇ ਕਰਮਚਾਰੀ ਹਾਲੇ ਤੱਕ ਘਰਾਂ ਤੋਂ ਹੀ ਕੰਮ ਕਰਦੇ ਹਨ।
Work from Home: ਕੋਰੋਨਾ ਕਾਰਨ ਹਾਲੇ ਵੀ ਬਹੁਤ ਸਾਰੇ ਸਰਕਾਰੀ ਕਰਮਚਾਰੀਆਂ ਦਾ ਕੰਮ ਘਰ ਤੋਂ (Work from Home) ਹੀ ਚੱਲ ਰਿਹਾ ਹੈ ਤੇ ਬਹੁਤ ਸਾਰੇ ਕਰਮਚਾਰੀਆਂ ਕੋਲ ਹਾਲੇ ਵੀ ਕੁਝ ਸ਼ੰਕੇ ਵਾਲੀ ਸਥਿਤੀ ਹੈ ਕਿ ਕਿਤੇ ਉਨ੍ਹਾਂ ਦੀ ਸੈਲਰੀ ਵਿੱਚ ਕਟੌਤੀ ਤਾਂ ਨਹੀਂ ਹੋ ਜਾਵੇਗੀ ਪਰ ਹੁਣ ਕੇਂਦਰ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ Work from Home ਕਰਨ ਵਾਲੇ ਕਰਮਚਾਰੀਆਂ ਦੀ ਸੈਲਰੀ ਵਿੱਚ ਕਿਸੇ ਵੀ ਕਿਸਮ ਦਾ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ। ਰਾਜ ਸਭਾ ਵਿੱਚ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਖੁਦ ਇਹ ਐਲਾਨ ਕੀਤਾ ਹੈ।
ਕਰਮਚਾਰੀਆਂ ਦੇ ਮਨਾਂ ’ਚੋਂ ਡਰ ਦੂਰ ਕਰਨ ਲਈ ਇਹ ਐਲਾਨ ਕੀਤਾ ਗਿਆ ਹੈ। ਦਰਅਸਲ ਸਰਕਾਰੀ ਕਰਮਚਾਰੀਆਂ ਦੇ ਭੱਤਿਆਂ ਵਿੱਚ ਕਟੌਤੀ ਨੂੰ ਲੈ ਕੇ ਕੁਝ ਸ਼ੰਕੇ ਸਨ। ਉਨ੍ਹਾਂ ਨੂੰ ਦੂਰ ਕਰਨ ਲਈ ਰਾਜ ਸਭਾ ਦੇ ਇੱਕ ਮੈਂਬਰ ਨੇ ਵਿੱਤ ਰਾਜ ਮੰਤਰੀ ਤੋਂ ਸੁਆਲ ਪੁੱਛਿਆ ਸੀ।
ਕੋਰੋਨਾ ਮਹਾਮਾਰੀ ਕਾਰਣ ਕਈ ਸਰਕਾਰੀ ਵਿਭਾਗਾਂ ਵਿੱਚ ਘਰ ਤੋਂ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਸੀ ਤੇ ਬਹੁਤ ਸਾਰੇ ਕਰਮਚਾਰੀ ਹਾਲੇ ਤੱਕ ਘਰਾਂ ਤੋਂ ਹੀ ਕੰਮ ਕਰਦੇ ਹਨ। ਇਸ ਦੌਰਾਨ ਸਰਕਾਰੀ ਕਰਮਚਾਰੀਆਂ ਨੂੰ ਲੱਗਦਾ ਰਿਹਾ ਕਿ ਸਰਕਾਰ ਨੇ ਟ੍ਰਾਂਸਪੋਰਟ ਭੱਤਾ (TA) ਵਾਪਸ ਲੈ ਲਿਆ ਹੈ। ਇਸ ਬਾਰੇ ਜਦੋਂ ਪੰਕਜ ਚੌਧਰੀ ਤੋਂ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ ਕਿ ਸਰਕਾਰ ਅਜਿਹਾ ਕੁਝ ਵੀ ਕਰਨ ਬਾਰੇ ਨਹੀਂ ਸੋਚ ਰਹੀ ਹੈ। ਕਿਸੇ ਵੀ ਕਰਮਚਾਰੀ ਦਾ TA ਵਾਪਸ ਨਹੀਂ ਲਿਆ ਜਾਵੇਗਾ।
ਸਰਕਾਰ ਨੇ 1 ਜੁਲਾਈ ਤੋਂ ਵਧਾਏ ਭੱਤੇ
ਰਾਜ ਸਭਾ ਵਿੱਚ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਸਬੰਧ ਵਿੱਚ 01 ਜੁਲਾਈ 2021 ਤੋਂ ਮਹਿੰਗਾਈ ਭੱਤੇ ਤੇ ਮਹਿੰਗਾਈ ਰਾਹਤ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਹਨ, ਜੋ ਮਿਤੀ 1 ਜਨਵਰੀ, 2020, 1 ਜੁਲਾਈ, 2020 ਅਤੇ 1 ਜਨਵਰੀ, 2021 ਤੋਂ ਮੁਲਤਵੀ ਪਈਆਂ ਸਨ। ਕੇਂਦਰ ਸਰਕਾਰ ਦੇ ਕਰਮਚਾਰੀਆ ਤੇ ਸਾਰੇ ਪੈਨਸ਼ਨਰਾਂ ਨੂੰ ਜੁਲਾਈ 2021 ਤੋਂ 28 ਫ਼ੀ ਸਦੀ ਦੀ ਦਰ ਨਾਲ ਭੱਤੇ ਦੀ ਰਕਮ ਮਿਲੇਗੀ।
ਰਾਜ ਸਭਾ ਮੈਂਬਰ ਏ. ਵਿਜੇਕੁਮਾਰ ਨੇ ਪੁੱਛੇ ਇਹ ਪ੍ਰਸ਼ਨ
ਰਾਜ ਸਭਾ ਮੈਂਬਰ ਏ. ਵਿਜੇ ਕੁਮਾਰ ਨੇ ਮੰਤਰੀ ਪੰਕਜ ਚੌਧਰੀ ਨੂੰ ਪੁੱਛਿਆ ਸੀ ਕਿ ਕੀ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਵਿੱਚ ਵਾਧਾ ਕੀਤਾ ਹੈ? ਕੀ ਸਰਕਾਰ 7ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਵਿੱਚ ਜ਼ਿਕਰ ਕੀਤੀਆਂ ਹੋਰ ਸਹੂਲਤਾਂ ਨੂੰ ਲਾਗੂ ਕਰੇਗੀ? ਇਸ ਤੋਂ ਇਲਾਵਾ, ਉਨ੍ਹਾਂ ਇਹ ਵੀ ਪੁੱਛਿਆ ਸੀ ਕਿ ਕੀ ਸਰਕਾਰੀ ਕਰਮਚਾਰੀਆਂ ਦੀ ਆਵਾਜਾਈ ਨੂੰ ਸੁਧਾਰੇ ਜਾਣ ਦਾ ਕੋਈ ਪ੍ਰਸਤਾਵ ਹੈ? ਇਸ ਤੋਂ ਇਲਾਵਾ, ਘਰ ਤੋਂ ਕੰਮ ਕਰਨ ਵਾਲੇ ਕਰਮਚਾਰੀਆਂ ਤੋਂ ਟਰਾਂਸਪੋਰਟ ਭੱਤਾ ਵਾਪਸ ਲੈਣ ਦੇ ਕਿਸੇ ਪ੍ਰਸਤਾਵ ਦੇ ਸੰਬੰਧ ਵਿੱਚ ਪ੍ਰਸ਼ਨ ਪੁੱਛੇ ਗਏ ਸਨ।