Chandrayaan 3 Rover News: 'ਰੋਵਰ ਨੇ ਚੰਦਰਮਾ 'ਤੇ 8 ਮੀਟਰ ਦੀ ਦੂਰੀ ਕੀਤੀ ਤੈਅ', ISRO ਨੇ ਚੰਦਰਯਾਨ 3 'ਤੇ ਦਿੱਤਾ ਤਾਜ਼ਾ ਅਪਡੇਟ
Chandrayaan 3 Rover Update: ਭਾਰਤੀ ਪੁਲਾੜ ਖੋਜ ਸੰਗਠਨ (ISRO) ਦਾ ਚੰਦਰਯਾਨ-3 ਦਾ ਰੋਵਰ ਪ੍ਰਗਿਆਨ ਚੰਦਰਮਾ ਦੇ ਦੱਖਣੀ ਧਰੁਵ 'ਤੇ ਵੱਧ ਰਿਹਾ ਹੈ।
Chandrayaan 3 Rover Update: ਭਾਰਤੀ ਪੁਲਾੜ ਖੋਜ ਸੰਗਠਨ (ISRO) ਦਾ ਚੰਦਰਯਾਨ-3 ਦਾ ਰੋਵਰ ਪ੍ਰਗਿਆਨ ਚੰਦਰਮਾ ਦੇ ਦੱਖਣੀ ਧਰੁਵ 'ਤੇ ਵੱਧ ਰਿਹਾ ਹੈ। ਇਸਰੋ ਨੇ ਸ਼ੁੱਕਰਵਾਰ (25 ਅਗਸਤ) ਨੂੰ ਟਵੀਟ ਕਰਕੇ (X) ਇਸ ਬਾਰੇ ਜਾਣਕਾਰੀ ਦਿੱਤੀ।
ਇਸਰੋ ਨੇ ਲਿਖਿਆ, "ਰੋਵਰ ਨੇ ਲਗਭਗ 8 ਮੀਟਰ ਦੀ ਦੂਰੀ ਸਫਲਤਾਪੂਰਵਕ ਤੈਅ ਕਰ ਲਈ ਹੈ। ਰੋਵਰ ਪੇਲੋਡ LIBS ਅਤੇ APXS ਕੰਮ ਕਰ ਰਹੇ ਹਨ। ਪ੍ਰੋਪਲਸ਼ਨ ਮੋਡਿਊਲ, ਲੈਂਡਰ ਮੋਡਿਊਲ ਅਤੇ ਰੋਵਰ 'ਤੇ ਸਾਰੇ ਪੇਲੋਡ ਨੋਮਿਨਲੀ ਪ੍ਰਦਰਸ਼ਨ ਕਰ ਰਹੇ ਹਨ।"
ਰੋਵਰ ਦੇ ਬਾਹਰ ਆਉਣ ਦਾ ਵੀਡੀਓ ਕੀਤਾ ਜਾਰੀ
ਇਸ ਤੋਂ ਪਹਿਲਾਂ ਇਸਰੋ ਨੇ ਰੋਵਰ ਪ੍ਰਗਿਆਨ ਦੇ ਲੈਂਡਰ ਤੋਂ ਬਾਹਰ ਆਉਣ ਦਾ ਵੀਡੀਓ ਵੀ ਜਾਰੀ ਕੀਤੀ ਸੀ, ਜੋ ਲੈਂਡਰ ਦੇ ਇਮੇਜਰ ਕੈਮਰੇ ਵਿੱਚ ਕੈਦ ਹੋਈ ਸੀ। ਇਤਿਹਾਸ ਰਚਦਿਆਂ ਭਾਰਤ ਦੇ ਚੰਦਰਯਾਨ-3 ਮਿਸ਼ਨ ਦੇ ਲੈਂਡਰ ਮੋਡਿਊਲ ਨੇ ਬੁੱਧਵਾਰ (23 ਅਗਸਤ) ਨੂੰ ਚੰਦਰਮਾ ਦੇ ਦੱਖਣੀ ਧਰੁਵ 'ਤੇ ਸਾਫਟ ਲੈਂਡਿੰਗ ਕੀਤੀ।
Chandrayaan-3 Mission:
— ISRO (@isro) August 25, 2023
All planned Rover movements have been verified. The Rover has successfully traversed a distance of about 8 meters.
Rover payloads LIBS and APXS are turned ON.
All payloads on the propulsion module, lander module, and rover are performing nominally.…
ਇਹ ਵੀ ਪੜ੍ਹੋ: Sangrur news: ਕਿਸਾਨ ਪ੍ਰੀਤਮ ਸਿੰਘ ਦਾ ਹੋਇਆ ਅੰਤਿਮ ਸਸਕਾਰ, ਪਿੰਡ ਵਾਸੀਆਂ ਨੇ ਨਮ ਅੱਖਾਂ ਨਾਲ ਦਿੱਤੀ ਵਿਦਾਈ, ਕਿਸਾਨਾਂ ਨੇ ਸਰਕਾਰ ਨੂੰ ਦਿੱਤੀ ਇਹ ਚੇਤਾਵਨੀ
ਲੈਂਡਿੰਗ ਤੋਂ ਕੁਝ ਦੇਰ ਬਾਅਦ ਬਾਹਰ ਆਇਆ ਸੀ ਰੋਵਰ
ਲੈਂਡਿੰਗ ਤੋਂ ਕੁਝ ਘੰਟਿਆਂ ਬਾਅਦ ਰੋਵਰ ਲੈਂਡਰ ਤੋਂ ਬਾਹਰ ਆ ਗਿਆ ਸੀ। ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਸਾਹਮਣੇ ਆ ਰਹੇ ਰੋਵਰ ਦਾ ਵੀਡੀਓ ਸ਼ੇਅਰ ਕਰਦੇ ਹੋਏ ਇਸਰੋ ਨੇ ਲਿਖਿਆ, "ਅਤੇ ਇਸ ਦੇ ਨਾਲ ਚੰਦਰਯਾਨ-3 ਦਾ ਰੋਵਰ, ਲੈਂਡਰ ਤੋਂ ਨਿਕਲ ਕੇ ਇਸ ਤਰ੍ਹਾਂ ਚੰਦਰਮਾ ਦੀ ਸਤ੍ਹਾ 'ਤੇ ਚੱਲਿਆ।"
Here is how the Lander Imager Camera captured the moon's image just prior to touchdown. pic.twitter.com/PseUAxAB6G
— ISRO (@isro) August 24, 2023
ਦੱਖਣੀ ਧਰੁਵ 'ਤੇ ਰਚਿਆ ਸੀ ਇਤਿਹਾਸ
ਲੈਂਡਰ ਮੋਡਿਊਲ 23 ਅਗਸਤ ਨੂੰ ਸ਼ਾਮ ਕਰੀਬ 6.04 ਵਜੇ ਚੰਦਰਮਾ ਦੇ ਦੱਖਣੀ ਧਰੁਵ ਦੀ ਸਤ੍ਹਾ 'ਤੇ ਉਤਰਿਆ। ਇਸ ਨਾਲ ਭਾਰਤ ਚੰਦਰਮਾ ਦੇ ਦੱਖਣੀ ਧਰੁਵ 'ਤੇ ਸਾਫਟ ਲੈਂਡਿੰਗ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਇਸ ਦੇ ਨਾਲ ਹੀ ਇਹ ਚੰਦਰਮਾ 'ਤੇ ਸਾਫਟ ਲੈਂਡਿੰਗ ਕਰਨ ਵਾਲਾ ਚੌਥਾ ਦੇਸ਼ ਬਣ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ ‘ਚ ਈ-ਨੈਮ ਰਾਹੀਂ ਹੋਇਆ 10,000 ਕਰੋੜ ਰੁਪਏ ਦੇ ਖੇਤੀਬਾੜੀ ਜਿਨਸਾਂ ਦਾ ਈ-ਵਪਾਰ : ਹਰਪਾਲ ਚੀਮਾ