Hijab Ban in Karnatka : ਕਰਨਾਟਕ ਵਿੱਚ ਹਿਜਾਬ ‘ਤੇ ਪਾਬੰਦੀ ਹਟਾਉਣ ਦੇ ਬਿਆਨ ਤੋਂ ਮੁਕਰੇ ਸਿੱਧਰਮਈਆ ਕਿਹਾ- ‘ਹਾਲੇ ਨਹੀਂ ਕੀਤਾ...’
Hijab Ban in Karnatka : ਕਰਨਾਟਕ 'ਚ ਹਿਜਾਬ 'ਤੇ ਪਾਬੰਦੀ ਦੇ ਬਾਰੇ 'ਚ ਸੀਐੱਮ ਸਿੱਧਰਮਈਆ ਨੇ ਕਿਹਾ ਕਿ ਹਾਲੇ ਤੱਕ ਅਜਿਹਾ ਨਹੀਂ ਕੀਤਾ ਗਿਆ ਹੈ।
Karnatka Hijab Ban: ਕਰਨਾਟਕ 'ਚ ਹਿਜਾਬ 'ਤੇ ਪਾਬੰਦੀ ਦੇ ਬਾਰੇ 'ਚ ਸੀਐੱਮ ਸਿੱਧਰਮਈਆ ਨੇ ਕਿਹਾ ਕਿ ਹਾਲੇ ਤੱਕ ਅਜਿਹਾ ਨਹੀਂ ਕੀਤਾ ਗਿਆ ਹੈ। ਪੀਟੀਆਈ ਦੀ ਰਿਪੋਰਟ ਦੇ ਅਨੁਸਾਰ, ਉਨ੍ਹਾਂ ਨੇ ਕਿਹਾ, "ਕਿਸੇ ਨੇ ਮੈਨੂੰ ਹਿਜਾਬ 'ਤੇ ਪਾਬੰਦੀ ਹਟਾਉਣ ਬਾਰੇ ਇੱਕ ਸਵਾਲ ਪੁੱਛਿਆ, ਜਿਸ ਦੇ ਜਵਾਬ ਵਿੱਚ ਮੈਂ ਕਿਹਾ ਕਿ ਸਰਕਾਰ ਇਸ ਨੂੰ ਰੱਦ ਕਰਨ 'ਤੇ ਵਿਚਾਰ ਕਰ ਰਹੀ ਹੈ।"
ਮੈਸੂਰ 'ਚ ਇਕ ਜਨ ਸਭਾ ਨੂੰ ਸੰਬੋਧਿਤ ਕਰਦਿਆਂ ਹੋਇਆਂ ਸੀਐੱਮ ਸਿਧੱਰਮਈਆ ਨੇ ਕਿਹਾ ਸੀ ਕਿ ਸਰਕਾਰ ਸੂਬੇ 'ਚ ਹਿਜਾਬ 'ਤੇ ਪਾਬੰਦੀ ਹਟਾਉਣ ਜਾ ਰਹੀ ਹੈ, ਇਸ ਦੇ ਲਈ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਬਾਅਦ ਭਾਜਪਾ ਨੇ ਮੁੱਖ ਮੰਤਰੀ 'ਤੇ ਧਰਮ ਦਾ ਜ਼ਹਿਰ ਬੀਜਣ ਦਾ ਦੋਸ਼ ਲਾਇਆ।
ਇਹ ਵੀ ਪੜ੍ਹੋ: RBI MPC Minutes: ਵਧਦੇ Food Prices ਨਾਲ ਮਹਿੰਗਾਈ ਬਣੀ ਚੁਣੌਤੀ, RBI ਗਵਰਨਰ ਨੇ MPC ਮੀਟਿੰਗ 'ਚ ਪ੍ਰਗਟਾਈ ਚਿੰਤਾ
ਸਿੱਧਰਮਈਆ ਦੇ ਬਿਆਨ ਤੋਂ ਬਾਅਦ ਇਸ ਨੂੰ ਲੈ ਕੇ ਦੇਸ਼ ਭਰ 'ਚ ਸਿਆਸਤ ਸ਼ੁਰੂ ਹੋ ਗਈ ਹੈ। ਇਸ ਬਾਰੇ ਕਰਨਾਟਕ ਭਾਜਪਾ ਪ੍ਰਧਾਨ ਬੀ ਵਾਈ ਵਿਜੇਂਦਰ ਨੇ ਰਾਜ ਦੇ ਮੁੱਖ ਮੰਤਰੀ 'ਤੇ ਧਰਮ ਦੇ ਆਧਾਰ 'ਤੇ ਵੰਡ ਦਾ ਦੋਸ਼ ਲਗਾਇਆ। ਹਿਜਾਬ ਵਿਵਾਦ 'ਤੇ ਐੱਨਸੀਪੀ ਦੀ ਸੰਸਦ ਮੈਂਬਰ ਸੁਪ੍ਰੀਆ ਸੁਲੇ ਨੇ ਕਿਹਾ, "ਇਹ ਕਰਨਾਟਕ ਦਾ ਅੰਦਰੂਨੀ ਮਾਮਲਾ ਹੈ। ਉੱਥੋਂ ਦੇ ਮੁੱਖ ਮੰਤਰੀ ਇਸ ਬਾਰੇ ਫ਼ੈਸਲਾ ਲੈ ਸਕਦੇ ਹਨ।"
ਇਹ ਵੀ ਪੜ੍ਹੋ: Telecom Bill 2023: ਹੁਣ ਜੇ ਵੇਚੀ ਤੇ ਖਰੀਦੀ ਗਈ ਫ਼ਰਜ਼ੀ ਸਿਮ ਤਾਂ ਲੱਖਾਂ ਦਾ ਲੱਗੇਗਾ ਜੁਰਮਾਨਾ, ਫਟਾਫਟ ਜਾਣ ਲਓ ਇਹ ਨਵੇਂ ਨਿਯਮ