ਪੜਚੋਲ ਕਰੋ
Advertisement
ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ, ਚਾਰ ਵਾਰ ਵਿਧਾਇਕ ਰਹੇ ਸਾਹਨੀ ਨੇ ਫੜਿਆ 'ਆਪ' ਦਾ ਝਾੜੂ
ਦਿੱਲੀ ‘ਚ ਕਾਂਗਰਸ ਦੇ ਸਾਬਕਾ ਵਿਧਾਇਕ ਪ੍ਰਹਿਲਾਦ ਸਿੰਘ ਸਾਹਨੀ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ। ਸਾਹਨੀ ਨੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਰਾਜ ਸਭਾ ਸੰਸਦ ਮੈਂਬਰ ਸੰਜੇ ਸਿੰਘ ਦੀ ਮੌਜੂਦਗੀ ‘ਚ ਪਾਰਟੀ ‘ਚ ਸ਼ਮੂਲੀਅਤ ਕੀਤੀ।
ਨਵੀਂ ਦਿੱਲੀ: ਦਿੱਲੀ ‘ਚ ਕਾਂਗਰਸ ਦੇ ਸਾਬਕਾ ਵਿਧਾਇਕ ਪ੍ਰਹਿਲਾਦ ਸਿੰਘ ਸਾਹਨੀ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ। ਸਾਹਨੀ ਨੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਰਾਜ ਸਭਾ ਸੰਸਦ ਮੈਂਬਰ ਸੰਜੇ ਸਿੰਘ ਦੀ ਮੌਜੂਦਗੀ ‘ਚ ਪਾਰਟੀ ‘ਚ ਸ਼ਮੂਲੀਅਤ ਕੀਤੀ। 68 ਸਾਲ ਦੇ ਸਾਹਨੀ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਕਾਂਗਰਸ ਨੂੰ ਛੱਡਣ ਦਾ ਫੈਸਲਾ ਕੀਤਾ।
ਕਾਂਗਰਸ ਤੋਂ ਚਾਰ ਵਾਰ ਵਿਧਾਇਕ ਰਹੇ ਸਾਹਨੀ ਨੇ ਸਾਲ 1998 ‘ਚ ਪਹਿਲੀ ਵਾਰ ਚਾਂਦਨੀ ਚੌਕ ਸੀਟ ਤੋਂ ਵਿਧਾਨ ਸਭਾ ਚੋਣ ਜਿੱਤੀ ਸੀ। ਇਸ ਤੋਂ ਬਾਅਦ ਉਹ 2003, 2008 ਤੇ 2013 ‘ਚ ਫੇਰ ਤੋਂ ਚੁਣੇ ਗਏ ਪਰ 2015 ‘ਚ ਸਾਹਨੀ, ਆਮ ਆਦਮੀ ਪਾਰਟੀ ਦੀ ਉਮੀਦਵਾਰ ਅਲਕਾ ਲਾਂਬਾ ਤੋਂ ਵਿਧਾਨ ਸਭਾ ਚੋਣ ਹਾਰ ਗਏ ਸੀ। ਉਧਰ ਲਾਂਬਾ ਨੇ ਹਾਲ ਹੀ ‘ਚ ਕਾਂਗਰਸ ਦਾ ਹੱਥ ਫੜਿਆ ਹੈ।
ਖ਼ਬਰਾਂ ਦੀ ਮੰਨੀਏ ਤਾਂ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਕਰੀਬੀ ਰਹੇ ਪ੍ਰਹਿਲਾਦ ਸਿੰਘ ਸਾਹਨੀ, ਅਲਕਾ ਲਾਂਬਾ ਦੇ ਦੁਬਾਰਾ ਕਾਂਗਰਸ ‘ਚ ਸ਼ਾਮਲ ਹੋਣ ਤੋਂ ਹੀ ਨਾਰਾਜ਼ ਸੀ। ਅਲਕਾ ਦੀ ਕਾਂਗਰਸ ‘ਚ ਵਾਪਸੀ ਤੋਂ ਬਾਅਦ ਸਾਹਨੀ ਨੂੰ ਕਾਂਗਰਸ ਤੋਂ ਟਿਕਟ ਮਿਲਣਾ ਮੁਸ਼ਕਲ ਸੀ।Senior Congress leader and Former Four Term MLA from Chandni Chowk,Parlad Singh Sawhney joins Aam Aadmi Party with supporters in presence of National Convenor, Delhi CM @ArvindKejriwal & Delhi Election Incharge @SanjayAzadSln. pic.twitter.com/z42JHSX5Tz
— AAP (@AamAadmiParty) October 6, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਜਲੰਧਰ
ਪੰਜਾਬ
Advertisement